ਬਾਬਾ ਖੜਕ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਬਾ ਖੜਕ ਸਿੰਘ

ਬਾਬਾ ਖੜਕ ਸਿੰਘ (6 ਜੂਨ 1867 - 6 ਅਕਤੂਬਰ 1963[1]) ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ, ਇੱਕ ਸਿੱਖ ਸਿਆਸੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਸੀ। ਉਸ ਦਾ ਨਾਮ ਬਰਤਾਨਵੀ ਪੰਜਾਬ ਅੰਦਰ ਪਹਿਲੇ ਸਿੱਖ ਸੰਗਠਨਾਂ ਵਿੱਚੋਂ ਇੱਕ, ਸੈਂਟਰਲ ਸਿੱਖ ਲੀਗ ਦੀ ਪ੍ਰਧਾਨਗੀ ਅਤੇ ਚਾਬੀਆਂ ਦੇ ਮੋਰਚੇ ਦੀ ਅਗਵਾਈ ਸਦਕਾ ਵੀ ਪੰਜਾਬ ਦੇ ਇਤਿਹਾਸ ਵਿੱਚ ਦਰਜ ਹੈ।

ਜੀਵਨੀ[ਸੋਧੋ]

ਬਾਬਾ ਖੜਕ ਸਿੰਘ ਸਿਆਲਕੋਟ, ਬਰਤਾਨਵੀ ਭਾਰਤ ਵਿੱਚ 6 ਜੂਨ 1867 ਨੂੰ ਪੈਦਾ ਹੋਇਆ ਸੀ। ਸਥਾਨਕ ਸਕੂਲਾਂ ਤੋਂ ਮੁਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸਨੇ ਲਾਹੌਰ ਯੂਨੀਵਰਸਿਟੀ ਤੋਂ ਬੀਏ ਕੀਤੀ। ਉਹ ਲਾਅ ਕਾਲਜ ਇਲਾਹਾਬਾਦ ਵਿੱਚ ਵਿਦਿਆਰਥੀ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਪੜ੍ਹਾਈ ਵਿੱਚੇ ਛੱਡਣੀ ਪਈ। ਜਲਦ ਹੀ ਉਹ ਸਿੱਖ ਮਸਲਿਆਂ ਅਤੇ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋ ਗਏ ਅਤੇ 1915 ਵਿੱਚ ਲਾਹੌਰ ਵਿੱਚ ਕੀਤੀ ਗਈ ਸਿੱਖ ਵਿਦਿਅਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ।

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 649.