ਬ੍ਰੇਂਡਾ ਸ਼ੌਗਨੈੱਸੀ
ਬ੍ਰੇਂਡਾ ਸ਼ੌਗਨੈੱਸੀ | |
---|---|
ਜਨਮ | 1970 ਓਕੀਨਾਵਾ, ਜਾਪਾਨ |
ਕੌਮੀਅਤ | ਅਮਰੀਕੀ |
ਅਲਮਾ ਮਾਤਰ | ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼; ਕੋਲੰਬੀਆ ਯੂਨੀਵਰਸਿਟੀ |
ਬ੍ਰੇਂਡਾ ਸ਼ੌਗਨੈੱਸੀ (ਜਨਮ, 1970) ਇੱਕ ਅਮਰੀਕੀ ਕਵੀ ਹੈ।
ਜੀਵਨ[ਸੋਧੋ]
ਬ੍ਰੇਂਡਾ ਸ਼ੌਗਨੈੱਸੀ ਦਾ ਜਨਮ 1970 ਵਿੱਚ ਓਕੀਨਾਵਾ, ਜਾਪਾਨ ਵਿੱਚ ਹੋਇਆ ਸੀ। ਉਹ ਦੱਖਣੀ ਕੈਲੀਫੋਰਨੀਆ ਵਿੱਚ ਵੱਡੀ ਹੋਈ ਅਤੇ ਉਸਨੇ ਸਾਹਿਤ ਦੇ ਵਿਸ਼ੇ ਵਿੱਚ ਆਪਣੀ ਬੀ ਏ ਅਤੇ ਔਰਤਾਂ ਬਾਰੇ ਪੜ੍ਹਾਈ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼ ਤੋਂ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਐਮ ਐਫ਼ ਏ ਕੀਤੀ।
ਉਸ ਦੀਆਂ ਕਵਿਤਾਵਾਂ ਬੈਸਟ ਅਮਰੀਕਨ ਪੋਇਟਰੀ , ਬੋਂਬ,[1] ਕਨਜੰਕਸ਼ਨਜ, ਮੈਕਸਵੀਨੀ’ਜ, ਦ ਨਿਊ ਯਾਰਕਰ, ਦ ਪੈਰਿਸ ਰਿਵਿਊ, ਦ ਯੇਲ ਰਿਵਿਊ, ਅਤੇ ਹੋਰ ਥਾਈਂ ਵੀ ਛਪੀਆਂ ਹਨ। ਅਵਰ ਐਂਡਰੋਮੇਡਾ (Our Andromeda)[2] (ਕਾਪਰ ਕੇਨੀਓਨ ਪਰੈਸ, 2012) ਉਸ ਦਾ ਤਾਜ਼ਾ ਕਾਵਿ-ਸੰਗ੍ਰਹਿ ਹੈ ਅਤੇ ਇਸਨੂੰ ਲਾਇਬ੍ਰੇਰੀ ਜਰਨਲ ਵਜੋਂ "ਬੁੱਕ ਆਫ਼ ਦ ਯੀਅਰ" ਚੁਣਿਆ ਗਿਆ ਅਤੇ 2013 ਦੇ ਅੰਤਰਰਾਸ਼ਟਰੀ ਗ੍ਰਿਫਨ ਪੋਇਟਰੀ ਪ੍ਰਾਈਜ਼ ਲਈ ਛਾਂਟਿਆ ਗਿਆ ਹੈ।