ਬੁੱਧ ਰਿਸ਼ੀ ਮਹਾਪ੍ਰਗਿਆ
ਬੁੱਧ ਰਿਸ਼ੀ ਮਹਾਪ੍ਰਗਿਆ (ਦੇਵਨਗਰੀ: बौद्ध ऋषि महाप्रज्ञा) (ਜਨਮ ਨਾਨੀ ਕਾਜੀ ਸ਼ਰੇਸ਼ਥ) (21 ਮਈ 1901 – 1979) ਉਹ 1920 ਦੇ ਦਹਾਕੇ ਵਿੱਚ ਨੇਪਾਲ ਵਿੱਚ ਥੇਰਵਾਦ ਬੁੱਧ ਧਰਮ ਦੇ ਪੁਨਰ ਸੁਰਜੀਤੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿਚੋਂ ਇੱਕ ਸਨ।1926 ਵਿੱਚ, ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਅਤੇ ਫਿਰ ਹਿੰਦੂ ਧਰਮ ਤੋਂ ਬੁੱਧ ਧਰਮ ਵਿੱਚ ਤਬਦੀਲ ਹੋਣ 'ਤੇ ਜ਼ਾਲਮ ਰਾਣਾ ਸਰਕਾਰ ਦੁਆਰਾ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ।[1][2]
ਮਹਾਪ੍ਰਗਿਆ ਇੱਕ ਲੇਖਕ ਵੀ ਸਨ ਅਤੇ ਨੇਪਾਲ ਭਾਸ਼ਾ ਅਤੇ ਹਿੰਦੀ ਵਿੱਚ ਆਪਣੀਆਂ ਬੋਧੀ ਕਿਤਾਬਾਂ, ਕਵਿਤਾਵਾਂ ਅਤੇ ਭਜਨ ਲਈ ਜਾਣੇ ਜਾਂਦੇ ਹਨ।[3]
ਮੁੱਢਲਾ ਜੀਵਨ
[ਸੋਧੋ]ਮਹਾਂਪ੍ਰਗਿਆ ਲਹੂਗ, ਕਠਮੰਡੂ ਵਿਖੇ ਪਿਤਾ ਕੁਲ ਨਾਰਾਇਣ ਅਤੇ ਮਾਤਾ ਹੀਰਾ ਮਾਇਆ ਸ਼ਰੇਸ਼ਥ ਦੇ ਘਰ ਪੈਦਾ ਹੋੲੇ ਸਨ। ਉਨ੍ਹਾ ਦਾ ਨਾਮ ਪ੍ਰੇਮ ਬਹਾਦਰ ਸ਼ਰੇਸ਼ਥ ਰੱਖਿਆ ਗਿਆ ਸੀ। ਇੱਕ ਨੌਜਵਾਨ ਦੇ ਤੌਰ ਤੇ ਉਨ੍ਹਾ ਦਾ ਝੁਕਾਅ ਭਜਨ ਲਿਖਣ ਅਤੇ ਗਾਉਣ ਵੱਲ ਰਿਹਾ।[4] ਉਨ੍ਹਾ ਦਾ ਵਿਆਹ ਛੋਟੀ ਉਮਰੇ ਹੋਇਆ ਸੀ, ਜੋ ਕਿ ਟੁੱਟ ਗਿਆ ਸੀ।[5]
ਨਿਯੁਕਤੀ
[ਸੋਧੋ]1924 ਵਿੱਚ, ਤਿੱਬਤੀ ਬੋਧੀ ਭਿਕਸ਼ੂ ਕਿਆਨਗਸੇ ਲਾਮਾ ਦੇ ਉਪਦੇਸ਼ਾਂ ਤੋਂ ਪ੍ਰੇਰਤ, ਜੋ ਬਾਅਦ ਵਿੱਚ ਕਠਮੰਡੂ ਜਾ ਰਹੇ ਸਨ, ਪ੍ਰੇਮ ਬਹਾਦੁਰ ਉਹਨਾਂ ਦੇ ਮਗਰ ਕਿਆਰੋਂਗ, ਤਿੱਬਤ ਚਲੇ ਗੲੇ, ਜਿੱਥੇ ਉਨ੍ਹਾਂ ਨੂੰ ਦੋ ਹੋਰ ਨੇਵਾਰਾਂ ਦੇ ਨਾਲ ਤਿੱਬਤੀ ਸੰਨਿਆਸ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ 'ਮਹਾਪ੍ਰਗਿਆ' ਨਾਮ ਦਿੱਤਾ ਗਿਆ ਸੀ। ਉਹ ਇੱਕ ਨਵੇਂ ਨਾਵਾਂ ਨਾਲ ਕਾਠਮੰਡੂ ਆ ਗਏ। ਉਹ ਇੱਕ ਨਵੇਂ ਚੇਲੇ ਨਾਲ ਕਾਠਮੰਡੂ ਆ ਗਏ ਅਤੇ ਉਹ ਨਾਗਾਰਜੁਨਾ ਪਹਾੜੀ 'ਤੇ ਰਹਿਣ ਲੱਗੇ ਜਿਸ 'ਤੇ ਸੇਰਿੰਗ ਨਾਰਬੂ ਨਾਮ ਦੇ ਲਾਮਾ ਰਹਿੰਦਾ ਸੀ। ਮਹਾਪ੍ਰਗਿਆ ਦੇ ਤਿੰਨ ਮਿੱਤਰ ਉਨ੍ਹਾਂ ਨਾਲ ਜੁੜੇ ਅਤੇ ਉਨ੍ਹਾਂ ਨੇ ਵੀ ਸੰਤਾਂ ਬਣਾ ਦਿੱਤਾ ਗਿਆ।
ਦੇਸ਼ ਨਿਕਾਲਾ
[ਸੋਧੋ]ਕਾਠਮੰਡੂ ਦੇ ਲੋਕਮਹਾਪ੍ਰਗਿਆ ਤੋਂ ਪ੍ਰੇਰਿਤ ਹੋਏ ਸਨ। ਰਾਣਾ ਨੂੰ ਮਹਾਪ੍ਰਗਿਆ ਪਸੰਦ ਨਹੀਂ ਸੀ, ਇੱਕ ਹਿੰਦੂ ਜਨਮੇ ਦਾ ਤਿੱਬਤੀ ਸੰਨਿਆਸੀ ਬਣਨਾ, ਜਾਂ ਸੰਨਿਆਸੀ ਦਾ ਸ਼ਹਿਰ ਵਿੱਚ ਭੀਖ ਮੰਗਦੇ ਹੋਏ। 1926 ਵਿੱਚ, ਪੰਜ ਭਿਕਸ਼ੂ ਅਤੇ ਸੇਰਿੰਗ ਨਾਰਬੂ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਭੇਜ ਦਿੱਤਾ ਗਿਆ ਸੀ।[6][7] ਛੇ ਬੋਧ ਗਯਾ ਗਏ ਜਿੱਥੇ ਉਹ ਇੱਕ ਬਰਮੀ ਸਿੱਖਿਅਕ ਦੇ ਅਧੀਨ ਥੇਰਵਾਦ ਸਾਧੂ ਬਣੇ। ਉਹ ਫਿਰ ਕੋਲਕਾਤਾ ਚਲੇ ਗਏ, ਅਤੇ ਮਹਾਪ੍ਰਗਿਆ ਨੇ ਬੁੱਧ ਧਰਮ ਸਿੱਖਣ ਲਈ ਸੇਰਿੰਗ ਨਾਰਬੂ ਦੇ ਨਾਲ ਤਿੱਬਤ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ।
ਲਹਾਸਾ ਵਿੱਚ ਮਹਾਪ੍ਰਗਿਆ ਨੇ ਕੁਲ ਮਾਨ ਸਿੰਘ ਤੁਲਾਧਰ ਨਾਲ ਮੁਲਾਕਾਤ ਕੀਤੀ ਜਿਸ ਨੂੰ ਉਹਨਾਂ ਨੇ ਤਿੱਬਤੀ ਸੰਨਿਆਸੀ ਬਣਨ ਦਾ ਯਕੀਨ ਦਵਾਇਆ। ਮਹਾਪ੍ਰਗਿਆ ਅਤੇ ਕੁਲ ਮਾਨ ਸਿੰਘ, ਹੁਣ ਕਰਮਸ਼ੀਲ ਦੇ ਨਾਂ ਨਾਲ ਜਾਣੇ ਜਾਂਦੇ ਹਨ, ਤਿੱਬਤ ਦੇ ਆਲੇ ਦੁਆਲੇ ਘੁੰਮਦੇ ਹਨ ਅਤੇ ਫਿਰ 1928 ਵਿੱਚ ਭਾਰਤ ਦੇ ਕੁਸ਼ੀਨਗਰ ਗੲੇ, ਜਿੱਥੇ ਉਨ੍ਹਾਂ ਨੂੰ ਥੇਰਵਾਦ ਦੇ ਸੰਨਿਆਸੀ ਨਿਯੁਕਤ ਕੀਤਾ। ਕਰਮਸ਼ੀਲ 1930 ਵਿੱਚ ਕਠਮੰਡੂ ਆ ਗਏ ਅਤੇ 14 ਵੀਂ ਸਦੀ ਤੋਂ ਨੇਪਾਲ ਵਿੱਚ ਪਹਿਲੇ ਥੇਰਵਾਦ ਦੇ ਸੰਨਿਆਸੀ ਬਣੇ।[8]
ਪਰ ਮਹਾਪ੍ਰਗਿਆ, ਹਾਲੇ ਵੀ ਬਰਖਾਸਤਗੀ ਹੁਕਮ ਦੇ ਅਧੀਨ, ਦੇਸ਼ ਵਿੱਚ ਦਾਖਲ ਨਹੀਂ ਹੋ ਸਕੇ। ਪਰ ਮਾਰਚ 1930 ਵਿੱਚ ਮਹਾਂ ਸ਼ਿਵਰਾਤਰੀ ਤਿਉਹਾਰ ਦੇ ਦੌਰਾਨ ਉਹ ਕਾਠਮਾਂਡੂ ਵਿੱਚ ਇੱਕ ਔਰਤ ਦੇ ਭੇਸ ਵਿੱਚ ਆ ਗਏ ਅਤੇ ਭਾਰਤੀ ਤੀਰਥ ਯਾਤਰੀਆਂ ਦੀ ਭੀੜ ਵਿੱਚ ਰਲ ਗੲੇ। ਪਤਾ ਲੱਗਣ ਦੇ ਡਰ ਤੋਂ ਉਹ ਛੇਤੀ ਹੀ ਕੁਸ਼ੀਨਗਰ ਵਾਪਸ ਆ ਗਏ। ਉਹ ਫਿਰ ਬਰਮਾ ਗੲੇ ਜਿਥੇ ਉਹ 1934 ਵਿੱਚ ਭਾਰਤ ਦੇ ਕਲਿੰਪੋਂਗ ਵਿੱਚ ਜਾਣ ਤੋਂ ਪਹਿਲਾਂ ਜੰਗਲ ਅਤੇ ਵੱਖ-ਵੱਖ ਮੱਠਾਂ ਵਿੱਚ ਰਹਿੰਦੇ ਸਨ।[9]
ਬੋਧੀ ਰਿਸ਼ੀ
[ਸੋਧੋ]ਮਹਾਪ੍ਰਗਿਆ ਕਲਿੰਪੋਂਗ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੂੰ ਨੇਪਾਲ ਵਾਪਸ ਆਉਣ ਦੀ ਇਜਾਜ਼ਤ ਦੀ ਉਡੀਕ ਸੀ। 1945 ਵਿੱਚ ਉਨ੍ਹਾਂ ਨੇ ਸੰਨਿਆਸ ਛੱਡ ਦਿੱਤਾ ਅਤੇ ਇੱਕ ਵਿਧਵਾ ਨਾਲ ਵਿਆਹ ਕਰਵਾ ਲਿਆ ਜਿਸ ਨਾਲ ਉਨ੍ਹਾਂ ਦੇ ਦੋ ਬੱਚੇ ਸਨ। ਉਨ੍ਹਾਂ ਨੇ ਇੱਕ ਫੋਟੋਗ੍ਰਾਫਰ ਦੇ ਤੌਰ ਤੇ ਕੰਮ ਕੀਤਾ, ਅਤੇ ਬੌਧ ਧਰਮ ਵੀ ਸਿਖਾਇਆ। 1962 ਵਿੱਚ, ਉਨ੍ਹਾ ਨੇ ਆਪਣਾ ਵਿਆਹ ਤੋਂ ਦਿੱਤਾ ਅਤੇ ਬੋਧ ਰਿਸ਼ੀਦੇ ਤੌਰ ਤੇ ਕਾਠਮੰਡੂ ਵਿੱਚ ਰਹੇ।[5]
ਮਹਾਪ੍ਰਗਿਆ ਨੇ 18 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕੰਮ ਲਲਿਤਾਵਿਸਤਰਾ (1940)[10] ਅਤੇ ਉਨ੍ਹਾਂ ਦੀ ਸਵੈ-ਜੀਵਨੀ ਤਿੰਨ ਭਾਗਾਂ ਵਿੱਚ (1983) ਸ਼ਾਮਲ ਹੈ। ਭਜਨ "ਦੀ ਲਾਈਟ ਆਫ ਵਿਜ਼ਡਮ ਹੈਜ਼ ਡਾਈਡ" ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਸਭ ਤੋਂ ਵੱਧ ਮਸ਼ਹੂਰ ਹੈ।[11]
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Tuladhar, Kamal Ratna (31 August 2012). "The singing monk". The Kathmandu Post. Retrieved 16 September 2012.[permanent dead link]
- ↑ Bajracharya, Phanindra Ratna (2003). Who's Who in Nepal Bhasha. Kathmandu: Nepal Bhasa Academy.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 5.0 5.1 LeVine, Sarah and Gellner, David N. (2005). Rebuilding Buddhism: The Theravada Movement in Twentieth-Century Nepal. Harvard University Press.
- ↑ Studies in Nepali history and society, Volume 7, Issue 2 (2002). Kathmandu: Mandala Book Point. Page 230.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Mahapragya (2013). An Autobiography of Bauddha Rishi Mahapragya. Kathmandu: Bauddha Rishi Mahapragya Ashram. Pages 2, 117.
- ↑ Mahapragya, Bhikshu (2008). Lalitavistara. Kathmandu: Sarbagya Ratna Tuladhar et al.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).