ਸਮੱਗਰੀ 'ਤੇ ਜਾਓ

ਬੋਲ ਰਾਧਾ ਬੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਲ ਰਾਧਾ ਬੋਲ
ਤਸਵੀਰ:BolRadha.jpg
ਨਿਰਦੇਸ਼ਕਡੇਵਿਡ ਧਵਨ
ਨਿਰਮਾਤਾਨਿਤਿਨ ਮਨਮੋਹਨ
ਸਿਤਾਰੇਜੂਹੀ ਚਾਵਲਾ
ਰਿਸ਼ੀ ਕਪੂਰ
ਸੰਗੀਤਕਾਰਅਨੰਦ-ਮਿਲਿੰਦ
ਰਿਲੀਜ਼ ਮਿਤੀ
3 ਜੁਲਾਈ 1992
ਦੇਸ਼ਭਾਰਤ
ਭਾਸ਼ਾਹਿੰਦੀ

ਬੋਲ ਰਾਧਾ ਬੋਲ ਫਿਲਮ 1992 ਵਿੱਚ ਡੇਵਿਡ ਧਵਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਜਿਸ ਵਿੱਚ ਮੁੱਖ ਭੂਮਿਕਾ ਜੂਹੀ ਚਾਵਲਾ ਅਤੇ ਰਿਸ਼ੀ ਕਪੂਰ ਨੇ ਨਿਭਾਇਆ। ਇਸ ਫਿਲਮ ਨੇ ਆਪਣੇ ਸਮੇਂ ਵਿੱਚ ਬਹੁਤ ਮਸ਼ਹੂਰੀ ਪ੍ਰਾਪਤ ਕੀਤੀ। ਜੂਹੀ ਚਾਵਲਾ ਨੂੰ ਇਸ ਫਿਲਮ ਵਿਚਲੀ ਨਿਭਾਈ ਭੂਮਿਕਾ ਵਾਸਤੇ ਬੇਹਤਰੀਨ ਅਦਾਕਾਰਾ ਲਈ ਫਿਲਮਫ਼ੇਅਰ ਅਵਾਰਡ ਲਈ ਨੋਮੀਨੇਟ ਕੀਤਾ ਗਿਆ। ਇਸ ਫਿਲਮ ਨੂੰ ਕਰਨ ਤੋਂ ਬਾਅਦ ਜੂਹੀ ਨੇ ਬੇਹਦ ਪ੍ਰਸ਼ੰਸ਼ਾ ਪ੍ਰਾਪਤ ਕੀਤੀ।

ਕਥਾਨਕ

[ਸੋਧੋ]

ਫਿਲਮ ਦਾ ਮੁੱਖ ਪਾਤਰ ਕਿਸ਼ਨ ਮਲਹੋਤਰਾ ਹੈ ਜੋ ਇੱਕ ਉਦੀਯੋਗਪਤੀ ਹੈ ਅਤੇ ਆਪਣੀ ਰਿਆਸਤ ਦਾ ਪ੍ਰਧਾਨ ਹੈ। ਕਿਸ਼ਨ ਦੇ ਪਰਿਵਾਰ ਵਿੱਚ ਉਸਦੀ ਮਾਂ (ਸੁਸ਼ਮਾ ਸੇਠ),ਉਸਦਾ ਅੰਕਲ (ਆਲੋਕ ਨਾਥ) ਅਤੇ ਉਸਦਾ ਚਚੇਰਾ ਭਰਾ ਭਾਨੁ (ਮਨੀਸ਼ ਬਹਿਲ) ਹਨ। ਇੱਕ ਦਿਨ ਕਿਸ਼ਨ ਆਪਣੇ ਚਚੇਰੇ ਭਰਾ ਨੂੰ ਕੰਪਨੀ ਵਿੱਚ ਬੇਈਮਾਨੀ ਕਰਦਿਆਂ ਫੜ ਲੈਂਦਾ ਹੈ ਅਤੇ ਉਸ ਨੂੰ ਉਹ ਘਰੋਂ ਬਾਹਰ ਕੱਢ ਦਿੰਦਾ ਹੈ। ਕਿਸ਼ਨ ਆਪਣੇ ਵਪਾਰ ਨੂੰ ਵਧਾਉਣ ਲਈ ਉਹ ਇੱਕ ਪਿੰਡ ਵਿੱਚ ਜਾਂਦਾ ਹੈ ਜਿਥੇ ਉਸ ਦੀ ਮੁਲਾਕਾਤ ਪਿੰਡ ਦੀ ਕੁੜੀ ਰਾਧਾ (ਜੂਹੀ ਚਾਵਲਾ) ਨਾਲ ਹੁੰਦੀ ਹੈ।

ਆਪਣੇ ਕੰਮ ਤੋਂ ਇਲਾਵਾ,ਕਿਸ਼ਨ,ਰਾਧਾ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਇੰਗਲਿਸ਼ ਸਿਖਾਉਂਦਾ ਹੈ ਅਤੇ ਹੋਲੀ-ਹੋਲੀ ਕਿਸ਼ਨ ਤੇ ਰਾਧਾ ਇੱਕ ਦੂਜੇ ਨੂੰ ਪਿਆਰ ਕਰਣ ਲੱਗ ਪੈਂਦੇ ਹਨ। ਕਿਸ਼ਨ ਕੋਈ ਅਨਜਾਣ ਚਿੱਠੀ ਮਿਲਣ ਤੇ ਉਸ ਨੂੰ ਪਿੰਡ ਤੋਂ ਜਾਣਾ ਪੈਂਦਾ ਹੈ ਅਤੇ ਉਹ ਰਾਧਾ ਨੂੰ ਵਾਪਿਸ ਆਉਣ ਦਾ ਵਾਇਦਾ ਕਰਕੇ ਜਾਂਦਾ ਹੈ।

ਜਦੋਂ ਉਹ ਵਾਪਿਸ ਆਪਣੇ ਘਰ ਪਹੁੰਚਦਾ ਹੈ ਤਾਂ ਉਥੇ ਮਾਤਮ ਛਾਇਆ ਹੁੰਦਾ ਹੈ ਅਤੇ ਉਸ ਦੇ ਆਉਣ ਤੇ ਲੋਕ ਉਸ ਨੂੰ ਹੈਰਾਨ ਹੋ ਕੇ ਵੇਖਦੇ ਹਨ। ਉਹ ਆਪਣੀ ਮਾਂ ਦੀ ਤਸਵੀਰ ਤੇ ਹਾਰ ਵੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਉਸ ਨੂੰ ਹੋਰ ਵੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਉਹ ਆਪਣੀ ਮਾਂ ਦੀ ਤਸਵੀਰ ਕੋਲ ਆਪਣੇ ਹਮਸ਼ਕਲ ਨੂੰ ਬੈਠੇ ਨੂੰ ਵੇਖਦਾ ਹੈ।

ਜਦੋਂ ਕਿਸ਼ਨ ਆਪਣੇ ਅਸਲੀ ਕਿਸ਼ਨ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸਦਾ ਹਮਸ਼ਕਲ ਵੀ ਹੂ-ਬ-ਹੂ ਇਹੀ ਦਾਅਵਾ ਕਰਦਾ ਹੈ ਕਿ ਉਹ ਕਿਸ਼ਨ ਹੈ। ਜਦੋਂ ਕਿਸ਼ਨ ਆਪਣੇ ਹਮਸ਼ਕਲ ਨੂੰ,ਅਸਲੀ ਕਿਸ਼ਨ ਦੇ ਜੀਵਨ ਦਾ ਕੋਈ ਸਚ ਦੱਸਣ ਲਈ ਕਹੰਦਾ ਹੈ ਤਾਂ ਉਹ ਰਾਧਾ ਬਾਰੇ ਦਸਦਾ ਹੈ ਜੋ ਸੁਣ ਕੇ ਕਿਸ਼ਨ ਹਕਾ-ਬਕਾ ਰਹਿ ਜਾਂਦਾ ਹੈ ਕਿ ਉਸਦਾ ਹਮਸ਼ਕਲ ਰਾਧਾ ਬਾਰੇ ਕਿਸ ਤਰ੍ਹਾਂ ਜਾਂਦਾ ਹੈ। ਜਦੋਂ ਕਿਸ਼ਨ ਦਾ ਪਾਲਤੂ ਕੁੱਤਾ ਵੀ ਆਪਣੇ ਅਸਲੀ ਮਾਲਿਕ ਨੂੰ ਨਾ ਪਛਾਣ ਕੇ ਹਮਸ਼ਕਲ ਕੋਲ ਚਲਾ ਜਾਂਦਾ ਹੈ ਤਾਂ ਕਿਸ਼ਨ ਇਹ ਵੇਖ ਕੇ ਖ਼ੁਦ ਹੀ ਆਪਣੇ ਘਰ ਤੋਂ ਬਾਹਰ ਚਲਾ ਜਾਂਦਾ ਹੈ।

ਕਿਸ਼ਨ ਆਪਣੇ ਨੋਕਰਾਂ ਦੀ ਮਦਦ ਨਾਲ ਆਪਣੇ ਹਮਸ਼ਕਲ ਨਾਲ ਖੇਲ ਖੇਡਦਾ ਹੈ ਪਰੰਤੂ ਕਿਸ਼ਨ ਫੜਿਆ ਜਾਂਦਾ ਹੈ। ਉਸੇ ਦੋਰਾਨ ਉਸਦਾ ਇੱਕ ਨੋਕਰ ਉਸਨੁ ਦਸਦਾ ਹੈ ਕਿ ਉਸਦੀ ਮਾਂ ਦਾ ਕ਼ਤਲ ਹੋਇਆ ਹੈ ਅਤੇ ਕਿਸ਼ਨ ਇਹ ਵੀ ਘੋਖਦਾ ਹੈ ਕਿ ਭਾਨੁ ਘਰ ਵਿੱਚ ਵਾਪਿਸ ਆ ਗਿਆ ਹੈ।

ਇਸੇ ਦੋਰਾਨ,ਰਾਧਾ,ਕਿਸ਼ਨ ਨੂੰ ਮਿਲਣ ਸ਼ਹਿਰ ਆਉਂਦੀ ਹੈ ਤਾਂ ਉਹ ਕਿਸ਼ਨ ਨੂੰ ਦੂਜੀ ਕੁੜੀਆਂ ਨਾਲ ਪਾਰਟੀ ਕਰਦੇ ਵੇਖਦੀ ਹੈ ਤਾਂ ਉਹ ਸੋਚਦੀ ਹੈ ਕਿ ਕਿਸ਼ਨ ਉਸ ਨੂੰ ਭੁਲ ਗਿਆ ਹੈ। ਜਦੋਂ ਰਾਧਾ ਵਾਪਿਸ ਆਪਣੇ ਪਿੰਡ ਪਰਤਣ ਲਗਦੀ ਹੈ ਤਾਂ ਅਸਲੀ ਕਿਸ਼ਨ ਪੁਲਿਸ ਹਿਰਾਸਤ ਤੋਂ ਭੱਜ ਨਿਕਲਦਾ ਹੈ ਅਤੇ ਰਾਧਾ ਨੂੰ ਮਿਲ ਪੈਂਦਾ ਹੈ। ਉਹ ਰਾਧਾ ਨੂੰ ਰੋਕ ਕੇ ਸਾਰੀ ਕਹਾਣੀ ਉਸਨੂੰ ਸੁਣਾਉਂਦਾ ਹੈ। ਰਾਧਾ ਅਤੇ ਗੁੰਗਾ (ਸ਼ਕਤੀ ਕਪੂਰ) ਕਿਸ਼ਨ ਨਾਲ ਮਿਲ ਕੇ ਫਰਾਰ ਹੋ ਜਾਂਦੇ ਹਨ ਅਤੇ ਇਕੱਠੇ ਕਿਸ਼ਨ ਦੇ ਹਮਸ਼ਕਲ ਦੇ ਖਿਲਾਫ਼ ਵਿਓਂਤਾਂ ਬਣਾਉਂਦੇ ਹਨ।

ਉਹ ਤਿੰਨੋ ਇੱਕ ਕਿਸ਼ਤੀ ਵਿੱਚ ਬੈਠ ਕੇ ਗੋਆ ਚਲੇ ਜਾਂਦੇ ਹਨ ਅਤੇ ਕਿਸ਼ਨ ਨੂੰ ਗੋਆ ਵਿੱਚ ਇੱਕ ਕੁੜੀ ਮਿਲਦੀ ਹੈ ਜੋ ਉਸਨੂੰ ਕਿਸ਼ਨ ਕਹਿ ਕੇ ਬੁਲਾਉਂਦੀ ਹੈ। ਜਿਸ ਤੋਂ ਉਸਨੂੰ ਪਤਾ ਚਲਦਾ ਹੈ ਕਿ ਉਸਦੇ ਹਮਸ਼ਕਲ ਦਾ ਨਾਮ ਟੋਨੀ ਬ੍ਰਗੇੰਜ਼ਾ ਹੈ ਜੋ ਇੱਕ ਕਲੱਬ ਵਿੱਚ ਸੇਕਸੋਫੋਨ ਨਾਮਕ ਯੰਤਰ ਵਜਾਉਂਦਾ ਹੈ ਅਤੇ ਉਸਦੀ ਪ੍ਰੇਮਿਕਾ ਵੀ ਉਸ ਜਗ੍ਹਾਂ ਹੀ ਹੁੰਦੀ ਹੈ। ਕਿਸ਼ਨ ਵੱਧ ਤੋਂ ਵੱਧ ਜਾਣਕਾਰੀ ਟੋਨੀ ਬਾਰੇ ਇਕੱਠੀ ਕਰਦਾ ਹੈ। ਫਿਰ ਉਹ ਤਿੰਨੋ ਮੁੰਬਈ ਵਾਪਿਸ ਆ ਜਾਂਦੇ ਹਨ ਅਤੇ ਰਾਧਾ ਕਿਸ਼ਨ ਦੇ ਘਰ ਰੀਟਾ ਬਣਕੇ ਜਾਂਦੀ ਹੈ। ਕਿਸ਼ਨ, ਭਾਨੁ,ਟੋਨੀ ਅਤੇ ਟੀ.ਟੀ. ਢੋਲਕ ਨਾਲ ਖੇਲ ਖੇਡਦਾ ਹੈ ਅਤੇ ਉਹਨਾਂ ਤਿੰਨਾ ਵਿੱਚ ਫੁੱਟ ਪੁਆ ਦਿੰਦਾ ਹੈ। ਇੱਕ ਦੀਨ ਟੋਨੀ ਗੁੱਸੇ ਵਿੱਚ ਸਾਰਾ ਕੁੱਝ ਸਚ ਦੱਸ ਦਿੰਦਾ ਹੈ।

ਟੋਨੀ,ਕਿਸ਼ਨ ਨੂੰ ਦੱਸਦਾ ਹੈ ਕਿ ਓਹ ਤੇ ਸਿਰਫ਼ ਇੱਕ ਮੋਹਰਾ ਹੈ ਅਸਲੀ ਖਿਲਾੜੀ ਉਸਦਾ ਅੰਕਲ ਹੈ ਅਤੇ ਉਹ ਇਹ ਵੀ ਦਸਦਾ ਹੈ ਕਿ ਉਸਦੀ ਮਾਂ ਅਜੇ ਵੀ ਜਿੰਦਾ ਹੈ ਜੋ ਟੋਨੀ ਬਾਰੇ ਤੇ ਇਹਨਾਂ ਸਾਰੀਆਂ ਘਟਨਾਵਾਂ ਬਾਰੇ ਕੁੱਝ ਵੀ ਨਹੀਂ ਜਾਣਦੀ। ਕਿਸ਼ਨ ਬੜੀ ਚਾਲਾਕੀ ਨਾਲ ਉਹਨਾਂ ਦੀ ਵਿਓਂਤ ਨੂੰ ਉਨ੍ਹਾਂ ਖਿਲਾਫ਼ ਹੀ ਵਰਤਦਾ ਹੈ। ਉਹ ਆਪਣਾ ਪਾਲਤੂ ਕੁੱਤਾ ਵਾਪਿਸ ਲੈ ਆਉਂਦਾ ਹੈ ਜੋ ਉਸਦੇ ਅੰਕਲ ਨੇ ਬਦਲ ਦਿਤਾ ਸੀ। ਕਿਸ਼ਨ ਵੀ ਟੋਨੀ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਆਪਣੇ ਆਪ ਨੂੰ ਟੋਨੀ ਦਸਦਾ ਹੈ ਅਤੇ ਆਪਣੇ ਅੰਕਲ ਤੇ ਭਾਨੁ ਨੂੰ ਉਸੇ ਤਰ੍ਹਾਂ ਯਕੀਨ ਦਿਵਾ ਕੇ ਅਸਲੀ ਟੋਨੀ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ।

ਟੋਨੀ ਉਥੇ ਚਲਾ ਜਾਂਦਾ ਹੈ ਜਿਥੇ ਟੋਨੀ ਅਤੇ ਉਸਦੇ ਸਾਥੀਆਂ ਨੇ ਕਿਸ਼ਨ ਦੀ ਮਾਂ ਨੂੰ ਲੁਕਾਇਆ ਸੀ। ਉਹ ਕਿਸ਼ਨ ਦੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਓਹੀ ਅਸਲੀ ਕਿਸ਼ਨ ਹੈ ਅਤੇ ਕਿਸ਼ਨ ਵੀ ਓਥੇ ਪਹੁੰਚ ਜਾਂਦਾ ਹੈ। ਕਿਸ਼ਨ ਦੀ ਮਾਂ ਇੱਕ ਚਾਲ ਚਲਦੀ ਹੈ ਜਿਸ ਨਾਲ ਉਹ ਆਪਣੇ ਅਸਲੀ ਪੁੱਤਰ ਨੂੰ ਪਛਾਣ ਲੈਂਦੀ ਹੈ। ਸਾਰੇ ਖ਼ਲਨਾਇਕ ਉਥੇ ਇਕੱਠੇ ਹੋ ਜਾਂਦੇ ਹਨ ਜਿੱਥੇ ਕਿਸ਼ਨ ਦਾ ਅੰਕਲ ਸਾਰੀ ਸੱਚਾਈ ਦੱਸਦਾ ਹੈ ਅਤੇ ਉਹ ਕਿਸ ਤਰ੍ਹਾਂ ਟੋਨੀ ਨੂੰ ਗੋਆ ਵਿੱਚ ਮਿਲਦਾ ਹੈ ਤੇ ਮੁੰਬਈ ਕਿਸ਼ਨ ਬਣਾ ਕੇ ਲਈ ਆਉਂਦਾ ਹੈ।

ਜਦੋਂ ਇਹ ਸਭ ਕੁੱਝ ਵਾਪਰ ਰਿਹਾ ਹੁੰਦਾ ਹੈ ਤਾਂ ਅਚਾਨਕ ਟੀ.ਟੀ. ਢੋਲਕ ਰਾਧਾ ਦੀ ਕਨਪਟੀ ਤੇ ਬੰਦੂਕ ਰੱਖ ਕੇ ਲਿਆਉਂਦਾ ਹੈ ਪਰ ਅੰਤ ਦੂਜੇ ਪਾਸੇ ਇੱਕ ਹੋਰ ਮੋੜ ਕਹਾਣੀ ਵਿੱਚ ਆਉਂਦਾ ਹੈ। ਗੂੰਗਾ ਉਥੇ ਆਉਂਦਾ ਹੈ ਅਤੇ ਆਪਣੇ ਆਪ ਦੀ ਦੁਬਾਰਾ ਜਾਣ-ਪਛਾਣ ਕਰਾਉਂਦਾ ਹੈ ਅਤੇ ਦੱਸਦਾ ਹੈ ਕਿ ਉਹ ਇੱਕ ਖੁਫ਼ਿਆ ਪੁਲਿਸ ਇੰਸਪੈਕਟਰ ਭਿੰਡੇ ਹੈ ਜਿਸ ਨੂੰ ਕਮਿਸ਼ਨਰ ਨੇ ਇਹ ਕੰਮ ਸੋਂਪਿਆ ਸੀ। ਉਹ ਸਾਰੇ ਖਲਨਾਇਕਾ ਨੂੰ ਫੜ ਕੇ ਲਈ ਜਾਂਦਾ ਹੈ। ਫਿਲਮ ਦੇ ਅੰਤ ਵਿੱਚ ਰਾਧਾ ਅਤੇ ਕਿਸ਼ਨ ਇਕੱਠੇ ਹੋ ਜਾਂਦੇ ਹਨ।

ਅਦਾਕਾਰ

[ਸੋਧੋ]