ਸਮੱਗਰੀ 'ਤੇ ਜਾਓ

ਬਰਾੜ ਤੇ ਬਰਿਆਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਰਾੜ ਤੋਂ ਮੋੜਿਆ ਗਿਆ)
ਬਰਾੜ ਤੇ ਬਰਿਆਰ
ਜੱਟ ਕਬੀਲਾ
ਭਾਸ਼ਾਪੰਜਾਬੀ
ਧਰਮਸਿੱਖ ਧਰਮ, ਹਿੰਦੂ ਧਰਮ, ਇਸਲਾਮ

ਬਰਾੜ ਇੱਕ ਗੋਤ ਹੈ। ਮਾਲਵੇ ਦੇ ਕਾਫੀ ਲੋਕ ਇਸ ਗੋਤ ਨਾਲ ਸਬੰਧਿਤ ਹਨ। ਬਰਾੜ ਸਿੱਧੂ ਦੀ ਨੋਵੀ ਜਾਂ ਦਸਵੀਂ ਪੀੜੀ ਚੋਂ ਮੰਨੀਆ ਜਾਂਦਾ ਹੈ। ਏਸੇ ਤਰ੍ਹਾਂ ਬਰਾੜ ਤੇ ਬਰਿਆਰ ਦੋ ਧੜੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਬਣੇ ਦੋਨੋਂ ਹੀ ਸਿੱਧੂ ਵੰਸ਼ ਚੋਂ ਹਨ। ਬਰਾੜ ਜ਼ਿਆਦਾਤਰ ਮਾਲਵੇ ਖੇਤਰ ਚ ਵੱਸੇ ਹੋਏ ਹਨ ਜਿੱਥੇ ਇਹਨਾਂ ਦੇ ਪਿੰਡਾਂ ਦੀ ਲੰਬੀ ਪੱਟੀ ਹੈ ਜੋ ਸਤਲੁਜ ਦਰਿਆ ਦੇ ਦੱਖਣ ਤੋਂ ਸ਼ੁਰੂ ਹੋ ਕੇ ਉੱਤਰੀ ਰਾਜਸਥਾਨ ਤੇ ਜਿਲ੍ਹਾ ਹਿਸਾਰ ਤੱਕ ਜਾਂਦੀ ਹੈ ਤੇ ਚੜ੍ਹਦੇ ਨੂੰ ਏਹ ਪੱਟੀ ਯਮੁਨਾਨਗਰ ਜ਼ਿਲ੍ਹੇ ਤੱਕ ਅੱਪੜ ਜਾਂਦੀ ਹੈ। ਪਹਿਲਾਂ ਪਹਿਲ ਬਰਾੜ ਮਜੂਦਾ ਪੰਜਾਬ ਦੇ ਬਠਿੰਡਾ,ਮੁਕਤਸਰ ਤੇ ਫਰੀਦਕੋਟ ਜਿਲ੍ਹੇ ਚ ਹੀ ਸਨ ਜਿੱਥੇ ਇਹਨਾਂ ਦੀਆਂ ਤਿੰਨ ਚੌਧਰਾਂ ਸਨ ਤੇ ਇਹ ਆਪਸ ਵਿਚ ਵੀ ਲੜਦੇ ਰਹਿੰਦੇ ਸਨ। 18ਵੀ ਸਦੀ ਚ ਚਾਲੀਸਾ ਅਕਾਲ ਪੈਣ ਕਰਕੇ ਤੇ ਹੋਰ ਅਕਾਲਾ ਸਮੇਂ ਏਹ ਦਰਿਆ ਕਿਨਾਰੇ ਵੱਸ ਗਏ ਜਿਵੇਂ ਇਹਨਾਂ ਦੀ ਆਬਾਦੀ ਸਤਲੁਜ ਦਰਿਆ ਕਿਨਾਰੇ ਫਿਰੋਜ਼ਪੁਰ, ਫਾਜ਼ਿਲਕਾ ਤੇ ਮੋਗੇ ਜ਼ਿਲ੍ਹੇ ਚ ਕਾਫੀ ਹੈ। ਚਾਲੀਸਾ ਅਕਾਲ ਸਮੇਂ ਕੁੱਝ ਬਰਾੜਾਂ ਨੇ ਹੁਸ਼ਿਆਰਪੁਰ ਤੱਕ ਪਹਾੜਾ ਦੇ ਕਿਨਾਰੇ ਜਾ ਕੇ ਪਿੰਡ ਵਸਾ ਲਏ ਸਨ।

ਬਰਿਆਰ ਗੋਤ ਜੱਟਾਂ ਦਾ ਹੀ ਇਕ ਗੋਤ ਹੈ। ਬਰਿਆਰ ਤੇ ਬਰਾੜ ਗੋਤ ਇਕ ਹੀ ਮੰਨੇ ਜਾਂਦੇ ਨੇ ਕਿਉ ਕਿ ਬੈਰਾੜਾ ਦੇ ਦੋ ਧੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋ ਗਏ ਸਨ। ਕਿਹਾ ਜਾਂਦਾ ਹੈ ਕਿ ਜਿਸ ਸਮੇਂ ਗੁਰੂ ਸਾਹਿਬ ਜੀ ਖਿਦਰਾਣੇ ਦੀ ਜੰਗ ਤੋਂ ਬਾਅਦ ਛੱਤੀਆਣੇ ਪਿੰਡ ਲਾਗੇ ਅੱਪੜੇ ਤਾ ਬਰਾੜਾ ਨੇ ਤਨਖਾਹਾਂ ਮੰਗਣੀਆ ਸ਼ੁਰੂ ਕਰ ਦਿੱਤੀਆਂ , ਗੁਰੂ ਸਾਹਿਬ ਨੇ ਕਿਹਾ ਕਿ ਤੁਹਾਨੂੰ ਸਾਬੋ ਕੀ ਤਲਵੰਡੀ ਜਾ ਕੇ ਤਨਖਾਹਾਂ ਦੇਂਦੇ ਹਾਂ। ਉਦੋਂ ਕੁਝ ਬਰਾੜਾ ਨੇ ਤਨਖਾਹਾਂ ਨਾ ਲੈਣ ਦਾ ਫੈਸਲਾ ਕੀਤਾ ਜੋ ਕਿ ਭਾਈ ਦਾਨ ਸਿੰਘ ਦੇ ਨਾਲ ਸਨ। ਬਰਾੜਾ ਦੇ ਦੂਜੇ ਧੜੇ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਤਨਖਾਹਾਂ ਮਿਲਣਗੀਆ ਤਾਂ ਅੱਗੇ ਜਾਣ ਦੇਵਾਂਗੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਚਲੋ ਰੁੱਕ ਜਾਂਦੇ ਹਾਂ ਤਾਂ ਗੁਰੂ ਜੀ ਦੇ ਵਪਾਰੀ ਸਿੱਖ ਪੋਠੋਹਾਰ ਵੱਲੋਂ ਗੁਰੂ ਜੀ ਲਈ ਭੇਟਾ ਲੈ ਕੇ ਆ ਰਹੇ ਸਨ ਤੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਗੁਰੂ ਜੀ ਨੇ ਕਿਹਾ ਕਿ ਪੈਦਲ 4 ਆਨੇੇ ਤੇ ਘੋੜ ਸਵਾਰ 8 ਆਨੇ ਤਾਂ ਬਰਾੜਾ ਨੇ ਏਸ ਦਾ ਵਿਰੋਧ ਕੀਤਾ ਤੇ ਕਿਹਾ ਕਿ 1 ਰੁਪਏ ਪੈਦਲ ਤੇ 2 ਰੁਪਿਆਂ ਘੋੜਸਵਾਰ ਤਨਖਾਹ ਲਾਵਾਂਗੇ। ਗੁਰੂ ਜੀ ਨੇ ਤੰਬੂ ਲਾ ਕੇ ਤਨਖਾਹਾਂ ਵੰਡੀਆਂ ਤਾਂ ਕੁਝ ਖਜ਼ਾਨਾ ਬਚ ਗਿਆ ਸੀ ਜਿਸਨੂੰ ਗੁਰੂ ਜੀ ਨੇ ਦਬਾ ਦਿੱਤਾ ਜਿਸ ਜਗ੍ਹਾ ਤੇ ਗੁਰਦੁਆਰਾ ਗੁਪਤਸਰ ਸਾਹਿਬ ਹੈ। ਕੁਝ ਬਜ਼ੁਰਗਾਂ ਨੇ ਵਲੋਂ ਏ ਵੀ ਕਿਹਾ ਕਿ ਤਨਖਾਹਾ ਵੰਡੀਆਂ ਗੁਰੂ ਜੀ ਵਲੋ ਕਲਾ ਹੀ ਵਰਤਾਈ ਗਈ ਸੀ। ਜਿਨ੍ਹਾਂ ਬਰਾੜਾ ਨੇ ਤਨਖ਼ਾਹ ਨਹੀਂ ਸੀ ਲਈ ਉਹਨਾਂ ਚ ਕਿਸੇ ਨੇ ਕਿਹਾ ਕਿ ਏ ਭੁੱਲਰਾਂ ਤੇ ਮਾਨਾ ਕੋਲੋਂ ਮਿਹਣੇ ਮਰਵਾਉਣ ਗੇ ਕਿ ਏਨਾ ਨੇ ਤੇ ਗੁਰੂ ਜੀ ਨੂੰ ਰੋਕ ਕੇ ਤਨਖਾਹ ਲੈ ਲਈ (ਕਿਉ ਕਿ ਸਿੱਧੂ ਬਰਾੜਾ ਦੀਆਂ ਬਹੁਤ ਸਾਰੀਆਂ ਲੜਾਈਆਂ ਮਾਨ ਤੇ ਭੁੱਲਰਾਂ ਨਾਲ ਸਨ) ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਬਰਾੜ ਨਹੀਂ ਤੁਸੀਂ ਅਜ ਤੋਂ ਬਰਿਆਰ ਜੇ ਤੁਸੀਂ ਬਹਾਦੁਰ ਸੂਰਮੇ ਜੇ। ਵੈਸੇ ਤੇ ਇਹ ਹੀ ਕਿਹਾ ਗਿਆ ਕਿ ਇਕੱਲੇ ਭਾਈ ਦਾਨ ਸਿੰਘ ਵੱਲੋਂ ਹੀ ਸਿੱਖੀ ਮੰਗੀ ਸੀ ਪਰ ਬਜਰੁਗਾ ਤੋਂ ਸੁਣਿਆ ਹੈ ਕਿ ਦੋ ਧੜੇ ਹੀ ਬਣੇ ਸਨ, ਭਾਈ ਵੀਰ ਸਿੰਘ ਜੀ ਨੇ ਸ੍ਰੀ ਕਲਗੀਧਰ ਚਮਤਕਾਰ ਕਿਤਾਬ ਵਿਚ ਭਾਈ ਦਾਨ ਸਿੰਘ ਨਾਲ਼ ਤਕਰੀਬਨ 20 ਕੁ ਹੋਰ ਜਣਿਆ ਦਾ ਜ਼ਿਕਰ ਕੀਤਾ ਹੈ। ਏਸੇ ਤਰਾਂ ਗਿਆਨੀ ਗਿਆਨ ਸਿੰਘ ਵਲੋਂ ਵੀ ਤਵਾਰੀਖ਼ ਗੁਰੁ ਖ਼ਾਲਸਾ ਪਾਤਿਸ਼ਾਹੀ ੧੦ਵੀਂ ਵਿਚ ਵੀ 20 ਕੁ ਜਣਿਆ ਦੀ ਛੋਟੀ ਟੁਕੜੀ ਦਾ ਜ਼ਿਕਰ ਹੈ। ਬਜ਼ੁਰਗਾਂ ਮੁਤਾਬਿਕ ਅਖਾੜੇ ਪਿੰਡ ਦਾ ਵਡੇਰਾ ਮਹੁੱਬਤ ਸਿੰਘ ਬਰਿਆਰ ਤੇ ਉਹਨਾ ਦੇ ਕੁਝ ਸਾਥੀ ਚੀਮਾ ਪਿੰਡ ਤੋਂ ਉਸ ਸਮੇਂ ਭਾਈ ਦਾਨ ਸਿੰਘ ਜੀ ਦੀ ਟੁਕੜੀ ਨਾਲ ਮੌਜੂਦ ਸਨ । ਗੁਰੂ ਜੀ ਬਾਦ ਚ ਅੱਗੇ ਸਾਬੋ ਕੀ ਤਲਵੰਡੀ ਚਲੇ ਗਏ ਜਿੱਥੇ ਓਹਨਾ ਨੇ ਡੱਲੇ ਚੌਧਰੀ ਦੇ ਕਹਿਣ ਤੇ ਇਹਨਾਂ ਨੂੰ ਤਲਬਾ ਦੇ ਕੇ ਵਿਦਾ ਕੀਤਾ। ਓਸ ਜਗ੍ਹਾ ਤੇ ਅੱਜ ਜੰਡਸਰ ਸਾਹਿਬ ਗੁਰਦੁਆਰਾ ਸਾਹਿਬ ਹੈ,ਏਸ ਤਰਾਂ ਗੁਰੂ ਜੀ ਦੇ ਬਚਨ ਸਦਕਾ ਬਰਿਆਰ ਗੋਤ ਬਣਿਆ ਹੋਇਆ ਹੈ। ਭਾਈ ਮਹੁੱਬਤ ਸਿੰਘ ਜੀ ਦੇ ਸਪੁੱਤਰ ਭਾਈ ਆਕਲ ਸਿੰਘ ਜੀ ਉਹਨਾ ੪੮ ਸਿੰਘਾਂ ਵਿੱਚੌ ਸਨ ਜਿੰਨਾਂ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਸਾਹਿਬ ਕੋਲੋ ਵਿੱਦਿਆ ਪ੍ਰਾਪਤ ਕੀਤੀ । ਗੁਰ ਬਿਲਾਸ ਪਾਤਸ਼ਾਹੀ ਦਸਵੀਂ (੧੭੫੧ਈ.)ਵਿੱਚ ਵੀ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਸੂਰਮਿਆ ਨੂੰ ਅਦਿਰਸ਼ਟ ਧਨ ਦੌਲਤ ਦੇਣ ਦਾ ਜ਼ਿਕਰ ਮਿਲਦਾ ਹੈ ਸੋ ਬਰਿਆਰ ਦਾ ਮਤਲਬ ਵੀ ਸੂਰਮਾ ਹੈ। ਓਸ ਤੋ ਬਾਅਦ ਲਗਾਤਾਰ ਦੋ ਧੜੇ ਚੱਲਦੇ ਰਹੇ, ਚਾਲੀਸਾ ਅਕਾਲ ਵੇਲ਼ੇ ਹੀ ਬਰਿਆਰਾ ਨੇ ਮਾਝੇ ਵੱਲ ਰੁਖ਼ ਕੀਤਾ ਤੇ ਬਿਆਸ, ਰਾਵੀ ਤੇ ਝਨਾ ਦਰਿਆ ਦੇ ਲਾਗੇ ਉਨ੍ਹਾਂ ਪਿੰਡ ਬੰਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਤੋਂ ਬਾਦ ਸਿਆਲਕੋਟ ਵਾਲੇ ਬਰਿਆਰ ਮੁਸਲਿਮ ਹੋ ਗਏ ਸਨ। ਐਥੇ ਏ ਦੱਸਣਾ ਬਣਦਾ ਹੈ ਕਿ 18ਵੀ ਤੇ 19ਵੀਂ ਸਦੀ ਚ ਬਠਿੰਡੇ ਦੇ ਜ਼ਿਆਦਾਤਰ ਬੈਰਾੜ ਬਰਿਆਰ ਹੀ ਅਖਵਾਉਂਦੇ ਸਨ ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਪੰਥ ਪ੍ਰਕਾਸ਼ (ਪੁਰਬਾਰਧ) ਗ੍ਰੰਥ ਵਿਚ ਗਿਆਨੀ ਗਿਆਨ ਸਿੰਘ ਵਲੋਂ ਕੀਤਾ ਗਿਆ ਹੈ। ਬਠਿੰਡੇ ਵਾਲੇ ਬਰਿਆਰ ਪਹਿਲਾ ਹੀ ਬਰਾੜ ਲਿਖਦੇ ਹਨ ਪਰ ਮਜੂਦਾ ਦੌਰ ਚ ਕੁੱਝ ਬਰਿਆਰ ਹੀਣਭਾਵਨਾ ਦਾ ਸ਼ਿਕਾਰ ਹੋ ਕੇ ਬਰਾੜ ਹੀ ਲਿੱਖਦੇ ਹਨ। ਬਰਿਆਰ ਜਾਂ ਬਰਿਯਾਰ ਸ਼ਬਦ 'ਦਸਮ ਗ੍ਰੰਥ ਸਾਹਿਬ' ਦੀ ਬਾਣੀ ਵਿਚ ਵੀ ਤਕਰੀਬਨ ਕਈ ਵਾਰੀ ਆਇਆ ਹੋਇਆ ਜਿੱਥੇ ਗੁਰੂ ਸਾਹਿਬ ਨੇ ਪੁਰਾਣੇ ਸਮਿਆਂ ਵਿੱਚ ਹੋਈਆਂ ਲੜਾਈਯਾ ਦਾ ਜ਼ਿਕਰ ਕੀਤਾ ਹੈ ਉੱਥੇ ਬਰਿਯਾਰ ਦਾ ਮਤਲਬ ਯੁੱਧ ਦੇ ਮੈਦਾਨ ਦੇ ਬਲਵਾਨ ਸੂਰਮੇ ਆਉਂਦਾ ਹੈ।

ਕੁਝ ਲੋਕ ਏ ਮੰਨਦੇ ਹਨ ਕਿ ਬਰਿਆਰ ਬਰਾੜ ਲਫਜ਼ ਦਾ ਵਿਗੜਿਆ ਹੋਇਆ ਰੂਪ ਹੈ ਏਹ ਮਾਝੇ ਚ ਜਾ ਕੇ ਬਰਿਆਰ ਬਣਿਆ ਹੋਇਆ ਹੈ ਜੋ ਕਿ ਗ਼ਲਤ ਹੈ ਜਿਵੇਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ "ਪਾਇ ਸਾਰ ਬਰਿਆਰ ਮੁਲਕੀ ਕਈ ਹਜ਼ਾਰ" ਜਦੋਂ ਮਹਾਰਾਜਾ ਰਣਜੀਤ ਸਿੰਘ 1807 ਚ ਸਤਲੁਜ ਦਰਿਆ ਟੱਪ ਕੇ ਮਾਲਵੇ ਚ ਦਾਖਲ ਹੋਇਆ ਤਾਂ ਬਰਿਆਰਾ (ਬਰਾੜਾ) ਨੂੰ ਖਬਰ ਮਿਲੀ ਜਿਨ੍ਹਾਂ ਦੀਆ ਕਈ ਚੌਧਰਾ ਸਨ। ਬਰਾੜਾ ਦੀ ਬਰਿਆਰ ਗੋਤ 18ਵੀ ਸਦੀ ਵਿੱਚ ਹੀ ਪਈ ਹੈ ਕਿਉ ਕਿ ਜਿਹੜੇ ਮਾਝੇ ਚ ਪਹਿਲਾ ਬਰਾੜ ਗਏ ਹਨ ਉਹ ਬਰਾੜ ਹੀ ਲਿਖਦੇ ਹਨ ਜਿਵੇਂ ਮੱਦੋਕੇ ਬਰਾੜ ਅੰਮ੍ਰਿਤਸਰ ਕੋਲ ਉਹ ਪਿੰਡ 6ਵੇ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦਾ ਪਿੰਡ ਹੈ। ਏਸੇ ਤਰ੍ਹਾਂ ਨਬੀਪੁਰ ਤੇ ਹਰੀਕੇ ਵਾਲੇ ਬਰਾੜ 18ਵੀ ਸਦੀ ਤੋਂ ਪਹਿਲਾਂ ਦੇ ਹਨ, ਹਰੀਕੇ ਵਾਲੇ ਭਾਵੇਂ ਸਿੱਧੂ ਹਨ ਪਰ ਬਹੁਗਿਣਤੀ ਬਰਾੜ ਹੀ ਲਿਖਦੀ ਹੈ। ਹਰਿਦੁਆਰ ਦੇ ਪੰਡਤਾਂ ਦੇ ਰਿਕਾਰਡ ਮੁਤਾਬਕ ਅਖਾੜਾ ਪਿੰਡ ਦੇ ਬਰਿਆਰ ਲਗਪਗ 1731 ਚ ਜਦੋਂ ਰਾਇ ਕੱਲੇ ਤੇ ਜਲੰਧਰ ਦੇ ਨਵਾਬ ਨੇ ਰੱਲ ਕੇ ਬਰਨਾਲੇ ਬਾਬਾ ਆਲਾ ਸਿੰਘ ਤੇ ਹਮਲਾ ਕੀਤਾ ਤਾਂ ਆਲਾ ਸਿੰਘ ਨੇ ਵੱਡੀ ਫ਼ੌਜ ਦੇਖ ਕੇ ਦਲ ਪੰਥ ਨੂੰ ਬੁਲਾ ਲਿਆ(ਦਲ ਪੰਥ ਦੇ ਮੁੱਖੀ ਨਵਾਬ ਕਪੂਰ ਸਿੰਘ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ) ਆਲਾ ਸਿੰਘ ਦੀ ਜਿੱਤ ਹੋਈ ਤੇ ਦਲ ਪੰਥ ਤੇ ਆਲਾ ਸਿੰਘ ਨੇ ਅਖਾੜਾ ਪਿੰਡ ਰਾਇ ਕੱਲੇ ਕੋਲੋ ਲਿਆ ਕਿਉ ਕਿ ਓਥੇ ਸਮਰਾ ਜੱਟਾਂ ਨੂੰ ਓਸੇ ਪਿੰਡ ਦੇ ਰੰਘੜ ਤੰਗ ਕਰਦੇ ਸਨ। ਸਮਰਾ ਦੀ ਬਰਿਆਰਾ ਨਾਲ ਰਿਸ਼ਤੇਦਾਰੀ ਸੀ ਸੋ ਉਦੋਂ ਦਲ ਪੰਥ ਦਾ ਕਰਕੇ ਹੀ ਬਰਿਆਰ ਚੀਮਾ ਪਿੰਡ ਤੋਂ ਉੱਠ ਕੇ ਵਸੇ ਹੋਏ ਹਨ ਚੀਮਾ ਪਿੰਡ ਵੀ ਬਰਿਆਰ ਬਠਿੰਡੇ ਖੇਤਰ ਤੋਂ ਉੱਠ ਕੇ ਗਏ ਸਨ। ਜੇ ਖੇਤਰੀ ਬੋਲੀ ਦਾ ਹੀ ਫ਼ਰਕ ਹੋਵੈ ਤੇ ਅਖਾੜਾ ਪਿੰਡ ਤੋਂ ਲੈ ਕੇ ਪਠਾਣਾ ਦੇ ਖੇਤਰ ਅਟਕ ਤੱਕ ਬੋਲੀ ਇਕੋ ਨਹੀਂ ਹੈ ਅਟਕ ਸ਼ਹਿਰ ਕੋਲ ਛੋਟਾ ਜਿਹਾ ਬਰਿਆਰ ਪਿੰਡ ਦਰਿਆ ਕੰਢੇ ਹੋਣ ਕਰਕੇ ਏਹ ਸਬੂਤ ਦੇਂਦਾ ਹੈ ਕਿ ਏਹ ਵੀ 18ਵੀ ਸਦੀ ਦੇ ਕਾਲ ਦੌਰਾਨ ਹੀ ਆਬਾਦ ਹੋਇਆ ਹੈ।

ਉਪਨਾਮ ਵਾਲੇ ਪ੍ਰਸਿੱਧ ਲੋਕ, ਜੋ ਕਬੀਲੇ ਨਾਲ ਸੰਬੰਧਿਤ ਹੋ ਸਕਦੇ ਹਨ ਜਾਂ ਨਹੀਂ, ਵਿੱਚ ਸ਼ਾਮਲ ਹਨ:

  • ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ( ਜਨਮ ਪਿੰਡ ਅਖਾੜਾ ਗੋਤ ਬਰਿਆਰ)
  • ਸੰਤ ਗਿਆਨੀ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ(ਦਮਦਮੀ ਟਕਸਾਲ) ( ਪਿੰਡ ਬਰਿਆਰ ਜ਼ਿਲ੍ਹਾ ਗੁਰਦਾਸਪੁਰ)
  • ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ (1947 – 1984; ਜਨਮ ਜਰਨੈਲ ਸਿੰਘ ), ਸਿੱਖ ਪ੍ਰਚਾਰਕ ਅਤੇ ਦਮਦਮੀ ਟਕਸਾਲ ਦੇ ਆਗੂ।
  • ਜੱਥੇਦਾਰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ (ਜਿਲ੍ਹਾ ਮੋਗਾ)
  • ਆਦੇਸ਼ ਕੰਵਰਜੀਤ ਸਿੰਘ ਬਰਾੜ (1939 – 2012), ਪੰਜਾਬ ਤੋਂ ਕਾਂਗਰਸੀ ਵਿਧਾਇਕ
  • ਹਰਪਾਲ ਬਰਾੜ (ਜਨਮ 1939), ਬਰਤਾਨੀਆ ਵਿੱਚ ਸਥਿਤ ਭਾਰਤੀ ਕਮਿਊਨਿਸਟ ਸਿਆਸਤਦਾਨ, ਲੇਖਕ ਅਤੇ ਵਪਾਰੀ।
  • ਹਰਚਰਨ ਸਿੰਘ ਬਰਾੜ (1919-2009), ਭਾਰਤੀ ਸਿਆਸਤਦਾਨ, ਪੰਜਾਬ ਦੇ ਮੁੱਖ ਮੰਤਰੀ, ਉੜੀਸਾ ਦੇ ਰਾਜਪਾਲ, ਅਤੇ ਹਰਿਆਣਾ ਦੇ ਰਾਜਪਾਲ।
  • ਜਗਮੀਤ ਸਿੰਘ ਬਰਾੜ (ਜਨਮ 1958), ਭਾਰਤੀ ਸਿਆਸਤਦਾਨ, ਵਕੀਲ, ਲੇਖਕ ਅਤੇ ਕਵੀ।
  • ਜਗਬੀਰ ਸਿੰਘ ਬਰਾੜ ਭਾਰਤੀ ਸਿਆਸਤਦਾਨ (ਵਿਧਾਇਕ), ਵਕੀਲ ਅਤੇ ਪੀਡਬਲਯੂਆਰਐਮਡੀਸੀ ਦੇ ਚੇਅਰਮੈਨ (2019-ਮੌਜੂਦਾ)
  • ਕਰਨ ਬਰਾੜ (ਜਨਮ 1999), ਅਮਰੀਕੀ ਅਦਾਕਾਰ
  • ਮਿੰਕ ਬਰਾੜ (ਜਨਮ 1980), ਜਰਮਨ-ਭਾਰਤੀ ਮਾਡਲ, ਅਦਾਕਾਰਾ, ਅਤੇ ਨਿਰਮਾਤਾ
  • ਮਨਪ੍ਰੀਤ ਬਰਾੜ (ਜਨਮ 1973), ਭਾਰਤੀ ਅਭਿਨੇਤਰੀ ਅਤੇ ਮਾਡਲ, ਫੇਮਿਨਾ ਮਿਸ ਇੰਡੀਆ
  • ਪ੍ਰੀਤ ਬਰਾੜ, ਪੰਜਾਬੀ ਸੰਗੀਤਕਾਰ
  • ਰਾਜ ਬਰਾੜ (1972 – 2016), ਪੰਜਾਬੀ ਗਾਇਕ, ਅਦਾਕਾਰ, ਗੀਤਕਾਰ, ਅਤੇ ਸੰਗੀਤ ਨਿਰਦੇਸ਼ਕ।
  • ਏਅਰ ਮਾਰਸ਼ਲ ਤ੍ਰਿਲੋਚਨ ਸਿੰਘ ਬਰਾੜ (ਜਨਮ 1925), ਭਾਰਤੀ ਹਵਾਈ ਸੈਨਾ ਦਾ ਮੁਖੀ
  • ਅਹਿਸਨ ਸਲੀਮ ਬਰਿਆਰ :ਜਨਮ(1993) ਪਾਕਿਸਤਾਨੀ ਸਿਆਸਤਦਾਨ ਸਿਆਲਕੋਟ ਤੋਂ ।