ਬੰਗਲਾਦੇਸ਼ ਦਾ ਪ੍ਰਸ਼ਾਸ਼ਕੀ ਭੂਗੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੰਗਲਾਦੇਸ਼ ਦਾ ਮੰਡਲ
বাংলাদেশের প্রশাসনিক অঞ্চল
ਬੰਗਲਾਦੇਸ਼ ਦਾ ਪ੍ਰਸ਼ਾਸ਼ਕੀ ਨਕਸ਼ਾ
ਜਗ੍ਹਾ ਬੰਗਲਾਦੇਸ਼
ਸਬ-ਡਿਵੀਜ਼ਨ

[1]

Type Number
ਡਿਵੀਜ਼ਨ 8
ਜ਼ਿਲ੍ਹਾ 64
ਸ਼ਹਿਰੀ ਨਿਗਮ 11
ਨਗਰ ਨਿਗਮ 323
ਉੱਪ ਜ਼ਿਲ੍ਹਾ 490
ਸੰਘੀ ਪ੍ਰੀਸ਼ਦ ਅੰਦਾਜ਼ਨ 4,553

ਬੰਗਲਾਦੇਸ਼ ਦੀ ਵੰਡ ਮੁੱਖ ਤੌਰ 'ਤੇ ਅੱਠ ਭਾਗਾਂ ਵਿੱਚ (ਬਿਭਾਗ) ਅਤੇ 64 ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਜ਼ਿਲ੍ਹਿਆਂ ਦੀ ਭੂਮਿਕਾ ਕੁਝ ਹੱਦ ਤੱਕ ਹੀ ਹੈ। ਸਥਾਨਕ ਸਰਕਾਰ ਕਰਕੇ ਦੇਸ਼ ਦੀ ਵੰਡ ਉੱਪਜ਼ਿਲ੍ਹੇ, ਥਾਨਾ ਅਤੇ ਸੰਘੀ ਸਭਾਵਾਂ ਵਿੱਚ ਕੀਤੀ ਗਈ ਹੈ।


 
 
 
 
ਕੇਂਦਰ ਸਰਕਾਰ
 
 
 
 
 
 
 
 
 
 
 
 
 
 
 
 
8 ਡਿਵੀਜ਼ਨ
 
 
 
 
 
 
 
 
 
 
 
 
 
 
 
 
64 ਜ਼ਿਲ੍ਹੇ
 
 
 
 
 
 
 
 
 
 
 
 
 
 
 
 
 
 
 
 
 
 
490 ਉੱਪ ਜ਼ਿਲ੍ਹੇ
 
11 ਸ਼ਹਿਰੀ ਨਿਗਮ
(ਮਹਾਨਗਰ)
 
 
 
 
 
 
 
 
 
 
 
 
 
 
 
 
 
 
 
 
4,553 ਯੂਨੀਅਨ ਸਭਾ
(ਪੇਂਡੂ ਖੇਤਰ)
 
 
323 ਮਿਊਂਸੀਪਲਟੀ
(Suburb)
 
 

ਵੰਡ (ਡਿਵੀਜ਼ਨਾਂ)[ਸੋਧੋ]

ਬੰਗਲਾਦੇਸ਼ ਨੂੰ ਅੱਠ ਵੱਡੇ ਪ੍ਰਸ਼ਾਸ਼ਕੀ ਭਾਗਾਂ (Bengali: বিভাগ Bibhag) ਵਿੱਚ ਵੰਡਿਆ ਗਿਆ ਹੈ। ਹਰ ਡਿਵੀਜ਼ਨ ਦਾ ਨਾਂਮ ਉੱਥੋਂ ਦੇ ਕਿਸੇ ਵੱਡੇ ਸ਼ਹਿਰ ਦੇ ਨਾਂਮ ਤੇ ਰੱਖਿਆ ਗਿਆ ਹੈ ਅਤੇ ਉਸ ਸ਼ਹਿਰ ਨੂੰ ਹੀ ਡਿਵੀਜ਼ਨ ਦੀ ਰਾਜਧਾਨੀ ਮੰਨਿਆ ਗਿਆ ਹੈ:

  • ਬਾਰੀਸਲ ਡਿਵੀਜ਼ਨ (বরিশাল Barishal)
  • ਚਿਤਾਗੌਂਗ ਡਿਵੀਜ਼ਨ (চট্টগ্রাম Chittagong)
  • ਢਾਕਾ ਡਿਵੀਜ਼ਨ (ঢাকা Dhaka)
  • ਮੈਮਨਸਿੰਘ ਡਿਵੀਜ਼ਨ (ময়মনসিংহ Mymensingh)
  • ਖ਼ੁਲਨਾ ਡਿਵੀਜ਼ਨ (খুলনা Khulna)
  • ਰਾਜਸ਼ਾਹੀ ਡਿਵੀਜ਼ਨ (রাজশাহী Rajshahi)
  • ਰੰਗਪੁਰ ਡਿਵੀਜ਼ਨ (রংপুর Rangpur)
  • ਸੈਲਹੇਤ ਡਿਵੀਜ਼ਨ (সিলেট Sylhet)

ਖੇਤਰ[ਸੋਧੋ]

ਸਧਾਰਨ ਤੌਰ 'ਤੇ ਬੰਗਲਾਦੇਸ਼ ਨੂੰ 21 ਖੇਤਰਾਂ ਵਿੱਚ ਵੰਡਿਆ ਗਿਆ ਹੈ, ਇਹ ਖੇਤਰ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਕਡ਼ੀ ਦਾ ਕੰਮ ਕਰਦੇ ਹਨ ਤਾਂ ਕਿ ਪ੍ਰਸ਼ਾਸ਼ਨ ਵਧੀਆ ਢੰਗ ਨਾਲ ਕੰਮ ਕਰ ਸਕੇ:

  • ਬਾਂਦਰਬਨ ਖੇਤਰ
  • ਬਾਰੀਸਲ ਖੇਤਰ
  • ਬੋਗਰਾ ਖੇਤਰ
  • ਚਿਤਾਗੌਂਗ ਖੇਤਰ
  • ਚਿਤਾਗੌਂਗ ਪਹਾਡ਼ੀ ਰਸਤੇ
  • ਕੋਮੀਲਾ ਖੇਤਰ
  • ਢਾਕਾ ਖੇਤਰ
  • ਦਿੰਜਾਪੁਰ ਖੇਤਰ
  • ਫ਼ਾਰੀਦਪੁਰ ਖੇਤਰ
  • ਜਮਾਲਪੁਰ ਖੇਤਰ
  • ਜੈਸੋਰ ਖੇਤਰ
  • ਖ਼ੁਲਨਾ ਖੇਤਰ
  • ਕੁਸ਼ੀਤਾ ਖੇਤਰ
  • ਮੈਮਨਸਿੰਗ ਖੇਤਰ
  • ਨੋਆਖਲੀ ਖੇਤਰ
  • ਪਬਨਾ ਖੇਤਰ
  • ਪਤੁਆਖਲੀ ਖੇਤਰ
  • ਰਾਜਸ਼ਾਹੀ ਖੇਤਰ
  • ਰੰਗਪੁਰ ਖੇਤਰ
  • ਸੈਲਹੇਤ ਖੇਤਰ
  • ਤੰਗੇਲ ਖੇਤਰ

ਸਥਾਨਕ ਪੱਧਰ[ਸੋਧੋ]

ਸ਼ਹਿਰੀ ਨਿਗਮ[ਸੋਧੋ]

ਜਿਹਨਾਂ ਸ਼ਹਿਰਾਂ ਵਿੱਚ ਨਿਗਮ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਮੇਅਰ ਬਣਨ ਲਈ ਚੋਣਾਂ ਲੜੀਆਂ ਜਾਂਦੀਆਂ ਹਨ। ਜਿਵੇਂ ਕਿ ਦੱਖਣੀ ਢਾਕਾ, ਉੱਤਰੀ ਢਾਕਾ, ਚਿਤਾਗੌਂਗ, ਖ਼ੁਲਨਾ, ਸਲਹੇਤ, ਰਾਜਸ਼ਾਹੀ, ਬਾਰੀਸਲ, ਰੰਗਪੁਰ, ਕੋਮੀਲਾ ਅਤੇ ਗਾਜ਼ੀਪੁਰ ਵਿੱਚ ਇਹ ਚੋਣਾਂ ਲੜੀਆਂ ਜਾਂਦੀਆਂ ਹਨ। ਸ਼ਹਿਰੀ ਨਿਗਮ ਨੂੰ ਅੱਗੇ ਵਾਰਡਾਂ ਵਿੱਚ ਵੰਡ ਲਿਆ ਜਾਂਦਾ ਹੈ ਅਤੇ ਵਾਰਡ ਅੱਗੇ ਲੋਕਾ ਵੱਲੋਂ ਮੁਹੱਲਿਆਂ ਵਿੱਚ ਵੰਡ ਲਏ ਜਾਂਦੇ ਹਨ। ਸਿੱਧੀਆਂ ਹਰ ਵਾਰਡ ਵਿੱਚ ਲੜੀਆਂ ਜਾਂਦੀਆਂ ਹਨ। ਸ਼ਹਿਰੀ ਮੇਅਰ ਦੀ ਚੋਣ ਪੰਜ ਸਾਲਾਂ ਲਈ ਕੀਤੀ ਜਾਂਦੀ ਹੈ।

ਨਗਰ ਨਿਗਮ[ਸੋਧੋ]

ਵੱਡੇ ਮਹਾਨਗਰਾਂ ਵਿੱਚ ਨਗਰ ਨਿਗਮ ਦੀ ਵਿਵਸਥਾ ਕੀਤੀ ਜਾਂਦੀ ਹੈ, ਇਸਨੂੰ ਪੌਰਸਭਾ ਵੀ ਕਿਹਾ ਜਾਂਦਾ ਹੈ। ਪੌਰਸਭਾ ਨੂੰ ਅੱਗੇ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਵਾਰਡ ਅੱਗਿਓਂ ਮੁਹੱਲੇ ਜਾਂ ਮੌਜੇ ਵਜੋਂ ਵੰਡੇ ਹੁੰਦੇ ਹਨ। ਸਿੱਧੀਆਂ ਚੋਣਾਂ ਹਰ ਵਾਰਡ ਲਈ ਲੜੀਆਂ ਜਾਂਦੀਆਂ ਹਨ, ਇੱਕ ਚੇਅਰਪਰਸਨ ਚੁਣਿਆ ਜਾਂਦਾ ਹੈ ਅਤੇ ਕੁਝ ਹੋਰ ਮੈਂਬਰ ਚੁਣੇ ਜਾਂਦੇ ਹਨ ਨਗਰ ਨਿਗਮ ਦੇ ਇਹ ਸਾਰੇ ਮੈਂਬਰ ਪੰਜ ਸਾਲਾਂ ਲਈ ਚੁਣੇ ਜਾਂਦੇ ਹਨ।

ਯੂਨੀਅਨ ਸਭਾ[ਸੋਧੋ]

ਯੂਨੀਅਨ ਸਭਾਵਾਂ ਜਿਹਨਾਂ ਨੂੰ ਕਿ ਸੰਘੀ ਪ੍ਰੀਸ਼ਦ ਜਾਂ ਇਕੱਲਾ 'ਸੰਘ' ਵੀ ਕਿਹਾ ਜਾਦਾ ਹੈ, ਇਹ ਸਭ ਤੋ ਛੋਟੀ ਪੇਂਡੂ ਪ੍ਰਸ਼ਾਸ਼ਨ ਇਕਾਈ ਹੈ ਅਤੇ ਇਸਦਾ ਪ੍ਰਬੰਧ ਉੱਥੋਂ ਦੀ ਸਥਾਨਕ ਸਰਕਾਰ ਵੱਲੋਂ ਕੀਤਾ ਜਾਂਦਾ ਹੈ।[2] ਹਰ ਸੰਘ ਨੌਂ ਵਾਰਡਾ ਤੋਂ ਮਿਲਕੇ ਬਣਿਆ ਹੁੰਦਾ ਹੈ। ਇਸ ਸਮੇ ਬੰਗਲਾਦੇਸ਼ ਵਿੱਚ 4,553 ਸੰਘ ਹਨ। ਯੂਨੀਅਨ ਸਭਾ ਦਾ ਪ੍ਰਬੰਧ ਚੇਅਰਮੈਨ ਅਤੇ ਇਸਦੇ ਹੋਰ 12 ਮੈਂਬਰਾਂ ਵੱਲੋ ਚਲਾਇਆ ਜਾਂਦਾ ਹੈ। ਇਸਦੇ ਵਿੱਚੋ ਤਿੰਨ ਸਥਾਨ ਔਰਤਾਂ ਲਈ ਰਾਖਵੇਂ ਪੱਖੇ ਜਾਂਦੇ ਹਨ। ਯੂਨੀਅਨ ਪ੍ਰੀਸ਼ਦ ਦੀ ਸਥਾਪਨਾ ਸਥਾਨਕ ਸਰਕਾਰ (ਯੂਨੀਅਨ ਪ੍ਰੀਸ਼ਦ) ਐਕਟ, 2009 ਤਹਿਤ ਕੀਤੀ ਜਾਂਦੀ ਹੈ।[3] ਯੂਨੀਅਨ ਪ੍ਰੀਸ਼ਦ ਦੇ ਪ੍ਰਬੰਧ ਦੀ ਜਿੰਮੇਵਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਮੁੱਖ ਤੌਰ 'ਤੇ ਯੂਨੀਅਨ ਪ੍ਰੀਸ਼ਦ ਦੀ ਜਿੰਮੇਵਾਰੀ ਉਸ ਖੇਤਰ ਦੇ ਖੇਤੀਬਾੜੀ, ਉਦਯੋਗਿਕ ਅਤੇ ਸਮਾਜਿਕ ਵਿਕਾਸ ਦੀ ਹੁੰਦੀ ਹੈ।

ਜ਼ਿਲ੍ਹੇ[ਸੋਧੋ]

ਬੰਗਲਾਦੇਸ਼ ਦੇ ਹਲਕਿਆਂ ਨੂੰ 64 ਭਾਗਾਂ ਵਿੱਚ ਵੰਡਿਆ ਗਿਆ ਹੈ।[4] ਇਨ੍ਹਾ ਨੂੰ ਜ਼ਿਲ੍ਹੇ ਕਿਹਾ ਜਾਂਦਾ ਹੈ (ਬੰਗਾਲੀ: জেলা jela)। ਹਰੇਕ ਜ਼ਿਲ੍ਹੇ ਨੂੰ ਚਲਾਉਣ ਦੀ ਜਾਂ ਉਸਦੀ ਦੇਖਭਾਲ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਇਸ ਅਧਿਕਾਰੀ ਨੂੰ 'ਡੀਸੀ' ਵੀ ਕਿਹਾ ਜਾਂਦਾ ਹੈ। ਇਸ ਅਧਿਕਾਰੀ ਦੀ ਚੋਣ ਬੀਸੀਐੱਸ ਪ੍ਰਸ਼ਾਸ਼ਕੀ ਕੈਡਰ ਵਿੱਚੋਂ ਡਿਪਟੀ ਸਕੱਤਰ ਦੇ ਅਹੁਦੇ ਤੋੰ ਸਰਕਾਰ ਦੁਆਰਾ ਕੀਤੀ ਜਾਂਦੀ ਹੈ।

ਉੱਪ ਜ਼ਿਲ੍ਹੇ[ਸੋਧੋ]

ਬੰਗਲਾਦੇਸ਼ ਦੇ ਜਿਲ੍ਹਿਆਂ ਨੂੰ ਅੱਗੇ 'ਉੱਪ ਜ਼ਿਲ੍ਹਿਆਂ' ਵਿੱਚ ਵੰਡਿਆ ਗਿਆ ਹੈ। ਉੱਪ ਜ਼ਿਲ੍ਹੇ ਪੱਛਮੀ ਦੇਸ਼ਾਂ ਦੇ ਵਿੱਚ ਹੀ ਬਣੇ ਹੋਏ ਮਿਲਦੇ ਹਨ (ਬੰਗਾਲੀ: উপজেলা। ਇਸ ਸਮੇਂ ਬੰਗਲਾਦੇਸ਼ ਵਿੱਚ 490 ਉੱਪ ਜ਼ਿਲ੍ਹੇ ਹਨ। 1982 ਵਿੱਚ ਸਰਕਾਰ ਦੁਆਰਾ ਇੱਕ ਆਰਡੀਨੈਂਸ ਜਾਰੀ ਕਰਨ ਤੋਂ ਬਾਅਦ ਕਈ ਥਾਨਿਆਂ ਨੂੰ ਉੱਪ ਜ਼ਿਲ੍ਹਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।[5]

ਹਵਾਲੇ[ਸੋਧੋ]

  1. http://www.bangladesh.gov.bd/?q=en
  2. Khan, Dr. Mohammad Mohabbat. "Functioning of Local Government (Union Parishad): Legal and Practical Constraints" (PDF). Democracywatch. Retrieved 24 March 2012. 
  3. "Local Government (Union Parishads) Act, 2009 (in Bangla).". Bangladesh Code. Ministry of Law, Government of Bangladesh. 
  4. http://www.bangladesh.gov.bd/index.php?option=com_content&task=view&id=225&Itemid=272
  5. Siddiqui, Kamal (2012). "Local Government". In Islam, Sirajul; Jamal, Ahmed A. Banglapedia: National Encyclopedia of Bangladesh (Second ed.). Asiatic Society of Bangladesh.