ਬਲਖਸ਼ ਝੀਲ

ਗੁਣਕ: 46°10′N 74°20′E / 46.167°N 74.333°E / 46.167; 74.333
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਖਸ਼ ਝੀਲ
Балқаш Көлі
Озеро Балхаш
ਪੁਲਾੜ ਤੋਂ, ਅਪਰੈਲ 1991
ਝੀਲ ਬਲਕਸ਼ ਡਰੇਨੇਜ ਬੇਸਿਨ ਦਾ ਨਕਸ਼ਾ
ਸਥਿਤੀਕਜ਼ਾਕਿਸਤਾਨ
ਗੁਣਕ46°10′N 74°20′E / 46.167°N 74.333°E / 46.167; 74.333
TypeEndorheic, Saline
Primary inflowsIli, Karatal, Aksu, Lepsy, Byan, Kapal, Koksu rivers
Primary outflowsevaporation
Basin countriesਕਜ਼ਾਕਿਸਤਾਨ 85%
ਚੀਨ 15%
ਵੱਧ ਤੋਂ ਵੱਧ ਲੰਬਾਈ605 km (376 mi)
ਵੱਧ ਤੋਂ ਵੱਧ ਚੌੜਾਈਪੂਰਬ 74 km (46 mi)
ਪੱਛਮ 19 km (12 mi)
Surface area16,400 km2 (6,300 sq mi)
ਔਸਤ ਡੂੰਘਾਈ5.8 m (19 ft)
ਵੱਧ ਤੋਂ ਵੱਧ ਡੂੰਘਾਈ26 m (85 ft)
Water volume106 cu mi (440 km3)
Surface elevation341.4 m (1,120 ft)
Frozenਨਵੰਬਰ ਤੋਂ ਮਾਰਚ

ਬਲਖਸ਼ ਝੀਲ (ਕਜ਼ਾਖ਼: Балқаш көлі, ਕਜ਼ਾਖ਼ ਉਚਾਰਨ: [bɑɫqɑʃ kyʉlɘ]; ਰੂਸੀ: Озеро Балхаш, Ozero Balhaš) ਮੱਧ ਏਸ਼ੀਆ ਵਿੱਚ ਕਜ਼ਾਕਿਸਤਾਨ ਦੇਸ ਦੇ ਦੱਖਣਪੂਰਬੀ ਹਿੱਸੇ ਵਿੱਚ ਸਥਿਤ ਇੱਕ ਵੱਡੀ ਝੀਲ ਹੈ। ਇਹ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਅਤੇ ਇੱਕ ਬੰਦ ਤਲਹਟੀ ਦਾ ਹਿੱਸਾ ਹੈ ਜੋ ਕਜ਼ਾਖਸਤਾਨ ਅਤੇ ਚੀਨ ਦਾ ਸਾਂਝਾ ਹੈ, ਇੱਕ ਛੋਟਾ ਜਿਹਾ ਹਿੱਸਾ ਕਿਰਗਿਜ਼ਸਤਾਨ ਵਿੱਚ ਵੀ ਹੈ। ਇਹ ਬੇਸਿਨ, ਸੱਤ ਦਰਿਆਵਾਂ ਦੇ ਜ਼ਰੀਏ ਝੀਲ ਨੂੰ ਭਰਦਾ ਹੈ, ਜਿਸਦਾ ਮੁੱਖ ਹਿੱਸਾ ਇਲੀ ਦਰਿਆ ਪਾਉਂਦਾ ਹੈ; ਦੂਜੀਆਂ ਨਦੀਆਂ, ਜਿਵੇਂ ਕਿ ਕਰਾਟਲ, ਦੋਵਾਂ ਤਰ੍ਹਾਂ ਸਤਹ ਅਤੇ ਸਤਹ ਹੇਠ ਪ੍ਰਵਾਹ ਪ੍ਰਦਾਨ ਕਰਦੀਆਂ ਹਨ। ਇਲੀ ਮੁੱਖ ਤੌਰ 'ਤੇ ਚੀਨ ਦੇ ਜ਼ਿਨਜਿਆਂਗ ਖੇਤਰ ਦੇ ਪਹਾੜਾਂ ਤੋਂ, ਵੱਡੇ ਪੱਧਰ ਤੇ ਬਰਫ਼ ਪਿਘਲਣ ਤੋਂ ਪਾਣੀ ਲੈਂਦੀ ਹੈ।

ਇਸਦਾ ਕੁੱਲ ਰਕਬਾ 16،400 ਮੁਰੱਬਾ ਕਿਲੋਮੀਟਰ (6,300 ਮੁਰੱਬਾ ਮੀਲ) ਹੈ, ਲੇਕਿਨ ਇਸ ਵਿੱਚ ਪਾਣੀ ਪਾਉਣ ਵਾਲੀਆਂ ਨਦੀਆਂ ਤੋਂ ਆਬਪਾਸ਼ੀ ਲਈ ਪਾਣੀ ਖਿੱਚਣ ਦੀ ਵਜ੍ਹਾ ਨਾਲ ਉਸਦਾ ਸਾਇਜ਼ ਘੱਟ ਰਿਹਾ ਹੈ।[1] ਝੀਲ ਨੂੰ ਇੱਕ ਜਲਸੰਧੀ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪੱਛਮੀ ਹਿੱਸੇ ਵਿੱਚ ਤਾਜ਼ਾ ਪਾਣੀ ਹੈ, ਜਦਕਿ ਪੂਰਬੀ ਅੱਧੇ ਖਾਰਾ।[2] ਪੂਰਬੀ ਹਿੱਸਾ  ਪੱਛਮੀ ਭਾਗ.ਨਾਲੋਂ ਔਸਤ 1.7 ਗੁਣਾ ਵੱਧ ਡੂੰਘਾ ਹੈ। ਸ਼ਹਿਰ ਦੇ ਨੇੜੇ ਝੀਲ ਹੈ ਝੀਲ ਦੇ ਨੇੜੇ ਸਭ ਤੋਂ ਵੱਡੇ ਸ਼ਹਿਰ ਦਾ ਨਾਮ ਵੀ ਬਲਖਸ਼ ਵੀ ਰੱਖਿਆ ਗਿਆ ਹੈ ਅਤੇ ਲਗਭਗ 66,000 ਲੋਕਾਂ ਦੀ ਆਬਾਦੀ ਹੈ। ਇਸ ਖੇਤਰ ਵਿੱਚ ਪ੍ਰਮੁੱਖ ਉਦਯੋਗਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ ਖਨਨ, ਕੱਚੀ ਧਾਤ ਦੀ ਪ੍ਰਾਸੈਸਿੰਗ ਅਤੇ ਮਾਹੀਗੀਰੀ। 

ਹਾਲਾਂਕਿ ਝੀਲ ਦਾ ਆਕਾਰ ਵੱਧਦਾ ਜਾ ਰਿਹਾ ਹੈ, ਪਰੰਤੂ ਮਾਰੂਥਲ ਬਣਨ ਦੀਆਂ ਪ੍ਰਕਿਰਿਆਵਾਂ ਅਤੇ ਉਦਯੋਗਿਕ ਗਤੀਵਿਧੀਆਂ ਕਾਰਨ ਆਉਣ ਵਾਲੇ ਸਮੇਂ ਵਿੱਚ ਝੀਲ ਦੇ ਭਰਦੇ ਜਾਣ ਬਾਰੇ ਚਿੰਤਾ ਹੈ। 

ਇਤਿਹਾਸ ਅਤੇ ਨਾਮ [ਸੋਧੋ]

ਝੀਲ ਦਾ ਵਰਤਮਾਨ ਨਾਮ ਤਤਾਰ, ਕਜਾਖ ਅਤੇ ਦੱਖਣੀ ਅਲਤਾਈ ਭਾਸ਼ਾਵਾਂ ਦੇ "ਬਲਕਸ" ਸ਼ਬਦ ਤੋਂ ਆਇਆ ਹੈ ਜਿਸਦਾ ਅਰਥ ਹੈ "ਇੱਕ ਦਲਦਲ ਦੀਆਂ ਧਲ੍ਹੀਆਂ" ਹੈ। [3]

103 ਈਪੂ ਤੋਂ 8 ਵੀਂ ਸਦੀ ਤੱਕ ਬਲਖਸ਼ ਦੀ ਰਾਜਰੂਪ ਨੂੰ ਚੀਨੀ ਲੋਕਾਂ ਵਿੱਚ 布谷 / 布 库 / 布苏 "ਪੂ-ਕੂ / ਬੂ -ਕੂ" ਵਜੋਂ ਜਾਣੀ ਜਾਂਦੀ ਸੀ। 8ਵੀਂ ਸਦੀ ਤੋਂ ਝੀਲ ਅਤੇ ਤਿਆਨ ਸ਼ਾਨ ਪਹਾੜਾਂ ਦੇ ਵਿਚਕਾਰ ਇਸ ਦੇ ਦੱਖਣ ਵਾਲੀ ਜ਼ਮੀਨ ਤੁਰਕ ਭਾਸ਼ਾ ਵਿੱਚ ਜੇਟਿਸੁ "ਸੱਤ ਨਦੀਆਂ" (ਰੂਸੀ ਵਿੱਚ ਸੇਮਰੇਚਿਈ) ਵਜੋਂ ਜਾਣੀ ਜਾਂਦੀ ਸੀ। ਇਹ ਇੱਕ ਅਜਿਹੀ ਧਰਤੀ ਸੀ ਜਿੱਥੇ ਮੱਧ ਏਸ਼ੀਆ ਦੇ ਸਥਾਈ ਲੋਕਾਂ ਦੇ ਨਾਲ ਖਾਨਾਬਦੋਸ ਤੁਰਕਾਂ ਅਤੇ ਮੰਗੋਲਾਂ ਦੇ ਸੱਭਿਆਚਾਰਾਂ ਦਾ ਮਿਸ਼ਰਣ ਹੋਇਆ। .[4]

ਚੀਨ ਦੇ ਕਿੰਗ ਰਾਜਵੰਸ਼ (1644-1911) ਦੇ ਦੌਰਾਨ, ਝੀਲ ਸਾਮਰਾਜ ਦੀ ਉੱਤਰ-ਪੱਛਮੀ ਹੱਦ ਬਣੀ ਹੋਈ ਸੀ। 1864 ਵਿੱਚ, ਝੀਲ ਅਤੇ ਇਸਦੇ ਨੇੜਲੇ ਖੇਤਰਾਂ ਨੂੰ ਚੁਗੁਚਕ ਸੰਧੀ ਦੇ ਅਧੀਨ ਇਮਪੀਰੀਅਲ ਰੂਸ ਨੂੰ ਸੌਂਪ ਦਿੱਤਾ ਗਿਆ ਸੀ। 1991 ਵਿੱਚ ਸੋਵੀਅਤ ਯੂਨੀਅਨ ਦੇ ਭੰਗ ਦੇ ਨਾਲ, ਝੀਲ ਕਜ਼ਾਕਿਸਤਾਨ ਦਾ ਹਿੱਸਾ ਬਣ ਗਈ। 

ਝੀਲ ਦੀ ਉਤਪਤੀ[ਸੋਧੋ]

ਕਰਾਤਲ ਨਦੀ ਡੈਲਟਾ ਦੀ ਸੈਟੇਲਾਈਟ ਤਸਵੀਰ

ਬਲਖਸ਼ ਵਿਸ਼ਾਲ ਬਲਖਸ਼-ਅਲਕੋਲ ਡੂੰਘ ਦੇ ਸਭ ਤੋਂ ਡੂੰਘੇ ਹਿੱਸੇ ਵਿੱਚ ਪੈਂਦੀ ਹੈ, ਜੋ ਕਿ ਨੀਓਜੇਨ ਅਤੇ ਕੁਆਟਰਨੇਰੀ ਦੇ ਦੌਰਾਨ ਐਲਪਾਈਨ ਔਰੋਜਨੀ ਦੇ ਪਹਾੜਾਂ ਅਤੇ ਪੁਰਾਣੇ ਕਜ਼ਾਖਸਤਾਨ ਬਲਾਕ ਦੇ ਵਿਚਕਾਰ ਇੱਕ ਢਲਾਣ ਵਾਲੀ ਟਰਫ਼ ਦੁਆਰਾ ਬਣਾਈ ਗਈ ਸੀ। ਤਿਆਨ ਸ਼ਾਨ ਦੇ ਤੇਜ਼ੀ ਨਾਲ ਖੁਰਨ ਦਾ ਮਤਲਬ ਹੈ ਕਿ ਡੂੰਘ ਬਾਅਦ ਵਿੱਚ ਹੌਲੀ ਹੌਲੀ ਭੂਗੋਲਿਕ ਤੌਰ 'ਤੇ ਬਹੁਤ ਹੀ ਥੋੜੇ ਸਮੇਂ ਦੇ ਅੰਦਰ ਰੇਤ ਦੇ ਨਾਲ ਭਰ ਗਿਆ। ਬੇਸਿਨ ਡਜੁੰਗਾਰੀਅਨ ਅਲਾਟੂ ਦਾ ਇੱਕ ਹਿੱਸਾ ਹੈ, ਜਿਸ ਵਿੱਚ ਝੀਲਾਂ ਸੈਸੀਕੋਲ, ਅਲਕੋਲ ਅਤੇ ਐਬੀ ਵੀ ਸ਼ਾਮਲ ਹਨ।[5] ਇਹ ਝੀਲਾਂ ਪ੍ਰਾਚੀਨ ਸਮੁੰਦਰ ਦੇ ਖੰਡ ਦੇ ਹਿੱਸੇ ਹਨ ਜਿਸ ਨੇ ਇੱਕ ਸਮੇਂ ਪੂਰੇ ਬਲਖਸ਼-ਅਲਕੋਲ ਦੇ ਡੂੰਘ ਨੂੰ ਮੱਲਿਆ ਹੋਇਆ ਸੀ। ਪਰ ਅਰਾੱਲ-ਕੈਸਪੀਅਨ ਡੂੰਘ ਨਾਲ ਜੁੜਿਆ ਹੋਇਆ ਨਹੀਂ ਸੀ।[6]

ਹਵਾਲੇ[ਸੋਧੋ]

  1. Lake Balkhash, International Lake Environment Committee
  2. Yoshiko Kawabata (1997). "The phytoplankton of some saline lakes in Central Asia". International Journal of Salt Lake Research. 6 (1): 5–16. doi:10.1007/BF02441865. {{cite journal}}: Unknown parameter |displayauthors= ignored (|display-authors= suggested) (help)
  3. Balkhash in Etymological dictionary of Max Vasmer (in Russian)
  4. Soucek, Svat (2000) A History of Inner Asia, Princeton: Cambridge University Press, p. 22.
  5. Maria Shahgedanova (2002). The Physical Geography of Northern Eurasia. Oxford University Press. pp. 140–141. ISBN 0-19-823384-1.
  6. A. Sokolov (1952). "Central Asia and Kazakhstan". Hydrography of the USSR (in Russian). Gidrometeoizdat.{{cite book}}: CS1 maint: unrecognized language (link) CS1 maint: Unrecognized language (link)