ਸਮੱਗਰੀ 'ਤੇ ਜਾਓ

ਬੇਰਛਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੇਰਛਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਦਸੂਹਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦਸੂਹਾ

ਬੇਰਛਾ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਦਸੂਹਾ ਦਾ ਇੱਕ ਪਿੰਡ ਹੈ। ਪੁਰਾਤਨ ਸਮੇਂ ਵਿੱਚ ਹੋਏ ਇੱਕ ਸ਼ਾਹ ਦੇ ਨਾਮ ਬੀਰੂ ਤੋਂ ਇਸਦਾ ਨਾਂ ਪਿਆ ਹੈ। ਇਸ ਪਿੰਡ ਦੀ ਜ਼ਮੀਨ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਖੰਡ ਮਿੱਲ ਅਤੇ ਸ਼ਰਾਬ ਦਾ ਕਾਰਖਾਨਾ ਹੈ। ਇਸਦੇ ਦੱਖਣ ਵੱਲ ਜੁੜਵਾਂ ਇਤਿਹਾਸਕ ਪਿੰਡ ਬੋਦਲ ਹੈ ਜਿੱਥੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚਰਨ ਛੋਹ ਗੁਰੂਦੁਆਰਾ ਗਰ੍ਹਨਾ ਸਾਹਿਬ ਸਥਿਤ ਹੈ, ਜਿੱਥੇ ਦਾ ਵਿਸਾਖੀ ਮੇਲਾ ਦੋਆਬੇ ਵਿੱਚ ਬਹੁਤ ਮਸ਼ਹੂਰ ਹੈ। ਇਸ ਪਿੰਡ ਵਿੱਚ ਬਹੁ ਧਰਮ ; ਜਾਤ ਅਤੇ ਫਿਰਕਿਆਂ ਦੇ ਲੋਕ ਆਪਸੀ ਸਾਂਝ ਨਾਲ ਰਹਿੰਦੇ ਹਨ| ਲੋਕ ਪੜ੍ਹੇ ਲਿਖੇ ਤੇ ਨੌਕਰੀਆਂ ਤੇ ਲਗੇ ਹੋਏ ਹਨ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਕੁਲਪਤੀ ਸ. ਮਹਿੰਦਰ ਸਿੰਘ ਰੰਧਾਵਾ ਜੋ ਕਿ ਹਰੀ ਕ੍ਰਾਂਤੀ ਦੇ ਮੋਢੀ ਸਨ ਅਤੇ ਸ. ਚਰਨ ਸਿੰਘ ਸਫ਼ਰੀ ਜੋ ਕਿ ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਹਨ ਇਸੇ ਪਿੰਡ ਦੇ ਜੰਮਪਲ ਸਨ।