ਸਮੱਗਰੀ 'ਤੇ ਜਾਓ

ਵੋਲਟੇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੋਲਟੇਜ
ਬੈਟਰੀਆਂ ਕਈ ਬਿਜਲੀ ਸਰਕਟਾਂ ਵਿੱਚ ਵੋਲਟੇਜ ਦੇ ਸੋਰਸ ਹੁੰਦੀਆਂ ਹਨ।]]
ਆਮ ਚਿੰਨ੍ਹ
V, V
U, U
ਐਸ.ਆਈ. ਇਕਾਈਵੋਲਟ

ਵੋਲਟੇਜ, ਇਲੇਕਟ੍ਰਿਕ ਪੁਟੇਂਸ਼ਲ ਡਿਫ੍ਰੈਂਸ, ਇਲੈਕਟ੍ਰਿਕ ਪ੍ਰੈੱਸ਼ਰ ਜਾਂ ਇਲੈਕਟ੍ਰਿਕ ਟੈਂਸ਼ਨ (ਰਸਮੀ ਤੌਰ ਤੇ V ਜਾਂ U ਦਰਸਾਇਆ ਜਾਂਦਾ ਹੈ, ਪਰ ਜਿਅਦਾਤਰ ਅਕਸਰ ਸਰਲ ਤੌਰ ਤੇ V ਜਾਂ U ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ, ਓਹਮ ਦੇ ਜਾਂ ਕਿਰਚੌੱਫ ਦੇ ਨਿਯਮ ਦੇ ਸੰਦ੍ਰਭ ਵਿੱਚ) ਦੋ ਬਿੰਦੂਆਂ ਦਰਮਿਆਨ ਪ੍ਰਤਿ ਯੂਨਿਟ ਇਲੈਕਟ੍ਰਿਕ ਚਾਰਜ ਇਲੈਕਟ੍ਰਿਕ ਪੁਟੈਂਸ਼ਲ ਐਨਰਜੀ ਵਿੱਚ ਅੰਤਰ ਹੁੰਦਾ ਹੈ। ਦੋ ਬਿੰਦੂਆਂ ਦਰਮਿਆਨ ਵੋਲਟੇਜ, ਦੋਵੇਂ ਬਿੰਦੂਆਂ ਦਰਮਿਆਨ ਟੈਸਟ ਚਾਰਜ ਨੂੰ ਕਿਸੇ ਸਟੈਟਿਕ ਇਲੈਕਟ੍ਰੀਕ ਫੀਲਡ ਵਿਰੁੱਧ ਗਤੀ ਕਰਵਾ ਕੇ ਪ੍ਰਤਿ ਯੂਨਿਟ ਚਾਰਜ ਕੀਤੇ ਗਏ ਕੰਮ ਬਰਾਬਰ ਹੁੰਦਾ ਹੈ। ਇਸਨੂੰ ਵੋਲਟ (ਇੱਕ ਜੂਲ ਪ੍ਰਤਿ ਕੂਲੌਂਬ) ਦੀਆਂ ਯੂਨਿਟਾਂ ਅੰਦਰ ਨਾਪਿਆ ਜਾਂਦਾ ਹੈ।

ਵੋਲਟੇਜ ਨੂੰ ਸਟੈਟਿਕ ਇਲੈਕਟ੍ਰਿਕ ਫੀਲਡਾਂ ਦੁਆਰਾ, ਕਿਸੇ ਚੁੰਬਕੀ ਫੀਲਡ ਰਾਹੀਂ ਇਲੈਕਟ੍ਰਿਕ ਕਰੰਟ ਦੁਆਰਾ, ਵਕਤ ਨਾਲ ਬਦਲਣ ਵਾਲੀਆਂ ਚੁੰਬਕੀ ਫੀਲਡਾਂ, ਜਾਂ ਇਹਨਾੰ ਤਿੰਨਾਂ ਦੇ ਕਿਸੇ ਮੇਲ (ਕੰਬੀਨੇਸ਼ਨ) ਦੁਆਰਾ ਪੈਦਾ ਕੀਤਾ ਜਾ ਸਕਦਾ ਹੈ।[1][2] ਕਿਸੇ ਸਿਸਟਮ ਅੰਦਰ ਦੋ ਬਿੰਦੂਆੰ ਦਰਮਿਆਨ ਵੋਲਟੇਜ (ਜਾਂ ਪੁਟੈਂਸ਼ਲ ਅੰਤਰ) ਨਾਪਣ ਲਈ ਇੱਕ ਵੋਲਟਮੀਟਰ ਵਰਤਿਆ ਜਾ ਸਕਦਾ ਹੈ; ਅਕਸਰ ਸਿਸਟਮ ਦੇ ਗਰਾਊਂਡ ਦੀ ਉਦਾਹਰਨ ਵਰਗਾ ਇੱਕ ਸਾਂਝਾ ਰੈਫ੍ਰੈਂਸ ਪੁਟੈਂਸ਼ਲ ਬਿੰਦੂਆਂ ਵਿੱਚੋਂ ਇੱਕ ਬਿੰਦੂ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇੱਕ ਵੋਲਟੇਜ ਜਾਂ ਤਾਂ ਊਰਜਾ ਦਾ ਕੋਈ ਸੋਮਾ (ਇਲੈਕਟ੍ਰੋਮੋਟਿਵ ਫੋਰਸ) ਪ੍ਰਸਤੁਤ ਕਰ ਸਕਦੀ ਹੈ ਜਾਂ ਖੋਈ, ਵਰਤੀ ਹੋਈ, ਜਾਂ ਜਮਾ ਊਰਜਾ (ਪੁਟੈਂਸ਼ਲ ਡ੍ਰੌਪ) ਪ੍ਰਸਤੁਤ ਕਰ ਸਕਦੀ ਹੈ।

ਪਰਿਭਾਸ਼ਾ

[ਸੋਧੋ]

ਸਪੇਸ ਅੰਦਰ ਦਿੱਤੇ ਹੋਏ ਦੋ ਬਿੰਦੂਆਂ, ਅਤੇ ਲਈ, ਵੋਲਟੇਜ ਇਹਨਾਂ ਦੋਵੇਂ ਬਿੰਦੂਆਂ ਦਰਮਿਆਨ ਇਲੈਕਟ੍ਰਿਕ ਪੁਟੈਂਸ਼ਲ ਵਿੱਚ ਅੰਤਰ ਨੂੰ ਕਿਹਾ ਜਾਂਦਾ ਹੈ। ਇਲੈਕਟ੍ਰਿਕ ਪੁਟੈਂਸ਼ਲ ਦੀ ਪਰਿਭਾਸ਼ਾ ਤੋਂ ਇਹ ਪਤਾ ਚਲਦਾ ਹੈ ਕਿ:

ਇੱਕ ਇਲੈਕਟ੍ਰੋਸਕੋਪ ਅੰਦਰ, ਰੌਡ ਦੇ ਦੁਆਲ਼ੇ ਦੀ ਇਲੈਕਟ੍ਰਿਕ ਫੀਲਡ ਚਾਰਜ ਕੀਤੀ ਹੋਈ ਪਿੱਚ ਬਾਲ ਉੱਤੇ ਇੱਕ ਫੋਰਸ ਲਗਾਉਂਦੀ ਹੈ।
ਕਿਸੇ ਸਥਿਰ ਫੀਲਡ ਅੰਦਰ, ਕੀਤਾ ਗਿਆ ਕੰਮ ਰਸਤੇ ਤੇ ਨਿਰਭਰ ਨਹੀਂ ਕਰਦਾ।

ਇਲੇਕਟ੍ਰਿਕ ਪੁਟੈਂਸ਼ਲ, ਪ੍ਰਤਿ ਯੂਨਿਟ ਇਲੈਕਟ੍ਰਿਕ ਪੁਟੈਂਸ਼ਲ ਐਨਰਜੀ ਹੁੰਦਾ ਹੈ, ਜਿ ਜੂਲਜ਼ ਪ੍ਰਤਿ ਕੁਲੌਂਬ (ਵੋਲਟਸ) ਵਿੱਚ ਨਾਪਿਆ ਜਾਂਦਾ ਹੈ। ਇਲੈਕਟ੍ਰਿਕ ਪੁਟੈਂਸ਼ਲ ਨੂੰ ਜਰੂਰ ਹੀ ਇਹ ਧਿਆਨ ਵਿੱਚ ਰੱਖਦੇ ਹੋਏ ਇਲੈਕਟ੍ਰਿਕ ਪੁਟੈਂਸ਼ਲ ਐਨਰਜੀ ਤੋਂ ਵੱਖਰਾ ਸਮਝਣਾ ਚਾਹੀਦਾ ਹੈ ਕਿ ਪੁਟੈਂਸ਼ਲ ਇੱਕ ਪ੍ਰਤਿ ਯੂਨਿਟ ਚਾਰਜ ਮਾਤਰਾ ਹੁੰਦੀ ਹੈ। ਮਕੈਨੀਕਲ ਪੁਟੈਂਸ਼ਲ ਊਰਜਾ ਵਾਂਗ, ਇਲੈਕਟ੍ਰਿਕ ਪੁਟੈਂਸ਼ਲ ਦੀ ਜ਼ੀਰੋ ਨੂੰ ਕਿਸੇ ਬਿੰਦੂ ਤੇ ਹੀ ਲਿਆ ਜਾ ਸਕਦਾ ਹੈ, ਤਾਂ ਜੋ ਪੁਟੈਂਸ਼ਲ ਵਿਚਲਾ ਫਰਕ, ਯਾਨਿ ਕਿ, ਵੋਲਟੇਜ, ਓਹ ਮਾਤਰਾ ਰਹੇ ਜੋ ਭੌਤਿਕੀ ਤੌਰ ਤੇ ਅਰਥ ਰੱਖਦੀ ਹੋਵੇ। ਬਿੰਦੂ A ਤੋਂ ਬਿੰਦੂ B ਦਰਮਿਆਨ ਵੋਲਟੇਜ ਓਸ ਕੀਤੇ ਗਏ ਕੰਮ ਬਰਾਬਰ ਹੁੰਦੀ ਹੈ ਜੋ ਪ੍ਰਤਿ ਯੂਨਿਟ ਚਾਰਜ ਲਈ ਚਾਰਜ ਨੂੰ A ਤੋਂ B ਤੱਕ ਇਲੈਕਟ੍ਰਿਕ ਫੀਲਡ ਦੇ ਵਿਰੁੱਧ ਤੋਰਨ ਵਾਸਤੇ ਕਰਨਾ ਪੈਂਦਾ ਹੈ। ਰਸਤੇ ਦੇ ਦੋਵੇਂ ਸਿਰਿਆਂ ਦਰਮਿਆਨ ਵੋਲਟੇਜ ਓਸ ਰਸਤੇ ਦੇ ਨਾਲ ਨਾਲ ਇੱਕ ਛੋਟੇ ਇਲੈਕਟ੍ਰਿਕ ਚਾਰਜ ਨੂੰ ਤੋਰਨ ਵਾਸਤੇ ਲੋੜੀਂਦੀ ਕੁੱਲ ਊਰਜਾ ਹੁੰਦੀ ਹੈ, ਜਿਸਨੂੰ ਚਾਰਜ ਦੇ ਸੰਖਿਅਕ ਮੁੱਲ (ਮੈਗਨੀਟਿਊਡ) ਨਾਲ ਤਕਸੀਮ ਕੀਤਾ ਹੁੰਦਾ ਹੈ। ਗਣਿਤਿਕ ਤੌਰ ਤੇ, ਇਸਨੂੰ ਓਸ ਰਸਤੇ ਦੇ ਨਾਲ ਇਲੈਕਟ੍ਰਿਕ ਫੀਲਡ ਦੇ ਲਾਈਨ ਇੰਟਗ੍ਰਲ ਅਤੇ ਚੁੰਬਕੀ ਫੀਲਡ ਦੀ ਤਬਦੀਲੀ ਦੀ ਸਮਾਂ ਦਰ (ਟਾਈਮ ਰੇਟ ਔਫ ਚੇਂਜ) ਦੇ ਤੌਰ ਤੇ ਲਿਖਿਆ ਜਾਂਦਾ ਹੈ।ਅਮ ਮਾਮਲੇ ਵਿੱਚ, ਇੱਕ ਸਥਿਰ (ਨਾ ਬਦਲਣ ਵਾਲੀ) ਇਲੈਕਟ੍ਰਿਕ ਫੀਲਡ ਅਤੇ ਇੱਕ ਗਤੀਸ਼ੀਲ (ਵਕਤ ਨਾਲ ਬਦਲਣ ਵਾਲੀ) ਇਲੈਕਟ੍ਰੋਮੈਗਨੈਟਿਕ ਫੀਲਡ, ਦੋਵੇਂ ਹੀ ਦੋ ਬਿੰਦੂਆਂ ਦਰਮਿਆਨ ਵੋਲਟੇਜ ਨਿਰਧਾਰਿਤ ਕਰਨ ਵਿੱਚ ਜਰੂਰ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਤਿਹਾਸਿਕ ਤੌਰ ਤੇ, ਇਸ ਮਾਤਰਾ ਨੂੰ ਟੈਂਸ਼ਨ ਅਤੇ ਪ੍ਰੈੱਸ਼ਰ ਵੀ ਕਿਹਾ ਜਾਂਦਾ ਰਿਹਾ ਹੈ। ਪ੍ਰੈੱਸ਼ਰ ਹੁਣ ਅਪ੍ਰਚਿੱਲਤ ਹੋ ਗਿਆ ਹੈ ਪਰ ਟੈਂਸ਼ਨ ਅਜੇ ਵੀ ਵਰਤਿਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ, ਸ਼ਬਦ ਹਾਈ ਟੈਂਸ਼ਨ (HT) ਅੰਦਰ ਜੋ ਥਰਮੀਔਨਿਕ ਵਾਲਵ (ਵੈਕੱਮ ਵਾਲਵ) ਅਧਾਰਿਤ ਇਲੈਕਟ੍ਰੌਨਿਕਸ ਅੰਦਰ ਸਾਂਝੇ ਤੌਰ ਤੇ ਵਰਤਿਆ ਜਾਂਦਾ ਹੈ।

ਵੋਲਟੇਜ ਨੂੰ ਇਸ ਤਰਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਨੈਗਟਿਵ ਚਾਰਜ ਵਾਲੀਆਂ ਚੀਜ਼ਾਂ ਉੱਚ ਵੋਲਟੇਜ ਵੱਲ ਖਿੱਚੀਆਂ ਜਾਣ, ਜਦੋਂਕਿ ਪੌਜ਼ਟਿਵ ਚਾਰਜ ਵਾਲੀਆਂ ਚੀਜ਼ਾਂ ਨਿਮਨ ਵੋਲਟੇਜ ਵੱਲ ਖਿੱਚੀਆਂ ਜਾਣ। ਇਸਲਈ, ਕਿਸੇ ਤਾਰ ਜਾਂ ਰਜ਼ਿਸਟਰ ਅੰਦਰਲਾ ਕਨਵੈਂਸ਼ਨਲ ਕਰੰਟ ਹਮੇਸ਼ਾ ਹੀ ਉੱਚ ਵੋਲਟੇਜ ਤੋਂ ਘੱਟ ਵੋਲਟੇਜ ਵੱਲ ਵਹਿੰਦਾ ਹੈ। ਕਰੰਟ ਘੱਟ ਵੋਲਟੇਜ ਤੋਂ ਵੱਧ ਵੋਲਟੇਜ ਵੱਲ ਸਿਰਫ ਤਾਂ ਵਹਿ ਸਕਦਾ ਹੈ, ਜਦੋਂ ਇਲੈਕਟ੍ਰਿਕ ਫੀਲਡ ਦਾ ਵਿਰੋਧ ਕਰਨ ਵਾਲਾ ਇਸ ਨੂੰ ਧੱਕਣ ਵਾਲਾ ਕੋਈ ਊਰਜਾ ਦਾ ਸੋਮਾ ਮੌਜੂਦ ਹੋਵੇ। ਇਹ ਮਾਮਲਾ ਕਿਸੇ ਬਿਜਲੀ ਸ਼ਕਤੀ ਸੋਮੇ ਅੰਦਰ ਹੁੰਦਾ ਹੈ। ਉਦਾਹਰਨ ਦੇ ਤੌਰ ਤੇ, ਕਿਸੇ ਬੈਟਰੀ ਅੰਦਰ, ਰਸਾਇਣਿਕ ਕ੍ਰਿਆਵਾਂ ਨੈਗਟਿਵ ਤੋਂ ਪੌਜ਼ਟਿਵ ਸਿਰੇ (ਟਰਮੀਨਲ) ਤੱਕ ਆਇਨ ਕਰੰਟ ਦੇ ਵਹਿਣ ਲਈ ਲੋੜੀਂਦੀ ਐਨਰਜੀ ਮੁਹੱਈਆ ਕਰਵਾਉਂਦੀਆਂ ਹਨ।

ਇਲੈਕਟ੍ਰਿਕ ਫੀਲਡ ਕਿਸੇ ਪਦਾਰਥ ਅੰਦਰ ਚਾਰਜ ਪ੍ਰਵਾਹ (ਫਲੋਅ) ਨੂੰ ਨਿਰਧਾਰਿਤ ਕਰਨ ਵਾਲਾ ਇੱਕੋ ਇੱਕ ਫੈਕਟਰ ਨਹੀਂ ਹੁੰਦੀ, ਅਤੇ ਵੱਖਰੇ ਪਦਾਰਥ ਕੁਦਰਤੀ ਤੌਰ ਤੇ ਸੰਤੁਲਨ ਉੱਤੇ ਇਲੈਕਟ੍ਰਿਕ ਪੁਟੈਂਸ਼ਲ ਫਰਕਾਂ ਨੂੰ ਵਿਕਸਿਤ ਕਰ ਲੈਂਦੇ ਹਨ (ਗਲਵੈਨੀ ਪੁਟੈਂਸ਼ਲਾਂ)। ਕਿਸੇ ਪਦਾਰਥ ਦਾ ਇਲੈਕਟ੍ਰਿਕ ਪੁਟੈਂਸ਼ਲ ਕੋਈ ਚੰਗੀ ਤਰਾਂ ਪਰਿਭਾਸ਼ਿਤ ਮਾਤਰਾ ਵੀ ਨਹੀਂ ਹੁੰਦੀ, ਕਿਉਂਕਿ ਇਹ ਸਬਐਟੌਮਿਕ ਪੈਮਾਨੇ ਉੱਤੇ ਤਬਦੀਲ ਹੁੰਦੀ ਰਹਿੰਦੀ ਹੈ। ਵੋਲਟੇਜ ਦੀ ਇੱਕ ਹੋਰ ਅਸਾਨ ਪਰਿਭਾਸ਼ਾ ਫਰਮੀ ਲੇਵਲ ਦੀ ਧਾਰਨਾ ਵਿੱਚ ਖੋਜੀ ਜਾ ਸਕਦੀ ਹੈ। ਇਸ ਮਾਮਲੇ ਵਿੱਚ, ਦੋ ਚੀਜ਼ਾਂ ਦਰਮਿਆਨ ਵੋਲਟੇਜ ਉਹਨਾਂ ਦਰਮਿਆਨ ਚਾਰਜ ਦੀ ਇੱਕ ਇਕਾਈ (ਯੂਨਿਟ) ਨੂੰ ਤੋਰਨ ਲਈ ਲੋੜੀਂਦਾ ਥਰਮੋਡਾਇਨਾਮਿਕ ਵਰਕ (ਤਾਪ-ਯੰਤ੍ਰਿਕ ਕੰਮ) ਹੁੰਦਾ ਹੈ। ਇਹ ਪਰਿਭਾਸ਼ਾ ਵਿਵਹਾਰਿਕ ਹੈ ਕਿਉਂਕਿ ਇੱਕ ਵਾਸਤਵਿਕ ਵੋਲਟਮੀਟਰ ਸਚੱਮੁੱਚ ਇਸ ਕੰਮ ਨੂੰ ਨਾਪਦਾ ਹੈ, ਜੋ ਇਲੈਕਟ੍ਰਿਕ ਪੁਟੈਂਸ਼ਲ ਅੰਦਰਲਾ ਕੋਈ ਫਰਕ ਨਹੀਂ ਹੁੰਦਾ।

ਵੋਲਟ

[ਸੋਧੋ]

ਵੋਲਟ (ਚਿੰਨ: V) ਇਲੈਕਟ੍ਰਿਕ ਪੁਟੈਂਸ਼ਲ, ਇਲੈਕਟ੍ਰਿਕ ਪੁਟੈਂਸ਼ਲ ਡਿਫ੍ਰੈਂਸ (ਵੋਲਟੇਜ), ਅਤੇ ਇਲੈਕਟ੍ਰੋਮੋਟਿਵ ਫੋਰਸ ਲਈ ਵਿਓਂਤਬੰਦ ਕੀਤੀ ਗਈ ਯੂਨਿਟ ਹੈ। ਵੋਲਟ ਸ਼ਬਦ ਇਟਾਲੀਅਨ ਭੌਤਿਕ ਵਿਗਿਆਨੀ ਅਲੇਸੈਂਡ੍ਰੋ ਵੋਲਟਾ (1745–1827) ਦੇ ਸਨਮਾਨ ਵਜੋਂ ਰੱਖਿਆ ਗਿਆ ਹੈ, ਜਿਸਨੇ ਵੋਲਟਾਇਕ ਪਾਈਲ ਦੀ ਖੋਜ ਕੀਤੀ ਸੀ।, ਸੰਭਵ ਤੌਰ ਤੇ ਜੋ ਪਹਿਲੀ ਬੈਟਰੀ ਹੈ।

ਹਾਈਡ੍ਰੌਲਿਕ ਤੁਲਨਾਤਮਿਕਤਾ

[ਸੋਧੋ]

ਐਪਲੀਕੇਸ਼ਨਾਂ

[ਸੋਧੋ]

ਵੋਲਟੇਜਾਂ ਦਾ ਜੋੜ

[ਸੋਧੋ]

ਨਾਪ-ਯੰਤਰ

[ਸੋਧੋ]

ਵਿਸ਼ੇਸ਼ ਵੋਲਟੇਜਾਂ

[ਸੋਧੋ]

ਗਲਵੈਨੀ ਪੁਟੈਂਸ਼ਲ ਬਨਾਮ ਇਲੈਕਟ੍ਰੋ-ਕੈਮੀਕਲ ਪੁਟੈਂਸ਼ਲ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Demetrius T. Paris and F. Kenneth Hurd, Basic Electromagnetic Theory, McGraw-Hill, New York 1969, ISBN 0-07-048470-8, pp. 512, 546
  2. P. Hammond, Electromagnetism for Engineers, p. 135, Pergamon Press 1969 OCLC 854336.

ਬਾਹਰੀ ਲਿੰਕ

[ਸੋਧੋ]