ਬੋਰਿਸ ਪਾਖ਼ੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਰਿਸ ਪਾਖ਼ੋਰ (link=| ਇਸ ਆਵਾਜ਼ ਬਾਰੇ pronunciation ) (ਜਨਮ 26 ਅਗਸਤ 1913)[1] ਇੱਕ ਸਲੋਵੇਨੀ ਨਾਵਲਕਾਰ ਹੈ ਜੋ ਦੂਜੀ ਵਿਸ਼ਵ ਯੁੱਧ ਤੋਂ ਪਹਿਲਾਂ ਵੱਧ ਰਹੇ ਫਾਸੀਵਾਦੀ ਇਟਲੀ ਵਿੱਚ ਸਲੋਵੇਨੀਅਨ ਘੱਟ ਗਿਣਤੀ ਦੇ ਮੈਂਬਰ ਵਜੋਂ ਜੀਵਨ ਦੇ ਦਿਲੋਂ ਕੀਤੇ ਵਰਣਨ ਲਈ ਜਾਣਿਆ ਜਾਂਦਾ ਹੈ, ਅਤੇ ਨਾਲ ਹੀ ਉਹ ਇੱਕ ਨਾਜ਼ੀ ਤਸੀਹਾ ਕੈਂਪ ਵਿੱਚੋਂ ਬਚਿਆ ਹੋਇਆ ਹੈ। ਆਪਣੇ ਨਾਵਲ ਨੇਕਰੋਪੋਲਿਸ ਵਿੱਚ, ਉਹ ਡਾਕਾਓ ਜਾਣ ਤੋਂ 20 ਸਾਲ ਬਾਅਦ ਨਟਜ਼ਵੇਲਰ-ਸਟ੍ਰੁਥੋਫ ਕੈਂਪ ਦਾ ਦੌਰਾ ਕਰਦਾ ਹੈ। ਡਚਾਓ ਤੋਂ ਬਾਅਦ, ਉਸਨੂੰ ਤਿੰਨ ਹੋਰ ਥਾਈ ਭੇਜਿਆ ਗਿਆ: ਮਿੱਤਲਬਾਉ -ਡੋਰਾ, ਹਰਜੁੰਗੇਨ, ਅਤੇ ਅੰਤ ਵਿੱਚ ਬਰਗੇਨ-ਬੇਲਸੇਨ, ਜੋ 15 ਅਪ੍ਰੈਲ 1945 ਨੂੰ ਆਜ਼ਾਦ ਹੋਇਆ ਸੀ।

ਉਸਦੀ ਸਫਲਤਾ ਇਕਦਮ ਨਹੀਂ ਮਿਲੀ; ਯੂਗੋਸਲਾਵੀਆ ਵਿੱਚ ਕਮਿਊਨਿਜ਼ਮ ਪ੍ਰਤੀ ਖੁੱਲ੍ਹੇ ਤੌਰ 'ਤੇ ਆਪਣੀ ਨਾਪਸੰਦਗੀ ਜ਼ਾਹਰ ਕਰਨ ਦੇ ਕਾਰਨ, ਉਸਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਸੀ ਅਤੇ ਸ਼ਾਇਦ ਉਸ ਨੂੰ ਆਪਣੇ ਦੇਸ਼ ਵਿੱਚ 199। ਵਿੱਚ ਸਲੋਵੇਨੀਆ ਦੀ ਆਜ਼ਾਦੀ ਪ੍ਰਾਪਤ ਹੋਣ ਤਕ ਜਾਣ-ਬੁੱਝ ਕੇ ਅਣਗੌਲਿਆ ਕੀਤਾ ਗਿਆ ਸੀ। ਬਹੁਤ ਦੇਰ ਨਾਲ 2013 ਵਿੱਚ ਜਾ ਕੇ ਉਸਦੇ ਨਾਵਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਸੀ। 1995 ਵਿੱਚ ਪਹਿਲੇ ਅਨੁਵਾਦ ਦਾ ਸਿਰਲੇਖ ਸੀ ਪਿਲਗ੍ਰੀਮ ਅਮੰਗ ਦਿ ਸ਼ੈਡੋਜ਼। ਅਤੇ ਦੂਜਾ ਅਨੁਵਾਦ ਨੇਕਰੋਪੋਲਿਸ, 2010 ਵਿੱਚ ਹੋਇਆ।[ਹਵਾਲਾ ਲੋੜੀਂਦਾ] ਸ਼ਾਹਕਾਰ ਨਾਵਲ ਦਾ ਕਈ ਹੋਰ ਯੂਰਪੀਅਨ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ; ਫਰੈਂਚ: Pèlerin parmi Les ombres (1996), ਜਰਮਨ: Nekropolis (2001, 2003), ਕਾਤਾਲਾਨ: Nekropolis (2004), ਫਿੰਨਿਸ਼: Nekropoli (2006), ਇਤਾਲਵੀ: Necropoli (2008), ਸਰਬੀ: Necropola (2009), ਸਪੇਨੀ: Nekropolis (2010), ਡੱਚ: Nekropolis (2011), ਕ੍ਰੋਏਸ਼ੀਆਈ: Necrópola (2012), ਪੁਰਤਗਾਲੀ: Necrópole (2013), ਅਤੇ ਐਸਪੇਰਾਂਤੋ: Pilgrimanto inter ombroj[ਹਵਾਲਾ ਲੋੜੀਂਦਾ]

[ <span title="This claim needs references to reliable sources. (March 2017)">ਹਵਾਲਾ ਲੋੜੀਂਦਾ</span> ]

ਪਾਖ਼ੋਰ ਇਟਲੀ ਵਿੱਚ ਸਲੋਵੇਨੀ ਘੱਟ ਗਿਣਤੀ ਦੀ ਇੱਕ ਪ੍ਰਮੁੱਖ ਜਨਤਕ ਸ਼ਖਸੀਅਤ ਹੈ। ਇਹ ਲੋਕ ਫਾਸ਼ੀਵਾਦੀ ਇਤਾਲਵੀਕਰਨ ਤੋਂ ਪ੍ਰਭਾਵਤ ਸਨ। ਹਾਲਾਂਕਿ ਉਹ ਸਲੋਵੇਨ ਪਾਰਟੀਸਨਜ਼ ਦਾ ਮੈਂਬਰ ਸੀ, ਉਸਨੇ ਟੀਟੋਇਸਟ ਕਮਿ ਊਨਿਜ਼ਮ ਦਾ ਵੀ ਵਿਰੋਧ ਕੀਤਾ। ਉਸਨੂੰ ਫ੍ਰੈਂਚ ਸਰਕਾਰ ਨੇ ਲੀਜੀਅਨ ਆਫ਼ ਆਨਰ ਅਤੇ ਆਸਟ੍ਰੀਆ ਦੀ ਸਰਕਾਰ ਨੇ ਵਿਗਿਆਨ ਅਤੇ ਕਲਾ ਲਈ ਕਰਾਸ ਆਫ਼ ਆਨਰ, ਅਤੇ ਸਲੋਵੇਨੀਅਨ ਅਕੈਡਮੀ ਆਫ ਸਾਇੰਸਜ਼ ਅਤੇ ਆਰਟਸ ਨੇ ਸਾਹਿਤ ਦੇ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਸੀ।[2] ਉਸਨੇ ਸਲੋਵੇਨੀਆ ਦੀ ਰਾਜਧਾਨੀ ਦੇ ਆਨਰੇਰੀ ਨਾਗਰਿਕ ਦੀ ਉਪਾਧੀ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਮੰਨਦਾ ਸੀ ਕਿ ਇਟਲੀ ਵਿੱਚ ਸਲੋਵੇਨੀ ਘੱਟ ਗਿਣਤੀ (1920–47) ਦਾ ਸਮਰਥਨ ਉਸ ਤਰੀਕੇ ਨਾਲ ਨਹੀਂ ਕੀਤਾ ਗਿਆ ਸੀ ਜਿਸ ਤਰ੍ਹਾਂ ਸੱਜੇਪੱਖ ਵਲੋਂ ਫਾਸੀਵਾਦੀ ਇਤਾਲਵੀਕਰਨ ਦੇ ਸਮੇਂ ਦੌਰਾਨ ਜਾਂ ਖੱਬੇਪੱਖੀ ਸਲੋਵੇਨੀਅਨ ਰਾਜਨੀਤਿਕ ਕੁਲੀਨ ਦੇ ਵੇਲੇ ਕੀਤਾ ਜਾਣਾ ਚਾਹੀਦਾ ਸੀ।[3] ਪਾਖ਼ੋਰ ਦਾ ਵਿਆਹ ਲੇਖਕ ਰਾਡੋਸਲਾਵਾ ਪ੍ਰੇਮਰਲ (1921-2009) ਨਾਲ ਹੋਇਆ ਸੀ ਅਤੇ, 99 ਸਾਲਾਂ ਦੀ ਉਮਰ ਵਿੱਚ, ਉਸਨੂੰ ਸਮਰਪਿਤ ਇੱਕ ਕਿਤਾਬ ਲਿਖੀ।[4] ਉਹ ਸਲੋਵੀਨ ਅਤੇ ਇਤਾਲਵੀ ਹੋਣ ਤੋਂ ਇਲਾਵਾ, ਫ੍ਰੈਂਚ ਵੀ ਰਵਾਨਗੀ ਨਾਲ ਬੋਲ ਲੈਂਦਾ ਹੈ। 19 ਸਤੰਬਰ 2019 ਨੂੰ ਮਾਰਕੋ ਫੀਨਗੋਲਡ ਦੀ ਮੌਤ ਤੋਂ ਬਾਅਦ, ਉਹ ਘਲੂਘਾਰੇ ਵਿੱਚੋਂ ਜ਼ਿੰਦਾ ਰਹੇ ਲੋਕਾਂ ਦਾ ਸਭ ਤੋਂ ਪੁਰਾਣਾ ਜੀਵਿਤ ਵਿਅਕਤੀ ਬਣ ਗਿਆ।

ਹਵਾਲੇ[ਸੋਧੋ]

  1. Profile of Boris Pahor
  2. Boris Pahor was nominated for the Nobel prize Archived 17 September 2007 at the Wayback Machine., ff.uni-lj.si (Slovenian)
  3. "Boris Pahor: I do not want to become an honorary citizen of Ljubljana ("Ne želim postati častni meščan Ljubljane"" (in Slovenian). Delo.si. 19 April 2010.{{cite news}}: CS1 maint: unrecognized language (link)
  4. Boris Pahor turns 99 Archived 23 February 2016 at the Wayback Machine., slovenia.si; accessed 18 September 2015.