ਬੇਜ਼ਨਟਾਇਨ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੇਜ਼ਨਟਾਇਨ ਸਾਮਰਾਜ (ਬੇਜ਼ਨਟੀਨ ਸਾਮਰਾਜ ਜਾਂ ਪੂਰਬੀ ਰੋਮਨ ਸਾਮਰਾਜ) ਮੱਧ ਯੁੱਗ ਦੌਰਾਨ ਰੋਮਨ ਸਾਮਰਾਜ ਨੂੰ ਦਿੱਤਾ ਗਿਆ ਨਾਮ ਸੀ। ਇਸਦੀ ਰਾਜਧਾਨੀ ਕੌਨਸਟੈਨਟੀਨੋਪਲ ਸੀ, ਜੋ ਵਰਤਮਾਨ ਤੁਰਕੀ ਵਿੱਚ ਸੀ ਅਤੇ ਜਿਸਨੂੰ ਹੁਣ ਇਸਤਾਨਬੁਲ ਕਿਹਾ ਜਾਂਦਾ ਹੈ। ਪੱਛਮੀ ਰੋਮਨ ਸਾਮਰਾਜ ਦੇ ਉਲਟ, ਇਸਦੇ ਲੋਕ ਗਰੀਕ ਬੋਲਦੇ ਸਨ, ਅਤੇ ਇਹ ਗਰੀਕ ਸੰਸਕ੍ਰਿਤੀ ਅਤੇ ਪਛਾਣ ਦਾ ਗਲਬਾ ਸੀ। ਇਹ ਸਾਮਰਾਜ ਲਗਭਗ 324 ਤੋਂ 1453 ਤੱਕ (ਇੱਕ ਹਜ਼ਾਰ ਸਾਲਾਂ ਤੋਂ ਜਿਆਦਾ) ਸੱਤਾਧਾਰੀ ਰਿਹਾ।

ਇਸ ਰਾਜ ਦੇ ਰਹਿਣ ਵਾਲਿਆਂ ਲਈ ਇਹ ਸਿਰਫ ਰੋਮਨ ਸਾਮਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇੱਥੋਂ ਦੇ ਸ਼ਾਸਕਾਂ ਨੇ ਰੋਮਨ ਸ਼ਾਸਕਾਂ ਉੱਤੇ ਬਹੁਤ ਕਬਜ਼ੇ ਕੀਤੇ। ਇਸਲਾਮ ਦੀ ਦੁਨੀਆ ਵਿੱਚ ਇਹ ਰੋਮਾਨਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ।

ਰਾਜ ਦੀ ਸ਼ੁਰੂਆਤ ਦੇ ਬਾਰੇ ਕੋਈ ਵੀ ਨਿਸ਼ਚਿਤ ਜਾਣਕਾਰੀ ਨਹੀਂ ਹੈ। ਬਹੁਤ ਲੋਕ ਸਮਰਾਟ ਕੌਨਸਟੈਨਟੀਨ (ਰਾਜਕਾਲ 306–337) ਨੂੰ ਪਹਿਲਾ ਬੇਜ਼ਨਤੀਨੀ ਸ਼ਾਸਕ ਮੰਨਦੇ ਹਨ। ਇਹ ਉਹ ਹੀ ਸਨ ਜਿਨ੍ਹਾਂ ਨੇ 330 ਵਿੱਚ ਰੋਮ ਨੂੰ ਬਦਲਕੇ ਬੇਜ਼ੈਨਟੀਅਮ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸਨੂੰ ਨਵਾਂ ਨਾਮ ਕੌਨਸਟੈਨਟੀਨੋਪਲ ਜਾਂ ਫਿਰ ਨਵਾਂ ਰੋਮ ਨਾਮ ਦਿੱਤਾ। ਕੁਝ ਲੋਕ ਇਸ ਸਾਮਰਾਜ ਦੀ ਸ਼ੁਰੂਆਤ ਨੂੰ ਥੇਓਦੋੱਸਿਸ (379–395) ਦੇ ਰਾਜ ਦੀ ਸ਼ੁਰੂਆਤ ਦੇ ਵਕਤ ਨੂੰ ਮੰਨਦੇ ਹੈ।

ਸਾਮਰਾਜ ਦੇ ਡਿੱਗਣ ਦੀ ਸ਼ੁਰੂਆਤ ਤਦ ਮੰਨੀ ਜਾਂਦੀ ਹੈ ਜਦੋਂ ਉਸਮਾਨੀ ਸਾਮਰਾਜ ਨੇ ਕੌਨਸਟੈਨਟੀਨੋਪਲ ਉੱਤੇ 1453 ਵਿੱਚ ਕਬਜ਼ਾ ਕੀਤਾ ਸੀ। ਪਰ ਗਰੀਕਾਂ ਦਾ ਰਾਜ ਸਾਮਰਾਜ ਦੇ ਦੂਜੇ ਹਿੱਸਿਆਂ ਵਿੱਚ ਕੁਝ ਹੋਰ ਸਾਲਾਂ ਤੱਕ ਚੱਲਦਾ ਰਿਹਾ ਜਦੋਂ ਤੱਕ ਮਿਸਤਰਾਸ ਦਾ 1460 ਵਿੱਚ ਅਤੇ ਟਰੇਬੀਜੋਂਦ ਦਾ 1461 ਵਿੱਚ ਪਤਨ ਹੋਇਆ।