ਬਾਬੂ ਬਜਰੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਾਬੂਭਾਈ ਪਟੇਲ ਉਰਫ ਬਾਬੂ ਬਜਰੰਗੀ[1] ਭਾਰਤ ਵਿੱਚ ਇੱਕ ਹਿੰਦੂਵਾ ਦੇ ਸੰਗਠਨ ਬਜਰੰਗ ਦਲ ਦੀ ਗੁਜਰਾਤ ਸ਼ਾਖਾ ਦਾ ਇੱਕ ਨੇਤਾ ਹੈ। 2002 ਦੀ ਗੁਜਰਾਤ ਹਿੰਸਾ ਦੇ ਦੌਰਾਨ ਮੁਸਲਮਾਨਾਂ ਉੱਤੇ ਸੰਗਠਿਤ ਹਮਲਿਆਂ ਵਿੱਚ ਮੁੱਖ ਮੋਹਰੀਆਂ ਵਿੱਚੋਂ ਉਹ ਇੱਕ ਸੀ।[2] 28 ਫਰਵਰੀ 2002 ਨੂੰ ਨਰੋਦਾ ਪਾਟੀਆ ਵਿੱਚ ਖੂਨ ਦੀ ਹੋਲੀ ਖੇਡੀ ਗਈ ਸੀ ਅਤੇ 97 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਮਾਇਆ ਕੋਡਨਾਨੀ ਨੇ ਭੀੜ ਦੀ ਅਗਵਾਈ ਕੀਤੀ ਸੀ ਅਤੇ ਬਾਬੂ ਬਜਰੰਗੀ ਵੀ ਉਸਦੇ ਨਾਲ ਸਨ।[3] ਉਹਨਾਂ ਨੇ ਦੰਗਾਈਆਂ ਨੂੰ ਇਕੱਠਾ ਕੀਤਾ, ਹਥਿਆਰ ਜੁਟਾਏ ਅਤੇ ਖੁਦ ਅਗਵਾਈ ਕਰਦੇ ਹੋਏ ਇਹ ਕਾਂਡ ਰਚਾਇਆ। ਬਜਰੰਗੀ ਦਾ ਦੋਸ਼ ਸਾਬਤ ਕਰਨ ਵਿੱਚ ਹਲਚਲ ਦੇ ਸਟਿੰਗ ਆਪਰੇਸ਼ਨ ਦਾ ਵੀ ਅਹਿਮ ਰੋਲ ਰਿਹਾ।

ਹਵਾਲੇ[ਸੋਧੋ]