ਸਮੱਗਰੀ 'ਤੇ ਜਾਓ

ਬ੍ਰਾਇਨ ਦੇ ਪਾਲਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਾਇਨ ਦੇ ਪਾਲਮਾ
ਦੇ ਪਾਲਮਾ 2011 ਵਿੱਚ
ਜਨਮ
ਬ੍ਰਾਇਨ ਰਸਲ ਦੇ ਪਾਲਮਾ

(1940-09-11) ਸਤੰਬਰ 11, 1940 (ਉਮਰ 83)
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1960–ਹੁਣ ਤੱਕ
ਜੀਵਨ ਸਾਥੀ
(ਵਿ. 1979; ਤ. 1983)

(ਵਿ. 1991; ਤ. 1993)

ਡਾਰਨੈਲ ਗ੍ਰੇਗੋਰੀਓ
(ਵਿ. 1995; ਤ. 1997)
ਬੱਚੇ2

ਬ੍ਰਾਇਨ ਦੇ ਪਾਲਮਾ (ਜਨਮ 11 ਸਤੰਬਰ, 1940) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਸੀ। ਉਸਨੂੰ ਹਾਲੀਵੁੱਡ ਦੀ ਨਵੀਨ ਫ਼ਿਲਮਕਾਰੀ ਲਹਿਰ ਦਾ ਹਿੱਸਾ ਮੰਨਿਆ ਜਾਂਦਾ ਹੈ।

ਆਪਣੇ 50 ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ ਉਹ ਮੁੱਖ ਤੌਰ 'ਤੇ ਰੁਮਾਂਚਕ, ਮਨੋਵਿਗਿਆਨਕ ਰੁਮਾਂਚ ਅਤੇ ਅਪਰਾਧ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਸਨੇ ਬਹੁਤ ਹੀ ਕਾਮਯਾਬ ਅਤੇ ਮਸ਼ਹੂਰ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜਿਸ ਵਿੱਚ ਅਲੌਕਿਕ ਡਰਾਉਣੀ ਫ਼ਿਲਮ ਕੈਰੀ, ਅਪਰਾਧਿਕ ਫ਼ਿਲਮ ਡ੍ਰੈਸਡ ਟੂ ਕਿੱਲ, ਥ੍ਰਿਲਰ ਫ਼ਿਲਮ ਬਲੋ ਆਊਟ, ਅਪਰਾਧ ਡ੍ਰਾਮਾ ਫ਼ਿਲਮਾਂ ਸਕਾਰਫ਼ੇਸ, ਦ ਅਨਟਚੇਬਲਸ ਅਤੇ ਕਾਰਲੀਟੋਸ ਵੇ ਅਤੇ ਐਕਸ਼ਨ ਜਾਸੂਸੀ ਫ਼ਿਲਮ ਮਿਸ਼ਨ ਇੰਪੌਸੀਬਲ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ।

ਮੁੱਢਲਾ ਜੀਵਨ

[ਸੋਧੋ]

ਦੇ ਪਾਲਮਾ, ਜਿਸਦੇ ਵੰਸ਼ਜ ਇਤਾਲਵੀ ਹਨ, ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਨੇਵਾਰਕ, ਨਿਊ ਜਰਸੀ ਵਿੱਚ ਹੋਇਆ ਸੀ। ਉਸਦੀ ਮਾਂ ਦਾ ਨਾਮ ਵਿਵੀਅਨ ਸੀ ਅਤੇ ਉਸਦੇ ਪਿਤਾ ਦਾ ਨਾਮ ਐਂਥਨੀ ਫ਼ੈਡਰੀਕੋ ਦੇ ਪਾਲਮਾ ਸੀ, ਜੋ ਕਿ ਹੱਡੀਆਂ ਦਾ ਇੱਕ ਸਰਜਨ ਸੀ।[1] ਉਹ ਫਿਲਾਡੈਲਫੀਆ, ਪੈਨਸਿਲਵੇਨੀਆ ਅਤੇ ਨਿਊ ਹੈਂਪਸ਼ਾਇਰ ਵਿੱਚ ਵੱਡਾ ਹੋਇਆ ਸੀ। ਉਸਨੇ ਬਹੁਤ ਸਾਰੇ ਪ੍ਰੋਟੈਸਟੈਂਟ ਅਤੇ ਧਾਰਮਿਕ ਸਕੂਲਾਂ ਵਿੱਚ ਸਿੱਖਿਆ ਲਈ ਸੀ ਅਤੇ ਉਹ ਫ਼ਰੈਂਡਸ ਸੈਂਟਰਲ ਸਕੂਲ ਤੋਂ ਗ੍ਰੈਜੂਏਟ ਹੋਇਆ ਸੀ। ਜਦੋਂ ਉਹ ਹਾਈ ਸਕੂਲ ਵਿੱਚ ਸੀ ਤਾਂ ਉਸਨੇ ਆਪ ਕੰਪਿਊਟਰ ਵੀ ਬਣਾਏ ਸਨ।[2] ਉਸਨੇ ਡਿਫ਼ਰੈਂਸ਼ੀਅਲ ਸਮੀਕਰਨਾਂ ਹੱਲ ਕਰਨ ਵਾਲੇ ਕੰਪਿਊਟਰ ਬਣਾ ਕੇ ਖੇਤਰੀ ਵਿਗਿਆਨ ਇਨਾਮ ਵੀ ਜਿੱਤਿਆ ਸੀ।

ਵਿਅਕਤੀਗਤ ਜੀਵਨ

[ਸੋਧੋ]

ਦੇ ਪਾਲਮਾ ਦਾ ਤਿੰਨ ਵਾਰ ਵਿਆਹ ਅਤੇ ਤਲਾਕ ਹੋਇਆ ਹੈ ਜਿਸ ਵਿੱਚ ਨੈਨਸੀ ਐਲਨ (1979–1983), ਨਿਰਮਾਤਾ ਗੇਲ ਐਨੀ ਹਰਡ (1991–1993) ਅਤੇ ਦਾਮੈਲ ਗ੍ਰੇਗੋਰੀਓ (1995–1997) ਦੇ ਨਾਮ ਸ਼ਾਮਿਲ ਹਨ। ਹਰਡ ਨਾਲ ਉਸਦੇ ਵਿਆਹ ਤੋ ਉਸਨੂੰ ਇੱਕ ਕੁੜੀ ਹੈ, ਜਿਸਦਾ ਨਾਮ ਲੌਲਿਤਾ ਦੇ ਪਾਲਮਾ ਹੈ ਅਤੇ ਜਿਸਦਾ ਜਨਮ 1991 ਵਿੱਚ ਹੋਇਆ ਸੀ। ਗ੍ਰੇਗੋਰੀਓ ਨਾਲ ਵਿਆਹ ਤੋਂ ਵੀ ਉਸਨੂੰ ਕੁੜੀ ਹੋਈ ਸੀ, ਜਿਸਦਾ ਪਾਈਪਰ ਦੇ ਪਾਲਮਾ ਹੈ ਅਤੇ ਉਸਦਾ ਜਨਮ 1996 ਵਿੱਚ ਹੋਇਆ ਸੀ। ਉਹ ਮੈਨਹੈਟਨ, ਨਿਊਯਾਰਕ ਵਿੱਚ ਰਹਿੰਦਾ ਹੈ।[3]

ਮਾਨਤਾ

[ਸੋਧੋ]

ਦੇ ਪਾਲਮਾ ਦਾ ਜ਼ਿਕਰ ਨਵੀਨ ਹਾਲੀਵੁੱਡ ਲਹਿਰ ਦੇ ਮੁੱਖ ਫ਼ਿਲਮ ਨਿਰਦੇਸ਼ਕਾਂ ਵਿੱਚ ਕੀਤਾ ਜਾਂਦਾ ਹੈ।[4] ਉਸਦੇ ਸਮਕਾਲੀਆਂ ਵਿੱਚ ਮਾਰਟਿਨ ਸਕੌਰਸੀਜ਼ੇ, ਪੌਲ ਸ਼ਰਾਡਰ, ਜੌਨ ਮਿਲੀਅਸ, ਜੌਰਜ ਲਿਊਕਸ, ਫ਼ਰਾਂਸਿਸ ਫ਼ੋਰਡ ਕਪੋਲਾ, ਸਟੀਵਨ ਸਪੀਲਬਰਗ, ਜੌਨ ਕਾਰਪੈਂਟਰ ਅਤੇ ਰਿਡਲੇ ਸਕਾਟ ਹੋਰਾਂ ਦੇ ਨਾਮ ਸ਼ਾਮਿਲ ਹਨ। ਅਕਸਰ ਉਸਦੇ ਕੰਮਾਂ ਨੂੰ ਐਲਫ਼ਰੈਡ ਹਿਚਕੌਕ ਦੇ ਕੰਮਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ।[4][5][6][7]

ਹਵਾਲੇ

[ਸੋਧੋ]
  1. "Brian De Palma Biography (1940–)". Film Reference. Retrieved 2012-01-14.
  2. Kenigsberg, Ben (August 30, 2013). "Brian De Palma talks about his stylish new remake, Passion". A.V. Club. Retrieved October 26, 2014.
  3. Thompson, Anne (August 30, 2013). "Brian De Palma Q & A: 'Passion,' McAdams vs. Rapace, Sex Tools UPDATED (New Trailer)". Indie Wire. p. 2. Archived from the original on ਅਕਤੂਬਰ 26, 2014. Retrieved October 26, 2014. {{cite web}}: Unknown parameter |dead-url= ignored (|url-status= suggested) (help)
  4. 4.0 4.1 Murray, Noel; Tobias, Scott (March 10, 2011). "Brian De Palma | Film | Primer". The A.V. Club. Retrieved 2012-02-03.
  5. Rainier, Peter. "The Director's Craft: The death-deifying De Palma". Los Angeles Times Calendar. Archived from the original on ਮਾਰਚ 25, 2008. Retrieved ਦਸੰਬਰ 26, 2007. {{cite web}}: Unknown parameter |deadurl= ignored (|url-status= suggested) (help)
  6. Ebert, Roger (November 6, 2002). "Femme Fatale (2002)" Archived 2011-06-05 at the Wayback Machine.. Chicago Sun-Times. Retrieved 2012-01-14.
  7. Salamon, p. 27.

ਗ੍ਰੰਥਸੂਚੀ

[ਸੋਧੋ]

ਹੋਰ ਪੜ੍ਹੋ

[ਸੋਧੋ]
  • Bliss, Michael (1986). Brian De Palma. Scarecrow.
  • Blumenfeld, Samuel; Vachaud, Laurent (2001). Brian De Palma. Calmann-Levy.
  • Dworkin, Susan (1984). Double De Palma: A Film Study with Brian De Palma. Newmarket.

ਬਾਹਰਲੇ ਲਿੰਕ

[ਸੋਧੋ]