ਬਹਿਰੀ ਖ਼ਰਤੂਮ
ਦਿੱਖ
ਬਹਿਰੀ ਖ਼ਰਤੂਮ |
---|
ਬਹਿਰੀ ਖ਼ਰਤੂਮ ਜਾਂ ਉੱਤਰੀ ਖ਼ਰਤੂਮ (ਅਲ-ਖ਼ਰਤੂਮ ਬਾਹਰੀ) ਕੇਂਦਰੀ ਸੁਡਾਨ ਵਿੱਚ ਰਾਜਧਾਨੀ ਖ਼ਰਤੂਮ ਦੇ ਕੋਲ ਪਰ ਉਹ ਤੋਂ ਵੱਖ ਇੱਕ ਸ਼ਹਿਰ ਹੈ। ਇਹ ਚਿੱਟੇ ਅਤੇ ਨੀਲੇ ਨੀਲ ਦਰਿਆਵਾਂ ਦੇ ਸੰਗਮ ਕੋਲ ਨੀਲੇ ਨੀਲ ਦੇ ਪੂਰਬੀ ਕੰਢੇ ਉੱਤੇ ਵਸਿਆ ਹੋਇਆ ਹੈ। ਇਹ ਸ਼ਹਿਰ, ਜਿਹਦੀ 1993 ਵਿੱਚ ਤੇਜ਼ੀ ਨਾਲ਼ ਵਧ ਰਹੀ ਅਬਾਦੀ 900,000 ਸੀ, ਖ਼ਰਤੂਮ ਅਤੇ ਅਮ ਦਰਮਾਨ ਨਾਲ਼ ਪੁਲਾਂ ਰਾਹੀਂ ਜੁੜਿਆ ਹੋਇਆ ਹੈ। ਇਸ ਸ਼ਹਿਰ ਨੂੰ "ਬਹਿਰੀ" (ਮਿਸਰੀ ਅਰਬੀ: بحرى, IPA: [ˈbæħæɾi]), ਵੀ ਕਿਹਾ ਜਾਂਦਾ ਹੈ ਜਿਹਦਾ ਮਿਸਰੀ ਅਰਬੀ ਵਿੱਚ ਭਾਵ ਉੱਤਰੀ ਤਟ ਤੋਂ ਹੈ।