ਬਾਰਹਮਾਹ ਤੁਖਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਾਰਹ-ਮਾਹ ਲੋਕ ਕਾਵਿ ਦਾ ਇੱਕ ਰੂਪ ਹੈ। ਇਸ ਲੋਕ-ਕਾਵਿ ਵਿੱਚ, ਦੇਸੀ ਬਾਰਾ ਮਹੀਨਿਆਂ ਦੇ ਬਦਲਦੇ ਕੁਦਰਤੀ ਵਾਤਾਵਰਨ ਨੂੰ ਪਿਛੋਕੜ ਵਿੱਚ ਰੱਖ ਕੇ ਪ੍ਰੀਤਮ ਤੋਂ ਵਿਛੜੀ ਬਿਰਹਨੀ ਦੀਆਂ ਪ੍ਰੇਮ-ਪੀੜਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਪੁਰਾਤਨ ਜਨਮਸਾਖੀ ਦੇ ਅਨੁਸਾਰ ਬਾਰਹਮਾਹ ਤੁਖਾਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮੇਂ ਦੀ ਰਚਨਾ ਹੈ। ਕਰਤਾਰਪੁਰ ਵਿਖੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਇਸ ਰਚਨਾ ਦਾ ਉਚਾਰਨ ਹੋਇਆ ਦਸਿਆ ਹੈ।[1]

ਤਬ ਸੰਗਤਿ ਲਗੀ ਸਬਦੁ ਗਾਵਨਿ ਅਲਾਹਣੀਆ। ਤਿਤੁ ਮਹਿਲ ਹੁਕਮ ਹੋਇਆ, ਰਾਗੁ ਤੁਖਾਰੀ ਕੀਤਾ, ਬਾਬਾ ਬੋਲਿਆ ਬਾਰਹ ਮਾਹ, ਰਾਤਿ, ਅੰਮ੍ਰਿਤ ਵੇਲਾ ਹੋਆ, ਚਲਾਣੇ ਕੇ ਵਖਤਿ॥

ਬਾਰਹਮਾਹ ਤੁਖਾਰੀ ਵਿੱਚ ਬਾਰ੍ਹਾਂ ਮਹੀਨਿਆਂ ਰਾਹੀਂ ਜੀਵ ਇਸਤ੍ਰੀ ਦੀ ਮਨ ਦੀ ਵਿਆਕੁਲਤਾ ਨੂੰ ਬਿਆਨਿਆ ਹੋਇਆ ਹੈ। ਜੀਵ-ਆਤਮਾ ਆਪਣੇ ਅਸਲੇ ਤੋਂ ਵਿਛੜ ਕੇ ਆਪਣੀ ਤੁਛਤਾ ਨੂੰ ਮਹਿਸੂਸ ਕਰਦੀ ਹੈ। ਬਾਰਹਮਾਹ ਸਾਹਿਬ ਵਿੱਚ ਕੁਦਰਤ ਦਾ ਬਿਆਨ ਸੰਜੋਗ ਤੇ ਵਿਜੋਗ ਦੀਆਂ ਭਾਵਨਾ ਨੂੰ ਉਭਾਰਨ ਲਈ ਆਇਆ ਹੈ, ਸੂਫ਼ੀਆਂ ਅਤੇ ਸੰਤਾਂ ਨੇ ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਤੋਂ ਵਿਛੜੇ ਹੋਏ ਸਮਝਿਆ, ਇਸ ਲਈ ਉਹਨਾਂ ਦੀ ਤਜਪ ਤੇ ਬਿਹਬਲਤਾ ਨੂੰ ਕੇਵਲ ਬਾਰਹਮਾਹ ਨੇ ਹੀ ਠੀਕ ਢੰਗ ਵਿੱਚ ਨਿਰੂਪਣ ਕੀਤਾ ਹੈ।[2] ਬਾਰਾਮਾਹ-ਸਾਹਿਤ ਵਿੱਚ ਕੁਦਰਤ ਦੇ ਵਰਤੇ ਸਾਰੇ ਪ੍ਰਤੀਕ ਸਰਬ-ਸਾਂਝੇ ਹਨ, ਕੇਵਲ ਬੋਲੀ ਦਾ ਹੀ ਫ਼ਰਕ ਹੈ। ਅਜਿਹਾ ਹੋਣਾ ਕੁਦਰਤੀ ਹੈ ਕਿਉਂਕਿ ਮਨੁੱਖੀ ਖਮੀਰ ਜੋ ਸਾਂਝਾ ਹੈ। ਪੰਜਾਬੀ-ਸਾਹਿਤ ਦਾ ਸਭ ਤੋਂ ਪਹਿਲਾ ਬਾਰਹਮਾਹ ਗੁਰੂ ਨਾਨਕ ਦੇਵ ਜੀ ਦਾ ਜੋ ਆਦਿ ਗ੍ਰੰਥ ਵਿਖੇ ਤੁਖਾਰੀ ਰਾਗ ਦੇ ਆਰੰਭ ਵਿੱਚ ਹੈ। ਇਹ ਪਹਿਲਾ ਬਾਰਹਮਾਹ ਅਜ ਤਕ ਆਪਣੀ ਸ੍ਰੇਸ਼ਟਤਾ ਦੀ ਅਨੂਪਮ ਮਿਸਾਲ ਹੈ। ਪੰਜਾਬ ਵਿੱਚ ਬਾਰਾਮਾਹ ਦੀ ਕਾਵਿ ਪਰੰਪਰਾ ਇੱਕ ਹਜ਼ਾਰ ਵਰ੍ਹਾ ਪੁਰਾਣੀ ਹੈ।[3]

ਬਾਰਹਮਾਹਾਬਾਰ੍ਹਾ ਮਹੀਨਿਆਂ ਦੇ ਸੰਦਰਭ ਵਿੱਚ ਲਿਖੀ ਲੋਕ-ਕਾਵਿ ਰਚਨਾ ਹੈ। ਇਸ ਰਚਨਾ ਦਾ ਮੁੱਖ ਧੁਰਾ ਪ੍ਰਕਿਰਤੀ ਹੈ। ਮਨੁੱਖ ਇਸ ਸੰਸਾਰ ਵਿੱਚ ਆਉਂਦਾ ਹੈ ਅਤੇ ਸਮਾਂ ਪਾ ਕੇ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ, ਮਨੁੱਖੀ ਮਨ ਜੋ ਸਮੇਂ ਦੇ ਰੰਗ ਦੇਖ ਕੇ ਉਸ ਪਰਮਾਤਮਾ ਦੀ ਮਹਾਨਤਾ ਨੂੰ ਸਵੀਕਾਰ ਕੀਤਾ। ਇਸ ਤਰ੍ਹਾਂ ਬਾਰਹਮਾਹਾ ਪ੍ਰੀਤਮ ਦੇ ਵਿਜੋਗ ਵਿੱਚ ਪ੍ਰਿਯਸੀ ਦੇ ਹਉਦੇ ਹਾਵੇ ਆਪਣੇ ਅੰਦਰ ਸਾਂਭੀ ਅਖੀਰ ਮਿਲਾਪ ਕਰਵਾ ਕੇ ਬਿਰਹਣੀ ਨੂੰ ਪ੍ਰਸੰਨ ਕਰਦਾ ਹੈ।[4]

ਹਵਾਲੇ[ਸੋਧੋ]

  1. ਬਾਰਹਮਾਹਾ ਤੁਖਾਰੀ (ਬਹੁ-ਪਖੀ ਵਿਚਾਰ) ਲੇਖਕ: ਪ੍ਰੋ: ਸਾਹਿਬ ਸਿੰਘ ਡੀ. ਲਿਟ ਪ੍ਰੋ. ਕੁਲਵੰਤ ਸਿੰਘ
  2. ਪ੍ਰਕਾਸਕ: ਸਿੰਘ ਬ੍ਰਦਰਜ਼, ਮਾਈ ਸੇਵਾ ਅੰਮ੍ਰਿਤਸਰ ਛਾਪਕ ਲਾਕਟ ਪ੍ਰਿੰਟਰਜ, ਚੌਕ ਬਾਬਾ ਭੌੜੀ ਵਾਲਾ ਅੰਮ੍ਰਿਤਸਰ।
  3. ਡਾ. ਰਤਨ ਸਿੰਘ ਜੱਗੀ ਦੇ ਅਨੁਸਾਰ ਕਾਵਿ ਪਰੰਪਰਾ ਵਿੱਚ ਵਿਯੋਗ ਸਥਿਤੀ ਉਤਪੰਨ ਕਰਨ ਲਈ ਪਹਿਲਾਂ ਨਾਇਕ ਨੂੰ ਪਰਦੇਸ ਭੇਜਿਆ ਜਾਂਦਾ ਹੈ ਅਤੇ ਨਾਇਕਾ ਨੂੰ ਬਿਰਹਾ-ਅਗਨੀ ਵਿੱਚ ਦਗਧ ਕਰ ਕੇ ਉਸ ਦੀ ਮਾਨਸਿਕ ਦਸ਼ਾ ਨੂੰ ਪ੍ਰਾਕ੍ਰਿਤੀ ਦੇ ਪ੍ਰਕਰਣ ਵਿੱਚ ਪੇਸ਼ ਕੀਤਾ ਜਾਂਦਾ ਹੈ।
  4. ਡਾ. ਰਤਨ ਸਿੰਘ ਲਿਖਦੇ ਹਨ, “ਅੱਖ ਦੇ 15 ਫੋਗ ਦਾ ਇੱਕ ਵਿਸਾ ਹੁੰਦਾ ਹੈ, 15 ਵਿਸ਼ਿਆਂ ਇੱਕ ਚਸਾ ਹੁੰਦਾ ਹੈ, 30 ਚਸਿਆਂ ਦਾ ਇੱਕ ਪਲ ਹੁੰਦਾ ਹੈ, 60 ਪਲਾਂ ਦੀ ਇੱਕ ਘੜੀ ਹੁੰਦੀ ਹੈ, ਸਾਢੇ ਸਤ ਘੜੀਆਂ ਦਾ ਇੱਕ ਪਹਰ ਹੁੰਦਾ ਹੈ, 8 ਪਹਰਾਂ ਦਾ ਇੱਕ ਵਾਰ ਬਣਦਾ ਹੈ ਅਤੇ ਇਸ ਤਰ੍ਹਾਂ 15 ਥਿੱਤਾ, 7 ਵਾਰ, 12 ਮਹੀਨੇ, 6 ਰੁੱਤਾ ਬੇਅੰਤ ਸਾਲ, ਸਦੀਆਂ ਦੇ ਯੁੱਗ ਬਣਦੇ ਲੰਘਦੇ ਆ ਰਹੇ ਹਨ, ਇਹ ਹੀ ਕਾਲ ਦੀ ਚਾਲ ਹੈ, ਮਨੁੱਖ ਅਤੇ ਪ੍ਰਕਰਤੀ ਦਾ ਆਦਿ ਕਾਲ ਤੋਂ ਡੂੰਘਾ ਸੰਬੰਧ ਰਿਹਾ ਹੈ। ਇਸ ਸੰਬੰਧ ਵਿੱਚ ਡਾ. ਰਤਨ ਸਿੰਘ ਜੱਗੀ ਲਿਖਦੇ ਹਨ, “ਕਾਵਿ ਰੂੜੀ ਅਨੁਸਾਰ ਬਾਰਹਮਾਹ ਵਿੱਚ ਵਿਜੋਗ ਦੀ ਸਥਿਤੀ ਉਤਪੰਨ ਕਰਨ ਲਈ ਨਾਇਕ ਨੂੰ ਪਰਦੇਸ ਭੇਜਿਆ ਜਾਂਦਾ ਹੈ ਅਤੇ ਨਾਇਕਾ ਨੂੰ ਬਿਰਹ ਅਗਨੀ ਵਿੱਚ ਦਗਧ ਕਰਕੇ ਉਸਦੀ ਮਾਨਸਿਕ ਦਸ਼ਹਾ ਨੂੰ ਪ੍ਰਕਿਰਤੀ ਦੇ ਪ੍ਰਕਰਣ ਵਿੱਚ ਪੇਸ਼ ਕੀਤਾ ਜਾਂਦਾ ਹੈ।