ਸਮੱਗਰੀ 'ਤੇ ਜਾਓ

ਬਾਉਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਉਲੀ ਉਸ ਖੂਹ ਨੂੰ ਕਹਿੰਦੇ ਹਨ, ਜਿਸ ਖੂਹ ਦੇ ਪਾਣੀ ਤੱਕ ਪੌੜੀਆਂ ਬਣੀਆਂ ਹੋਣ। ਇਨ੍ਹਾਂ ਪੌੜੀਆਂ ਰਾਹੀਂ ਜਾ ਕੇ ਹੀ ਬਾਉਲੀ ਵਿਚੋਂ ਪਾਣੀ ਲਿਆ ਕੇ ਵਰਤਿਆ ਜਾਂਦਾ ਹੈ। ਕਈ ਇਲਾਕਿਆਂ ਵਿਚ ਬਾਉਲੀ ਨੂੰ ਬੌੜੀ ਵੀ ਕਹਿੰਦੇ ਹਨ। ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਵਿਚ ਅਤੇ ਗੁਰਦੁਆਰਾ ਬਾਉਲੀ ਸਾਹਿਬ ਅਨੰਦਪੁਰ ਵਿਚ ਅੱਜ ਵੀ ਬਾਉਲੀਆਂ ਹਨ। ਇਨ੍ਹਾਂ ਗੁਰਦੁਆਰਿਆਂ ਵਿਚ ਬਾਉਲੀਆਂ ਬਣੀਆਂ ਹੋਣ ਕਰਕੇ ਹੀ ਇਨ੍ਹਾਂ ਦਾ ਨਾਂ ਬਾਉਲੀ ਸਾਹਿਬ ਗੁਰਦੁਆਰੇ ਹੈ। ਪਾਣੀ ਦੀ ਕਿੱਲਤ ਹੋਣ ਕਰਕੇ ਪਹਿਲੇ ਸਮਿਆਂ ਵਿਚ ਬਾਉਲੀ ਲਾਉਣਾ 100 ਖੂਹਾਂ ਦੇ ਬਰਾਬਰ ਮਹਾਤਮ ਗਿਣਿਆ ਜਾਂਦਾ ਸੀ।

ਮਨੁੱਖੀ ਵਿਕਾਸ ਦੇ ਮੁਢਲੇ ਦੌਰ ਵਿਚ ਜਿਹੜੇ ਲੋਕੀ ਦਰਿਆਵਾਂ, ਨਦੀਆਂ, ਨਾਲਿਆਂ, ਢਾਬਾਂ ਦੇ ਨੇੜੇ ਰਹਿੰਦੇ ਸਨ, ਉਹ ਇਨ੍ਹਾਂ ਦਾ ਪਾਣੀ ਵਰਤਦੇ ਸਨ। ਜਿਹੜੇ ਇਨ੍ਹਾਂ ਤੋਂ ਦੂਰ ਰਹਿੰਦੇ ਸਨ ਉਹ ਟੋਬਿਆਂ/ਛੱਪੜਾਂ ਵਿਚ ਮੀਂਹ ਦਾ ਕੱਠਾ ਹੋਇਆ ਪਾਣੀ ਵਰਤਦੇ ਸਨ। ਫੇਰ ਮਨੁੱਖੀ ਸੂਝ ਵਧਣ ਦੇ ਨਾਲ ਜਿਹੜੀਆਂ ਥਾਵਾਂ ਤੇ ਧਰਤੀ ਹੇਠਲਾ ਪਾਣੀ ਬਹੁਤੀ ਦੂਰ ਨਹੀਂ ਹੁੰਦਾ ਸੀ, ਉਥੇ ਬਾਉਲੀਆਂ ਬਣਾਈਆਂ ਗਈਆਂ। ਪਹਿਲਾਂ ਸਾਰੀਆਂ ਬਾਉਲੀਆਂ ਕੱਚੀਆਂ ਹੁੰਦੀਆਂ ਸਨ। ਫੇਰ ਬਾਉਲੀਆਂ ਪੱਕੀਆਂ ਬਣਨ ਲੱਗੀਆਂ। ਫੇਰ ਖੂਹੀਆਂ ਤੇ ਖੂਹ ਲੱਗੇ। ਜਿਨ੍ਹਾਂ ਦਾ ਪਾਣੀ ਵਰਤਿਆ ਜਾਣ ਲੱਗਿਆ। ਹੁਣ ਨਲਕੇ ਤੇ ਵਾਟਰ ਵਰਕਸ ਹਨ। ਹੁਣ ਬਾਉਲੀਆਂ ਸਿਰਫ ਇਤਿਹਾਸਕ ਥਾਵਾਂ ’ਤੇ ਹੀ ਰਹਿ ਗਈਆਂ ਹਨ। ਬਾਕੀ ਪੰਜਾਬ ਵਿਚ ਕਿਤੇ ਵੀ ਤੁਹਾਨੂੰ ਬਾਉਲੀ ਨਹੀਂ ਮਿਲੇਗੀ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.