ਸਮੱਗਰੀ 'ਤੇ ਜਾਓ

ਬਿਰਜ ਨਾਰਾਇਣ ਚਕਬਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਿਰਜ ਨਾਰਾਇਣ ਚਕਬਸਤ (19 ਜਨਵਰੀ 1882 – 12 ਫਰਵਰੀ 1926), ਜਿਸ ਨੂੰ ਬ੍ਰਿਜ ਨਰਾਇਣ ਚੱਕਬਸਤ ਵੀ ਕਿਹਾ ਜਾਂਦਾ ਹੈ, ਇੱਕ ਬ੍ਰਿਟਿਸ਼ ਭਾਰਤੀ ਉਰਦੂ ਕਵੀ ਸੀ।

ਜੀਵਨ

[ਸੋਧੋ]

ਚੱਕਬਸਤ (1882–1926) ਇੱਕ ਉਰਦੂ ਕਵੀ ਸੀ। ਉਸਦਾ ਜਨਮ 19 ਜਨਵਰੀ 1882 ਨੂੰ 15ਵੀਂ ਸਦੀ ਈਸਵੀ ਵਿੱਚ ਉੱਤਰੀ ਭਾਰਤ ਵਿੱਚ ਵਸੇ ਇੱਕ ਕਸ਼ਮੀਰੀ ਪੰਡਤ ਪਰਿਵਾਰ ਵਿੱਚ ਹੋਇਆ ਸੀ। ਚੱਕਬਸਤ ਦਾ ਜਨਮ 1882 ਵਿੱਚ ਫ਼ੈਜ਼ਾਬਾਦ (ਲਖਨਊ ਦੇ ਨੇੜੇ) ਵਿੱਚ ਹੋਇਆ ਸੀ। ਉਸ ਦੇ ਪਿਤਾ ਪੰਡਿਤ ਉਦਿਤ ਨਾਰਾਇਣ ਚੱਕਬਸਤ, ਦਾ ਜਨਮ ਲਖਨਊ ਵਿਖੇ ਲਗਭਗ 1843 ਵਿੱਚ ਹੋਇਆ ਸੀ, ਅਤੇ ਉਹ ਇੱਕ ਕਵੀ ਵੀ ਸਨ। ਪੰਡਿਤ ਉਦਿਤ ਨਾਰਾਇਣ ਡਿਪਟੀ ਕਲੈਕਟਰ ਸਨ, ਜੋ ਉਸ ਸਮੇਂ ਕਿਸੇ ਵੀ ਭਾਰਤੀ ਕੋਲ ਸਭ ਤੋਂ ਉੱਚਾ ਅਹੁਦਾ ਸੀ।[1]

ਹਵਾਲੇ

[ਸੋਧੋ]
  1. Chakbast By Saraswati Saran, page 13