ਬੇਜ਼ਵਾਡਾ ਵਿਲਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਜ਼ਵਾਡਾ ਵਿਲਸਨ (2017)

ਬੇਜ਼ਵਾਡਾ ਵਿਲਸਨ (ਜਨਮ 1966) ਇੱਕ ਭਾਰਤੀ ਕਾਰਕੁਨ ਅਤੇ ਇੱਕ ਭਾਰਤੀ ਮਨੁੱਖੀ ਅਧਿਕਾਰ ਸੰਗਠਨ, ਸਫਾਈ ਕਰਮਚਾਰੀ ਅੰਦੋਲਨ (ਐਸਕੇਏ) ਦਾ ਬਾਨੀ ਅਤੇ ਨੈਸ਼ਨਲ ਕਨਵੀਨਰ, ਜੋ ਮੈਨੂਅਲ ਸਕਵੈਂਜਿੰਗ, ਨਿਰਮਾਣ, ਅਪਰੇਸ਼ਨ ਅਤੇ ਮੈਨੂਅਲ ਸਕਵੈਂਜਰਾਂ ਨੂੰ ਰੁਜ਼ਗਾਰ ਤੇ ਰੱਖਣ, ਜੋ 1993 ਤੋਂ ਭਾਰਤ ਵਿੱਚ ਗੈਰ ਕਾਨੂੰਨੀ ਹੈ, ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾ ਰਿਹਾ ਹੈ।[1] ਇਸ ਸਮਾਜ-ਆਧਾਰਿਤ ਅੰਦੋਲਨ, ਐਸਐਚਏ ਵਿੱਚ ਉਸ ਦੇ ਕੰਮ ਨੂੰ ਅਸ਼ੋਕ ਫਾਊਂਡੇਸ਼ਨ ਨੇ ਮਾਨਤਾ ਦਿੱਤੀ ਹੈ ਜਿਸ ਨੇ ਉਸ ਨੂੰ ਸੀਨੀਅਰ ਫੈਲੋ ਨਾਮਜ਼ਦ ਕੀਤਾ ਹੈ। 27 ਜੁਲਾਈ 2016 ਨੂੰ ਉਸ ਨੂੰ ਰੇਮੋਨ ਮੈਗਾਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਸ਼ੁਰੂ ਦਾ ਜੀਵਨ[ਸੋਧੋ]

ਬੇਜ਼ਵਾਡਾ ਦਾ ਜਨਮ 1966 ਵਿੱਚ ਦੱਖਣੀ ਭਾਰਤ ਦੇ ਕਰਨਾਟਕ ਵਿੱਚ ਕੋਲਾਰ ਸੋਨੇਦੇ ਖੇਤਰਾਂ (ਕੇਜੀਐਫ) ਵਿੱਚ ਹੋਇਆ ਸੀ. ਉਹ ਬੇਜ਼ਵਾਡਾ ਰਾਖੇਲ ਅਤੇ ਬੇਜ਼ਵਾਡਾ ਯਾਕੋਬ ਦਾ ਸਭ ਤੋਂ ਛੋਟਾ ਬੱਚਾ ਹੈ, ਦੋਵੇਂ ਮਾਪੇ ਹੱਥੀਂ ਮੈਲਾ ਢੋਹਣ ਵਾਲੇ ਭਾਈਚਾਰੇ ਨਾਲ ਸੰਬੰਧਿਤ ਹਨ।[3]

ਬੇਜ਼ਵਾਡਾ ਦੇ ਪਿਤਾ ਨੇ 1935 ਵਿੱਚ ਟਾਊਨਸ਼ਿਪ ਲਈ ਸਫਾਈ ਕਰਮਚਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਜਿਸਨੂੰ ਦਸਤੀ ਮੈਲਾ ਚੁੱਕਣ ਵਾਲੇ ਵੀ ਕਿਹਾ ਜਾਂਦਾ ਹੈ, ਸੁੱਕੇ ਪਖਾਨਿਆਂ ਵਿੱਚੋਂ ਮਲ ਨੂੰ ਹਟਾਉਣਾ। ਉਸਨੇ ਹੋਰ ਸਰੀਰਕ ਮਜ਼ਦੂਰੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਿਹਾ। ਉਸ ਦਾ ਸਭ ਤੋਂ ਵੱਡੇ ਭਰਾ ਨੇ ਵੀ ਭਾਰਤੀ ਰੇਲਵੇ ਵਿੱਚ ਚਾਰ ਸਾਲਾਂ ਲਈ ਮੈਨੂਅਲ ਸਕਵੈਂਜਰ ਵਜੋਂ ਕੰਮ ਕੀਤਾ ਅਤੇ ਫਿਰ ਕੇਜੀਐਫ ਗੋਲਡ ਮਾਈਨਜ਼ ਟਾਊਨਸ਼ਿਪ ਵਿੱਚ 10 ਸਾਲ। 

ਬੇਜ਼ਵਾਡਾ ਆਂਧਰਾ ਪ੍ਰਦੇਸ਼ ਦੇ ਅਪਰ ਪ੍ਰਾਇਮਰੀ ਸਕੂਲ ਪੜ੍ਹਨ ਚਲਿਆ ਗਿਆ ਅਤੇ ਅਨੁਸੂਚਿਤ ਜਾਤੀਆਂ ਲਈ ਹੋਸਟਲ ਵਿੱਚ ਰਹਿੰਦਾ ਰਿਹਾ। ਉਸਨੇ ਕੋਲਾਰ ਅਤੇ ਹੈਦਰਾਬਾਦ ਵਿੱਚ ਹਾਈ ਸਕੂਲ ਅਤੇ ਇੰਟਰਮੀਡੀਅਟ ਦੀ ਪੜ੍ਹਾਈ ਕੀਤੀ। ਸਕੂਲ ਵਿਚ, ਉਸ ਨੂੰ ਦੂਜੇ ਵਿਦਿਆਰਥੀ ਪਰੇਸ਼ਾਨ ਕਰਿਆ ਕਰਦੇ ਸਨ, ਉਸਨੂੰ "ਥੋਟੀ" ਕਹਿ ਕੇ ਛੇੜਦੇ, ਜਿਸਦਾ ਮਤਲਬ ਹੈ "ਸਕਵੈਂਜਿੰਗ"। ਉਸ ਦੇ ਮਾਪਿਆਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਘਰ ਦੇ ਕੋਲ "ਥੋਤੀ" (ਇੱਕ ਵੱਡੀ ਰੂੜੀ) ਦੇ ਕਾਰਨ ਉਸ ਨੂੰ ਤੰਗ ਕਰਦੇ ਸੀ। ਜਦੋਂ ਉਸ ਨੂੰ ਆਪਣੇ ਮਾਪਿਆਂ ਦੇ ਸੱਚੇ ਕਿੱਤੇ ਦਾ ਪਤਾ ਚੱਲਿਆ, ਤਾਂ ਉਸ ਨੇ ਖੁਦਕੁਸ਼ੀ ਬਾਰੇ ਸੋਚਿਆ। [4]

ਬੇਜ਼ਵਾਡਾ ਨੇ ਡਾ. ਬੀ ਆਰ ਅੰਬੇਡਕਰ ਓਪਨ ਯੂਨੀਵਰਸਿਟੀ, ਹੈਦਰਾਬਾਦ ਤੋਂ ਰਾਜਨੀਤੀ ਵਿਗਿਆਨ ਵਿੱਚ ਗ੍ਰੈਜੁਏਸ਼ਨ ਕੀਤੀ, ਅਤੇ ਕਮਿਊਨਿਟੀ ਸੇਵਾ, ਖਾਸ ਕਰਕੇ ਨੌਜਵਾਨ ਪ੍ਰੋਗਰਾਮਾਂ ਵਿੱਚ ਵਿੱਚ ਸ਼ਾਮਲ ਹੋ ਗਿਆ। ਉਸਨੇ ਵੇਖਿਆ ਕਿ ਬਹੁਤ ਸਾਰੇ ਬੱਚੇ ਸਕੂਲ ਛਡ ਜਾਂਦੇ ਸਨ ਅਤੇ ਫਿਰ ਸਿਰ ਤੇ ਮੈਲਾ ਢੋਹਣ ਦਾ ਕੰਮ ਆਪਣਾ ਲੈਂਦੇ ਸਨ। ਉਸਦਾ ਵਿਸ਼ਵਾਸ ਕਰਦਾ ਸੀ ਕਿ ਜੇ ਉਹ ਬੱਚਿਆਂ ਦੀ ਸਕੂਲੀ ਪੜ੍ਹਾਈ ਪੂਰੀ ਕਰਨ ਵਿੱਚ ਅਤੇ ਵੋਕੇਸ਼ਨਲ ਸਿਖਲਾਈ ਲੈਣ ਵਿੱਚ ਮਦਦ ਕਰੇ ਤਾਂ ਉਹ ਮੈਲਾ ਢੋਹਣ ਤੋਂ ਦੂਰ ਰਹਿ ਸਕਦੇ ਸਨ। 

ਸਿਰ ਤੇ ਮੈਲਾ ਢੋਹਣ ਦੇ ਖਿਲਾਫ਼ ਮਹਿੰਮ [ਸੋਧੋ]

1986 ਵਿਚ, ਬੇਜ਼ਵਾਡਾ ਨੇ ਸਿਰ ਤੇ ਮੈਲਾ ਢੋਹਣ ਦੇ ਵਿਰੁੱਧ ਆਪਣੀ ਲੜਾਈ ਸ਼ੁਰੂ ਕੀਤੀ। ਉਸ ਦੀ ਲੜਾਈ ਵਿੱਚ ਪਹਿਲਾ ਰੁਕਾਵਟ ਘਰ ਵਿੱਚ ਸੀ; ਉਸ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਕਿਸੇ ਅਜਿਹੀ ਚੀਜ਼ ਤੇ ਆਪਣੀ ਜ਼ਿੰਦਗੀ ਵਿੱਚ ਧਿਆਨ ਨਹੀਂ ਲਾਉਣਾ ਚਾਹੀਦਾ ਜੋ ਹਮੇਸ਼ਾ ਤੋਂ ਚਲੀ ਆ ਰਹੀ ਹੈ ਅਤੇ ਕਈ ਸਾਲਾਂ ਬਾਅਦ ਉਹ ਇਹ ਮੰਨਣ ਲੱਗੇ ਸਨ ਕਿ ਉਹ ਸਿਰ ਤੇ ਮੈਲਾ ਢੋਹਣ ਦੀ ਭੈੜੀ ਰੀਤ ਖਤਮ ਕਰਨ ਲਈ ਆਪਣੇ ਜੀਵਨ ਦੀ ਕੁਰਬਾਨੀ ਕਰ ਰਿਹਾ ਸੀ। ਕਮਿਊਨਿਟੀ ਦੇ ਬਹੁਤ ਸਾਰੇ ਲੋਕ ਇਹ ਮੰਨਨ ਤੋਂ ਵੀ ਸ਼ਰਮ ਮਹਿਸੂਸ ਕਰਦੇ ਸਨ ਕਿ ਸਿਰ ਤੇ ਮੈਲਾ ਢੋਹਣ ਦੀ ਰੀਤ ਚੱਲਦੀ ਸੀ ਜਾਂ ਉਹ ਇਹ ਕੰਮ ਕਰਦੇ ਸਨ। ਬੇਜ਼ਵਾਡਾ ਨੇ ਚੁੱਪ ਤੋੜਨ ਦੀ ਸ਼ੁਰੂਆਤ ਕੀਤੀ। 

ਬੇਜ਼ਵਾੜਾ ਨੇ ਇੱਕ ਪੱਤਰ ਲਿਖਣ ਦੀ ਮੁਹਿੰਮ ਵੀ ਸ਼ੁਰੂ ਕੀਤੀ, ਕੇ.ਜੀ.ਐਫ. ਅਧਿਕਾਰੀਆਂ, ਮੰਤਰੀ ਅਤੇ ਕਰਨਾਟਕ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਅਖ਼ਬਾਰਾਂ ਨਾਲ ਸੰਪਰਕ ਕੀਤਾ, ਪਰ ਉਹ ਜ਼ਿਆਦਾਤਰ ਅਣਪੜ੍ਹੀਆਂ ਹੀ ਰਹਿ ਜਾਂਦੀਆਂ ਸਨ।

1993 ਵਿੱਚ ਸੰਸਦ ਨੇ 'ਐਂਪਲਾਇਮੈਂਟ ਆਫ ਮੈਨੂਅਲ ਸਕਵੈਂਜਰਜ਼ ਐਂਡ ਕੰਸਟ੍ਰਕਸ਼ਨ ਆਫ਼ ਡਰਾਈ ਲਾਟਰੀਨਜ਼ (ਪ੍ਰੋਹਿਬਸ਼ਨ) ਐਕਟ 1993'',[5] ਜਿਸ ਨੇ ਸਿਰ ਤੇ ਮੈਲਾ ਢੋਹਣਾ, ਡਰਾਈ ਪਖਾਨਿਆਂ ਦਾ ਨਿਰਮਾਣ ਕਰਨ, ਅਤੇ ਮੈਨੂਅਲ ਸਕਵੈਂਜਰਾਂ ਨੂੰ ਰੁਜ਼ਗਾਰ ਤੇ ਰੱਖਣਾ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਪਾਬੰਦੀ ਦੇ ਬਾਵਜੂਦ, ਪੂਰੇ ਭਾਰਤ ਵਿੱਚ ਸਿਰ ਤੇ ਮੈਲਾ ਢੋਹਣ ਦੀ ਪ੍ਰਕਿਰਿਆ ਜਾਰੀ ਰਹੀ। 

ਹਵਾਲੇ[ਸੋਧੋ]

  1. "How Bezwada Wilson Liberated Lakhs Of Manual Scavengers In India". Huffington Post India. Retrieved 2016-12-16.
  2. "Ramon Magsaysay Award". New Indian Express. 27 July 2016. Archived from the original on 27 July 2016. Retrieved 27 July 2016. {{cite web}}: Unknown parameter |dead-url= ignored (help)
  3. "Bezwada Wilson gets a very deserving award". Nastik Deliberations (in ਅੰਗਰੇਜ਼ੀ (ਅਮਰੀਕੀ)). 2016-08-05. Retrieved 2016-12-16.
  4. Buncombe, Andrew, The 'untouchable' Indians with an unenviable job, The Independent, 15 October 2010, https://www.independent.co.uk/news/world/asia/the-untouchable-indians-with-an-unenviable-job-2106970.html
  5. "'Employment of Manual Scavengers and Construction of Dry Latrines (Prohibition) Act in 1993". Archived from the original on 2016-03-04. Retrieved 2018-05-03. {{cite web}}: Unknown parameter |dead-url= ignored (help)