ਬੀਕਾਨੇਰੀ ਭੁਜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੀਕਾਨੇਰੀ ਭੁਜੀਆ
Shop selling Bikaneri bhujia in Jaipur.jpg
ਇੱਕ ਹੱਟੀ ਉੱਤੇ ਬੀਕਾਨੇਰੀ ਭੁਜੀਆ
ਸਰੋਤ
ਹੋਰ ਨਾਂਭੁਜੀਆ
ਸੰਬੰਧਿਤ ਦੇਸ਼ਭਾਰਤ
ਇਲਾਕਾਰਾਜਸਥਨ, ਗੁਜਰਾਤ
ਖਾਣੇ ਦਾ ਵੇਰਵਾ
ਖਾਣਾਸਨੈਕ
ਮੁੱਖ ਸਮੱਗਰੀਮੋਠਾਂ ਦੀ ਦਾਲ, ਬੇਸਨ, ਮੂਫ਼ਲੀ ਦਾ ਤੇਲ

ਬੀਕਾਨੇਰੀ ਭੁਜੀਆ ਜਾਂ ਸਿਰਫ ਭੁਜੀਆ ਬੇਸਨ ਅਤੇ ਮਸਾਲਿਆਂ ਨਾਲ ਬਣਾਈ ਗਈ ਖਾਣ ਵਾਲੀ ਇੱਕ ਚੀਜ਼ ਹੈ ਜਿਸਦਾ ਮੁੱਢ ਭਾਰਤੀ ਸੂਬੇ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿੱਚ ਹੋਇਆ। ਪੀਲੇ ਰੰਗ ਦੀਆਂ ਇਹ ਨਮਕੀਨ ਸੇਵੀਆਂ ਸਭ ਤੋਂ ਪਹਿਲਾਂ ਬੀਕਾਨੇਰ ਵਿੱਚ ਬਣਾਈਆਂ ਗਈਆਂ ਅਤੇ ਹੁਣ ਬੀਕਾਨੇਰ ਵਿੱਚ ਨਾ ਬਣੇ ਭੁਜੀਆ ਨੂੰ ਵੀ ਬੀਕਾਨੇਰੀ ਭੁਜੀਆ ਕਹਿ ਦਿੱਤਾ ਜਾਂਦਾ ਹੈ।[1] ਇਸਦੀਆਂ ਕਈ ਕਿਸਮਾਂ ਹਨ ਜੋ ਵੱਡੇ ਪੱਧਰ ਉੱਤੇ ਬਣਾਈਆਂ ਜਾਂਦੀਆਂ ਹਨ ਅਤੇ ਨਵੀਂ ਕਿਸਮ ਨੂੰ ਕਈ ਵਾਰ ਪਰਖਿਆ ਜਾਂਦਾ ਹੈ।

ਬੀਕਾਨੇਰੀ ਭੁਜੀਆ ਬੀਕਾਨੇਰ, ਰਾਜਸਥਾਨ ਵਿੱਚ ਛੋਟੇ ਪੱਧਰ ਦਾ ਉਦਯੋਗ ਰਿਹਾ ਹੈ ਅਤੇ ਇਸ ਨਾਲ ਇਸ ਖੇਤਰ ਵਿੱਚ 25 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਪਿਛਲੇ ਸਮੇਂ ਤੋਂ ਪੈਪਸੀਕੋ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਭੁਜੀਆ ਨਾਮ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਥਾਨਕ ਉਦਯੋਗਾਂ ਨੂੰ ਨੁਕਸਾਨ ਹੋਇਆ ਹੈ।[2][3] ਕਈ ਸਾਲਾਂ ਤੱਕ ਨਕਲੀ ਕੰਪਨੀਆਂ ਨਾਲ ਸੰਘਰਸ਼ ਤੋਂ ਬਾਅਦ ਸਤੰਬਰ 2010 ਵਿੱਚ ਭਾਰਤੀ ਪੇਟੈਂਟ ਆਫਿਸ ਨੇ ਇਸ ਨੂੰ ਭੂਗੋਲਿਕ ਪਛਾਣ ਵਜੋਂ ਮੰਨਿਆ ਗਿਆ ਹੈ ਅਤੇ ਇਸ ਅਨੁਸਾਰ ਬੀਕਾਨੇਰ ਦੇ ਸਥਾਨਕ ਉਦਯੋਗਕਾਰਾਂ ਨੂੰ ਬੀਕਾਨੇਰੀ ਭੁਜੀਆ ਦਾ ਪੇਟੈਂਟ ਦਿੱਤਾ ਹੈ।[4][5][6]

References[ਸੋਧੋ]