ਸੰਤ ਅਤਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਤ ਅਤਰ ਸ਼ਿੰਘ
Sant Attar Singh Ji (1866-1927).jpg
ਜਨਮਸੰਤ ਸਿੰਘ
(1866-03-28)28 ਮਾਰਚ 1866
ਚੀਮਾ, ਪਟਿਆਲਾ, ਪੰਜਾਬ
ਮੌਤਜਨਵਰੀ 31, 1927(1927-01-31) (ਉਮਰ 60)
ਸੰਗਰੂਰ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤ
ਪੇਸ਼ਾਸਿੱਖ ਧਰਮ ਸ਼ਾਸ਼ਤਰੀ ਅਤੇ ਵਿਦਵਾਨ
ਸਰਗਰਮੀ ਦੇ ਸਾਲ1866-1927
ਗੁਰਦੁਆਰਾ ਮਸਤੂਆਣਾ
ਧਰਮ ਸੰਬੰਧੀ ਕੰਮ
ਮੁੱਖ ਰੂਚੀਆਂਸਿੱਖੀ ਦਾ ਪਰਚਾਰ ਅਤੇ ਵਿਦਿਆ
ਪ੍ਰਸਿੱਧ ਵਿਚਾਰਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ

ਸੰਤ ਅਤਰ ਸਿੰਘ (28 ਮਾਰਚ, 1966 - 31 ਜਨਵਰੀ, 1927) ਮਹਾਨ ਸੇਵਾ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ ਸਨ। ਆਪ ਜੀ ਨੇ ਸਿੱਖੀ ਦਾ ਪਰਚਾਰ, ਵਿਦਿਆ ਦਾ ਦਾਨੀ ਬਖਸ ਕੇ ਮਸਤੁਆਣਾ ਸਾਹਿਬ ਇਕ ਵੱਡਾ ਵਿਦਿਆ ਦਾ ਕੇਂਦਰ ਬਣਾ ਦਿਤਾ। ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਨੇ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵਿਚੇ ਧਾਰਮਿਕ ਅਤੇ ਵਿਦਿਆ ਦਾ ਵੱਡਾ ਕੇਂਦਰ ਸਥਾਪਿਤ ਕੀਤਾ।

ਮੁਢਲਾ ਜੀਵਨ[ਸੋਧੋ]

ਸੰਤ ਅਤਰ ਸਿੰਘ ਜੀ ਦਾ ਜਨਮ ਰਿਆਸਤ ਪਟਿਆਲਾ ਦੇ ਚੀਮਾ ਨਗਰ ਵਿਖੇ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ 28 ਮਾਰਚ 1866 ਈਸਵੀ ਨੂੰ ਹੋਇਆ। ਜਨਮ ਤੋਂ ਹੀ ਅਧਿਆਤਮਿਕ ਰੁਚੀਆਂ ਦੇ ਮਾਲਕ ਸਨ। ਬਚਪਨ ਸਿੰਘ ਸਾਥੀਆਂ ਨਾਲ ਡੰਗਰ ਚਾਰਦੇ ਵੱਡੇ ਹੋਏ, ਖੇਤੀ ਕਰਦੇ ਤੇ ਫੌਜ ਵਿਚ ਨੌਕਰੀ ਕਰਦੇ ਸਮੇਂ ਸਦਾ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਫੌਜੀ ਨੌਕਰੀ ਦੌਰਾਨ ਹੀ ਅੰਮ੍ਰਿਤ ਛੱਕ ਕੇ ਸਿੰਘ ਸੱਜੇ। ਥੋੜ੍ਹੇ ਸਮੇਂ ਵਿਚ ਹੀ ਨੌਕਰੀ ਛੱਡ ਦਿਤੀ ਅਤੇ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਜਾ ਕੇ ਗੋਦਾਵਰੀ ਦੇ ਕੰਢੇ ਸਿਮਰਨ ਕਰਨ ਲੱਗੇ, ਫਿਰ ਪੋਠੋਹਾਰ ਦੇ ਇਲਾਕੇ ਵਿਚ ਕੱਲਰ ਕਨੋਹਾ ਪਿੰਡ ਵਿਚ ਵਾਸ ਕਰਦੇ ਹੋਏ, ਪ੍ਰਭੂ ਭਗਤੀ ਵਿਚ ਲੀਨ ਰਹੇ ਅਤੇ ਲਗਾਤਾਰ ਕਈ ਸਾਲ ਸਿਮਰਨ ਅਭਿਆਸ ਕੀਤਾ। ਕੀਰਤਨੀ ਜਥਾ ਬਣਾ ਕੇ ਕੀਰਤਨ ਕਰਨ ਦੀ ਨਵੀਂ ਪ੍ਰੰਪਰਾ ਸ਼ੁਰੂ ਕੀਤੀ। ਪੋਠੋਹਾਰ, ਸਿੰਧ ਤੇ ਮਾਝੇ ਵਿਚ ਸਿੱਖੀ ਪ੍ਰਚਾਰ ਕੀਤਾ।[1] ਸਿੰਘ ਸਭਾ ਲਹਿਰ ਨਾਲ ਸੰਤ ਅਤਰ ਸਿੰਘ ਮਸਤੂਆਣਾ ਦੀ ਬਹੁਪੱਖੀ ਸ਼ਖ਼ਸੀਅਤ ਦੀ ਸਿੱਖ ਪੁਨਰ- ਜਾਗ੍ਰਿਤੀ ਦੀ ਲਹਿਰ ਵਿੱਚ ਆਮਦ ਹੋਈ। ਇਨ੍ਹਾਂ ਦਾ ਇੱਕ ਧਾਰਮਿਕ ਅਤੇ ਦੂਜਾ ਵਿੱਦਿਅਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਸੰਤ ਅਤਰ ਸਿੰਘ ਦੀ ਦੂਜੀ ਵਿਸ਼ੇਸ਼ ਦੇਣ ਵਿੱਦਿਆ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ ਦੇਣਾ ਹੈ। ਖ਼ਾਲਸਾ ਉਪਦੇਸ਼ਕ ਕਾਲਜ ਯਤੀਮਖਾਨਾ ਗੁਜਰਾਂਵਾਲਾ, ਖ਼ਾਲਸਾ ਉਪਦੇਸ਼ਕ ਮਹਾਂ ਵਿਦਿਆਲਾ ਘਰਜਾਖ (ਫਰਵਰੀ 1907), ਸਿੱਖ ਕੰਨਿਆ ਹਾਈ ਸਕੂਲ ਰਾਵਲਪਿੰਡੀ, ਅਕਾਲ ਕਾਲਜ ਮਸਤੂਆਣਾ, ਸੰਤ ਸਿੰਘ ਖ਼ਾਲਸਾ ਸਕੂਲ ਚਕਵਾਲ (27 ਅਕਤੂਬਰ 1910), ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਾ ਆਦਿ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਪੱਥਰ ਸੰਤ ਅਤਰ ਸਿੰਘ ਨੇ ਹੀ ਰੱਖਿਆ ਸੀ। ਉਹ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਿੱਚ ਅਕਸਰ ਸ਼ਬਦ ਕੀਰਤਨ ਦੁਆਰਾ ਹਾਜ਼ਰੀ ਲਵਾਉਂਦੇ ਸਨ। ਫ਼ਿਰੋਜ਼ਪੁਰ ਵਿੱਚ 15-16 ਅਕਤੂਬਰ 1915 ਨੂੰ ਆਯੋਜਿਤ ਇੱਕ ਕਾਨਫ਼ਰੰਸ ਵਿੱਚ ਰਾਜਾ ਰਣਬੀਰ ਸਿੰਘ ਦੇ ਬੀਮਾਰ ਹੋਣ ਕਾਰਨ ਨਾ ਪੁੱਜਣ ’ਤੇ ਸੰਤ ਅਤਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ।[2]

ਮਸਤੂਆਣਾ ਵਿਦਿਆਕ ਕੇਂਦਰ[ਸੋਧੋ]

ਆਪ ਨੇ ਮਾਲਵਾ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਨਾਮ ਦਾ ਧਾਰਮਿਕ ਅਤੇ ਵਿਦਿਅਕ ਕੇਂਦਰ ਸਥਾਪਤ ਕੀਤਾ। ਸੰਤ ਅਤਰ ਸਿੰਘ ਜੀ ਦਾ ਵਿਚਾਰ ਸੀ ਕਿ ਮਸਤੂਆਣਾ ਵਿਖੇ ਅਜਿਹਾ ਵਿਦਿਆ ਕੇਂਦਰ ਬਣਾਈਏ, ਜਿਥੇ ਭਾਰਤੀ ਅਧਿਆਤਮਕ ਵਿਦਿਆ ਅਤੇ ਪੱਛਮੀ ਮੁਲਕਾਂ ਦੀ ਸਾਇੰਸੀ, ਤਕਨੀਕੀ ਵਿਦਿਆ ਦਾ ਸੁਮੇਲ ਹੋ ਸਕੇ। ਇਸ ਕਾਰਜ ਲਈ ਉਨ੍ਹਾਂ ਆਪਣੇ ਸੇਵਕ ਸੰਤ ਤੇਜਾ ਸਿੰਘ ਨੂੰ ਪੱਛਮੀ ਮੁਲਕਾਂ ਇੰਗਲੈਂਡ, ਅਮਰੀਕਾ ਆਦਿ ਵਿਚ ਉੱਚ ਸਿੱਖਿਆ ਪ੍ਰਾਪਤੀ ਲਈ ਭੇਜਿਆ ਅਤੇ ਉਨ੍ਹਾਂ ਦੀ ਅਗਵਾਈ ਵਿਚ ਮਸਤੂਆਣਾ ਵਿਚ ਅਕਾਲ ਹਾਈ ਸਕੂਲ ਅਤੇ ਅਕਾਲ ਕਾਲਜ ਆਰੰਭ ਕਰਕੇ ਵੋਕੇਸ਼ਨਲ ਸਿੱਖਿਆ ਦੇਣ ਦਾ ਵੀ ਪ੍ਰਬੰਧ ਕੀਤਾ। ਭਵਿੱਖ ਦਰਸ਼ੀ ਤੇ ਅਗਾਂਹ ਵਧੂ ਸੋਚ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ ਉਸ ਜ਼ਮਾਨੇ ਵਿਚ ਤਕਨੀਕੀ ਤੇ ਵੋਕੇਸ਼ਨਲ ਸਿੱਖਿਆ ਦੇਣ ਦਾ ਉੱਦਮ ਆਰੰਭਿਆ, ਜਦੋਂ ਕਿ ਇਸ ਸਮੇਂ ਅਜਿਹੀ ਸਿੱਖਿਆ ਦੇਣੀ ਸਰਕਾਰ ਦੇ ਵੀ ਸੁਪਨੇ ਵਿਚ ਨਹੀਂ ਸੀ। ਵਿਦੇਸ਼ਾਂ ਵਿਚ ਉੱਚ ਤਕਨੀਕੀ ਸਿੱਖਿਆ ਲੈਣ ਲਈ ਜਾਂਦੇ ਭਾਰਤੀ ਨੌਜਵਾਨ ਸਿੱਖੀ ਤੋਂ ਪ੍ਰਭਾਵਿਤ ਹੋ ਜਾਂਦੇ ਸਨ, ਇਸ ਲਈ ਸੰਤ ਜੀ ਨੇ ਮਸਤੂਆਣਾ ਵਿਖੇ ਇਹ ਕੇਂਦਰ ਬਣਾਇਆ ਤਾਂ ਕਿ ਭਾਰਤੀ ਬੱਚੇ ਗੁਰਸਿੱਖ ਰਹਿੰਦੇ ਹੋਏ ਉੱਚ ਤਕਨੀਕੀ ਸਿੱਖਿਆ ਗ੍ਰਹਿਣ ਕਰ ਸਕਣ।

ਮਸਤੂਆਣਾ ਵਿਦਿਆਕ ਕੇਂਦਰ[ਸੋਧੋ]

ਆਪ ਨੇ ਮਾਲਵੇ ਦੀ ਧਰਤੀ ਨੂੰ ਭਾਗ ਲਗਾਏ ਅਤੇ ਪਿੰਡ ਬਡਰੁੱਖਾਂ ਦੇ ਨੇੜੇ 1901 ਈਸਵੀ ਵਿਚ ਗੁਰਸਾਗਰ ਮਸਤੂਆਣਾ ਆਏ। ਸੰਤ ਅਤਰ ਸਿੰਘ ਜੀ ਦੇ ਮਸਤੂਆਣਾ ਸਾਹਿਬ ਨੂੰ ਵਿਦਿਅਕ ਯੂਨੀਵਰਸਿਟੀ ਬਨਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਕ ਅਗਾਂਹਵਧੂ ਕਦਮ ਹੈ। ਸੰਤ ਜੀ ਵਲੋਂ ਵਸਾਇਆ ਇਹ ਅਸਥਾਨ ਅੱਜ ਪ੍ਰਸਿੱਧ ਧਾਰਮਿਕ ਅਤੇ ਵਿਦਿਅਕ ਕੇਂਦਰ ਬਣ ਚੁੱਕਾ ਹੈ। ਸੰਤਾਂ ਨੇ ਵਿਦਿਆ ਦੇ ਪਸਾਰ ਲਈ ਅਨੇਕਾਂ ਸੰਸਥਾਵਾਂ ਹੋਂਦ ‘ਚ ਲਿਆਂਦੀਆਂ।

ਹੋਰ ਕਾਰਜ[ਸੋਧੋ]

  • ਗੁਰੂ ਸਾਗਰ ਕਾਲਜ ਦੀ ਨੀਂਹ ਸੰਤਾਂ ਦੇ ਹਸਤ ਕਮਲਾਂ ਨਾਲ ਰੱਖੀ।
  • ਚੀਫ ਖਾਲਸਾ ਦੀਵਾਨ ਵੱਲੋਂ ਫਿਰੋਜ਼ਪੁਰ ਵਿਖੇ ਕਰਵਾਈ ਐਜੂਕੇਸ਼ਨ ਕਾਨਫਰੰਸ ਦੌਰਾਨ ਮਹਾਂਪੁਰਸ਼ ਅਤਰ ਸਿੰਘ ਨੂੰ ਸੰਤ ਦੀ ਉਪਾਧੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ।
  • 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਤ ਮਹਾਂਪੁਰਸ਼ਾਂ ਕਾਲੀ ਦਸਤਾਰ ਸਜਾ ਕੇ ਰੋਸ ਵੀ ਪ੍ਰਗਟਾਇਆ ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਅੰਗਰੇਜ਼ੀ ਰਾਜ ਖਿਲਾਫ ਆਪਣੀ ਗੱਲ ਪੂਰੇ ਦਾਈਏ ਨਾਲ ਆਖੀ।
  • 24 ਦਸੰਬਰ 1914 ਵਿਚ ਸੰਤਾਂ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ‘ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਸੰਤਾਂ ਦੀ ਉੱਚ ਸ਼ਖਸੀਅਤ ਤੋਂ ਪ੍ਰਭਾਵਤ ਹੋ ਕੇ ਇੱਥੇ ਹੀ ਮਦਨ ਮੋਹਨ ਮਾਲਵੀਆ ਨੇ ਸਿੱਖ ਧਰਮ ਦੀ ਵਡਿਆਈ ਕੀਤੀ ਸੀ।
ਜੇ ਹਿੰਦੁਸਤਾਨ ਨੇ ਆਜ਼ਾਦ ਹੋਣਾ ਹੈ ਤਾਂ ਮੇਰੀ ਇਹ ਜ਼ੋਰਦਾਰ ਰਾਏ ਹੈ ਕਿ ਹਰ ਹਿੰਦੂ ਪਰਿਵਾਰ ਵਿਚ ਘੱਟੋ-ਘੱਟ ਇਕ ਸਿੱਖ ਜ਼ਰੂਰ ਹੋਵੇ।
— ਪੰਡਤ ਮਦਨ ਮੋਹਨ ਮਾਲਵੀਆ

ਸੰਤ ਦੀ ਉਪਾਧੀ[ਸੋਧੋ]

ਸਮੁੱਚੇ ਸਿੱਖ ਪੰਥ ਅੰਦਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ ਇੱਕੋ ਇੱਕ ਸੰਤ ਹਨ, ਜਿਨ੍ਹਾਂ ਨੂੰ ਸੰਤ ਦੀ ਉਪਾਧੀ ਪ੍ਰਾਪਤ ਹੈ।

ਅੰਤਿਮ ਸਮਾਂ[ਸੋਧੋ]

ਗੁਰਦੁਆਰਾ ਬੰਗਲਾ ਸਾਹਿਬਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਿਆਂ ਸੰਤਾਂ ਦੇ ਪੈਰ ਉੱਪਰ ਇਕ ਛਾਲਾ ਜਿਹਾ ਹੋ ਗਿਆ ਤੇ ਦਰਦ ਹੋਣਾ ਸ਼ੁਰੂ ਹੋ ਗਿਆ। ਕਈ ਥਾਂ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ। ਆਖਰ 31 ਜਨਵਰੀ 1927 ਦੀ ਰਾਤ ਨੂੰ ਸੰਗਰੂਰ ਵਿਖੇ ਸ੍ਰੀ ਗੋਬਿੰਦਸਰ ਸਿੰਘ ਦੇ ਨਿਵਾਸ ਅਸਥਾਨ ‘ਤੇ ਸੰਤ ਅਤਰ ਸਿੰਘ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. http://punjabitribuneonline.com/2013/01/ਮਹਾਨ-ਤਪੱਸਵੀ-ਸੰਤ-ਅਤਰ-ਸਿੰਘ-ਮ/
  2. ਗੁਰਤੇਜ ਸਿੰਘ ਠੀਕਰੀਵਾਲਾ (19 ਜਨਵਰੀ 2016). "ਜਾਗ੍ਰਿਤੀ ਲਹਿਰ ਵਿੱਚ ਸੰਤ ਅਤਰ ਸਿੰਘ ਮਸਤੂਆਣਾ". ਪੰਜਾਬੀ ਟ੍ਰਿਬਿਊਨ. Retrieved 16 ਫ਼ਰਵਰੀ 2016.  Check date values in: |access-date=, |date= (help)