ਸਮੱਗਰੀ 'ਤੇ ਜਾਓ

ਬੁਲਾ ਚੌਧਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੁਲਾ ਚੌਧਰੀ
2004 ਵਿੱਚ ਬੁਲਾ ਚੌਧਰੀ
ਨਿੱਜੀ ਜਾਣਕਾਰੀ
ਰਾਸ਼ਟਰੀ ਟੀਮ ਭਾਰਤ
ਜਨਮ (1970-01-02) ਜਨਵਰੀ 2, 1970 (ਉਮਰ 54)
ਹੁਗਲੀ, ਪੱਛਮੀ ਬੰਗਾਲ, ਭਾਰਤ
ਖੇਡ
ਖੇਡਤੈਰਾਕੀ
ਸਟ੍ਰਰੋਕਸਫ੍ਰੀਸਟਾਇਲ, ਬਟਰਫਲਾਈ
ਮੈਡਲ ਰਿਕਾਰਡ
Women's swimming
 ਭਾਰਤ ਦਾ/ਦੀ ਖਿਡਾਰੀ
South Asian Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Colombo 50 m freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Colombo 100 m freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Colombo 100 m butterfly
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1991 Colombo 200 m butterfly

ਬੁਲਾ ਚੌਧਰੀ (ਜਨਮ - 2 ਜਨਵਰੀ 1970, ਹੁਗਲੀ, ਭਾਰਤ) ਅਰਜੁਨ ਪੁਰਸਕਾਰ, ਪਦਮਸ਼੍ਰੀ ਪੁਰਸਕਾਰ ਜੇਤੂ, ਸਾਬਕਾ ਭਾਰਤੀ ਰਾਸ਼ਟਰੀ ਮਹਿਲਾ ਤੈਰਾਕੀ ਚੈਂਪੀਅਨ ਹੈ ਅਤੇ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ, 2006 ਤੋਂ ਲੈ ਕੇ 2011 ਤੱਕ ਵਿਧਾਇਕ ਵਜੋਂ ਚੁਣੀ ਗਈ ਹੈ।[1]

ਤੈਰਾਕੀ ਕੈਰੀਅਰ

[ਸੋਧੋ]

ਉਸ ਦਾ ਪਹਿਲਾ ਰਾਸ਼ਟਰੀ ਮੁਕਾਬਲਾ ਨੌਂ ਸਾਲਾਂ ਦੀ ਉਮਰ ਵਿੱਚ ਸੀ ਜਿਸ ਦੌਰਾਨ ਛੇ ਮੁਕਾਬਲਿਆਂ ਵਿੱਚ ਛੇ ਸੋਨ ਤਗਮੇ ਜਿੱਤ ਕੇ ਵੱਡੀ ਪ੍ਰਾਪਤੀ ਹਾਸਿਲ ਕੀਤੀ। ਉਸ ਨੇ ਆਪਣੀ ਖੇਡ ਨੂੰ ਜਾਰੀ ਰੱਖਿਆ। ਉਸ ਨੇ ਵੱਖ-ਵੱਖ ਜੂਨੀਅਰ ਅਤੇ ਰਾਸ਼ਟਰੀ ਚੈਂਪੀਅਨਸ਼ਿਪਾਂ ਦੇ ਨਾਲ ਨਾਲ 1991 ਦੱਖਣੀ ਏਸ਼ੀਅਨ ਫੈਡਰੇਸ਼ਨ ਖੇਡਾਂ ਵਿੱਚ ਛੇ ਸੋਨ ਤਗਮੇ ਜਿੱਤ।

1984 ਵਿੱਚ ਉਸਨੇ 1:06.19 ਸਕਿੰਟ ਦਾ ਰਾਸ਼ਟਰੀ 100 ਮੀਟਰ ਬਟਰਫਲਾਈ ਰਿਕਾਰਡ ਬਣਾਇਆ। 1986 ਵਿੱਚ ਸਿਓਲ ਏਸ਼ੀਅਨ ਖੇਡਾਂ ਦੌਰਾਨ, ਉਸ ਨੇ 100 ਮੀਟਰ ਬਟਰਫਲਾਈ ਵਿੱਚ 1:05.27 ਸਕਿੰਟ ਅਤੇ 200 ਮੀਟਰ ਬਟਰਫਲਾਈ ਵਿੱਚ 2:19.60 ਸਕਿੰਟ ਦਾ ਇੱਕ ਹੋਰ ਰਿਕਾਰਡ ਬਣਾਇਆ।[2] ਚੌਧਰੀ ਨੇ 1989 ਵਿੱਚ, ਲੰਮੀ ਦੂਰੀ ਦੀ ਤੈਰਾਕੀ ਦੀ ਸ਼ੁਰੂਆਤ ਕੀਤੀ ਅਤੇ ਉਸੇ ਸਾਲ ਇੰਗਲਿਸ਼ ਚੈਨਲ ਨੂੰ ਪਾਰ ਕੀਤਾ। ਉਸ ਨੇ 1996 ਵਿੱਚ 81 ਕਿਲੋਮੀਟਰ (50 ਮੀਲ) ਮੁਰਸ਼ੀਦਾਬਾਦ ਲੰਬੀ ਦੂਰੀ ਤੈਰਾਕੀ ਜਿੱਤੀ, ਅਤੇ 1999 ਵਿੱਚ ਉਸਨੇ ਦੁਬਾਰਾ ਇੰਗਲਿਸ਼ ਚੈਨਲ ਨੂੰ ਪਾਰ ਕੀਤਾ। ਅਗਸਤ, 2004 ਵਿੱਚ, ਉਸਨੇ ਸ਼੍ਰੀਲੰਕਾ ਦੇ ਤਾਲਾਈਮੰਨਾਰ ਤੋਂ ਤਾਮਿਲਨਾਡੂ ਦੇ ਧਨੁਸ਼ਕੋਡੀ ਤੱਕ ਲਗਭਗ 14 ਘੰਟਿਆਂ ਵਿੱਚ ਪਾਕ ਸਟ੍ਰੇਟਸ ਨੂੰ ਪਾਰ ਕਰਕੇ ਇਹ ਰਿਕਾਰਡ ਕਾਇਮ ਕੀਤਾ।[2]

ਉਹ 2005 ਵਿੱਚ ਪੰਜ ਮਹਾਂਦੀਪਾਂ ਦੇ ਸਮੁੰਦਰੀ ਚੈਨਲਾਂ ਵਿੱਚ ਤੈਰਾਕੀ ਕਰਨ ਵਾਲੀ ਪਹਿਲੀ ਔਰਤ ਬਣ ਗਈ — ਜਿਸ ਵਿੱਚ ਜਿਬਰਾਲਟਰ ਦੀ ਜਲਡਮਰੂ, ਟਾਈਰੇਨੀਅਨ ਸਾਗਰ, ਕੁੱਕ ਸਟ੍ਰੇਟ, ਗ੍ਰੀਸ ਵਿੱਚ ਟੋਰੋਨੋਸ ਖਾੜੀ (ਕਸਾਂਦਰਾ ਦੀ ਖਾੜੀ), ਕੈਲੀਫੋਰਨੀਆ ਦੇ ਤੱਟ ਤੋਂ ਕੈਟਾਲੀਨਾ ਚੈਨਲ ਅਤੇ ਇੱਥੋਂ ਕੇਪ ਟਾਊਨ, ਦੱਖਣੀ ਅਫਰੀਕਾ ਦੇ ਨੇੜੇ ਰੋਬੇਨ ਟਾਪੂ ਤੱਕ ਤਿੰਨ ਐਂਕਰ ਬੇ. ਉਸਨੇ 3 ਘੰਟੇ 26 ਮਿੰਟਾਂ ਵਿੱਚ 30 ਕਿਲੋਮੀਟਰ ਦਾ ਟ੍ਰੈਕ ਤੈਰਾਕੀ ਦਾ ਰਿਕਾਰਡ ਬਣਾਇਆ। ਉਹ ਹੁਣ ਕੋਲਕਾਤਾ ਵਿੱਚ ਇੱਕ ਸਵੀਮਿੰਗ ਅਕੈਡਮੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਨਮਾਨ

[ਸੋਧੋ]
  • ਉਹ ਸੱਤ ਸਮੁੰਦਰ ਪਾਰ ਪ੍ਰਾਪਤੀ ਕਰਨ ਵਾਲੀ ਪਹਿਲੀ ਔਰਤ ਬਣ ਗਈ।
  • ਉਸਨੇ ਦੋ ਵਾਰ ਇੰਗਲਿਸ਼ ਚੈਨਲ ਬਲ ਤੈਰਾਕੀ ਕੀਤੀ ਜਿਸ ਵਿੱਚ ਪਹਿਲੀ ਵਾਰ 1989 ਵਿੱਚ ਅਤੇ ਫਿਰ 1999 ਵਿੱਚ ਸੀ।
  • 1990 ਵਿੱਚ ਉਸ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ ਸੀ।
  • ਉਸ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[1]
  • ਉਸ ਨੂੰ ਤੇਨਜ਼ਿੰਗ ਨੋਰਗੇ ਜੀਵਨ ਕਾਲ ਐਡਵੈਂਚਰ ਸਪੋਰਟਸ ਐਵਾਰਡ ਵੀ ਦਿੱਤਾ ਗਿਆ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 "Padma Awards" (PDF). Ministry of Home Affairs, Government of India. 2015. Archived from the original (PDF) on November 15, 2014. Retrieved July 21, 2015. {{cite web}}: Unknown parameter |dead-url= ignored (|url-status= suggested) (help)
  2. 2.0 2.1 "Bula Chowdhury : Biography, Profile, Records, Awards and Achievement". Who-is-who (in ਅੰਗਰੇਜ਼ੀ). 2018-02-02. Retrieved 2019-11-22.

ਬਾਹਰੀ ਲਿੰਕ

[ਸੋਧੋ]