ਬਲੈਕ ਲਾਈਵਜ਼ ਮੈਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲੈਕ ਲਾਈਵਜ਼ ਮੈਟਰ
ਨਿਰਮਾਣਜੁਲਾਈ 13, 2013; 10 ਸਾਲ ਪਹਿਲਾਂ (2013-07-13)
ਸੰਸਥਾਪਕs
ਕਿਸਮਸਮਾਜਿਕ ਅੰਦੋਲਨ
ਟਿਕਾਣਾ
  • ਅੰਤਰਰਾਸ਼ਟਰੀ
    (ਜਿਆਦਾਤਰ ਸੰਯੁਕਤ ਰਾਜ ਅਮਰੀਕਾ ਵਿੱਚ)
ਮੁੱਖ ਲੋਕ
Shaun King
DeRay Mckesson
Johnetta Elzie
ਵੈੱਬਸਾਈਟBlackLivesMatter.com
Protesters lying down over rail tracks with a "Black Lives Matter" banner.
ਬਲੈਕ ਲਾਈਵਜ਼ ਮੈਟਰ ਮਰਨ-ਨੁਮਾ ਰੋਸ ਰੂਪ ਰਾਹੀਂ [[ਸੇਂਟ ਪੌਲ, ਮਿਨੇਸੋਟਾ]], ਵਿੱਚ ਸਤੰਬਰ 20, 2015 ਨੂੰ ਪੁਲਿਸ ਦੀ ਬੇਰਹਿਮੀ ਦਾ ਵਿਰੋਧ ਕਰਨ

ਬਲੈਕ ਲਾਈਵਜ਼ ਮੈਟਰ (BLM) ਇੱਕ ਅੰਤਰਰਾਸ਼ਟਰੀ ਕਾਰਕੁੰਨ ਲਹਿਰ ਹੈ, ਜਿਸ ਦੀ ਉਤਪਤੀ ਅਫਰੀਕਨ-ਅਮਰੀਕਨ ਭਾਈਚਾਰੇ ਵਿੱਚ ਹੈਈ। ਇਹ ਬਲੈਕ ਲੋਕਾਂ ਪ੍ਰਤੀ ਹਿੰਸਾ ਅਤੇ ਸਿਸਟਮ-ਮੂਲਕ ਨਸਲਵਾਦ ਦੇ ਵਿਰੁਧ ਸੰਘਰਸ਼ ਕਰਦੀ ਹੈ। ਬੀ ਐੱਲ ਐਮ ਨਿਯਮਿਤ ਤੌਰ 'ਤੇ ਕਾਲੇ ਲੋਕਾਂ ਦੀ ਪੁਲਿਸ ਦੁਆਰਾ ਹੱਤਿਆਵਾਂ ਦੇ ਵਿਰੁੱਧ ਅਤੇ ਨੈਸ਼ਨਲ ਪਰੋਫਾਈਲਿੰਗ, ਪੁਲਿਸ ਦੀ ਬੇਰਹਿਮੀ, ਅਤੇ ਸੰਯੁਕਤ ਰਾਜ ਦੀ ਅਪਰਾਧਕ ਨਿਆਂ ਪ੍ਰਣਾਲੀ ਵਿੱਚ ਨਸਲੀ ਅਸਮਾਨਤਾ ਵਰਗੇ ਵਿਆਪਕ ਮੁੱਦਿਆਂ ਦੇ ਵਿਰੁਧ ਬਾਕਾਇਦਗੀ ਨਾਲ ਰੋਸ ਪ੍ਰਗਟਾਉਂਦੀ  ਹਨ ਅਤੇ ਆਵਾਜ਼ ਬੁਲੰਦ ਕਰਦੀ ਹੈ। [1]

2012 ਦੀ ਫਰਵਰੀ ਵਿੱਚ ਅਫ਼ਰੀਕਨ-ਅਮਰੀਕਨ ਕਿਸ਼ੋਰ ਟ੍ਰੇਵਿਨ ਮਾਰਟਿਨ ਦੀ ਗੋਲੀਬਾਰੀ ਵਿੱਚ ਮੌਤ ਦੇ ਮਾਮਲੇ ਵਿੱਚ ਜਾਰਜ ਜਿੰਮਰਮਨ ਨੂੰ 2013 ਵਿੱਚ ਬਰੀ ਕਰਨ ਦੇ ਬਾਅਦ ਇਹ ਲਹਿਰ ਹੈਸ਼ਟੈਗ #BlackLivesMatter ਤੇ ਸਮਾਜਿਕ ਮੀਡੀਆ ਤੇ ਸ਼ੁਰੂ ਹੋਈ ਸੀ। ਦੋ ਅਫ਼ਰੀਕਨ ਅਮਰੀਕਨਾਂ ਦੀ 2014 ਦੀ ਮੌਤ ਦੇ ਬਾਅਦ ਗਲੀਆਂ ਵਿੱਚ ਪ੍ਰਦਰਸ਼ਨਾਂ ਸਦਕਾ ਬਲੈਕ ਲਾਈਵਜ਼ ਮੈਟਰ ਨੂੰ ਕੌਮੀ ਪੱਧਰ ਤੇ ਮਾਨਤਾ ਪ੍ਰਾਪਤ ਹੋਈ: ਮਾਈਕਲ ਬਰਾਊਨ ਦੀ ਮੌਤ ਦੇ ਨਤੀਜੇ ਵਜੋਂ ਫਰਗੂਸਨ ਵਿੱਚ ਅਤੇ ਐਰਿਕ ਗਾਰਨਰ ਦੀ ਮੌਤ ਦੇ ਨਤੀਜੇ ਵਜੋਂ ਨਿਊਯਾਰਕ ਸਿਟੀ ਵਿੱਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਵੱਡੇ ਪੱਧਰ ਤੇ ਬੇਚੈਨੀ ਫੈਲ ਗਈ ਸੀ।[2] ਫਰਗੂਸਨ ਦੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ, ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਪੁਲਿਸ ਕਾਰਵਾਈਆਂ ਦੁਆਰਾ ਜਾਂ ਪੁਲਿਸ ਹਿਰਾਸਤ ਵਿੱਚ ਕਈ ਹੋਰ ਅਫ਼ਰੀਕੀ ਅਮਰੀਕੀ ਨਾਗਰਿਕਾਂ ਦੀ ਮੌਤ ਦੇ ਵਿਰੁੱਧ ਮੁਜ਼ਾਹਰੇ ਕੀਤੇ। 2015 ਦੀਆਂ ਗਰਮੀਆਂ ਵਿੱਚ, ਬਲੈਕ ਲਾਈਵਜ਼ ਮੈਟਰ ਵਰਕਰ 2016 ਦੀ ਯੂਨਾਈਟਿਡ ਸਟੇਟਸ ਦੀ ਰਾਸ਼ਟਰਪਤੀ ਚੋਣ ਵਿੱਚ ਸ਼ਾਮਲ ਹੋਏ। [3] ਹੈਸ਼ਟੈਗ ਅਤੇ ਕਾਲ ਟੂ ਐਕਸ਼ਨ ਦੇ ਮੋਹਰੀਆਂ ਅਲਿਸੀਆ ਗਾਰਜ਼ਾ, ਪੈਟਰੀਸ ਕੁਲਰਸ ਅਤੇ ਓਪਲ ਟੌਮੈਟੀ ਨੇ 2014 ਅਤੇ 2016 ਦੇ ਵਿਚਕਾਰ 30 ਤੋਂ ਵੱਧ ਸਥਾਨਕ ਚੈਪਟਰਾਂ ਦੇ ਰਾਸ਼ਟਰੀ ਨੈਟਵਰਕ ਵਿੱਚ ਆਪਣਾ ਪ੍ਰੋਜੈਕਟ ਦਾ ਵਿਸਥਾਰ ਕੀਤਾ। [4] ਬਲੈਕ ਲਾਈਵਜ਼ ਮੈਟਰ ਅੰਦੋਲਨ, ਸਮੁੱਚੇ ਤੌਰ 'ਤੇ ਵਿਕੇਂਦਰੀਕ੍ਰਿਤ ਇੱਕ ਨੈੱਟਵਰਕ ਹੈ ਅਤੇ ਇਸ ਦੇ ਸੰਗਠਨ ਵਿੱਚ ਕੋਈ ਰਸਮੀ ਦਰਜਾਬੰਦੀ ਨਹੀਂ ਹੈ।[5]

ਬਲੈਕ ਲਾਈਵਜ਼ ਮੈਟਰ ਅੰਦੋਲਨ ਪ੍ਰਤੀ ਅਨੇਕ ਅੱਡ ਅੱਡ ਪ੍ਰਤੀਕਰਮ ਹੋਏ ਹਨ। ਬਲੈਕ ਲਾਈਵਜ਼ ਮੈਟਰ ਪ੍ਰਤੀ ਯੂਐਸ ਦੀ ਆਬਾਦੀ ਦੇ ਵਿਚਾਰ ਨਸਲ ਅਨੁਸਾਰ ਕਾਫ਼ੀ ਭਿੰਨ ਭਿੰਨ ਮਿਲਦੇ ਹਨ।  "ਆਲ ਲਾਈਵਜ਼ ਮੈਟਰ" ਵਾਕੰਸ਼ "ਬਲੈਕ ਲਾਈਵਜ਼ ਮੈਟਰ ਅੰਦੋਲਨ" ਦੇ ਜਵਾਬ ਵਜੋਂ ਉੱਭਰਿਆ ਹੈ, ਪਰ "ਬਲੈਕ ਲਾਈਵਜ਼ ਮੈਟਰ" ਦੇ ਸੁਨੇਹੇ ਨੂੰ ਖਾਰਜ ਕਰਨ ਜਾਂ ਗ਼ਲਤ ਸਮਝਣ ਦੇ ਲਈ ਇਸ ਦੀ ਆਲੋਚਨਾ ਹੋਈ ਹੈ।   ਫੇਰਗੂਸਨ ਦੇ ਦੋ ਪੁਲਿਸ ਅਫਸਰਾਂ ਦੀ ਗੋਲੀ ਨਾਲ ਹੱਤਿਆ ਤੋਂ ਬਾਅਦ, ਹੈਸ਼ਟੈਗ ਬਲੂ ਲਾਈਵਜ਼ ਮਾਮਲਾ ਪੁਲਿਸ ਦੇ ਸਮਰਥਕਾਂ ਦੁਆਰਾ ਬਣਾਇਆ ਗਿਆ ਸੀ। ਬਲੈਕ ਸਿਵਲ ਅਧਿਕਾਰਾਂ ਲਈ ਲੜ ਰਹੇ ਕੁਝ ਨੇਤਾ ਗਰੁੱਪ ਦੇ ਦਾਅਪੇਚਾਂ ਨਾਲ ਸਹਿਮਤ ਨਹੀਂ ਹਨ।

ਰਹੁਨੁਮਾ ਅਸੂਲ[ਸੋਧੋ]

ਬਲੈਕ ਲਾਈਵਜ਼ ਮੈਟਰ ਦੀ ਵੈੱਬਸਾਈਟ ਦੇ ਅਨੁਸਾਰ, 13 ਮਾਰਗਦਰਸ਼ਕ ਸਿੱਧਾਂਤ ਹਨ ਜੋ ਉਹਨਾਂ ਲੋਕਾਂ ਨੂੰ ਅਪਨਾਉਣੇ ਚਾਹੀਦਾ ਹਨ ਜੋ ਬਲੈਕ ਲਾਈਵਜ਼ ਮੈਟਰ ਬੈਨਰ ਦੇ ਅਧੀਨ ਸ਼ਾਮਲ ਹੋਣ ਦੀ ਚੋਣ ਕਰਦੇ ਹਨ। ਇਨ੍ਹਾਂ ਵਿੱਚ ਵਿਵਧਤਾ, ਵਿਸ਼ਵਵਾਦ, ਹਮਦਿਲੀ, ਰੈਸਟੋਰੇਟਿਵ ਜਸਟਿਸ ਅਤੇ ਵੱਖ ਵੱਖ ਪੀੜ੍ਹੀਆਂ ਦਾ ਵਰਤੋਂ ਵਿਹਾਰ.[6]

ਹਵਾਲੇ[ਸੋਧੋ]

  1. Friedersdorf, Conor. "Distinguishing Between Antifa, ...." The Atlantic. August 31, 2017. August 31, 2017.
  2. Luibrand, Shannon (August 7, 2015). "Black Lives Matter: How the events in Ferguson sparked a movement in America". CBS News. Retrieved December 18, 2016.
  3. Eligon, John (November 18, 2015). "One Slogan, Many Methods: Black Lives Matter Enters Politics". The New York Times. Retrieved December 18, 2016.
  4. Cullors-Brignac, Patrisse Marie (February 23, 2016). "We didn't start a movement. We started a network". Medium. Retrieved December 18, 2016.
  5. Collins, Ben; Mak, Tim (August 15, 2015). "Who Really Runs #BlackLivesMatter?". The Daily Beast. Retrieved December 18, 2016.
  6. "Black Lives Matter: Guiding Principles". Black Lives Matter. Archived from the original on October 4, 2015. Retrieved February 26, 2017. {{cite web}}: Unknown parameter |dead-url= ignored (help)