ਸਮੱਗਰੀ 'ਤੇ ਜਾਓ

ਬਹੁਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਵੇਂ ਸੂਏ ਡੰਗਰ ਦੇ ਪਹਿਲੇ ਗਾੜ੍ਹੇ ਦੁੱਧ ਨੂੰ ਬਹੁਲਾ ਜਾਂ ਕੀੜ੍ਹ[1] ਕਹਿੰਦੇ ਹਨ ਇਸ ਤੋਂ ਬਹੁਲੀ ਬਣਦੀ ਹੈ। ਡੰਗਰ ਦੇ ਸੂਣ ਦੇ ਮਗਰੋਂ ਪਹਿਲੇ ਕੁਝ ਦਿਨਾਂ ਦਾ ਦੁੱਧ ਉਬਾਲਣ ਨਾਲ ਫਟ ਜਾਂਦਾ ਹੈ ਅਤੇ ਗਾੜ੍ਹੀ ਖੀਰ ਵਰਗਾ ਬਣ ਜਾਂਦਾ ਹੈ, ਜਿਸ ਵਿੱਚ ਸ਼ੱਕਰ ਜਾਂ ਖੰਡ ਘੋਲ ਕੇ ਇਸ ਨੂੰ ਖਾਧਾ ਜਾਂਦਾ ਹੈ।

ਸੱਜਰ/ਨਮੀ ਸੂਈ ਮੱਝ, ਗਾਂ ਦੇ ਪਹਿਲੇ ਦੋ ਕੁ ਦਿਨਾਂ ਦੇ ਦੁੱਧ ਨੂੰ ਗਰਮ ਕਰ ਕੇ ਵਿਚ ਮਿੱਠਾ ਪਾ ਕੇ ਬਣਾਏ ਹੋਏ ਪਦਾਰਥ ਨੂੰ ਬਹੁਲੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਪਰਿਵਾਰ ਦੇ ਮੈਂਬਰ ਵਿਸ਼ੇਸ਼ ਤੌਰ ਤੇ ਬੱਚੇ ਬਹੁਲੀ ਬਹੁਤ ਖੁਸ਼ ਹੋ ਕੇ ਖਾਂਦੇ ਸਨ। ਨਵੀਂ ਸੂਈ ਮੱਝ, ਗਾਂ ਦਾ ਦੁੱਧ ਗਾੜ੍ਹਾ ਹੁੰਦਾ ਹੈ। ਇਸ ਲਈ ਗਰਮ ਕਰਨ ਤੇ ਉਸ ਦੁੱਧ ਦੀਆਂ ਫੁੱਟੀਆਂ ਜਿਹੀਆਂ ਬਣ ਜਾਂਦੀਆਂ ਹਨ ਜਿਹੜੀਆਂ ਖਾਣ ਵਿਚ ਬਹੁਤ ਸੁਆਦ ਲੱਗਦੀਆਂ ਹਨ। ਪਹਿਲੇ ਸਮਿਆਂ ਵਿਚ ਆਮ ਤੌਰ ਤੇ ਮੱਝ, ਗਾਂ ਦੇ ਸੂਣ ਪਿੱਛੋਂ ਜਿਹੜਾ ਦੁੱਧ ਪਹਿਲੀ ਵੇਰ ਹੋਇਆ ਜਾਂਦਾ ਸੀ, ਉਸ ਦੁੱਧ ਨੂੰ ਪਿੰਡ ਦੇ ਟੋਬੇ ਵਿਚ ਜਾਂ ਜੇਕਰ ਪਿੰਡ ਦੇ ਨੇੜੇ ਕੋਈ ਨਦੀ, ਨਾਲਾ, ਨਹਿਰ, ਸੂਆ, ਕੱਸੀ ਲੱਗਦੀ ਹੁੰਦੀ ਸੀ, ਉਸ ਵਿਚ ਪਾ ਦਿੱਤਾ ਜਾਂਦਾ ਸੀ। ਧਾਰਨਾ ਇਹ ਸੀ ਕਿ ਪਹਿਲੀ ਵੇਰ ਚੋਏ ਦੁੱਧ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਇਸ ਲਈ ਇਹ ਪਰਿਵਾਰ ਦੇ ਮੈਂਬਰਾਂ ਦੇ ਪੀਣ ਲਈ ਚੰਗਾ ਨਹੀਂ ਮੰਨਿਆ ਜਾਂਦਾ ਸੀ। ਹੁਣ ਇਹ ਰਿਵਾਜ ਘੱਟ ਗਿਆ ਹੈ।[2]ਅੱਜ ਦੀ ਬਹੁਤੀ ਪੀੜ੍ਹੀ ਨਾ ਬਹੁਲੀ ਬਾਰੇ ਜਾਣਦੀ ਹੈ, ਨਾ ਹੀ ਬਹੁਤੇ ਪਰਿਵਾਰ ਹੁਣ ਬਹੁਲੀ ਬਣਾਉਂਦੇ ਹਨ।

ਹਵਾਲੇ

[ਸੋਧੋ]
  1. "GurShabad Ratanakar Mahankosh Index".
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.