ਸਮੱਗਰੀ 'ਤੇ ਜਾਓ

ਭਵਾਨੀ ਪ੍ਰਸਾਦ ਮਿਸ਼ਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਵਾਨੀ ਪ੍ਰਸਾਦ ਮਿਸ਼ਰ
ਭਵਾਨੀ ਪ੍ਰਸਾਦ ਮਿਸ਼ਰ ਕਵਿਤਾ ਪਾਠ ਕਰਦਿਆਂ
ਭਵਾਨੀ ਪ੍ਰਸਾਦ ਮਿਸ਼ਰ ਕਵਿਤਾ ਪਾਠ ਕਰਦਿਆਂ
ਜਨਮ(1913-03-29)29 ਮਾਰਚ 1913
ਪਿੰਡ ਟਿਗਰੀਆ, ਜ਼ਿਲ੍ਹਾ ਹੋਸ਼ੰਗਾਬਾਦ  ਭਾਰਤ
ਮੌਤ20 ਫਰਵਰੀ 1985(1985-02-20) (ਉਮਰ 71)
ਨਰਸਿੰਘਪੁਰ (ਮਧ ਪ੍ਰਦੇਸ਼)  ਭਾਰਤ
ਕਿੱਤਾਕਵੀ ਅਤੇ ਲੇਖਕ

ਭਵਾਨੀ ਪ੍ਰਸਾਦ ਮਿਸ਼ਰ (ਅੰਗਰੇਜ਼ੀ: Bhawani Prasad Mishra, 29 ਮਾਰਚ 1913 - 20 ਫਰਵਰੀ 1985) ਹਿੰਦੀ ਦੇ ਪ੍ਰਸਿੱਧ ਕਵੀ ਅਤੇ ਗਾਂਧੀਵਾਦੀ ਚਿੰਤਕ ਸਨ। ਪਿਆਰ ਨਾਲ ਲੋਕ ਉਨ੍ਹਾਂ ਨੂੰ ਭਵਾਨੀ ਭਾਈ ਕਹਿਕੇ ਬੁਲਾਇਆ ਕਰਦੇ ਸਨ।

ਉਨ੍ਹਾਂ ਨੇ ਆਪ ਨੂੰ ਕਦੇ ਵੀ ਕਦੇ ਨਿਰਾਸ਼ਾ ਵਿੱਚ ਡੁੱਬਣ ਨਹੀਂ ਦਿੱਤਾ। ਜਿਵੇਂ ਸੱਤ - ਸੱਤ ਵਾਰ ਮੌਤ ਨਾਲ ਉਹ ਲੜੇ ਉਂਜ ਹੀ ਆਜ਼ਾਦੀ ਤੋਂ ਪਹਿਲਾਂ ਗੁਲਾਮੀ ਨਾਲ ਲੜੇ ਅਤੇ ਆਜ਼ਾਦੀ ਦੇ ਬਾਅਦ ਤਾਨਾਸ਼ਾਹੀ ਨਾਲ ਵੀ ਲੜੇ। ਐਮਰਜੈਂਸੀ ਦੇ ਦੌਰਾਨ ਨੇਮ ਨਾਲ ਸਵੇਰੇ ਦੁਪਹਿਰ ਸ਼ਾਮ ਤਿੰਨੋਂ ਵੇਲੇ ਉਨ੍ਹਾਂ ਨੇ ਕਵਿਤਾਵਾਂ ਲਿਖੀਆਂ ਸਨ ਜੋ ਬਾਅਦ ਵਿੱਚ ਤ੍ਰੈਕਾਲ ਸੰਧਿਆ ਨਾਮਕ ਕਿਤਾਬ ਵਿੱਚ ਪ੍ਰਕਾਸ਼ਿਤ ਵੀ ਹੋਈਆਂ।[1]

ਭਵਾਨੀ ਭਾਈ ਨੂੰ 1972 ਵਿੱਚ ਬੁਨੀ ਹੂਈ ਰੱਸੀ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 1981-82 ਵਿੱਚ ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਦਾ ਸਾਹਿਤਕਾਰ ਸਨਮਾਨ ਮਿਲਿਆ ਅਤੇ 1983 ਉਨ੍ਹਾਂ ਨੂੰ ਮਧ ਪ੍ਰਦੇਸ਼ ਦੇ ਸਿਖਰ ਸਨਮਾਨ ਨਾਲ ਸਨਮਾਨਤ ਕੀਤਾ ਗਿਆ।

ਹਵਾਲੇ

[ਸੋਧੋ]