ਬਾਹਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਹਗਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿੱਚ ਸਥਿਤ ਬਲਾਕ ਭੂੰਗਾ ਦੇ ਅਧੀਨ ਆਉਂਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਕਿ ਚੋਆਂ ਦੇ ਕਿਨਾਰੇ ਤੇ ਵਸਿਆ ਹੋਇਆ ਹੈ। ਜਿੱਥੇ ਪੁਰਾਣੇ ਸਮਿਆਂ ਵਿੱਚ ਧੀਆਂ ਨੂੰ ਕੁੱਖ ਵਿੱਚ ਜਾਂ ਜਨਮ ਵੇਲੇ ਹੀ ਮਾਰਨ ਦੀ ਪ੍ਰਥਾ ਸੀ, ਉਸ ਵੇਲੇ ਇੱਥੇ ਕੁੜੀਆਂ ਦੀ ਸੰਖਿਆ ਮੁੰਡਿਆਂ ਦੇ ਮੁਕਾਬਲੇ ਵਾਧੂ ਸੀ। ਇਹ ਕਸਬਾ ਗੜ੍ਹਦੀਵਾਲਾ ਤੋਂ ਪੂਰਵ ਵੱਲ ਜਾਂਦੀ ਪੰਡੋਰੀ ਵਾਲੀ ਸੜਕ ਤੇ ਸਥਿਤ ਹੈ।

ਅੱਜਕਲ ਇੱਥੇ ਦੇ ਚੋਅ ਵਿੱਚ ਸੰਤ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਇਸ ਚੋਅ ਵਿੱਚ ਬੈਠ ਕੇ ਭਗਤੀ ਕੀਤੀ ਸੀ, ਉਨ੍ਹਾਂ ਦੀ ਯਾਦ ਵਿੱਚ ਗੁਰੂਦੁਆਰਾ ਖੇੜਾ ਸਾਹਿਬ ਬਣਾਇਆ ਗਿਆ ਹੈ ਜਿੱਥੇ ਸਮੂਹ ਪੰਜਾਬ ਤੋਂ ਸੰਗਤਾਂ ਆਉਂਦੀਆਂ ਹਨ।

ਪੰਜਾਬ ਵਿੱਚ ਅੱਤਵਾਦ ਦੌਰਾਨ KLF ਦਾ ਏਰੀਆ ਕਮਾਂਡਰ (ਜੋ ਕਿ ਆਪਣੇ ਪਿੰਡ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ)ਕਰਕੇ ਲੋਕਾਂ ਨੇ ਕਾਫੀ ਸੰਤਾਪ ਭੋਗਿਆ ਅਤੇ ਇਸ ਸਭ ਕਰਕੇ ਇਹ ਪਿੰਡ ਕਾਫੀ ਚਰਚਾ ਵਿੱਚ ਰਿਹਾ। ਪਰ ਅੱਜਕਲ ਇਹ ਇੱਕ ਸ਼ਾਂਤ ਪਿੰਡ ਵਜੋਂ ਜਾਣਿਆ ਜਾਂਦਾ ਹੈ ਅਤੇ ਆਮ ਤੌਰ ਤੇ ਲੋਕ ਸੰਤਾਂ ਦੀ ਪ੍ਰੇਰਣਾ ਤੇ ਪੈਰੋਕਾਰ ਹੋਣ ਕਾਰਨ ਪ੍ਰਭੂ ਭਗਤੀ ਵਿੱਚ ਯਕੀਨ ਰੱਖਣ ਵਾਲੇ ਹਨ।