ਬੂਟਾ ਸਿੰਘ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੂਟਾ ਸਿੰਘ ਚੌਹਾਨ (ਜਨਮ 1958) ਪੰਜਾਬੀ ਗ਼ਜ਼ਲਗੋ ਹੈ। ਉਸ ਦਾ ਜਨਮ ਪਿੰਡ ਤਾਜੋਕੇ ਵਿਖੇ 1958 ਨੂੰ ਪਿਤਾ ਸੂਬੇਦਾਰ ਅਮਰ ਸਿੰਘ ਅਤੇ ਮਾਤਾ ਹਰਪਾਲ ਕੌਰ ਘਰ ਹੋਇਆ।

ਮੁੱਢਲਾ ਜੀਵਨ[ਸੋਧੋ]

ਬੂਟਾ ਸਿੰਘ ਨੇ 1970 ’ਚ ਆਰੀਆ ਹਾਈ ਸਕੂਲ ਤਪਾ ਤੋਂ 6ਵੀਂ ਕੀਤੀ। ਹਾਲਾਤ ਠੀਕ ਨਾ ਹੋਣ ਕਾਰਨ ਨੇੜੇ ਪਿੰਡ ਦੁਕਾਨ ਪਾਈ ਤੇ ਡਾਕਟਰ ਰਵਿੰਦਰ ਰਵੀ ਦੇ ਕਹਿਣ ’ਤੇ 26 ਵਰ੍ਹਿਆਂ ਦੀ ਉਮਰ ’ਚ 1984 ’ਚ ਪ੍ਰਾਈਵੇਟ ਪੜ੍ਹਾਈ ਸ਼ੁਰੂ ਕੀਤੀ ਤੇ ਉਸ ਸਮੇਂ 8ਵੀਂ ਤੇ 10ਵੀਂ ਕਰ ਫ਼ਿਰ ਗਿਆਨੀ ਤੱਕ ਦੀ ਵਿੱਦਿਆ ਹਾਸਲ ਕੀਤੀ।

ਸਾਹਿਤਕ ਜੀਵਨ[ਸੋਧੋ]

ਬੂਟਾ ਸਿੰਘ ਚੌਹਾਨ ਨੇ 1980 ’ਚ ਲਿਖਣਾ ਸ਼ੁਰੂ ਕੀਤਾ।। ਉਸ ਸਮੇਂ ਦੇ ਪ੍ਰਸਿੱਧ ਮੈਗਜ਼ੀਨਾਂ ਤੇ ਵੱਖ-ਵੱਖ ਅਖ਼ਬਾਰਾਂ ’ਚ ਉਨ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਸਨ। 1993 ਤੋਂ ਪੱਤਰਕਾਰੀ ਦੇ ਖੇਤਰ ’ਚ ਕੰਮ ਕੀਤਾ। 12 ਵਰ੍ਹੇ ‘ਅਜੀਤ’ ਅਖ਼ਬਾਰ ਦੇ ਬਤੌਰ ਸਟਾਫ਼ ਰਿਪੋਰਟਰ ਤੋਂ ਬਾਅਦ 2012 ਤੋਂ 2021 ਦੀ ‘ਪੰਜਾਬੀ ਜਾਗਰਣ’ ਦੇ ਬਤੌਰ ਜ਼ਿਲ੍ਹਾ ਸੰਗਰੂਰ ਤੋਂ ਸਟਾਫ਼ ਰਿਪੋਰਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ।

ਮਾਨ ਸਨਮਾਨ[ਸੋਧੋ]

ਬੂਟਾ ਸਿੰਘ ਚੌਹਾਨ ਨੂੰ ਉਸ ਦੀ ਸਾਹਿਤ ਦੇਣ ਤੇ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਸਨਮਾਨ ਮਿਲ ਚੁੱਕਿਆ ਹੈ।[1]

ਰਚਨਾਵਾਂ[ਸੋਧੋ]

ਗ਼ਜ਼ਲ ਸੰਗ੍ਰਹਿ[ਸੋਧੋ]

  • ਸਿਰ ਜੋਗੀ ਛਾਂ
  • ਖ਼ਿਆਲ ਖ਼ੁਸ਼ਬੋ ਜਿਹਾ
  • ਨੈਣਾਂ ਵਿੱਚ ਸਮੁੰਦਰ
  • ਖੁਸ਼ਬੋ ਦਾ ਕੁਨਬਾ (2021)

ਨਾਵਲ[ਸੋਧੋ]

  • ਗੇਰੂ ਰੰਗੇ (2023)

ਬਾਲ ਸਾਹਿਤ[ਸੋਧੋ]

  • ਚਿੱਟਾ ਪੰਛੀ
  • ਨਿੱਕੀ ਜਿਹੀ ਡੇਕ,
  • ਤਿੰਨ ਦੂਣੀ ਅੱਠ
  • ਸਤਰੰਗੀਆਂ ਚਿੜੀਆਂ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-02-07. {{cite web}}: Unknown parameter |dead-url= ignored (|url-status= suggested) (help)