ਜੂਹੀ ਚਾਵਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੂਹੀ ਚਾਵਲਾ
JuhiChawla.jpg
Chawla walking the ramp in 2012
ਜਨਮ (1967-11-13) 13 ਨਵੰਬਰ 1967 (ਉਮਰ 50)
ਅੰਬਾਲਾ, ਹਰਿਆਣਾ,ਭਾਰਤ
ਪੇਸ਼ਾ ਅਦਾਕਾਰਾ,ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ 1986–ਵਰਤਮਾਨ
ਸਾਥੀ ਜੈ ਮੇਹਤਾ (1995–present)
ਬੱਚੇ 2

ਜੂਹੀ ਚਾਵਲਾ (13 ਨੰਵਬਰ;1967) ਇੱਕ ਭਾਰਤੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਹੈ। ਜੂਹੀ 1984 ਵਿੱਚ ਮਿਸ ਇੰਡੀਆ ਦੀ ਵਿਜੇਤਾ ਰਹੀ। ਚਾਵਲਾ ਨੇ ਜ਼ਿਆਦਾਤਰ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ,ਇਸ ਤੋਂ ਇਲਾਵਾ ਉਸਨੇ ਤਾਮਿਲ,ਤੇਲੁਗੁ,ਮਲਯਾਲਮ,ਪੰਜਾਬੀ,ਬੰਗਾਲੀ ਅਤੇ ਕੰਨੜ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਜੂਹੀ 1980,1990 ਦੇ ਅੰਤ ਵਿੱਚ ਅਤੇ 2000 ਦੇ ਸ਼ੁਰੂ ਤੱਕ ਮੋਹਰੀ ਅਦਾਕਾਰਾ ਰਹੀ। ਜੂਹੀ ਚਾਵਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਲਤਨਤ(1986) ਫਿਲਮ ਤੋਂ ਕੀਤੀ ਅਤੇ ਕ਼ਯਾਮਤ ਸੇ ਕ਼ਯਾਮਤ ਤੱਕ (1988) ਫਿਲਮ ਤੋਂ ਬਾਅਦ ਜੂਹੀ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਸ ਫਿਲਮ ਲਈ ਉਸਨੂੰ ਫਿਲਮਫ਼ੇਅਰ ਬੇਸਟ ਫੀਮੇਲ ਅਵਾਰਡ ਮਿਲਿਆ। ਇਸ ਤੋਂ ਬਾਅਦ ਜੂਹੀ ਨੇ ਆਪਣਾ ਹਿੰਦੀ ਫ਼ਿਲਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹੋਏ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ; ਬੋਲ ਰਾਧਾ ਬੋਲ (1992),ਰਾਜੂ ਬਨ ਗਯਾ ਜੈੰਟਲਮੈਨ (1992),ਲੁਟੇਰੇ (1993),ਆਇਨਾ (1993),ਹਮ ਹੈਂ ਰਾਹੀਂ ਪਿਆਰ ਕੇ (1993),ਡਰ (1993),ਦੀਵਾਨਾ ਮਸਤਾਨਾ (1997),ਯਸ ਬੋਸ (1997),ਇਸ਼ਕ਼ (1997)। ਜੂਹੀ ਚਾਵਲਾ ਨੂੰ,ਹਮ ਹੈਂ ਰਾਹੀਂ ਪਿਆਰ ਕੇ ਫਿਲਮ ਲਈ ਫਿਲਮਫ਼ੇਅਰ ਅਵਾਰਡ ਫ਼ਾਰ ਬੇਸਟ ਐਕਟਰੈਸ ਮਿਲਿਆ।

ਜੀਵਨ[ਸੋਧੋ]

ਜੂਹੀ ਚਾਵਲਾ ਦਾ ਜਨਮ ਅੰਬਾਲਾ,ਹਰਿਆਣਾ,ਭਾਰਤ ਵਿੱਚ ਇੱਕ ਫੋਜੀ ਪਰਿਵਾਰ ਵਿੱਚ ਹੋਇਆ। ਉਸਨੇ ਆਪਣੀ ਸਕੂਲੀ ਸਿੱਖਿਆ ਫੋਰਟ ਕੋਨਵੰਟ ਸਕੂਲ,ਮੁੰਬਈ ਤੋਂ ਪੂਰੀ ਕੀਤੀ। ਉਸਨੇ ਆਪਣੀ ਗ੍ਰੈਜੁਏਸ਼ਨ ਮੁੰਬਈ ਦੇ ਸਦੇਨ੍ਹ੍ਮ ਕਾਲਜ ਤੋਂ ਪੂਰੀ ਕੀਤੀ। ਫਿਰ ਉਹ 1984 ਵਿੱਚ ਮਿਸ ਇੰਡੀਆ ਦੀ ਵਿਜੇਤਾ ਰਹੀ। ਇਸ ਤੋਂ ਬਾਅਦ ਉਸ ਨੇ 1984 ਵਿੱਚ ਹੀ ਮਿਸ ਯੂਨੀਵਰਸ ਲਈ ਬੇਸਟ ਕੋਸਟਯੁਮ ਅਵਾਰਡ ਪ੍ਰਾਪਤ ਕੀਤਾ। ਜੂਹੀ ਚਾਵਲਾ ਇੱਕ ਵਧੀਆ ਨ੍ਰਿਤਕੀ ਅਤੇ ਕਲਾਸੀਕਲ ਗੀਤਕਾਰ ਵੀ ਹੈ।