ਬੂਦਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Bố Đại statue at the Vĩnh Tràng Temple, Vietnam

ਬੂਦਾਈ, ਹੋਤੇਈ ਜਾਂ ਪੂ-ਤਾਈ[1][2] (ਫਰਮਾ:Cjkv) ਇੱਕ ਚੀਨੀ ਲੋਕਧਰਾਈ ਦੇਵਤਾ ਹੈ। ਉਸ ਦੇ ਨਾਂ ਦਾ ਮਤਲਬ ਹੈ “ਕੱਪੜੇ ਦੀ ਬੋਰੀ”, ਜੋ ਕਿ ਉਸ ਥੈਲੇ ਤੋਂ ਪਿਆ ਹੈ ਜਿਸ ਨੂੰ ਨਾਲ ਲਈ ਰਵਾਇਤੀ ਤੌਰ ’ਤੇ ਦਰਸਾਇਆ ਗਿਆ ਹੈ। ਇਸ ਨੂੰ ਆਮ ਤੌਰ ’ਤੇ ਭਵਿੱਖ ਦੇ ਬੁੱਧ ਮੈਤਰਿਆ ਦੇ ਅਵਤਾਰ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਦੋਨਾਂ ਦੀ ਇੱਕਮਿਕਤਾ ਇਸ ਹੱਦ ਤੱਕ ਹੈ ਕਿ ਬਦਾਈ ਚਿੱਤਰ ਉਹਨਾਂ ਮੁੱਖ ਰੂਪਾਂ ਵਿੱਚੋਂ ਇੱਕ ਹੈ ਜਿਹਨਾਂ ਵਿੱਚ ਮਤੇਰੇਆ ਨੂੰ ਚੀਨ ਵਿੱਚ ਦਰਸਾਇਆ ਜਾਂਦਾ ਹੈ। ਉਸ ਨੇ ਲਗਭਗ ਹਮੇਸ਼ਾ ਹੱਸਦਾ ਰਹਿੰਦਾ ਜਾਂ ਮੁਸਕਰਾਉਂਦਾ ਹੈ, ਇਸ ਲਈ ਚੀਨੀ ਭਾਸ਼ਾ ਵਿੱਚ ਇਸਦਾ ਉਪਨਾਮ, ਹੱਸਦਾ ਬੁੱਧ (ਚੀਨੀ: 笑佛; ਪਿਨਯਿਨ: Xiào Fó)ਹੈ।[3]

ਪੱਛਮ ਵਿੱਚ ਬੂਦਾਈ ਦੇ ਚਿੱਤਰ ਨੂੰ ਅਕਸਰ ਗੌਤਮ ਬੁੱਧ ਸਮਝ ਲਿਆ ਜਾਂਦਾ ਹੈ ਅਤੇ ਇਸ ਲਈ ਮੋਟਾ ਬੁੱਧ (ਚੀਨੀ: 胖佛; ਪਿਨਯਿਨ: Pàng Fó) ਕਹਿੰਦੇ ਹਨ।[4]

ਵੇਰਵਾ[ਸੋਧੋ]

ਬੂਦਾਈ ਨੂੰ ਰਵਾਇਤੀ ਤੌਰ 'ਤੇ ਇੱਕ ਅਜਿਹੇ ਚੋਗਾ ਪਾਏ, ਮੋਟੇ, ਗੰਜੇ ਮਨੁੱਖ ਵਜੋਂ [5] ਦਰਸਾਇਆ ਜਾਂਦਾ ਹੈ ਜਿਸਨੇ ਪ੍ਰਾਰਥਨਾ ਮਾਲਾ ਪਹਿਨੀ ਜਾਂ ਚੁੱਕੀ ਹੁੰਦੀ ਹੈ। ਉਸ ਨੇ ਫ਼ਕੀਰ ਹੋਣ ਨਾਤੇ ਇੱਕ ਕੱਪੜੇ ਦੀ ਬੋਰੀ ਵਿੱਚ ਆਪਣੀਆਂ ਕੁਝ ਕੁ ਚੀਜ਼ਾਂ ਨਾਲ ਲਈਆਂ ਹੁੰਦੀਆਂ ਹਨ। ਉਹ ਅਕਸਰ ਬੱਚਿਆਂ ਦਾ ਮਨਪਰਚਾਵਾ ਬਣਿਆ ਹੁੰਦਾ ਹੈ। \

ਇਤਿਹਾਸ[ਸੋਧੋ]

ਚੀਨੀ ਦੇ ਇਤਿਹਾਸ ਅਨੁਸਾਰ, ਬੂਦਾਈ ਇੱਕ ਜਨੂੰਨੀ ਚਾਨ ਭਿਕਸ਼ੂ ਸੀ (ਚੀਨੀ: ; ਪਿਨਯਿਨ: chán)[6] ਜੋ ਮਗਰਲੇ ਲਿਆਂਗ (907-923) ਦੇ ਦੌਰ ਵਿੱਚ  ਚੀਨ ਵਿੱਚ ਰਹਿੰਦਾ ਸੀ। ਉਹ ਮੂਲ ਤੌਰ 'ਤੇ ਜ਼ਜ਼ੀਆਗਨ ਦਾ ਰਹਿਣ ਵਾਲਾ ਸੀ ਅਤੇ ਉਸਦਾ ਬੋਧੀ ਨਾਂ ਸੀ ਕਾਈਸੀ ਸੀ (ਚੀਨੀ: 契此; ਪਿਨਯਿਨ: qiècǐ; literally "Promise this" ਅਰਥਚੀਨੀ: 契此; ਪਿਨਯਿਨ: qiècǐ; literally "Promise this") ਹੈ। ਉਸ ਨੂੰ  ਚੰਗੇ ਅਤੇ ਪਿਆਰੇ ਚਰਿਤਰ ਵਾਲਾ ਮੰਨਿਆ ਜਾਂਦਾ ਹੈ।

ਬੂਦਾਈ ਸ਼ਰਧਾਲੂ ਪਰੰਪਰਾਵਾਂ[ਸੋਧੋ]

ਬੁੱਧ ਮੱਤ[ਸੋਧੋ]

Hotei painted by Utagawa Kuniyoshi

ਕੁਝ ਬੋਧੀ ਪਰੰਪਰਾਵਾਂ ਨੇ ਉਸਨੂੰ ਬੁੱਧ ਜਾਂ ਇੱਕ ਬੋਧੀਸਤਵ ਸਮਝਿਆ, ਕਿਉਂਕਿ ਅਕਸਰ ਉਸ ਨੂੰ ਮੈਤਰਿਆ (ਭਵਿੱਖ ਦੇ ਬੁੱਧ) ਨਾਲ ਇੱਕਮਿੱਕ ਸਮਝਿਆ ਜਾਂਦਾ ਸੀ। [7]

ਮੈਤਰਿਆ ਨਾਲ ਉਸਦੀ ਇੱਕਮਿੱਕਤਾ ਦਾ ਅਧਾਰ ਇੱਕ ਬੋਧੀ ਭਜਨ (ਚੀਨੀ: 偈语; ਪਿਨਯਿਨ: jìyǔ) ਹੈ ਜੋ ਉਸਨੇ ਆਪਣੀ ਮੌਤ ਤੋਂ ਪਹਿਲਾਂ ਉਚਾਰਿਆ ਸੀ।[8]

彌勒真彌勒,化身千百億,時時示世人,時人自不識

ਮੈਤਰਿਆ, ਸੱਚੇ ਮੈਤਰਿਆ ਦੇ
ਅਰਬਾਂ ਅਵਤਾਰ ਹਨ
ਉਹ ਅਕਸਰ ਲੋਕਾਂ ਨੂੰ ਉਸੇ ਸਮੇਂ ਦਿਖਾਈ ਦਿੰਦਾ ਹੈ;
ਕਈ ਵਾਰ ਉਹ ਉਸ ਨੂੰ ਨਹੀਂ ਪਛਾਣਦੇ।

ਲੋਕਧਾਰਾ [ਸੋਧੋ]

ਬੂਦਾਈ ਦੀ ਲੋਕਧਾਰਾ ਵਿੱਚ ਉਸਦੀ ਹਸਮੁਖ ਸੁਭਾ, ਬਹੁਤਾਤ ਅਤੇ ਸੰਤੁਸ਼ਟੀ ਦੀ ਸਿਆਣਪ ਲਈ ਪ੍ਰਸ਼ੰਸਾ ਕੀਤੀ ਗਈ ਹੈ। ਲੋਕਧਾਰਾ ਵਿੱਚ ਇੱਕ ਪ੍ਰਚਲਿਤ ਲੋਕ ਵਿਸ਼ਵਾਸ ਹੈ ਕਿ ਉਸਦੇ ਢਿੱਡ ਨੂੰ ਰਗੜਣ ਨਾਲ ਦੌਲਤ, ਚੰਗੀ ਕਿਸਮਤ, ਅਤੇ ਖੁਸ਼ਹਾਲੀ ਮਿਲਦੀ ਹੈ। [5]

ਜਾਪਾਨ ਵਿੱਚ ਹੋਤੇਈ ਲੋਕਧਾਰਾ ਵਿੱਚ ਸੱਤ ਲੱਕੀ ਦੇਵਤਿਆਂ ('' ਸ਼ੀਚੀ ਫੁਕੂਜਿਨ '') ਵਿੱਚੋਂ ਇੱਕ ਦੇ ਤੌਰ 'ਤੇ ਚਲਿਆ ਆਉਂਦਾ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Cook, Francis Dojun. How To Raise an Ox. Wisdom Publications. pp. 166 note 76. ISBN 9780861713172. 
  2. "The Laughing Buddha". About.com. Retrieved April 20, 2013. 
  3. "The Laughing Buddha". Religionfacts.com. Retrieved 2011-12-26. 
  4. Peterson, Christopher (July 17, 2012). "When Did the Buddha Become Fat?". Psychology Today. Retrieved December 5, 2014. 
  5. 5.0 5.1 "Hotei". Uwec.edu. 2008-11-16. Archived from the original on 2012-03-31. Retrieved 2011-12-26. 
  6. Seo, Audrey Yoshiko; Addiss, Stephen (2010). The Sound of One Hand: Paintings and Calligraphy by Zen Master Hakuin. Shambhala Publications. p. 205. ISBN 9781590305782. 
  7. Stoneware figure of Budai ('Laughing Buddha') at British Museum
  8. "Hotei, Pu-Tai, Maitreya, all known as the Laughing Buddha". Newsfinder.org. 2002-06-16. Archived from the original on 2012-01-22. Retrieved 2011-12-26. 

ਬਾਹਰੀ ਲਿੰਕ [ਸੋਧੋ]

*