ਬਰੌਂਟੀ ਪਰਿਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਨ, ਐਮਿਲੀ, ਅਤੇ ਸ਼ਾਰਲਟ ਬਰੌਂਟੀ ਭੈਣਾਂ ਦਾ ਪੋਰਟਰੇਟ ਉਸ ਦੇ ਭਰਾ, ਬਰਾਨਵੈੱਲ ਬਰੌਂਟੀ ਦਾ 1834 ਵਿੱਚ ਬਣਾਇਆ ਚਿੱਤਰ। ਉਸਦਾ ਆਪਣਾ ਚਿੱਤਰ  ਵੀ ਵਿੱਚ ਸੀ ਜੋ ਉਸਨੇ ਬਾਅਦ ਵਿੱਚ ਮਿਟਾ ਦਿੱਤਾ ਸੀ ਤਾਂ  ਝੁਰਮਟ ਨਾ ਰਹੇ। 
ਬਰਾਨਵੈੱਲ ਬਰੌਂਟੀ, ਸਵੈ-ਪੋਰਟਰੇਟ, 1840

ਬਰੌਂਟੀ (/ˈbrɒnti/, ਆਮ ਤੌਰ 'ਤੇ /-t/)[1] ਇੰਗਲੈਂਡ ਦੇ ਯੌਰਕਸ਼ਾਇਰ ਦੇ ਵੈਸਟ ਰਾਈਡਿੰਗ ਵਿਚ ਹੌਵਰਥ ਦੇ ਪਿੰਡ ਨਾਲ ਸੰਬੰਧਿਤ ਇੱਕ ਉਨੀਵੀਂ ਸਦੀ ਦਾ ਸਾਹਿਤਕ ਪਰਵਾਰ ਸੀ। ਭੈਣਾਂ, ਸ਼ਾਰਲੈਟ (1816-1855), ਐਮਿਲੀ (1818-1848), ਅਤੇ ਐਨ (1820-1849), ਸਾਰੀਆਂ ਪ੍ਰਸਿੱਧ ਕਵਿਤਰੀਆਂ ਅਤੇ ਨਾਵਲਕਾਰਾਂਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। ਬਹੁਤ ਸਾਰੀਆਂ ਹੋਰ ਸਮਕਾਲੀ ਔਰਤ ਲੇਖਕਾਂ ਵਾਂਗ, ਉਹਨਾਂ ਨੇ ਮੂਲ ਰੂਪ ਵਿਚ ਮਰਦਾਂ ਦੇ ਸਿਰਲੇਖ ਹੇਠ ਆਪਣੀਆਂ ਕਵਿਤਾਵਾਂ ਅਤੇ ਨਾਵਲ ਛਾਪੇ: ਕਿਉਰਰ, ਐਲਿਸ ਅਤੇ ਐਟਨਨ ਬੈੱਲ. ਉਹਨਾਂ ਦੀਆਂ ਕਹਾਣੀਆਂ ਵਿੱਚ ਪਰਗਟ ਹੋ ਰਹੇ ਜਨੂੰਨ ਅਤੇ ਮੌਲਿਕਤਾ ਕਾਰਨ ਉਹਨਾਂ ਨੇ ਤੁਰੰਤ ਧਿਆਨ ਖਿੱਚਿਆ। ਸ਼ਾਰ੍ਲਟ ਦੇ ਜੇਨ ਆਇਰ ਨੇ ਸਭ ਤੋਂ ਪਹਿਲਾਂ ਸਫਲਤਾ ਪ੍ਰਾਪਤ ਕੀਤੀ ਸੀ, ਜਦੋਂ ਕਿ ਐਮਿਲੀ ਦੇ ਵੁੱਟਰਿੰਗ ਹਾਈਟਸ, ਐਨ ਦੀ ਦ ਟੈਨੈਂਟ ਆਫ਼ ਵਾਈਲਡਫੈਲ ਹਾਲ ਅਤੇ ਹੋਰ ਲਿਖ੍ਤਾਬ ਬਾਅਦ ਵਿੱਚ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਵਜੋਂ ਸਵੀਕਾਰ ਕੀਤੀਆਂ ਗਈਆਂ ਸਨ। 

ਤਿੰਨ ਭੈਣਾਂ ਅਤੇ ਉਹਨਾਂ ਦੇ ਭਰਾ ਬਰਨਵੈਲ (1817-1848) ਬਹੁਤ ਹੀ ਕਰੀਬ ਸਨ ਅਤੇ ਬਚਪਨ ਵਿਚ ਉਹਨਾਂ ਦੀਆਂ ਕਲਪਨਾ ਸ਼ਕਤੀਆਂ ਨੂੰ ਜ਼ਬਾਨੀ ਤੌਰ 'ਤੇ ਕਹਾਣੀਆਂ ਸੁਣਾਉਣ ਰਾਹੀਂ ਅਤੇ ਇੱਕ ਗੁੰਝਲਦਾਰ ਕਾਲਪਨਿਕ ਸੰਸਾਰ ਵਿਚ ਖੇਡ ਰਾਹੀਂ ਅਤੇ ਫਿਰ ਸਹਿਯੋਗੀ ਲਿਖਤਾਂ ਰਾਹੀਂ ਵਧੇਰੇ ਹੀ ਵਧੇਰੇ ਗੁੰਝਲਦਾਰ ਕਹਾਣੀਆਂ ਇਸ ਵਿਚ ਸ਼ਾਮਿਲ ਹੋ ਗਈਆਂ। 

ਪਹਿਲਾਂ ਉਹਨਾਂ ਦੀ ਮਾਂ ਦੀ ਮੌਤ, ਅਤੇ ਫਿਰ ਉਹਨਾਂ ਵਿੱਚੋਂ ਦੋ ਵੱਡੀਆਂ ਭੈਣਾਂ ਦੀ ਮੌਤ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਹਨਾਂ ਦੇ ਲਿਖਣ ਨੂੰ ਪ੍ਰਭਾਵਿਤ ਕੀਤਾ, ਜਿਵੇਂ ਕਿ ਉਹਨਾਂ ਦੇ ਪਾਲਣਾ ਪੋਸ਼ਣਾ ਸਮੇਂ ਉਹਨਾਂ ਦੀ ਸਾਪੇਖਕ ਅਲੱਗ-ਥਲੱਗਤਾ ਨੇ ਅਸਰ ਪਾਇਆ ਸੀ।

ਉਹਨਾਂ ਦਾ ਘਰ, ਯੌਰਕਸ਼ਾਇਰ ਵਿੱਚ ਹਾਵਰਥ ਵਿਖੇ ਕਲਰਜੀ ਹਾਊਸ ਹੁਣ ਬਰੌਂਟੀ ਪਰਸਨੇਜ ਅਜਾਇਬ ਘਰ ਹਰ ਸਾਲ ਸੈਂਕੜੇ ਹਜ਼ਾਰਾਂ ਸੈਲਾਨੀਆਂ ਲਈ ਤੀਰਥ ਅਸਥਾਨ ਬਣਿਆ ਹੋਇਆ ਹੈ। 

ਬਰੌਂਟੀ ਪਰਿਵਾਰ ਦੇ ਮੈਂਬਰ [ਸਰੋਤ ਸੋਧੋ]

ਪੈਟ੍ਰਿਕ ਬਰੌਂਟੀ[ਸਰੋਤ ਸੋਧੋ]

ਪੋਰਟਰੇਟ ਪੈਟ੍ਰਿਕ ਬਰੌਂਟੀ, ਤਕਰੀਬਨ 1860.

ਮਾਰੀਆ, ਪਹਿਲਾਂ ਬਰੈਨਵੈੱਲ[ਸਰੋਤ ਸੋਧੋ]

ਏਲਿਜ਼ਾਬੈਥ ਬਰੈਨਵੈੱਲ[ਸਰੋਤ ਸੋਧੋ]

ਬੱਚੇ[ਸਰੋਤ ਸੋਧੋ]

ਯੌਰਕਸ਼ਾਇਰ ਵਿੱਚ ਹਾਵਰਥ ਵਿਖੇ ਕਲਰਜੀ ਹਾਊਸ, ਪਰਿਵਾਰ ਦਾ ਪੂਰਬਲਾ ਘਰ,  ਹੁਣ ਬਰੌਂਟੀ ਪਰਸਨੇਜ ਅਜਾਇਬ ਘਰ

ਸਭ ਤੋਂ ਵੱਡੀ ਮਾਰੀਆ 23 ਅਪ੍ਰੈਲ 1814 ਨੂੰ ਕਲੋ ਹਾਉਸ, ਹਾਈ ਟਾਊਨ ਵਿਚ ਪੈਦਾ ਹੋਈ ਸੀ। ਉਸ ਨੇ ਕੋਵਾਨ ਬ੍ਰਿਜ ਸਕੂਲ ਵਿਚ ਭੁੱਖ, ਠੰਢ ਅਤੇ ਤੰਗਾਂ ਦਾ ਸਾਮ੍ਹਣਾ ਕੀਤਾ। ਸ਼ਾਰਲਟ ਨੇ ਉਸ ਨੂੰ ਬਹੁਤ ਜੀਵੰਤ, ਬਹੁਤ ਹੀ ਸੰਵੇਦਨਸ਼ੀਲ, ਅਤੇ ਖਾਸ ਕਰਕੇ ਆਪਣੀ ਪੜ੍ਹਾਈ ਵਿੱਚ ਬੜੀ ਅੱਗੇ ਦੱਸਿਆ। ਉਹ ਟੀ. ਬੀ. ਦੇ ਇੱਕ ਗੰਭੀਰ ਕੇਸ ਕਰਨ ਸਕੂਲ ਤੋਂ ਵਾਪਸ ਆ ਗਈ ਅਤੇ 6 ਮਈ 1825 ਨੂੰ ਹੌਵਰਥ ਵਿਖੇ ਗਿਆਰਾਂ ਸਾਲ ਦੀ ਉਮਰ ਵਿਚ ਮੌਤ ਹੋ ਗਈ। 

ਏਲਿਜ਼ਾਬੈਥ (1815-1825), ਦੂਜਾ ਬੱਚਾ, ਜੋ ਕੌਰਨ ਬ੍ਰਿਜ ਵਿਖੇ ਆਪਣੀ ਭੈਣ ਮਾਰੀਆ ਨਾਲ ਪੜ੍ਹਨ ਲਈ ਗਿਆ ਸੀ, ਜਿੱਥੇ ਉਸ ਨੂੰ ਵੀ ਉਸੇ ਕਿਸਮਤ ਦਾ ਸਾਹਮਣਾ ਕਰਨਾ ਪਿਆ। ਇਲੀਸਬਤ ਆਪਣੇ ਭਰਾ ਅਤੇ ਆਪਣੀਆਂ ਭੈਣਾਂ ਨਾਲੋਂ ਘੱਟ ਜ਼ਿੰਦਾਦਿਲ ਨਜ਼ਰ ਆਉਂਦੀ ਸੀ, ਅਤੇ ਆਪਣੀ ਉਮਰ ਨਾਲੋਂ ਪ੍ਰਤੱਖ ਤੌਰ 'ਤੇ ਪਛੜ ਗਈ ਲੱਗਦੀ ਸੀ। 15 ਜੂਨ 1825 ਨੂੰ ਉਹ ਆਪਣੇ ਪਿਤਾ ਜੀ ਕੋਲ ਘਰ ਪਰਤਣ ਦੇ ਦੋ ਹਫਤਿਆਂ ਦੇ ਅੰਦਰ ਹੀ ਅਕਾਲ ਚਲਾਣਾ ਕਰ ਗਈ।[2]

ਸ਼ਾਰਲਟ 21 ਅਪ੍ਰੈਲ 1816 ਨੂੰ ਯਾਰਕਸ਼ਾਇਰ ਦੇ ਵੈਸਟ ਰਾਈਡਿੰਗ ਵਿੱਚ ਬਰੈਡਫੋਰਡ ਦੇ ਨੇੜੇ ਮਾਰਕੀਟ ਸਟਰੀਟ ਥਾਰਨਟਨ ਵਿੱਚ ਪੈਦਾ ਹੋਈ, ਇੱਕ ਕਵੀ ਅਤੇ ਨਾਵਲਕਾਰ ਸੀ ਅਤੇ ਉਹ ਜੇਨ ਆਇਰ, ਉਸਦੀ ਸਭ ਤੋਂ ਮਸ਼ਹੂਰ ਰਚਨਾ ਅਤੇ ਤਿੰਨ ਹੋਰ ਨਾਵਲਾਂ ਦੀ ਲੇਖਕ ਹੈ। 31 ਮਾਰਚ 1855 ਨੂੰ 39 ਸਾਲ ਦੀ ਉਮਰ ਤਕ ਪਹੁੰਚਣ ਤੋਂ ਪਹਿਲਾਂ ਹੀ ਉਹ ਦੀ ਮੌਤ ਹੋ ਗਈ ਸੀ।

ਪੈਟ੍ਰਿਕ ਬਰੈਨਵੈੱਲ ਦਾ ਜਨਮ 26 ਜੂਨ 1817 ਨੂੰ ਮਾਰਕੀਟ ਸਟਰੀਟ ਥਾਰਟਨਟਨ ਵਿੱਚ ਹੋਇਆ ਸੀ। ਉਹ ਬਰੈਨਵੈੱਲ ਦੇ ਤੌਰ 'ਤੇ ਜਾਣਿਆ ਜਾਂਦਾ ਇੱਕ ਚਿੱਤਰਕਾਰ, ਲੇਖਕ ਅਤੇ ਕਾਰਜਕਾਰੀ ਮਜ਼ਦੂਰ ਸੀ। ਉਹ ਅਲਕੋਹਲ ਅਤੇ ਲੌਡਾਨਮ (ਅਫੀਮ ਦਾ ਇੱਕ ਟਿੰਕਚਰ) ਦਾ ਆਦੀ ਹੋ ਗਿਆ ਅਤੇ 31 ਸਾਲ ਦੀ ਉਮਰ ਵਿਚ 24 ਸਤੰਬਰ 1848 ਨੂੰ ਹੌਵਰਥ ਵਿਖੇ ਉਸਦੀ ਮੌਤ ਹੋ ਗਈ। 

ਐਮਿਲੀ ਜੇਨ, 30 ਜੁਲਾਈ 1818 ਨੂੰ ਮਾਰਕ ਸਟਰੀਟ ਥਾਰਨਟਨ ਵਿੱਚ ਜਨਮੇ, ਇੱਕ ਕਵੀ ਅਤੇ ਨਾਵਲਕਾਰ ਸੀ। ਉਹ 30 ਦੀ ਉਮਰ ਵਿਚ 19 ਦਸੰਬਰ 1942 ਦੇ ਹੌਵਰਥ ਵਿਚ ਚਲਾਣਾ ਕਰ ਗਈ। ਵੁੱਦਰਿੰਗ ਹਾਈਟਸ ਉਸ ਦਾ ਇਕੋ-ਇਕ ਨਾਵਲ ਸੀ। 

ਐਨ 17 ਜਨਵਰੀ 1820 ਨੂੰ ਮਾਰਕ ਸਟਰੀਟ ਥਾਰਨਟਨ ਵਿੱਚ ਜਨਮੀ, ਇੱਕ ਕਵੀ ਅਤੇ ਨਾਵਲਕਾਰ ਸੀ, ਜੋ 29 ਸਾਲ ਦੀ ਉਮਰ ਵਿੱਚ ਚੱਲ ਵਸੀ ਸੀ। ਉਸਨੇ ਇੱਕ ਮੁੱਖ ਤੌਰ 'ਤੇ ਸਵੈਜੀਵਨੀਮੂਲਕ ਨਾਵਲ ਲਿਖਿਆ ਸੀ ਜਿਸਦਾ ਨਾਮ ਐਗਨਸ ਗਰੇ ਹੈ। ਉਸ ਦਾ ਦੂਜਾ ਨਾਵਲ, ਦਿ ਟੈਨੈਂਟ ਆਫ਼ ਵਾਈਲਡਫੈਲ ਹਾਲ (1848), ਹੋਰ ਵੀ ਉਤਸ਼ਾਹੀ ਸੀ। 28 ਮਈ 1849 ਨੂੰ ਉਹ ਯਾਰਕਸ਼ਾਇਰ ਦੇ ਨਾਰਥ ਰਾਈਡਿੰਗ ਦੇ ਸਕਾਰਬੋਰੋ ਵਿਚ ਮਰ ਗਈ। 

ਹਵਾਲੇ[ਸਰੋਤ ਸੋਧੋ]

  1. As given by Merriam-Webster Encyclopedia of Literature (Merriam-Webster, incorporated, Publishers: Springfield, Massachusetts, 1995), p viii: "When our research shows that an author's pronunciation of his or her name differs from common usage, the author's pronunciation is listed first, and the descriptor commonly precedes the more familiar pronunciation." See also entries on Anne, Charlotte and Emily Brontë, pp 175–176.
  2. Smith Kenyon 2002, p. 25