ਭਾਈ ਲਾਲ ਜੀ
ਭਾਈ ਲਾਲ ਮੁਹੰਮਦ ਅੰਮ੍ਰਿਤਸਰੀ ਬੇਸ਼ਕੀਮਤੀ, ਅਨਮੋਲ ਤੇ ਦੁਰਲੱਭ ਕਿਸਮ ਦਾ ਅਣਮੁੱਲਾ ਲਾਲ, ਬਹੁ-ਗੁਣੀ, ਬਹੁ-ਪੱਖੀ ਅਤੇ ਫ਼ਨਕਾਰਾਂ ਦਾ ਫ਼ਨਕਾਰ ਸਨ। ਭਾਈ ਲਾਲ ਨੂੰ ਸ਼ਾਸਤਰੀ ਅਤੇ ਗੁਰਮਤਿ ਸੰਗੀਤ ਦਾ ਥੰਮ੍ਹ ਮੰਨਿਆ ਜਾਂਦਾ ਸੀ, ਜਿਸ ਦਾ ਕੋਈ ਸਾਨੀ ਜਾਂ ਤੋੜ ਨਹੀਂ ਸੀ।
ਮੁੱਢਲਾ ਜੀਵਨ ਅਤੇ ਸੰਗੀਤ
[ਸੋਧੋ]ਭਾਈ ਲਾਲ ਜੀ ਦਾ ਜਨਮ ਸੰਨ 1887 ਵਿੱਚ ਅੰਮ੍ਰਿਤਸਰ ਜ਼ਿਲ੍ਹੇ ’ਚ ਹੋਇਆ ਸੀ। ਆਪ ਦਾ ਸਬੰਧ ਅੰਮ੍ਰਿਤਸਰੀਏ ਰਬਾਬੀ ਖ਼ਾਨਦਾਨ ਨਾਲ ਸੀ। ਸੰਗੀਤ ਦੀ ਤਾਲੀਮ ਲਈ ਆਪ ਨੇ ਸੰਨ 1919-20 ’ਚ ਕਪੂਰਥਲਾ ਵਾਲੇ ਭਾਈ ਮਹਿਬੂਬ ਅਲੀ ਸਿਤਾਰ ਨਿਵਾਜ਼ ਨੂੰ ਆਪਣਾ ਉਸਤਾਦ ਧਾਰ ਲਿਆ। ਭਾਈ ਲਾਲ ਜੀ ਦੀ ਸੰਗੀਤ ਖਿਚ ਹਿੰਦੁਸਤਾਨ ਦੇ ਸਿਰਕੱਢ ਉਸਤਾਦ ਪੰਡਤ ਭਾਸਕਰ ਰਾਉ ਪਾਸ ਲੈ ਗਈ।[1]
ਦਰਬਾਰੀ ਕੀਰਤਨੀਏ
[ਸੋਧੋ]ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਧੁਰ ਅੰਦਰ ਆਪ ਜੀ ਦੀ ਕੀਰਤਨ ਦੀ ਚੌਂਕੀ ਹੁੰਦੀ ਸੀ ਤਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਆਲੇ ਦੁਆਲੇ ਦੇ ਸਭ ਲੋਕ ਦਰਬਾਰ ਸਾਹਿਬ ਵੱਲ ਨੂੰ ਉਮੜ ਪੈਂਦੀਆਂ ਅਤੇ ਭਾਈ ਲਾਲ ਦੇ ਰੂਹਾਨੀ ਕੀਰਤਨ ਦਾ ਅਨੰਦ ਲੈਣ ਲਈ। ਭਾਈ ਲਾਲ ਦੀ ਕੀਰਤਨ ਸ਼ੈਲੀ ਤੇ ਗਾਇਕੀ ਵਿੱਚ ਗੁਰਮਤਿ ਸੰਗੀਤ ਦੀ ਹੂਕ ਤੇ ਰੂਹਾਨੀਅਤ ਦੀਆਂ ਅਮੁੱਕ ਲਹਿਰਾਂ ਹੁੰਦੀਆਂ ਸਨ ਜਿਹੜੀਆਂ ਕਿ ਹਰ ਸਰੋਤੇ ਦੇ ਮਨਾਂ ਵਿੱਚ ਲਹਿ ਇਸ਼ਨਾਨ ਕਰਵਾ ਦਿੰਦੀਆਂ ਸਨ ਅਤੇ ਹਰ ਮਜ੍ਹਬ ਦਾ ਹੀ ਸਰੋਤਾ ਕੀ ਹਿੰਦੂ, ਮੁਸਲਮਾਨ, ਸਿੱਖ, ਇਸਾਈ ਅਤੇ ਸੰਗੀਤ ਪ੍ਰੇਮੀ ਅੱਛ-ਅੱਛ ਕਰਦੇ ਸਨ।
ਸਨਮਾਨ
[ਸੋਧੋ]ਆਪ ਨੂੰ ਕਿੰਨੇ ਹੀ ਮਿਆਰੀ ਖਿਤਾਬਾਂ ਨਾਲ ਨਿਵਾਜਿਆ ਜਾਣ ਲੱਗ ਪਿਆ, ਜਿਵੇਂ ਗੰਧਰਵ ਗਾਇਕ]], [[ਨਾਇਕ, ਗੁਣੀ, ਪੰਡਤ ਆਦਿ ਦਾ ਖਿਤਾਬ। ਸੰਨ 1927 ’ਚ ਭਾਈ ਲਾਲ ਨੂੰ ਸ਼ਿਕਾਰਪੁਰ ਮਿਊਜ਼ਿਕ ਕਾਨਫਰੰਸ ਸਮੇਂ ਸੰਗੀਤ ਸਾਗਰ ਦਾ ਵਕਾਰੀ ਐਵਾਰਡ ਵੀ ਪ੍ਰਾਪਤ ਹੋਇਆ। ਭਾਈ ਲਾਲ ਗੁਰਬਾਣੀ ਸੰਗੀਤ ਦੇ ਇੱਕ ਮਹਾਨ ਤੇ ਵੱਡੇ ਵਿਦਵਾਨ ਸਨ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਆਪ ਜੀ ਕਈ ਵਰ੍ਹੇ ਹਜ਼ੂਰੀ ਰਾਗੀ ਦੀ ਸਤਿਕਾਰਤ ਪਦਵੀ ’ਤੇ ਰਹੇ। ਇਹ ਉਹੀ ਪਦਵੀ ਤੇ ਗੱਦੀ ਸੀ ਜਿਸ ਉੱਪਰ ਕਦੇ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਸ਼ਸੋਭਤ ਰਹੇ ਹਨ।
ਅੰਤਿਮ ਸਮਾਂ
[ਸੋਧੋ]ਸਿੱਖ ਕੌਮ ਅਤੇ ਪੰਜਾਬੀਆਂ ਦਾ ਇਹ ਬਹੁ-ਅਣਮੁੱਲਾ ਲਾਲ ਇੱਕ ਰੋਜ਼ ਬਹੁਤ ਹੀ ਘੋਰ ਨਿਰਾਸ਼ਾ ਦੇ ਆਲਮ ’ਚ ਘਿਰ ਗਿਆ ਅਤੇ ਆਪਣੇ ਘਰ ਦੀ ਨਜ਼ਦੀਕੀ ਮਸਜਿਦ ਦੀ ਸਰਦਣਾ ਉੱਤੇ ਸਿਰ ਪਟਕ-ਪਟਕ ਕੇ ਲਹੂੁ ਲੂਹਾਨ ਹੁੰਦਾ ਹੋਇਆ 27 ਅਪਰੈਲ 1962 ਵਿੱਚ ਅੱਲਾ ਨੂੰ ਪਿਆਰਾ ਹੋ ਗਿਆ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-07. Retrieved 2014-06-10.
{{cite web}}
: Unknown parameter|dead-url=
ignored (|url-status=
suggested) (help)