ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
Ranjit singh punjab.jpg
ਜਨਮਰਣਜੀਤ ਸਿੰਘ
ਜੁਲਾਈ 1983
ਢੱਡਰੀਆਂ, ਪੰਜਾਬ
ਰਾਸ਼ਟਰੀਅਤਾਭਾਰਤ
ਪੇਸ਼ਾਸਿੱਖ, ਧਾਰਮਿਕ ਪ੍ਰਚਾਰਿਕ ਗਾਇਕ ਅਤੇ ਵਿਦਵਾਨ
ਧਰਮ ਸੰਬੰਧੀ ਕੰਮ
ਲਹਿਰਸਿੱਖੀ
ਮੁੱਖ ਰੂਚੀਆਂਕਥਾ
ਪ੍ਰਸਿੱਧ ਵਿਚਾਰਧਾਰਮਿਕ ਪ੍ਰਚਾਰ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ, ਅਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਹਨ। 16 ਸਾਲ ਦੀ ਉਮਰ 'ਚ ਉਹ ਸਿੱਖੀ ਪ੍ਰਚਾਰ ਦੇ ਖੇਤਰ 'ਚ ਆਏ ਸਨ। ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ 'ਚ ਗੁਰਦੁਆਰਾ ਸਾਹਿਬ ਸ਼ੇਖੂਪੁਰ (ਪਰਮੇਸ਼ਵਰ ਦੁਆਰ) ਬਣਾਇਆ ਹੋਇਆ ਹੈ।[1][2]

ਸੰਬੰਧਿਤ ਵਿਵਾਦ[ਸੋਧੋ]

ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਨਾਮ ਨਾਲ 'ਸੰਤ' ਲਗਾਉਂਦੇ ਸੀ ਅਤੇ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਦੇ ਮੈਂਬਰ ਸਨ। ਫਿਰ ਉਹਨਾਂ ਨੇ ਰਵਾਇਤੀ ਸੰਪਰਦਾਈ ਧਰਮ ਪ੍ਰਚਾਰ ਦੀ ਬਜਾਇ 'ਤਰਕ' ਨੂੰ ਕੇਂਦਰ ਵਿੱਚ ਰੱਖ ਕੇ ਸਿੱਖੀ ਪ੍ਰਚਾਰ ਕਰਨ ਵਾਲੀ ਮਿਸ਼ਨਰੀ ਵਿਚਾਰਧਾਰਾ ਅਨੁਸਾਰ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਹਨਾਂ ਦਾ ਹਰਨਾਮ ਸਿੰਘ ਧੁੰਮਾ ਅਤੇ ਹੋਰ ਧਰਮ ਪ੍ਰਚਾਰਕ ਜਥੇਬੰਦੀਆਂ ਨਾਲ ਟਕਰਾਅ ਵਾਲਾ ਮਾਹੌਲ ਬਣਨ ਲੱਗ ਪਿਆ। ਇਸਦਾ ਆਧਾਰ ਇੱਕ ਦੂਜੇ ਦੀ ਵਿਚਾਰਧਾਰਕ ਖ਼ਿਲਾਫ਼ਤ ਨੂੰ ਬਣਾਇਆ ਗਿਆ। 17 ਮਈ 2016 ਦੀ ਸ਼ਾਮ ਨੂੰ ਇੱਕ ਧਾਰਮਿਕ ਦੀਵਾਨ ਵਿੱਚ ਜਾਣ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਲੁਧਿਆਣਾ 'ਚ 2 ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇੱਕ ਸਾਥੀ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਹੋ ਗਈ ਸੀ ਤੇ ਰਣਜੀਤ ਸਿੰਘ ਵਾਲ-ਵਾਲ ਬਚ ਗਏ। ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਲਗਾਤਾਰ ਜਨਤਰ ਤੌਰ ਉੱਤੇ ਹਰਨਾਮ ਸਿੰਘ ਧੁੰਮਾ 'ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।[3][4]

ਇਸ ਤੋਂ ਪਹਿਲਾਂ 2015 ਵਿੱਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਂਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਅਤੇ ਸਿੱਖ ਸੰਗਤ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਦਰਨੇ ਦੌਰਾਨ ਪੁਲਿਸ ਵੱਲੋਂ ਧਾਰਾ 307 ਅਧੀਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹੋਰ ਸਿੱਖ ਪ੍ਰਚਾਰਕਾਂ ਨੂੰ ਇਰਾਦਾ ਕਤਲ ਅਤੇ ਦੰਗੇ ਭੜਕਾਉਣ ਜਿਹੇ ਦੋਸ਼ਾਂ ਅਧੀਨ 15 ਅਕਤੂਬਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਰਾਤ ਨੂੰ ਦਸ ਵਜੇ ਚੋਰੀ ਛੁਪੇ ਅਦਾਲਤ ਵਿੱਚ ਪੇਸ਼ ਕੀਤਾ ਸੀ।ਅਦਾਲਤ ਨੇ ਇਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਉਹਨਾਂ ਖਿ਼ਲਾਫ਼ ਕੋਈ ਪੁਖ਼ਤਾ ਸਬੂਤ ਨਾ ਮਿਲਣ ਕਰਕੇ 16 ਅਕਤੂਬਰ ਨੂੰ ਰਿਹਾ ਕਰ ਦਿੱਤਾ ਗਿਆ ਸੀ।[5][6]

ਹੋਰਾਂ ਧਾਰਮਿਕ ਜਥੇਬੰਦੀਆਂ ਨਾਲੋਂ ਅਲੱਗ ਹੋਣ ਕਰਕੇ ਆਪਣੇ ਇਸ ਬਾਗ਼ੀ ਰਵਈਏ ਕਰਕੇ ਉਹ ਅਕਸਰ ਖ਼ੁਦ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਦੇ ਰਹਿਣ ਦਾ ਦਾਅਵਾ ਕਰਦੇ ਹਨ।[7]

ਫਿਲਾਸਫੀ[ਸੋਧੋ]

ਢੱਡਰੀਆਂਵਾਲੇ ਪ੍ਰੰਪਰਾਵਾਦੀ ਵਿਚਾਰਾਧਾਰਾ ਉਲਟ, ਸਿਰਫ ਰਸਮਾਂ ਕਰਨ ਦੀ ਜਗਹ, ਲੋਕਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਉੱਤੇ ਰੋਜ਼ਾਨਾ ਜਿੰਦਗੀ ਵਿੱਚ ਅਮਲ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਹ ਆਮ ਸਿੱਖਾਂ ਨੂੰ ਗੁਰਬਾਣੀ ਨੂੰ ਪੜਨ ਅਤੇ ਸਮਝਣ ਲਈ ਪ੍ਰੇਰਣਾ ਦਿੰਦੇ ਹਨ, ਅਤੇ ਰੋਜ਼ਾਨਾ ਗਤੀਵਿਧੀਆਂ ਵਿੱਚ ਅਪਣਾਉਣ ਦੀ ਸਿੱਖਿਆ ਦਿੰਦੇ ਹਨ। ਉਹ ਸਵਰਗ ਜਾਂ ਨਰਕ ਪ੍ਰਤਿ ਵਿਸ਼ਵਾਸ ਤੋਂ ਇਨਕਾਰ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਸ ਵਰਤਮਾਨ ਜਿੰਦਗੀ ਵਿੱਚ ਸਾਡੇ ਕਰਮ ਮਾਨਸਿਕ, ਭਾਵਨਾਤਮਿਕ ਅਤੇ ਰੂਹਾਨੀ ਪੱਧਰਾਂ ਉੱਤੇ ਭੁਗਤਾਨ ਕੀਤੇ ਜਾਂਦੇ ਹਨ। ਲੋਕਾਂ ਨੂੰ ਇਮਾਨਦਾਰ, ਮਿਹਨਤੀ ਹੋਣ ਦੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਉਤਸ਼ਾਹ ਨਾਲ ਨਿਭਾਉਣੀਆਂ ਚਾਹੀਦੀਆਂ ਹਨ। ਉਹ ਲੋਕਾਂ ਨੂੰ ਇੱਕ ਵਿਵਾਹਰਿਕ ਅਤੇ ਸੱਚਾਈ-ਭਰਪੂਰ ਜੀਵਨ ਜੀਊਣ ਦੀ ਸਿੱਖਿਆ ਦਿੰਦੇ ਹਨ। ਉਹ ਜਾਨਵਰਾਂ ਦੀ ਬਲੀ ਵਰਗੇ ਅਭਿਆਸਾਂ ਦਾ ਵੀ ਵਿਰੋਧ ਕਰਦੇ ਹਨ। ਉਹਨਾਂ ਦਾ ਰੱਬ ਵਿੱਚ ਵਿਸ਼ਵਾਸ ਕਿਸੇ ਦੇਵਤੇ, ਸਖਸ਼ੀਅਤ, ਜਾਂ ਪਵਿੱਤਰ-ਸਥਾਨ ਤੱਕ ਸਮੀਤ ਨਹੀਂ ਹੈ। ਗੁਰਬਾਣੀ ਦੇ ਕਥਨ "ਸਭੈ ਘਟ ਰਾਮ ਬੋਲੇ" ਦਾ ਅਰਥ ਉਹ ਇਹ ਕਰਦੇ ਹਨ ਕਿ ਸਰਵ-ਵਿਆਪਕ, ਕੁਦਰਤ ਸਮੇਤ ਸਭ ਦੇ ਅੰਦਰ ਵਸਦਾ ਹੈ। ਉਹ ਵਾਤਾਵਰਨ ਦੇ ਪ੍ਰਦੂਸ਼ਣ ਦੇ ਸਖਤ ਖਿਲਾਫ ਹਨ। "ਸਾਨੂੰ ਕੁਦਰਤ ਦਾ ਓਸੇ ਤਰਾਂ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕੁਦਰਤ ਸਾਡਾ ਧਿਆਨ ਰੱਖਦੀ ਹੈ"[8][9] ਕੁਦਰਤ ਦਾ ਨਿਯਮ ਉਹਨਾਂ ਦੁਆਰਾ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਕੁਦਰਤ ਨਿਯਮਾਂ ਵਿੱਚ ਬੰਨੀ ਹੁੰਦੀ ਹੈ ਅਤੇ ਜੇਕਰ ਅਸੀਂ ਇਸ ਨੂੰ ਅਪਣਾਉਂਦੇ ਹਾਂ, ਤਾਂ ਨਤੀਜੇ ਮਿਲਦੇ ਹੀ ਹਨ।[10]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. ਬੁੱਟਰ, ਤਲਵਿੰਦਰ ਸਿੰਘ (2018-05-25). "ਢੱਡਰੀਆਂਵਾਲੇ ਦੀ ਦਮਦਮੀ ਟਕਸਾਲ ਨਾਲ ਸਾਂਝ ਤੋਂ ਵਿਰੋਧਤਾ ਤੱਕ" (in ਅੰਗਰੇਜ਼ੀ). Retrieved 2019-02-22. 
  2. "Google Maps". Google Maps. Retrieved 2019-02-22. 
  3. "ਜਥੇਦਾਰ ਅਵਤਾਰ ਸਿੰਘ ਨੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਜਾਨ ਲੇਵਾ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ।" (in ਅੰਗਰੇਜ਼ੀ). Retrieved 2019-02-22. 
  4. "ਰਣਜੀਤ ਸਿੰਘ ਢੱਡਰੀਆਂਵਾਲੇ ਦੀ ਦਮਦਮੀ ਟਕਸਾਲ ਨਾਲ ਸਾਂਝ ਤੋਂ ਵਿਰੋਧਤਾ ਤੱਕ: ਨਜ਼ਰੀਆ - BBC Punjabi". Dailyhunt (in ਅੰਗਰੇਜ਼ੀ). Retrieved 2019-02-22. 
  5. "ਭਾਈ ਪੰਥਪ੍ਰੀਤ ਸਿੰਘ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਪੁਲਿਸ ਨੇ ਕੀਤਾ ਰਿਹਾਅ". Sikh Siyasat News (in ਅੰਗਰੇਜ਼ੀ). Retrieved 2019-02-22. 
  6. "ਭਾਈ ਪੰ੍ਰਥਪ੍ਰੀਤ ਸਿੰਘ ਖਾਲਸਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖਾਂ ਦੇ ਨਵੇਂ ਧਾਰਮਿਕ ਆਗੂ ਵਜੋਂ ਉਭਰੇ |:: Daily Punjab Times::" (in ਅੰਗਰੇਜ਼ੀ). Retrieved 2019-02-22. 
  7. ਸਪੋਕਸਮੈਨ, ਸਿੱਖ. "ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ - ਸਿੱਖ ਸਪੋਕਸਮੈਨ". www.sikhspokesman.com (in ਅੰਗਰੇਜ਼ੀ). Retrieved 2019-02-22. 
  8. Emm Pee (27 April 2019), We all are in Nature | Bhai Ranjit Singh Khalsa Dhadrianwale, https://www.youtube.com/watch?v=2l7UIneORN0, retrieved on 31 ਮਈ 2019 
  9. Bhai Ranjit Singh Khalsa Dhadrianwale (29 May 2018), **LETS MAKE THE EARTH INTO HEAVEN**…Sikhi is about giving others life, not taking lives|Dhadrianwale, https://www.youtube.com/watch?v=-m5qVVxFN7w, retrieved on 31 ਮਈ 2019 
  10. Emm Pee (17 April 2019), Law of Nature | Bhai Ranjit Singh Khalsa Dhadrianwale, https://www.youtube.com/watch?v=Q_O9iYt7TKI, retrieved on 31 ਮਈ 2019