ਬੁਰਹਾਨ ਮੁਜੱਫਰ ਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੁਰਹਾਨ ਮੁਜੱਫਰ ਵਾਨੀ
ਜਨਮਟਰਾਲ, ਜੰਮੂ ਅਤੇ ਕਸ਼ਮੀਰ , ਭਾਰਤ
ਹੋਰ ਨਾਂਮਬੁਰਹਾਨ ਵਾਨੀ
ਬੁਰਹਾਨ ਮੁਜੱਫਰ ਵਾਨੀ
ਪੇਸ਼ਾਹਿਜਬੁਲ ਮੁਜਾਹਿਦੀਨ[1][2][3]

ਬੁਰਹਾਨ ਮੁਜੱਫਰ ਵਾਨੀ, ਬੁਰਹਾਨ ਵਾਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇੱਕ ਅੱਤਵਾਦੀ ਜਥੇਬੰਦੀ ਹਿਜਬੁਲ ਮੁਜਾਹਿਦੀਨ ਦਾ ਕਮਾਂਡਰ ਅਤੇ ਇੱਕ ਤੇਜ਼ ਤਰਾਰ ਮੰਨਿਆ ਜਾਂਦਾ ਨੇਤਾ ਸੀ, ਜਿਸ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਕਸ਼ਮੀਰੀ ਮੁਸਲਿਮ ਨੌਜਵਾਨਾਂ ਦੇ ਇੱਕ ਭਾਗ ਵਿੱਚ ਅਸਰ ਸੀ।[5][6]

ਜੀਵਨੀ[ਸੋਧੋ]

ਬੁਰਹਾਨ ਦਾ ਜਨਮ,  ਪੁਲਵਾਮਾ, ਕਸ਼ਮੀਰ ਦੇ ਟਰਾਲ ਖੇਤਰ ਵਿੱਚ ਇੱਕ ਹਾਇਰ ਸੈਕੰਡਰੀ ਸਕੂਲ ਪ੍ਰਿੰਸੀਪਲ ਮੁਜੱਫਰ ਅਹਿਮਦ ਵਾਨੀ ਦੇ ਘਰ ਹੋਇਆ ਸੀ। ਉਹ 16 ਅਕਤੂਬਰ 2010 ਨੂੰ ਘਰੋਂ ਭੱਜ ਕੇ 15 ਸਾਲ ਦੀ ਉਮਰ ਕਸ਼ਮੀਰੀ ਅੱਤਵਾਦੀ ਗਰੁੱਪ ਵਿਚ ਸ਼ਾਮਲ ਹੋ ਗਿਆ ਸੀ। ਸਮਾਜਿਕ ਮੀਡੀਆ ਤੇ ਉਸ ਦੀ ਪ੍ਰਸਿੱਧੀ ਦੇ ਕਾਰਨ ਉਸ ਨੂੰ 2011 ਵਿੱਚ ਹਿਜਬੁਲ ਮੁਜਾਹਿਦੀਨ ਦਾ ਮੈਂਬਰ ਬਣਾਇਆ ਗਿਆ ਸੀ।[7][8] ਉਸ ਦੇ ਵੱਡੇ ਭਰਾ ਖਾਲਿਦ ਮੁਜ਼ੱਫਰ ਵਾਨੀ[9] ਨੂੰ 13 ਅਪ੍ਰੈਲ 2015 ਨੂੰ  ਭਾਰਤੀ ਫੌਜ ਦੁਆਰਾ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ, ਜਦ ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਆਪਣੇ ਭਰਾ ਨੂੰ ਮਿਲਣ ਲਈ ਗਿਆ ਸੀ। ਫੌਜ ਨੇ ਦਾਅਵਾ ਕੀਤਾ ਸੀ ਕਿ ਖਾਲਿਦ ਇੱਕ ਅੱਤਵਾਦੀ ਹਮਦਰਦ ਸੀ,ਜਿਹੜਾ ਆਪਣੇ ਦੋਸਤਾਂ ਨੂੰ ਭਰਤੀ ਕਰਵਾਉਣ ਲਈ ਲੈਕੇ ਗਿਆ ਸੀ ਅਤੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਖਾਲਿਦ ਦੇ ਤਿੰਨ ਦੋਸਤ ਫੌਜ ਨੇ ਗ੍ਰਿਫਤਾਰ ਕਰ ਲਏ ਸੀ। ਜੰਮੂ ਅਤੇ ਕਸ਼ਮੀਰ ਪੁਲਿਸ ਪੁਸ਼ਟੀ ਜਾਂ ਇਨਕਾਰ ਨਹੀਂ ਕਰ ਸਕੀ ਹੈ ਕਿ ਕੀ  ਉਹ ਅਤੇ ਉਸ ਦੇ ਦੋਸਤ ਦਹਿਸ਼ਤਗਰਦ ਸੰਗਠਨ ਵਿਚ ਸ਼ਾਮਲ ਹੋ ਗਏ ਸੀ। ਉਸ ਦਾ ਪਿਤਾ ਅਤੇ ਉਸ ਦੇ ਪਿੰਡ ਦੇ ਵਸਨੀਕ ਰੱਦ ਕਰਦੇ ਹਨ ਕਿ ਉਹ ਇੱਕ ਅੱਤਵਾਦੀ ਸੀ। ਉਹਨਾਂ ਨੇ ਦਾਅਵੇ ਨਾਲ ਕਿਹਾ ਕਿ ਉਸ ਦੇ ਸਰੀਰ  ਤੇ ਗੋਲੀ ਦੇ ਕੋਈ ਜ਼ਖ਼ਮ ਨਹੀਂ ਸੀ ਅਤੇ ਉਸ ਨੂੰ ਤਸੀਹੇ ਦਿੱਤੇ ਗਏ ਸੀ, ਕਿਉਕਿ ਉਸ ਦਾ ਭਰਾ ਅੱਤਵਾਦੀ ਸੀ।[10] ਭਾਰਤ ਸਰਕਾਰ ਨੇ ਬੁਰਹਾਨ ਨੂੰ ਲੱਭਣ ਲਈ  1 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਸੀ।  ਉਹ ਸੋਸ਼ਲ ਮੀਡੀਆ ਤੇ ਵੀਡੀਓ ਪੋਸਟਾਂ ਪਾਉਣ ਲਈ ਜਾਣਿਆ ਜਾਂਦਾ ਸੀ, ਜਿਸਦਾ ਕਸ਼ਮੀਰ ਦੀ ਨੌਜਵਾਨ ਮੁਸਲਿਮ ਆਬਾਦੀ ਤੇ ਕੁਝ ਅਸਰ ਪੈਂਦਾ ਸੀ।[11] ਆਪਣੀ ਇੱਕ ਵੀਡੀਓ ਵਿੱਚ ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਿਜ਼ਬ ਉਲ ਮੁਜਾਹਿਦੀਨ ਵਿੱਚ ਸ਼ਾਮਲ ਹੋਣ ਅਤੇ ਮੰਨਿਆ ਜਾਂਦਾ ਹੈ ਕਿ ਉਸਨੇ ਦੱਖਣੀ ਕਸ਼ਮੀਰ ਦੇ ਘੱਟੋ ਘੱਟ 30 ਨੌਜਵਾਨ ਮੁਸਲਮਾਨ ਭਰਤੀ ਕਰਵਾਏ ਸਨ।[12] ਉਸ ਨੇ ਧਮਕੀ ਸੈਨਿਕ ਕਲੋਨੀਆਂ - ਕਸ਼ਮੀਰੀ ਪੰਡਿਤਾਂ ਮੁੜ ਘਾਟੀ ਵਿੱਚ ਵਸਾਉਣ ਲਈ ਇੱਕ ਪ੍ਰਸਤਾਵ - ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਉਸਨੇ "ਵਰਦੀਧਾਰੀ" ਲੋਕਾਂ ਤੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਅਤੇ ਇਹ ਚੇਤਾਵਨੀ ਵੀ ਦਿੱਤੀ ਕਿ ਰਾਜ ਦੀ ਪੁਲਿਸ ਉਹਨਾਂ ਦੇ ਰਸਤੇ ਵਿੱਚ ਨਾ ਆਵੇ।[13] ਪੁਲਿਸ ਦਾ ਵਿਚਾਰ ਹੈ ਕਿ ਬੁਰਹਾਨ ਦੀਆਂ ਵੀਡੀਓ ਪੋਸਟਾਂ ਦਾ ਕਸ਼ਮੀਰੀ ਨੌਜਵਾਨ ਤੇ ਮਹੱਤਵਪੂਰਨ ਅਸਰ ਪੈਂਦਾ ਸੀ।[14]

ਮੌਤ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "J&K: Top Hizbul terrorist killed in encounter with security forces". deccanchronicle.com. Retrieved 9 July 2016. 
  2. "Hizbul Mujahideen 'poster boy' Burhan Wani killed in joint encounter". indianexpress.com. 8 July 2016. Retrieved 9 July 2016. 
  3. "Burhan Wani killed". kashmirmonitor.in. Retrieved 9 July 2016. 
  4. The Associated Press (8 July 2016). "Indian Troops Kill Top Rebel in Kashmir". nytimes.com (in English). Srinagar, India: nytimes.com. Retrieved 9 July 2016. 
  5. "The worry: What Burhan Wani’s death could give life to". indianexpress.com. 9 July 2016.
  6. "Burhan Wani, poster boy of militancy who milked social media shot dead". abplive.in. 9 July 2016.
  7. "Hizbul Commander Burhan Wani Killed in Encounter in Kashmir". News18.com. July 8, 2016. Retrieved July 9, 2016. 
  8. "Burhan Wani, Hizbul poster boy, killed in encounter". The Hindu. July 9, 2016. Retrieved July 9, 2016. 
  9. "I feared seeing Burhan dead.
  10. "‘If my son was killed in encounter why his body didn’t bear a bullet wound?’"
  11. Nazir Masoodi (17 August 2015). "Rs 10 Lakhs Offer to Find Burhan, 21, Who is All Over Social Media". NDTV. Retrieved 26 December 2015. 
  12. "In new video, J-K militant Burhan Wani asks youth to join him". Hindustan Times. Retrieved 26 December 2015. 
  13. "Most-wanted terror leader assures safe Amarnath yatra". DNAIndia. June 8, 2016. Retrieved July 9, 2016. 
  14. "Burhan Wani: The new face of Kashmiri militancy in virtual world". Hindustan Times. Retrieved 26 December 2015.