ਬਾਣਾਈ (ਦੇਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੰਡੋਬਾ ਆਪਣੀਆਂ ਦੋ ਮੁੱਖ ਪਤਨੀਆਂ ਨਾਲ: ਮਹਾਲਸਾ ਅਤੇ ਬਾਣਾਈ

ਬਾਣਾਈ, ਜਿਸਨੂੰ ਬਾਨੂ (Bāṇu, बानू) ਅਤੇ ਬਾਨੋ- ਬਾਈ (बानू-बाई) ਵੀ ਕਿਹਾ ਜਾਂਦਾ ਹੈ, ਇੱਕ ਹਿੰਦੂ ਦੇਵੀ ਅਤੇ ਖੰਡੋਬਾ, ਜੋ ਕਿ ਦੱਕਨ ਵਿੱਚ, ਮਹਾਰਾਸ਼ਟਰ ਅਤੇ ਕਰਨਾਟਕ ਦੇ ਮੁੱਖ ਰਾਜਾਂ ਵਿੱਚ, ਪੁੱਜੇ ਜਾਣ ਵਾਲੇ ਸ਼ਿਵ ਦਾ ਇੱਕ ਰੂਪ ਸੀ, ਦੀ ਦੂਜੀ ਪਤਨੀ ਹੈ। ਖੰਡੋਬਾ ਨੂੰ ਜੇਜੂਰੀ ਦੇ ਰਾਜੇ ਵਜੋਂ ਦਰਸਾਇਆ ਗਿਆ ਹੈ, ਜਿੱਥੇ ਉਸਦਾ ਮੁੱਖ ਮੰਦਰ ਹੈ। ਕੁਝ ਪਰੰਪਰਾਵਾਂ ਉਸ ਨੂੰ ਕਾਨੂੰਨੀ ਪਤਨੀ ਦਾ ਦਰਜਾ ਨਹੀਂ ਦਿੰਦੀਆਂ ਅਤੇ ਉਸ ਨੂੰ ਖੰਡੋਬਾ ਦੀ ਇੱਕ ਰਖੇਲ ਮੰਨਿਆ ਜਾਂਦਾ ਹੈ।

ਹਾਲਾਂਕਿ ਖੰਡੋਬਾ ਨਾਲ ਸੰਬੰਧਤ ਹਵਾਲਿਆਂ ਵਿੱਚ ਬਾਣਾਈ ਦਾ ਜ਼ਿਕਰ ਨਹੀਂ ਹੈ, ਪਰ ਉਹ ਲੋਕ ਗੀਤਾਂ ਦਾ ਕੇਂਦਰੀ ਵਿਸ਼ਾ ਜ਼ਰੂਰ ਹੈ। ਬਾਣਾਈ ਨੂੰ ਇੱਕ ਧਨਗਰ, ਭੇਡਾਂ ਦੀ ਪਾਲਣ ਵਾਲੀ ਜਾਤੀ ਮੰਨਿਆ ਜਾਂਦਾ ਹੈ, ਅਤੇ ਕਈ ਵਾਰ ਇਸਨੂੰ ਸਵਰਗੀ ਮੂਲ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮੌਖਿਕ ਪਰੰਪਰਾਵਾਂ ਮੁੱਖ ਤੌਰ 'ਤੇ ਖੰਡੋਬਾ ਨਾਲ ਉਸਦੇ ਵਿਆਹ ਦੀ ਕਹਾਣੀ ਅਤੇ ਆਪਣੀ ਪਹਿਲੀ ਪਤਨੀ ਮਹਾਲਸਾ ਨਾਲ ਉਸਦੇ ਵਿਵਾਦਾਂ ਬਾਰੇ ਵਿਚਾਰ ਵਟਾਂਦਰਾ ਕਰਦੀਆਂ ਹਨ। ਬਾਣਾਈ, ਮਹਾਲਸਾ ਦੀ ਵਿਰੋਧੀ ਹੈ।

ਖੰਡੋਬਾ ਦੇ ਨਾਲ ਮਹਾਲਸਾ ਅਤੇ ਬਾਣਾਈ, ਕਰਨਾਟਕ ਦੇ ਬਿਦਰ ਨੇੜੇ ਮਲੇਰ ਮੱਲਣਾ ਮੰਦਰ, ਖਾਨਾਪੁਰ ਵਿਖੇ

ਹਵਾਲੇ[ਸੋਧੋ]

ਨੋਟਸ[ਸੋਧੋ]