ਭੂੰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੂੰਗਾ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ ਜੋ ਹੁਸ਼ਿਆਰਪੁਰ-ਦਸੂਹਾ ਸੜਕ ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ ਕਰੀਬ 3500 ਤੇ ਵੋਟਰਾਂ ਦੀ ਗਿਣਤੀ 2000 ਦੇ ਕਰੀਬ ਹੈ। ਇਸ ਪਿੰਡ ਵਿੱਚ ਮਾਡਲ ਪੇਂਡੂ ਸਿਹਤ ਖੋਜ ਕੇਂਦਰ, ਪੁਰਾਤਨ ਗੈਸਟ ਹਾਊਸ, ਬੀਡੀਪੀਓ, ਬੀਪੀਈਓ, ਸੀਡੀਪੀਓ, ਦੇ ਦਫ਼ਤਰ ਅਤੇ ਹਸਪਤਾਲ ਤੇ ਕਮਿਊਨਿਟੀ ਸੈਂਟਰ ਵੀ ਸਥਿਤ ਹਨ। ਇਸ ਪਿੰਡ ਵਿੱਚ ਰਾਜਿਆਂ ਦੇ ਬਾਗ਼ ਵੀ ਹਨ ਜਿਸ ਕਾਰਨ ਇਸ ਪਿੰਡ ਨੂੰ ਸਿਟਰਸ ਅਸਟੇਟ ਵੀ ਆਖਿਆ ਜਾਂਦਾ ਹੈ। ਪੈਰਿਸ ਤੋਂ ਲਿਆਂਦੇ ਨਕਸ਼ੇ ਮੁਤਾਬਕ ਬਣਿਆ ਪੁਰਾਤਨ ਗੈਸਟ ਹਾਊਸ ਪਿੰਡ ਦੇ ਬਾਗ਼ ਵਿੱਚ ਹੀ ਸਥਿਤ ਹੈ।

ਨਾਮਕਰਨ[ਸੋਧੋ]

ਪਿੰਡ ਦੇ ਨਾਮ ਭੂੰਗਾ ਬਾਰ ਇਹ ਗੱਲ ਪ੍ਰਸਿੱਧ ਹੈ ਕਿ ਪੁਰਾਣੇ ਸਮੇਂ ਵਿੱਚ ਇਹ ਜੰਗਲੀ ਇਲਾਕਾ ਹੁੰਦਾ ਸੀ ਜਿਸ ਕਾਰਨ ਲੁੱਟਾਂ ਖੋਹਾਂ ਜ਼ਿਆਦਾ ਹੁੰਦੀਆਂ ਸਨ। ਉਸ ਸਮੇਂ ਪਹਿਲਾਂ ਏਸ ਸਥਾਨ ਦੇ ਲੋਕਾਂ ਨੂੰ ਲੁੱਟਦੇ ਸਨ ਤੇ ਬਾਅਦ ਵਿੱਚ ਉਹੀ ਸਮਾਨ ਲੋਕਾਂ ਤੋਂ ਸਮਾਨ ਦਾ ਮੁਆਵਜ਼ਾ ਲੈ ਕੇ ਵਾਪਸ ਕਰ ਦਿੰਦੇ ਸਨ। ਲੁਟੇਰੇ ਮੁਆਵਜ਼ੇ ਨੂੰ ਭੂੰਗਾ ਕਹਿੰਦੇ ਸਨ ਜਿਸ ਤੋਂ ਪਿੰਡ ਦਾ ਨਾਮ ਭੂੰਗਾ ਪੈ ਗਿਆ।

ਪਿਛੋਕੜ[ਸੋਧੋ]

19ਵੀਂ ਸਦੀ ਵਿੱਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੇ ਰਾਜ ਸਮੇਂ ਇਹ ਪਿੰਡ 211 ਪਿੰਡਾਂ ਦੀ ਇੱਕ ਤਹਿਸੀਲ਼ ਸੀ। 1948 ਵਿੱਚ ਭੂੰਗਾ ਸਬ ਤਹਿਸੀਲ ਨੂੰ ਫਗਵਾੜਾ ਤਹਿਸੀਲ ਵਿੱਚ ਮਿਲਾ ਦਿੱਤਾ ਗਿਆ। 26 ਜਨਵਰੀ 1950 ਨੂੰ ਸਮਰੂਪ ਅਤੇ ਗ੍ਰਹਿ ਆਰਡਰ ਦੇ ਤਹਿਤ ਭੂੰਗਾ ਨੂੰ ਫਗਵਾੜਾ ਤਹਿਸੀਲ ਵਿੱਚੋਂ ਕੱਢ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਪਿੰਡ ਨੂੰ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦੀ ਰਿਸ਼ਤੇਦਾਰ ਮਾਈ ਹੀਰਾਂ ਨਾਲ ਵੀ ਸੰਬੰਧਿਤ ਮੰਨਿਆ ਜਾਂਦਾ ਹੈ ਕਿਉਂਕਿ ਮੌਜੂਦਾ ਤਹਿਸੀਲ ਦਾ ਦਫਤਰ ਕਿਸੇ ਸਮੇਂ ਮਾਈ ਹੀਰਾ ਦਾ ਘਰ ਸੀ।[1]

ਹਵਾਲੇ[ਸੋਧੋ]

  1. ਕਲਸੀ, ਸੰਜੀਵ ਕੁਮਾਰ (2 June 2017). "ਬਲਾਕ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਪਿੰਡ".