ਬਿਲੀ ਆਇਲਿਸ਼
ਬਿਲੀ ਆਇਲਿਸ਼ | |
---|---|
![]() 2019 iHeartRadio ਮਿਊਜ਼ਿਕ ਐਵਾਰਡਜ਼ 'ਤੇ ਬਿਲੀ ਆਇਲਿਸ਼ | |
ਜਨਮ | ਬਿਲੀ ਆਇਲਿਸ਼ ਪਾਈਰੇਟ ਓ'ਕੌਨੈੱਲ ਦਸੰਬਰ 18, 2001 ਲੌਸ ਐਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ |
ਪੇਸ਼ਾ |
|
ਸਰਗਰਮੀ ਦੇ ਸਾਲ | 2015–ਹੁਣ ਤੱਕ |
ਮਾਤਾ | ਮੈਗੀ ਬੇਰਡ |
ਰਿਸ਼ਤੇਦਾਰ | ਫਿਨੀਅਸ ਓ'ਕੌਨੈੱਲ (ਭਰਾ) ਬਰਾਇਨ ਬੇਰਡ (ਅੰਕਲ) |
ਪੁਰਸਕਾਰ | Full list |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ |
|
ਲੇਬਲ | |
ਵੈਂਬਸਾਈਟ | billieeilish |
ਬਿਲੀ ਆਇਲਿਸ਼ ਪਾਈਰੇਟ ਬੇਰਡ ਓ'ਕੌਨੈੱਲ (ਜਨਮ; 18 ਦਸੰਬਰ, 2001) ਇੱਕ ਅਮਰੀਕੀ ਗਾਇਕਾ ਅਤੇ ਗੀਤਕਾਰਾ ਹੈ। ਉਸਨੂੰ ਉਸਦੇ ਗੀਤ "ਓਸ਼ਨ ਆਈਜ਼" ਕਰਕੇ ਪ੍ਰਸਿੱਧੀ ਪ੍ਰਾਪਤ ਹੋਈ, ਜੋ ਕਿ 2015 ਵਿੱਚ ਜਾਰੀ ਹੋਇਆ ਸੀ। ਇਸ ਗੀਤ ਨੂੰ ਲਿਖਿਆ ਅਤੇ ਸਿਰਜਿਆ ਬਿਲੀ ਦੇ ਭਰਾ ਫਿਨੀਅਸ ਓ'ਕੌਨੈੱਲ ਨੇ ਸੀ, ਅਤੇ ਉਸ ਨਾਲ ਬਿਲੀ ਨੇ ਕਈ ਗੀਤ ਅਤੇ ਲਾਈਵ ਸ਼ੋਅਜ਼ ਕੀਤੇ। ਉਸਦੇ ਕਈ ਗੀਤ ਐਕਸਟੈਂਡੇਡ ਪਲੇਅ, ਡੋਂਟ ਸਮਾਇਲ ਐਟ ਮੀ (2017) ਸਫ਼ਲ ਰਹੇ ਸਨ, ਅਤੇ ਸੰਯੁਕਤ ਰਾਜ ਅਮਰੀਕਾ, ਸੰਯੁਕਤ ਰਾਸ਼ਟਰ, ਕੈਨੇਡਾ, ਔਸਟ੍ਰੇਲੀਆ ਦੇ ਚਾਰਟਾਂ 'ਤੇ ਚੋਟੀ ਦੇ 15 ਗੀਤਾਂ ਵਿੱਚ ਸ਼ਾਮਲ ਸਨ।
ਅਗੇਤੀ ਜ਼ਿੰਦਗੀ
[ਸੋਧੋ]
ਬਿਲੀ ਆਇਲਿਸ਼ ਪਾਈਰੇਟ ਬੇਰਡ ਓ'ਕੌਨੈੱਲ ਦਾ ਜਨਮ ਲੌਸ ਐਂਜੇਲਸ, ਕੈਲੀਫ਼ੋਰਨੀਆ ਵਿੱਚ 18 ਦਸੰਬਰ, 2001 ਨੂੰ ਹੋਇਆ। ਉਹ ਅਦਾਕਾਰਾ ਅਤੇ ਅਧਿਆਪਕ ਮੈਗੀ ਬੇਰਡ ਦੀ ਅਤੇ ਅਦਾਕਾਰ ਪੈਟ੍ਰਿਕ ਓ'ਕੌਨੈੱਲ ਦੀ ਧੀ ਹੈ, ਉਸਦੇ ਬੇਬੇ-ਬਾਪੂ ਦੋਵੇਂ ਸੰਗੀਤਕਾਰ ਹਨ, ਅਤੇ ਆਇਲਿਸ਼ ਨਾਲ਼ ਉਸਦੇ ਲਾਈਵ ਸ਼ੋਅਜ਼ 'ਤੇ ਵੀ ਕੰਮ ਕਰਦੇ ਹਨ। ਆਇਲਿਸ਼ ਨਸਲੀ ਤੌਰ ਤੇ ਆਇਰਿਸ਼ ਅਤੇ ਸਕੌਟਿਸ਼ ਮੂਲ ਦੀ ਹੈ। ਉਸਦੇ ਵਿਚਕਾਰਲਾ ਨਾਮ, ਆਇਲਿਸ਼, ਪਹਿਲਾਂ ਉਸਦੇ ਪਹਿਲੇ ਨਾਮ ਦੇ ਤੌਰ ਤੇ ਰੱਖਿਆ ਜਾਣਾ ਸੀ ਅਤੇ ਪਾਈਰੇਟ ਉਸਦਾ ਵਿਚਕਾਰਲਾ ਨਾਮ ਹੋਣਾ ਸੀ। ਉਹ ਲੌਸ ਐਂਜੇਲਸ ਦੇ ਹਾਈਲੈਂਡ ਪਾਰਕ ਇਲਾਕੇ ਵਿੱਚ ਵੱਡੀ ਹੋਈ।