ਸਮੱਗਰੀ 'ਤੇ ਜਾਓ

ਬੁਰੂਲੀ ਫੋੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੁਰੁਲੀ ਫੋੜਾ
ਵਰਗੀਕਰਨ ਅਤੇ ਬਾਹਰਲੇ ਸਰੋਤ
ਘਾਨਾ ਤੋਂ ਇੱਕ ਵਿਅਕਤੀ ਦੇ ਗਿੱਟੇ ਤੇ ਬੁਰੁਲੀ ਫੋੜਾ
ਆਈ.ਸੀ.ਡੀ. (ICD)-10A31.1 (ILDS A31.120)
ਆਈ.ਸੀ.ਡੀ. (ICD)-9031.1
ਰੋਗ ਡੇਟਾਬੇਸ (DiseasesDB)8568
MeSHD009165

ਬੁਰੁਲੀ ਫੋੜਾ (ਬੇਰਨਸਡੇਲ ਫੋੜਾ, ਸੀਅਰਲਸ ਫੋੜਾ, ਜਾਂ ਡੇਨਟ੍ਰੀ ਫੋੜਾ[1][2][3] ਵੀ ਕਿਹਾ ਜਾਂਦਾ ਹੈ) ਇੱਕ ਲਾਗ ਕਾਰਨ ਹੋਣ ਵਾਲੀ ਬਿਮਾਰੀ ਹੈ ਜੋ ਮਾਈਕੋਬੈਕਟੀਰੀਅਮ ਅਲਸੇਰਾਨਸ ਦੇ ਕਾਰਨ ਹੁੰਦੀ ਹੈ।[4] ਇਸ ਲਾਗ ਦਾ ਸ਼ੁਰੂਆਤੀ ਪੜਾਅ ਦਰਦ-ਰਹਿਤ ਗੰਢ ਜਾਂ ਸੋਜ਼ਸ਼ ਵਾਲਾ ਖੇਤਰ ਹੁੰਦਾ ਹੈ।[4] ਇਹ ਗੰਢ ਫੋੜਾ ਬਣ ਸਕਦੀ ਹੈ।[4] ਇਹ ਫੋੜਾ ਚਮੜੀ ਦੀ ਸਤ੍ਹਾ ਨਾਲੋਂ ਅੰਦਰ ਜ਼ਿਆਦਾ ਵੱਡਾ ਹੋ ਸਕਦਾ ਹੈ,[5] ਅਤੇ ਇਸ ਦੇ ਦੁਆਰਾ ਸੋਜ਼ਸ਼ ਹੋ ਸਕਦੀ ਹੈ।[5] ਜਿਵੇਂ-ਜਿਵੇਂ ਬਿਮਾਰੀ ਵਿਗੜਦੀ ਹੈ,ਹੱਡੀ ਉੱਤੇ ਅਸਰ ਹੋ ਸਕਦਾ ਹੈ।[4] ਬੁਰੁਲੀ ਫੋੜੇ ਆਮ ਤੌਰ ਉੱਤੇ ਬਾਂਹਵਾਂ ਅਤੇ ਲੱਤਾਂ ਉੱਤੇ ਅਸਰ ਕਰਦੇ ਹਨ;[4] ਬੁਖ਼ਾਰ ਆਮ ਨਹੀਂ ਹੁੰਦਾ ਹੈ।[4]

ਕਾਰਨ

[ਸੋਧੋ]

M. ਅਲਸੇਰਾਨਸ ਇੱਕ ਜ਼ਹਿਰੀਲਾ ਪਦਾਰਥ ਛੱਡਦਾ ਹੈ ਮਾਈਕੋਲੈਕਟੋਨ, ਜੋ ਪ੍ਰਤਿਰੱਖਿਆ ਪ੍ਰਣਾਲੀ ਦੇ ਕਾਰਜ ਨੂੰ ਘਟਾ ਦਿੰਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਟਿਸ਼ੂ ਮਰ ਜਾਂਦੇ ਹਨ।[4] ਉਸੇ ਪਰਿਵਾਰ ਦੇ ਰੋਗਾਣੂਆਂ ਕਰ ਕੇ ਤਪਦਿਕ ਅਤੇ ਕੋੜ੍ਹ (ਕ੍ਰਮਵਾਰM. ਟਿਊਬਰਕਲੋਸਿਸ ਅਤੇ M. ਲੇਪਰਾਇ ਵੀ ਹੁੰਦਾ ਹੈ)।[4] ਇਹ ਬਿਮਾਰੀ ਕਿਵੇਂ ਫੈਲਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਹੈ।[4] ਇਸ ਦੇ ਫੈਲਣ ਵਿੱਚ ਪਾਣੀ ਦੇ ਸਰੋਤ ਸ਼ਾਮਲ ਹੋ ਸਕਦੇ ਹਨ।[5] 2013 ਤਕ ਇਸ ਦੇ ਕੋਈ ਪ੍ਰਭਾਵੀ ਵੈਕਸੀਨ ਨਹੀਂ ਹੈ।[4][6]

ਇਲਾਜ

[ਸੋਧੋ]

ਜੇ ਲੋਕਾਂ ਦਾ ਸ਼ੁਰੂ ਵਿੱਚ ਇਲਾਜ ਕੀਤਾ ਜਾਵੇ,ਤਾਂ 80% ਮਾਮਲਿਆਂ ਵਿੱਚ ਅੱਠ ਹਫਤਿਆਂ ਲਈ ਐਮਟੀਬਾਇਓਟਿਕ ਅਸਰਦਾਇਕ ਹੁੰਦੇ ਹਨ।[4] ਇਲਾਜ ਵਿੱਚ ਅਕਸਰ ਦਵਾਈਆਂ ਰਿਫੈਮਪਿਸਿਨ ਅਤੇ ਸਟ੍ਰੈਪਟੋਮਾਈਸਿਨ ਸ਼ਾਮਲ ਹੁੰਦੀਆਂ ਹਨ।[4] ਕਦੇ-ਕਦੇ ਸਟ੍ਰੈਪਟੋਮਾਈਸਿਨ ਦੀ ਬਜਾਏ ਕਲੈਰੀਥ੍ਰੋਮਾਈਸਿਨ ਜਾਂ ਮੋਕਸੀਫਲੋਸਾਸਿਨ ਵਰਤੀ ਜਾਂਦੀ ਹੈ।[4] ਦੂਜੇ ਇਲਾਜਾਂ ਵਿੱਚ ਫੋੜੇ ਨੂੰ ਕੱਟਣਾ ਸ਼ਾਮਲ ਹੋ ਸਕਦੇ ਹਨ।[4][7] ਲਾਗ ਦੇ ਟੀਕ ਹੋ ਜਾਣ ਉੱਤੇ, ਆਮ ਤੌਰ ਉੱਤੇ ਖੇਤਰ ਵਿੱਚ ਨਿਸ਼ਾਨ ਰਹਿ ਜਾਂਦਾ ਹੈ।[6]

ਵਿਆਪਕਤਾ

[ਸੋਧੋ]

ਬੁਰੁਲੀ ਫੋੜੇ ਜ਼ਿਆਦਾਤਰ ਪੇਂਡੂ ਉਪ-ਸਹਾਰਾ ਅਫ੍ਰੀਕੀ ਖਾਸ ਤੌਰ ਉੱਤੇ ਕੋਟ ਡਿਵਵਾਰ ਇਲਾਕਿਆਂ ਵਿੱਚ ਹੁੰਦੇ ਹਨ, ਪਰ ਇਹ ਏਸ਼ੀਆ, ਪੱਛਮੀ ਪੈਸੀਫਿਕ ਅਤੇ ਅਮਰੀਕਾ ਵਿੱਚ ਵੀ ਹੋ ਸਕਦੇ ਹਨ।[4] 32 ਤੋਂ ਜ਼ਿਆਦਾ ਦੇਸ਼ਾਂ ਵਿੱਚ ਇਸ ਦੇ ਮਾਮਲੇ ਹੋਏ ਹਨ।[5] ਹਰ ਸਾਲ ਲਗਭਗ ਪੰਜ ਤੋਂ ਛੇ ਹਜ਼ਾਰ ਮਾਮਲੇ ਹੁੰਦੇ ਹਨ।[4] ਇਹ ਬਿਮਾਰੀ ਮਨੁੱਖਾਂ ਤੋਂ ਇਲਾਵਾ ਬਹੁਤ ਸਾਰੇ ਜਾਨਵਰਾਂ ਵਿੱਚ ਵੀ ਹੁੰਦੀ ਹੈ।[4] ਅਲਬਰਟ ਰਸਕਿਨ ਕੁੱਕ ਨੇ 1897 ਵਿੱਚ ਪਹਿਲੀ ਵਾਰ ਬੁਰੁਲੀ ਫੋੜੇ ਦਾ ਵਰਣਨ ਕੀਤਾ ਸੀ।[5]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lavender CJ, Senanayake SN, Fyfe JA; et al. (January 2007). "First case of Mycobacterium ulcerans disease (Bairnsdale or Buruli ulcer) acquired in New South Wales". Med. J. Aust. 186 (2): 62–3. PMID 17223764. {{cite journal}}: Explicit use of et al. in: |author= (help)CS1 maint: multiple names: authors list (link)
  4. 4.00 4.01 4.02 4.03 4.04 4.05 4.06 4.07 4.08 4.09 4.10 4.11 4.12 4.13 4.14 4.15 4.16 "Buruli ulcer (Mycobacterium ulcerans infection) Fact sheet N°199". World Health Organization. June 2013. Retrieved 23 February 2014.
  5. 5.0 5.1 5.2 5.3 5.4 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. 6.0 6.1 Einarsdottir T, Huygen K (November 2011). "Buruli ulcer". Hum Vaccin. 7 (11): 1198–203. doi:10.4161/hv.7.11.17751. PMID 22048117.
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).