ਬਿਨ ਰੋਏ (ਫ਼ਿਲਮ)
ਦਿੱਖ
ਬਿਨ ਰੋਏ | |
---|---|
![]() Theatrical release poster | |
ਨਿਰਦੇਸ਼ਕ | ਸ਼ਹਿਜ਼ਾਦ ਕਸ਼ਮੀਰੀ ਮੋਮਿਨਾ ਦੁਰੈਦ |
ਲੇਖਕ | ਫ਼ਰਹਤ ਇਸ਼ਤਿਆਕ਼ |
ਨਿਰਮਾਤਾ | ਮੋਮਿਨਾ ਦੁਰੈਦ |
ਸਿਤਾਰੇ | ਮਾਹਿਰਾ ਖ਼ਾਨ ਹੁਮਾਯੂੰ ਸਈਦ ਅਰਮੀਨਾ ਰਾਣਾ ਖਾਨ ਆਦਿਲ ਹੁਸੈਨ ਜਾਵੇਦ ਸ਼ੇਖ |
ਸਿਨੇਮਾਕਾਰ | ਫਰਹਾਨ ਆਲਮ |
ਸੰਪਾਦਕ | ਤਨਵੀਰ |
ਪ੍ਰੋਡਕਸ਼ਨ ਕੰਪਨੀ | MD ਫ਼ਿਲਮਸ |
ਡਿਸਟ੍ਰੀਬਿਊਟਰ | ਹਮ ਫ਼ਿਲਮਸ (ਪਾਕਿਸਤਾਨ) B4U ਫ਼ਿਲਮਸ (ਭਾਰਤ) |
ਰਿਲੀਜ਼ ਮਿਤੀ |
|
ਮਿਆਦ | 150 ਮਿੰਟ |
ਦੇਸ਼ | ਪਾਕਿਸਤਾਨ |
ਭਾਸ਼ਾ | ਉਰਦੂ |
ਬਿਨ ਰੋਏ ਸਾਲ 2015 ਦੀ ਇੱਕ ਪਾਕਿਸਤਾਨੀ ਰੁਮਾਂਟਿਕ ਫ਼ਿਲਮ[1][2] ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲ ਬਿਨ ਰੋਏ ਆਂਸੂ ਉੱਪਰ ਆਧਾਰਿਤ ਹੈ। ਫ਼ਿਲਮ ਨੂੰ 18 ਜੁਲਾਈ 2015 ਨੂੰ ਈਦ ਉਲ-ਫ਼ਿਤਰ ਮੌਕੇ ਰੀਲਿਜ਼ ਕੀਤਾ ਗਿਆ ਅਤੇ ਇਹ ਅਜਿਹੀ ਪਹਿਲੀ ਫ਼ਿਲਮ ਹੈ ਜੋ ਇੱਕੋ ਦਿਨ ਹੀ ਸਾਰੇ ਵਿਸ਼ਵ ਵਿੱਚ ਰੀਲਿਜ਼ ਹੋਈ।[3] ਇਸਦੀ ਨਿਰਦੇਸ਼ਿਕਾ ਅਤੇ ਨਿਰਮਾਤਾ ਮੋਮਿਨਾ ਦੁਰੈਦ ਹਨ।[4] ਇਸ ਵਿੱਚ ਮੁੱਖ ਕਿਰਦਾਰ ਮਾਹਿਰਾ ਖ਼ਾਨ[5], ਹੁਮਾਯੂੰ ਸਈਦ, ਅਰਮੀਨਾ ਰਾਣਾ ਖਾਨ, ਆਦਿਲ ਹੁਸੈਨ ਅਤੇ ਜਾਵੇਦ ਸ਼ੇਖ ਹਨ। ਇਹ ਫ਼ਿਲਮ ਭਾਰਤ ਵਿੱਚ ਵੀ ਇਸੇ ਦਿਨ ਕੁਝ ਚੁਣਵੇਂ ਸ਼ਹਿਰਾਂ ਵਿੱਚ ਰੀਲਿਜ਼ ਹੋਈ।[6][7]
ਕਾਸਟ
[ਸੋਧੋ]- ਮਾਹਿਰਾ ਖ਼ਾਨ (ਸਬਾ)
- ਹੁਮਾਯੂੰ ਸਈਦ (ਇਰਤਜ਼ਾ)
- ਅਰਮੀਨਾ ਰਾਣਾ ਖਾਨ (ਸਮਨ)
- ਜਾਵੇਦ ਸ਼ੇਖ
- ਆਦਿਲ ਹੁਸੈਨ
- ਜ਼ੇਬਾ ਬਖਤਿਆਰ
ਸੰਗੀਤ
[ਸੋਧੋ]ਫ਼ਿਲਮ ਦਾ ਸੰਗੀਤ 13 ਜੂਨ 2015 ਨੂੰ ਰੀਲਿਜ਼ ਕੀਤਾ ਗਿਆ। ਇਸ ਫ਼ਿਲਮ ਵਿੱਚ ਚਰਚਿਤ ਪਾਕਿਸਤਾਨੀ ਗਾਇਕ ਰਾਹਤ ਫ਼ਤਹਿ ਅਲੀ ਖ਼ਾਨ ਅਤੇ ਆਬਿਦਾ ਪਰਵੀਨ ਤੋਂ ਇਲਾਵਾ ਭਾਰਤੀ ਗਾਇਕ ਹਰਸ਼ਦੀਪ ਕੌਰ, ਰੇਖਾ ਭਾਰਦਵਾਜ ਅਤੇ ਅੰਕਿਤ ਤਿਵਾਰੀ ਦੇ ਗੀਤ ਵੀ ਸ਼ਾਮਿਲ ਹਨ।
# | ਗੀਤ | ਗੀਤਕਾਰ | ਕੰਪੋਸਰ | ਗਾਇਕ |
---|---|---|---|---|
"ਬੱਲੇ ਬੱਲੇ" | ਸ਼ਕੀਨ ਸੋਹੇਲ | ਸ਼ਿਰਾਜ ਉੱਪਲ | ਸ਼ਿਰਾਜ ਉੱਪਲ, ਹਰਸ਼ਦੀਪ ਕੌਰ | |
"ਤੇਰੇ ਬਿਨ ਜੀਣਾ" | ਸਬੀਰ ਜ਼ਫਰ | ਸਾਹਿਰ ਅਲੀ ਬੱਗਾ | ਰਾਹਤ ਫ਼ਤਹਿ ਅਲੀ ਖ਼ਾਨ, ਸਲੀਮਾ ਜਵਾਦ | |
"ਚੰਨ ਚੜਿਆ" | ਸਬੀਰ ਜ਼ਫਰ | ਸ਼ਾਨੀ ਅਰਸ਼ਦ | ਰੇਖਾ ਭਾਰਦਵਾਜ, ਮੋਮਿਨ ਦੁਰਾਨੀ | |
"ਮੌਲਾ ਮੌਲਾ" | ਸਬੀਰ ਜ਼ਫਰ | ਸ਼ਾਨੀ ਅਰਸ਼ਦ | ਆਬਿਦਾ ਪਰਵੀਨ, ਜੇਬ ਬਂਗਾਸ਼ | |
"ਓ ਯਾਰਾ" | ਸਬੀਰ ਜ਼ਫਰ | ਵਕਾਰ ਅਲੀ | ਅੰਕਿਤ ਤਿਵਾਰੀ | |
"ਬਿਨ ਰੋਏ" | ਸ਼ਕੀਨ ਸੋਹੇਲ | ਸ਼ਿਰਾਜ ਉੱਪਲ | ਸ਼ਿਰਾਜ ਉੱਪਲ |
ਹੋਰ ਵੇਖੋ
[ਸੋਧੋ]- official website Archived 2019-03-07 at the Wayback Machine.
- Hum TV's official website
- ਬਿਨ ਰੋਏ ਫੇਸਬੁੱਕ 'ਤੇ