ਬਿੰਬਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿੰਬਵਾਦ 20 ਵੀਂ ਸਦੀ ਵਿੱਚ ਐਂਗਲੋ-ਅਮਰੀਕੀ ਕਵਿਤਾ ਦਾ ਇੱਕ ਅੰਦੋਲਨ ਸੀ, ਜਿਸ ਵਿੱਚ ਬਿੰਬ ਦੀ ਸ਼ੁੱਧਤਾ ਦੇ ਸਪਸ਼ਟ, ਤਿੱਖੀ ਭਾਸ਼ਾ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। 

ਪ੍ਰੀ-ਰਾਫੇਲਾਈਟਸ ਦੀਆਂ ਗਤੀਵਿਧੀਆਂ ਤੋਂ ਬਾਅਦ ਬਿੰਬਵਾਦ ਨੂੰ ਅੰਗਰੇਜ਼ੀ ਕਵਿਤਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਲਹਿਰ ਮੰਨਿਆ ਗਿਆ ਹੈ। [1] ਇੱਕ ਕਾਵਿਕ ਸ਼ੈਲੀ ਦੇ ਰੂਪ ਵਿੱਚ ਇਸ ਨੇ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਆਧੁਨਿਕਤਾਵਾਦ ਨੂੰ ਸ਼ੁਰੂਆਤ ਦਿੱਤੀ,[2] ਅਤੇ ਇਸਨੂੰ ਅੰਗਰੇਜ਼ੀ ਭਾਸ਼ਾ ਵਿੱਚ ਪਹਿਲਾ ਸੰਗਠਿਤ ਮਾਡਰਨਵਾਦੀ ਸਾਹਿਤਕ ਅੰਦੋਲਨ ਮੰਨਿਆ ਜਾਂਦਾ ਹੈ।[3] ਬਿੰਬਵਾਦ ਨੂੰ ਕਈ ਵਾਰ ਵਿਕਾਸ ਦੇ ਕਿਸੇ ਵੀ ਨਿਰੰਤਰ ਜਾਂ ਬਰਕਰਾਰ ਅਰਸੇ ਦੀ ਬਜਾਏ 'ਰਚਨਾਤਮਕ ਪਲਾਂ ਦੀ ਧਾਰਾ' ਮੰਨਿਆ ਜਾਂਦਾ ਹੈ। ਰੇਨੇ ਤੌਪੀਨ ਨੇ ਟਿੱਪਣੀ ਕੀਤੀ ਕਿ 'ਬਿੰਬਵਾਦ ਨੂੰ ਨਾ ਇੱਕ ਸਿਧਾਂਤ, ਨਾ ਹੀ ਕਾਵਿਕ ਸਕੂਲ ਦੇ ਤੌਰ 'ਤੇ, ਸਗੋਂ ਕੁਝ ਅਜਿਹੇ ਕਵੀਆਂ ਦੀ ਐਸੋਸੀਏਸ਼ਨ ਦੇ ਤੌਰ 'ਤੇ ਵਿਚਾਰਨਾ ਵਧੇਰੇ ਸਹੀ ਹੈ ਜੋ ਮਹੱਤਵਪੂਰਨ ਸਿਧਾਂਤਾਂ ਦੀ ਛੋਟੀ ਜਿਹੀ ਗਿਣਤੀ' ਤੇ ਇੱਕ ਖਾਸ ਸਮੇਂ ਲਈ ਇੱਕਮੱਤ ਸੀ।'[4]

ਬਿੰਬਵਾਦੀਆਂ ਨੇ ਆਪਣੇ ਸਮਕਾਲੀ, ਜਾਰਜੀਅਨ ਕਵੀਆਂ ਦੇ ਉਲਟ, ਜੋ ਆਮ ਤੌਰ 'ਤੇ ਰੋਮਾਂਸਵਾਦੀ ਅਤੇ ਵਿਕਟੋਰੀਅਨ ਕਾਵਿ ਪਰੰਪਰਾ ਵਿੱਚ ਕੰਮ ਕਰਨ ਲਈ ਸੰਤੁਸ਼ਟ ਹੁੰਦੇ ਸਨ, ਇਸ ਪਰੰਪਰਾ ਦੀਆਂ ਵਿਸ਼ੇਸ਼ਤਾਵਾਂ ਦੀ ਭਾਵਨਾ ਅਤੇ ਭਟਕਣ ਨੂੰ ਰੱਦ ਕਰ ਦਿੱਤਾ। ਬਿੰਬਵਾਦ ਨੇ ਕਲਾਸਿਕ ਮੁੱਲਾਂ, ਜਿਵੇਂ ਕਿ ਪੇਸ਼ਕਾਰੀ ਦੀ ਪ੍ਰਤੱਖਤਾ ਤੇ ਭਾਸ਼ਾ ਦੇ ਸੰਜਮ ਵੱਲ ਪਰਤਣ ਦੀ ਗੱਲ ਕੀਤੀ, ਅਤੇ ਨਾਲੋ ਨਾਲ ਗੈਰ-ਪਰੰਪਰਾਗਤ ਕਾਵਿ ਰੂਪਾਂ ਦੇ ਨਾਲ ਪ੍ਰਯੋਗ ਕਰਨ ਦੀ ਤੱਤਪਰਤਾ ਦਰਸਾਈ। ਬਿੰਬਵਾਦੀ ਖੁੱਲ੍ਹੀ ਕਵਿਤਾ ਦੀ ਵਰਤੋਂ ਕਰਦੇ ਹਨ। 

1914 ਅਤੇ 1917 ਦੇ ਦਰਮਿਆਨ ਆਈਆਂ ਬਿੰਬਵਾਦੀਆਂ ਦੀਆਂ ਪ੍ਰਕਾਸ਼ਨਾਵਾਂ ਵਿੱਚ ਕਵਿਤਾ ਅਤੇ ਹੋਰ ਖੇਤਰਾਂ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਆਧੁਨਿਕਤਾਵਾਦੀਆਂ ਦੀਆਂ ਲਿਖਤਾਂ ਪੇਸ਼ ਕੀਤੀਆਂ ਗਈਆਂ। ਬਿੰਬਵਾਦੀਆਂ ਦਾ ਗਰੁੱਪ ਲੰਡਨ ਵਿੱਚ ਕੇਂਦਰਿਤ ਸੀ, ਜਿਸ ਵਿੱਚ ਗ੍ਰੇਟ ਬ੍ਰਿਟੇਨ, ਆਇਰਲੈਂਡ ਅਤੇ ਅਮਰੀਕਾ ਦੇ ਮੈਂਬਰ ਸ਼ਾਮਲ ਸਨ। ਕੁਝ ਅਸਾਧਾਰਨ ਜਿਹੀ ਗੱਲ ਹੈ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਕਈ ਮਹਿਲਾ ਲੇਖਿਕਾਵਾਂ ਪ੍ਰਮੁੱਖ ਬਿੰਬਵਾਦੀ ਹਸਤੀਆਂ ਸਨ। 

ਬਿੰਬਵਾਦ ਦੀ ਇੱਕ ਵਿਸ਼ੇਸ਼ਤਾ ਇੱਕ ਇਕੱਲੇ ਬਿੰਬ ਨੂੰ ਇਸਦਾ ਸਾਰੰਸ਼ ਉਜਾਗਰ ਕਰਨ ਲਈ ਇਸਨੂੰ ਅਲੱਗ ਕਰਨ ਦੀ ਕੋਸ਼ਿਸ਼ ਹੈ। ਇਸ ਵਿਸ਼ੇਸ਼ਤਾ ਦੀ ਝਲਕ ਐਵਾਂ-ਗਾਰਦ ਕਲਾ, ਖਾਸ ਤੌਰ 'ਤੇ ਘਣਵਾਦ ਵਿੱਚ ਸਮਕਾਲੀ ਘਟਨਾਵਾਂ ਵਿੱਚ ਮਿਲਦੀ ਹੈ। ਭਾਵੇਂ ਕਿ ਬਿੰਬਵਾਦ ਅਜ਼ਰਾ ਪਾਉਂਡ ਜਿਸਨੂੰ "ਚਮਕਦਾਰ ਵੇਰਵੇ" ਕਹਿੰਦਾ ਹੈ ਉਸਦੀ ਵਰਤੋਂ ਰਾਹੀਂ ਚੀਜ਼ਾਂ ਨੂੰ ਅੱਡ ਨਿਖਾਰ ਲੈਂਦਾ ਹੈ, ਪਾਉਂਡ ਦਾ ਇੱਕ ਅਮੂਰਤਨ ਨੂੰ ਪੇਸ਼ ਕਰਨ ਲਈ, ਠੋਸ ਤੱਥਾਂ ਨੂੰ ਆਈਡੋਗਰਾਮਿਕ ਢੰਗ ਨਾਲ ਬਰੋ-ਬਰਾਬਰ ਰੱਖਣਾ, ਘਣਵਾਦ ਦੇ ਇੱਕੋ ਬਿੰਬ ਵਿੱਚ ਕਈ ਦ੍ਰਿਸ਼ਟੀਕੋਣਾਂ ਨੂੰ ਬੰਨ੍ਹ ਦੇਣ ਦੇ ਢੰਗ ਵਾਂਗ ਹੈ।  [5]

ਪੂਰਵ-ਬਿੰਬਵਾਦ[ਸੋਧੋ]

1890 ਦੇ ਐਡਵਾਰਡੀਅਨ ਯੁੱਗ ਦੇ ਮਸ਼ਹੂਰ ਕਵੀ, ਜਿਵੇਂ ਕਿ ਅਲਫਰੈਡ ਆਸਟਿਨ, ਸਟੀਫਨ ਫਿਲਿਪਸ, ਅਤੇ ਵਿਲੀਅਮ ਵਾਟਸਨ, ਪੂਰੀ ਤਰ੍ਹਾਂ ਟੈਨੀਸਨ ਦੇ ਪ੍ਰਭਾਵ ਹੇਠ ਕੰਮ ਕਰਦੇ ਸਨ, ਵਿਕਟੋਰੀਅਨ ਯੁੱਗ ਦੀ ਕਵਿਤਾ ਦੇ ਕਮਜ਼ੋਰ ਅਨੁਕਰਣ ਪੈਦਾ ਕਰ ਰਹੇ ਸਨ। ਉਹਨਾਂ ਨੇ 20 ਵੀਂ ਸਦੀ ਦੇ ਸ਼ੁਰੂ ਵਿੱਚ ਇਸੇ ਰੰਗ ਵਿੱਚ ਕੰਮ ਕਰਨਾ ਜਾਰੀ ਰੱਖਿਆ। [6] ਜਿਵੇਂ ਹੀ ਨਵੀਂ ਸਦੀ ਖੁੱਲ੍ਹੀ, ਓਸਟਨ ਅਜੇ ਵੀ ਬ੍ਰਿਟਿਸ਼ ਰਾਜ ਕਵੀ ਦੀ ਸੇਵਾ ਨਿਭਾ ਰਿਹਾ ਸੀ, ਇਹ ਅਹੁਦਾ ਉਸ ਕੋਲ 1913 ਤੱਕ ਰਿਹਾ ਸੀ। ਸਦੀ ਦੇ ਪਹਿਲੇ ਦਹਾਕੇ ਵਿੱਚ, ਕਵਿਤਾ ਦੇ ਅਜੇ ਵੀ ਵੱਡੇ ਸਰੋਤੇ ਸਨ; ਉਸ ਸਮੇਂ ਵਿੱਚ ਪ੍ਰਕਾਸ਼ਿਤ ਕਾਵਿ ਪੁਸਤਕਾਂ ਵਿੱਚ ਥਾਮਸ ਹਾਰਡੀ 'ਦੀ ਡਾਇਨੈਸਟਸ', ਕ੍ਰਿਸਟੀਨਾ ਰੌਸੇਟੀ ਦੀਆਂ ਮਰਨ ਉਪਰੰਤ ਛਪੀਆਂ ਕਾਵਿ ਪੁਸਤਕਾਂ, ਅਰਨੇਸਟ ਡੋਨਸਨ'ਜ਼ ਦੀਆਂ ਕਵਿਤਾਵਾਂ, ਜਾਰਜ ਮੈਰੀਡੀਥ ਦੀ ਆਖਰੀ ਕਵਿਤਾਵਾਂ, ਰਾਬਰਟ ਸਰਵਿਸ ਦੇ ਬੈਲਾਡਜ਼ ਆਫ ਏ ਚੀਚਾਕੋ ਅਤੇ ਜੌਨ ਮੇਸੇਫੀਲਡ ਦੇ ਬੈਲਾਡਜ਼ ਐਂਡ ਪੋਇਮਸ ਸ਼ਾਮਲ ਸਨ। ਭਵਿੱਖ ਦਾ ਨੋਬਲ ਪੁਰਸਕਾਰ ਵਿਜੇਤਾ ਵਿਲੀਅਮ ਬਟਲਰ ਯੀਟਸ ਐਬੀ ਥੀਏਟਰ ਅਤੇ ਸਟੇਜ ਲਈ ਲਿਖਣ ਵਿੱਚ ਆਪਣੀ ਬਹੁਤ ਜ਼ਿਆਦਾ ਊਰਜਾ ਝੋਕ ਰਿਹਾ ਸੀ ਅਤੇ ਇਸ ਸਮੇਂ ਦੌਰਾਨ ਮੁਕਾਬਲਤਨ ਨਿੱਕੀਆਂ ਪ੍ਰਗੀਤਕ ਕਵਿਤਾਵਾਂ ਦੀ ਸਿਰਜਣਾ ਕਰ ਰਿਹਾ ਸੀ। 1907 ਵਿੱਚ, ਸਾਹਿਤ ਲਈ ਨੋਬਲ ਪੁਰਸਕਾਰ ਰੁਡਯਾਰਡ ਕਿਪਲਿੰਗ ਨੂੰ ਦਿੱਤਾ ਗਿਆ। 

ਤਸਵੀਰ:Hdpoet.jpg
H. D. (ਹਿਲਡਾ Doolittle)

ਹਵਾਲੇ[ਸੋਧੋ]

  1. Preface: Hughes, Glenn, Imagism and the Imagist, Stanford University Press, New York 1931
  2. Pratt, William. The Imagist Poem, Modern Poetry in Miniature (Story Line Press, 1963, expanded 2001). ISBN 1-58654-009-2.
  3. T.S. Eliot: "The point de repère, usually and conveniently taken as the starting-point of modern poetry, is the group denominated 'imagists' in London about 1910." Lecture, Washington University, St. Louis, June 6, 1953
  4. Taupin, René, L'Influence du symbolism francais sur la poesie Americaine (de 1910 a 1920), Champion, Paris 1929 trans William Pratt and Anne Rich AMS, New York, 1985
  5. Davidson, Michael (1997). Ghostlier demarcations: modern poetry and the material word. University of California Press, pp. 11–13. ISBN 0-520-20739-4
  6. Grant, Joy (1967). Harold Monro and the Poetry Bookshop, London: Routledge and Kegan Paul, p. 28.

ਬਾਹਰੀ ਕੜੀਆਂ[ਸੋਧੋ]