ਬੇਥਲਹਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਥਲਹਮ ਜਾਂ ਬੇਥਲਹਮ (/ˈਬੀɛθlਮੈਨੂੰhɛਐਮ//ˈbɛθlihɛm/; Arabic: بيت لحم Bayt Lahm [beːt.laħm], "ਮੀਟ ਦਾ ਘਰ "; ਹਿਬਰੂ: בֵּית לֶחֶםבֵּית לֶחֶםਹਿਬਰੂ: בֵּית לֶחֶם Bet Lehem, ਹਿਬਰੂ ਉਚਾਰਨ: [bet ˈleχem], "ਰੋਟੀ ਦਾ ਘਰ  ਦੀ ਰੋਟੀ"; ਪੁਰਾਤਨ ਯੂਨਾਨੀ: Βηθλεέμ Greek pronunciation: [bɛːtʰle.ém]; ਲਾਤੀਨੀ: [Bethleem] Error: {{Lang}}: text has italic markup (help); ਸ਼ੁਰੂ ਵਿੱਚ ਕਾਨਨ ਉਤਪਤੀ  ਦੇਵ ਲੇਹਮ ਦੇ ਨਾਮ ਤੇ) ਇੱਕ ਫਲਸਤੀਨੀ ਸ਼ਹਿਰ ਹੈ ਜੋ ਯਰੂਸ਼ਲਮ ਦੇ ਦੱਖਣ ਵੱਲ 10 ਕਿਲੋਮੀਟਰ (6.2 ਮੀਲ) ਦੂਰੀ ਤੇ ਕੇਂਦਰੀ ਪੱਛਮੀ ਤੱਟ ਤੇ ਸਥਿਤ ਹੈ। ਇਸ ਦੀ ਜਨਸੰਖਿਆ ਲਗਭਗ 25,000 ਹੈ।[1][2] ਇਸ ਦੀ ਰਾਜਧਾਨੀ ਹੈ ਬੈਤਲਹਮ ਗਵਰਨੇਟ ਹੈ। ਆਰਥਿਕਤਾ ਮੁੱਖ ਤੌਰ 'ਤੇ ਸੈਲਾਨੀਆਂ ਤੇ ਨਿਰਭਰ ਹੈ।[3][4]

ਕਨਾਨੀ ਲੋਕਾਂ ਇਥੇ ਵਾਸੇ ਦੇ ਦੌਰਾਨ ਸ਼ਹਿਰ ਦਾ ਸਭ ਤੋਂ ਪਹਿਲਾ ਜਾਣਿਆ ਜਾਣ ਵਾਲਾ ਜ਼ਿਕਰ 1350-1330 ਈਪੂ ਦੇ ਅਮਰਨਾ ਪੱਤਰਵਿਹਾਰ ਵਿੱਚ ਮਿਲਦਾ ਹੈ। ਇਬਰਾਨੀ ਬਾਈਬਲ, ਜਿਸ ਵਿੱਚ ਕਿਹਾ ਗਿਆ ਹੈ ਕਿ ਬੈਥਲਹਮ ਦਾ ਸ਼ਹਿਰ ਰਹਬੁਆਮ ਦੁਆਰਾ ਇੱਕ ਗੜ੍ਹ ਵਾਲੇ ਸ਼ਹਿਰ ਦੇ ਰੂਪ ਵਿੱਚ ਬਣਾਇਆ ਗਿਆ ਸੀ,[5] ਉਸ ਵਿੱਚ ਇਸ ਦੀ ਪਛਾਣ ਉਸ ਸ਼ਹਿਰ ਦੇ ਤੌਰ 'ਤੇ ਕੀਤੀ ਗਈ ਹੈ ਜਿਥੋਂ ਦਾ ਦਾਊਦ ਸੀ, ਅਤੇ ਜਿੱਥੇ ਉਸ ਦੀ ਇਸਰਾਈਲ ਦੇ ਬਾਦਸ਼ਾਹ ਵਜੋਂ  ਤਾਜਪੋਸ਼ੀ ਕੀਤੀ ਗਈ ਸੀ। ਨਵੇਂ ਨੇਮ ਨੇ ਬੈਥਲਹਮ ਦੀ ਯਸੂ ਦੇ ਜਨਮ ਅਸਥਾਨ ਵਜੋਂ ਪਛਾਣ ਕੀਤੀ ਹੈ। ਦੂਸਰੀ ਸਦੀ ਦੀ ਬਾਰ ਕੋਖਬਾ ਬਗ਼ਾਵਤ ਦੇ ਸਮੇਂ ਸਮਰਾਟ ਹੇਡਰਿਨ ਨੇ ਬੈਥਲਹਮ ਨੂੰ ਤਬਾਹ ਕਰ ਦਿੱਤਾ ਸੀ; ਇਸ ਦੀ ਪੁਨਰ-ਉਸਾਰੀ ਨੂੰ ਕਾਂਸਤਾਂਤਿਨ ਮਹਾਨ ਦੀ ਮਾਂ ਮਹਾਰਾਣੀ ਹੈਲਨਾ ਨੇ ਪ੍ਰਮੋਟ ਕੀਤਾ ਸੀ, ਜਿਸ ਨੇ 327 ਈ. ਵਿੱਚ ਇਸਦੇ ਮਹਾਨ ਚਰਚ ਦੇ ਨਿਰਮਾਣ ਕਰਵਾਇਆ। ਸਾਮਰੀ ਲੋਕਾਂ ਨੇ ਚਰਚ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ, ਜਿਹਨਾਂ ਨੇ 529 ਵਿੱਚ ਵਿਦਰੋਹ ਦੌਰਾਨ ਇਸ ਨੂੰ ਢਹਿਢੇਰੀ ਕਰ ਦਿੱਤਾ ਸੀ, ਪਰੰਤੂ ਇੱਕ ਸਦੀ ਬਾਅਦ ਸਮਰਾਟ ਜਸਟੀਨੀਅਨ ਪਹਿਲੇ ਨੇ ਦੁਬਾਰਾ ਬਣਾਇਆ ਸੀ। 

ਇਤਿਹਾਸ[ਸੋਧੋ]

ਇਸ ਸ਼ਹਿਰ ਦਾ ਪਹਿਲਾ ਇਤਿਹਾਸਿਕ ਜ਼ਿਕਰ ਆਮਰਨ ਪੱਤਰਾਂ (Amarna Letters) (ਅੰਦਾਜ਼ਨ 1400 ਈਸਾ ਪੂਰਵ) ਵਿੱਚ ਮਿਲਦਾ ਹੈ, ਜਦੋਂ ਅਪਿਰੁ (Apiru) ਡਕੈਤਾਂ ਦੀਆਂ ਪੈਦਾ ਕੀਤੀਆਂ ਗੜਬੜੀਆਂ ਨੂੰ ਵੇਖਦੇ ਹੋਏ ਯਰੂਸ਼ਲਮ ਦਾ ਰਾਜਾ ਆਪਣੇ ਪ੍ਰਭੂ, ਮਿਸਰ ਦੇ ਰਾਜੇ, ਨੂੰ “ਬਿਤ-ਲਾਹਮੀ (Bit-Lahmi)” ਨੂੰ ਫੇਰ ਪ੍ਰਾਪਤ ਕਰਨ ਲਈ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦਾ ਹੈ।[6] ਕਿਉਂਕਿ ਉਸ ਸਮੇਂ ਤੱਕ ਯਹੂਦੀ ਅਤੇ ਅਰਬ ਲੋਕਾਂ ਦਾ ਆਗਮਨ ਇਸ ਖੇਤਰ ਵਿੱਚ ਨਹੀਂ ਹੋਇਆ ਸੀ, ਇਸਲਈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸਦੇ ਆਧੁਨਿਕ ਰੂਪਾਂ ਦੇ ਨਾਲ ਇਸ ਨਾਮ ਦੀ ਸਮਾਨਤਾ ਇਹ ਸੰਕੇਤ ਕਰਦੀ ਹੈ ਕਿ ਇਹ ਕੈਨਾਨੀ ਲੋਕਾਂ ਦੀ ਇੱਕ ਬਸਤੀ ਰਿਹਾ ਹੋਵੇਗਾ, ਜਿਹਨਾਂ ਦੀ ਬਾਅਦ ਵਿੱਚ ਆਉਣ ਵਾਲੇ ਸਮੁਦਾਇਆਂ ਦੇ ਨਾਲ ਇੱਕ ਸਾਮੀ ਸਾਂਸਕ੍ਰਿਤਕ ਅਤੇ ਭਾਸ਼ਾਈ ਪਰੰਪਰਾ ਦੀ ਸਾਂਝ ਹੈ।[7]

ਬਿਬਲੀਕਲ ਯੁੱਗ[ਸੋਧੋ]

ਇਹ ਸੰਭਵ ਹੈ ਕਿ ਯਹੂਦਾਹ ਦੇ "ਪਹਾੜੀ ਦੇਸ਼" ਵਿੱਚ ਸਥਿਤ ਬੈਤਲਹਮ, ਬਾਈਬਲ ਵਿੱਚ ਲਿਖਿਆ ਗਿਆ ਹੈ ਅਫ਼ਰਾਥ (Ephrath),[8] ਜਿਸਦਾ ਮਤਲਬ ਹੈ “ਉਪਜਾਊ”, ਹੀ ਹੋਵੇ ਕਿਉਂਕਿ ਮਿਕਾਹ ਦੀ ਕਿਤਾਬ (Book of Micah) ਵਿੱਚ ਇਸਦਾ ਇੱਕ ਜ਼ਿਕਰ ਬੇਥਲਹਮ ਅਫਰਾਥ ਦੇ ਰੂਪ ਵਿੱਚ ਵੀ ਮਿਲਦਾ ਹੈ।[9] ਇਸ ਨੂੰ ਬੈਥਲਹਮ ਜੁਡਾਹ[10] ਅਤੇ ਇਸਨੂੰ "ਡੇਵਿਡ ਦਾ ਸ਼ਹਿਰ" ਵੀ ਕਿਹਾ ਜਾਂਦਾ ਹੈ।[11] ਇਸਦਾ ਪਹਿਲਾ ਉਲੇਖ ਤਨਾਖ ਅਤੇ ਬਾਇਬਲ ਵਿੱਚ ਅਜਿਹੇ ਸਥਾਨ ਦੇ ਰੂਪ ਵਿੱਚ ਹੋਆਇਆ ਹੈ, ਜਿੱਥੇ ਅਬਰਾਹਮਿਕ ਕੁਲਮਾਤਾ ਰੈਸ਼ੇਲ ਦੀ ਮੌਤ ਹੋਈ ਅਤੇ ਉਸ ਨੂੰ “ਸੜਕ ਦੇ ਕੰਢੇ” ਦਫਨਾਇਆ ਗਿਆ (ਜੇਨ. 48:7)। ਰੈਸ਼ੇਲ ਦੀ ਸਮਾਧੀ, ਰਵਾਇਤੀ ਕਬਰਿਸਤਾਨ, ਬੇਥਲਹਮ ਦੇ ਪਰਵੇਸ਼-ਦਵਾਰ ਉੱਤੇ ਸਥਿਤ ਹੈ। ਰੁਥ ਦੀ ਕਿਤਾਬ (Book of Ruth) ਦੇ ਅਨੁਸਾਰ, ਪੂਰਬ ਦਿਸ਼ਾ ਵਿੱਚ ਸਥਿਤ ਘਾਟੀ ਵਿੱਚ ਹੀ ਮੋਆਬ ਦੇ ਰੁਥ (Ruth of Moab) ਨੇ ਖੇਤਾਂ ਨੂੰ ਬੀਨਾ ਸੀ ਅਤੇ ਨਾਓਮੀ ਦੇ ਨਾਲ ਉਹ ਇਸ ਸ਼ਹਿਰ ਵਿੱਚ ਪਰਤੇ ਸਨ। ਬੇਥਲਹਮ ਡੇਵਿਡ, ਇਸਰਾਇਲ ਦੇ ਦੂਸਰੇ ਰਾਜਾ, ਦਾ ਰਵਾਇਤੀ ਜਨਮਸਥਾਨ ਅਤੇ ਉਹ ਸਥਾਨ ਹੈ, ਜਿੱਥੇ ਸੈਮਿਉਅਲ ਨੇ ਉਸ ਦਾ ਰਾਜਤਿਲਕ ਕੀਤਾ ਸੀ,[12] ਜਦੋਂ ਉਹ ਅਦੁਲਾਮ ਦੀ ਗੁਫਾ ਵਿੱਚ ਛਿਪਿਆ ਹੋਇਆ ਸੀ, ਤਦ ਬੇਥਲਹਮ ਦੀ ਦੀਵਾਰ ਤੋਂ ਹੀ ਇਸ ਤਿੰਨ ਯੋਧਿਆਂ ਨੇ ਉਸ ਨੂੰ ਪਾਣੀ ਲਿਆ ਕੇ ਦਿੱਤਾ ਸੀ।[13]

ਹਵਾਲੇ[ਸੋਧੋ]

  1. Amara, 1999, p. 18.
  2. Brynen, 2000, p. 202.
  3. Kaufman, David; Katz, Marisa S. (2006-04-16). "In the West Bank, Politics and Tourism Remain Bound Together Inextricably – New York Times". The New York Times. Archived from the original on 2013-06-15. Retrieved 2008-01-22.
  4. "Places to Visit In & Around Bethlehem". Bethlehem Hotel. Archived from the original on 2013-12-03. Retrieved 29 November 2013.
  5. 2 Chronicles 11:5–6 (Note: Though v. 6 is frequently translated to say simply that Rehoboam built the city, the Hebrew phrase in v. 5, just prior, וַיִּ֧בֶן עָרִ֛ים לְמָצ֖וֹר wayyiḇen ‘ārîm lemāṣôr means "(and) he built cities into fortresses". Verse 5 is cited by at least one prominent Hebrew lexicon in illustration of this fact. See Koehler, L., Baumgartner, W., Richardson, M. E. J., & Stamm, J. J., The Hebrew and Aramaic Lexicon of the Old Testament (electronic edition; Leiden: E.J. Brill, 1994–2000), entry for the pertinent root בנה bnh, p. 139. Def. 3 reads as follows: "—3. with לְ to develop buildings: עָרִים לְמָצוֹר cities into fortresses 2C[hronicles] 11:5".)
  6. "Oxford Archeological Guides: The Holy Land", Jerome Murphy-O'Connor, pp. 198–199, Oxford University Press, 1998, ISBN 978-0-19-288013-0
  7. "International Dictionary of Historic Places: Vol 4, Middle East and Africa", Trudy Ring, K.A Berney, Robert M. Salkin, Sharon La Boda, Noelle Watson, Paul Schellinger, p. 133, Taylor & Francis, 1996, ISBN 978-1-884964-03-9.
  8. ਫਰਮਾ:Bibleverse, ਫਰਮਾ:Bibleverse, ਫਰਮਾ:Bibleverse
  9. ਫਰਮਾ:Bibleverse
  10. ਫਰਮਾ:Bibleverse
  11. ਫਰਮਾ:Bibleverse
  12. ਫਰਮਾ:Bibleverse
  13. ਫਰਮਾ:Bibleverse