ਬਿਜਲਈ ਚਾਲਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਜਲਈ ਚਾਲਕਤਾ(Electrical Conductance) ਕਿਸੇ ਬਿਜਲਈ ਕੰਡਕਟਰ ਵਿੱਚੋਂ ਕਰੰਟ ਲੰਘਣ ਦੀ ਸੌਖ ਨੂੰ ਕਹਿੰਦੇ ਹਨ ਜਾਂ ਕਿਸੇ ਕੰਡਕਟਰ ਵਿਚੋਂ ਕਰੰਟ ਕਿੰਨੀ ਸੌਖ ਨਾਲ ਲੰਘ ਸਕਦਾ ਹੈ, ਇਹ ਉਸ ਦੀ ਬਿਜਲਈ ਚਾਲਕਤਾ ਹੁੰਦੀ ਹੈ। ਇਹ ਬਿਜਲਈ ਅਵਰੋਧ ਦੇ ਉਲਟ ਹੁੰਦੀ ਹੈ। ਇਸ ਦੀ ਕੌਮਾਂਤਰੀ ਇਕਾਈ ਸਾਈਮਨਜ਼ ਹੈ, ਜਿਸਨੂੰ ਮਹੋ (mho) ਵੀ ਕਿਹਾ ਜਾਂਦਾ ਹੈ।

ਜਿੱਥੇ

"G" ਉਸ ਵਸਤੂ ਜਾਂ ਕੰਡਕਟਰ ਦੀ ਬਿਜਲਈ ਚਾਲਕਤਾ ਹੈ।
"R" ਉਸ ਵਸਤੂ ਉੱਪਰ ਲੱਗਣ ਵਾਲਾ ਬਿਜਲਈ ਅਵਰੋਧ ਹੈ।
"V" ਉਸ ਵਸਤੂ ਜਾਂ ਕੰਡਕਟਰ ਉੱਪਰ ਲੱਗਣ ਵਾਲੀ ਵੋਲਟੇਜ ਹੈ।
"I" ਉਸ ਵਸਤੂ ਜਾਂ ਕੰਡਕਟਰ ਵਿੱਚੋਂ ਲੰਘਣ ਵਾਲਾ ਕਰੰਟ ਹੈ।