ਹਰਿਮੰਦਰ ਸਾਹਿਬ
ਸ੍ਰੀ ਹਰਿਮੰਦਰ ਸਾਹਿਬ | |
---|---|
ਦਰਬਾਰ ਸਾਹਿਬ | |
ਧਰਮ | |
ਮਾਨਤਾ | ਸਿੱਖੀ |
ਟਿਕਾਣਾ | |
ਟਿਕਾਣਾ | ਅੰਮ੍ਰਿਤਸਰ |
ਰਾਜ | ਪੰਜਾਬ |
ਦੇਸ਼ | ਭਾਰਤ |
ਗੁਣਕ | 31°37′12″N 74°52′35″E / 31.62000°N 74.87639°E |
ਆਰਕੀਟੈਕਚਰ | |
ਨੀਂਹ ਰੱਖੀ | ਦਸੰਬਰ 1581[1] |
ਮੁਕੰਮਲ | 1589 (ਇਮਾਰਤ ਦੀ ਉਸਾਰੀ), 1604 (ਆਦਿ ਗ੍ਰੰਥ ਦੀ ਸਥਾਪਨਾ) [1] |
ਵੈੱਬਸਾਈਟ | |
sgpcamritsar |
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ।[2][3] ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।[2][4]
ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ।[5][6] ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ।[7] 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।[2][8]
ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਮੌਜੂਦਾ ਰੂਪ 1764 ਵਿੱਚ ਸੁਲਤਾਨ-ਉਲ-ਕੌਮ ਮਹਾਰਾਜ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿੱਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿੱਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ।
ਜੇ ਅਸੀਂ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿੱਚ ਹਰ ਮੁਲਕ, ਧਰਮ, ਜਾਤਿ, ਲਿੰਗ ਆਦਿ ਦੇ ਲੱਗਭਗ ਇੱਕ ਲੱਖ ਤੋਂ ਵੱਧ ਲੋਕ ਹਰ ਰੋਜ਼ ਗੁਰੂ ਕਾ ਲੰਗਰ ਛੱਕਦੇ ਹਨ।
ਇਤਿਹਾਸ
[ਸੋਧੋ]ਅੰਮ੍ਰਿਤਸਰ ਸ਼ਹਿਰ ਦੀ ਨੀਂਹ 1577 ਵਿੱਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੋਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੋਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿੱਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।ਗੁਰੂ ਅਰਜਨ, ਜਿਨ੍ਹਾਂ ਨੇ ਸਰੋਵਰ ਮੁਕੰਮਲ ਕਰਵਾਇਆ, ਸੰਤੋਖਸਰ ਤੇ ਰਾਮਸਰ ਦੇ ਤਾਲ ਖੁਦਵਾਏ ਅਤੇ ਸਰੋਵਰ ਦੇ ਵਿੱਚਕਾਰ ਹਰਿਮੰਦਰ ਸਾਹਿਬ ਬਣਵਾਇਆ, ਦੇ ਸਮੇਂ ਇਹ ਸ਼ਹਿਰ ਤਰੱਕੀ ਕਰਦਾ ਗਿਆ।ਗੁਰੂ ਹਰਗੋਬਿੰਦ ਸਾਹਿਬ ਨੇ ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ ਅਤੇ ਕੌਲਸਰ ਤੇ ਬਿਬੇਕਸਰ ਦੇ ਤਾਲ ਖੁਦਵਾਏ ਅਤੇ ਸ਼ਹਿਰ ਦੀ ਪੱਛਮੀ ਹਦੂਦ ਵਿੱਚ ਲੋਹ ਗੜ੍ਹ ਦਾ ਕਿਲਾ ਉੱਸਰਵਾਇਆ। 1635 ਵਿੱਚ ਜਦੌਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਗਏ ਤਾਂ ਤਕਰੀਬਨ 65 ਸਾਲ ਸ਼ਹਿਰ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਹੇਠ ਰਿਹਾ। 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸ਼ਹਿਰ ਦੇ ਪ੍ਰਬੰਧ ਲਈ ਭੇਜਿਆ।
18ਵੀਂ ਸਦੀ ਵਿੱਚ ਕਈ ਉਤਾਰ ਚੜਾਉ ਸ਼ਹਿਰ ਵਿੱਚ ਹੋਏ। 1765 ਵਿੱਚ ਮਿਸਲਾਂ ਦੀ ਸਰਦਾਰੀ ਕਾਇਮ ਹੋਣ ਉਪਰੰਤ ਕਈ ਮਿਸਲ ਸਰਦਾਰਾਂ ਨੇ ਅੰਮ੍ਰਿਤਸਰ ਦਾ ਪ੍ਰਬੰਧ ਸੰਭਾਲਿਆ। ਵਖ ਵਖ ਸਰਦਾਰਾਂ ਨੇ ਪਵਿੱਤਰ ਸਰੋਵਰ ਦੇ ਆਲੇ ਦੁਆਲੇ ਆਪਣੇ ਬੁੰਗੇ ਕਾਇਮ ਕੀਤੇ ਅਤੇ ਬਾਹਰਵਾਰ ਕਟੜੇ ਯਾ ਹਲਕੇ ਕਾਇਮ ਕੀਤੇ ਜੋਕਿ ਵਪਾਰੀਆਂ ਤੇ ਦਸਤਕਾਰਾਂ ਦੀ ਤਰੱਕੀ ਤੇ ਵਾਧੇ ਲਈ ਸਨ। ਅਹਿਮ ਫ਼ੈਸਲੇ ਲੈਣ ਲਈ ਅੰਮ੍ਰਿਤਸਰ ਵਿੱਚ ਸਰਬੱਤ ਖਾਲਸਾ ਦੀਵਾਨ ਕੀਤੇ ਜਾਂਦੇ ਸਨ।ਇਸ ਤਰਾਂ ਇਹ ਸ਼ਹਿਰ ਖਾਲਸੇ ਦੀ ਰਾਜਧਾਨੀ ਦੇ ਰੂਪ ਵਿੱਚ ਸਾਹਮਣੇ ਆਇਆ। ੧੮ਵੀਂ ਸਦੀ ਦੇ ਅੰਤ ਤਕ ਅੰਮ੍ਰਿਤਸਰ ਪੰਜਾਬ ਦਾ ਇੱਕ ਉੱਘਾ ਵਪਾਰਕ ਕੇਂਦਰ ਬਣ ਚੁੱਕਾ ਸੀ।
ਰਣਜੀਤ ਸਿੰਘ, ਜੋ ਕਿ 1801 ਤੱਕ ਮਹਾਰਾਜੇ ਦੀ ਪਦਵੀ ਪ੍ਰਾਪਤ ਕਰ ਚੁੱਕਿਆ ਸੀ ਨੇ 1805 ਵਿੱਚ ਇਥੇ ਆਪਣਾ ਅਧਿਕਾਰ ਜਮਾਇਆ ਜਦੌਂ ਉਸ ਨੇ ਜ਼ਮਜ਼ਮਾ ਤੋਪ ਤੇ ਭੰਗੀ ਸਰਦਾਰਾਂ ਦੇ ਕਿਲੇ ਅਤੇ ਤੋਸ਼ੇਖਾਨੇ ਤੇ ਆਪਣਾ ਦਬਦਬਾ ਬਣਾ ਲਿਆ। 1815 ਵਿੱਚ ਰਾਮਗੜੀਆ ਕਿਲਾ ਹਥਿਆ ਲੈਣ ਉਪਰੰਤ 1820 ਵਿੱਚ ਆਹਲੂਵਾਲੀਆ ਤੇ ਕਨ੍ਹਈਆ ਮਿਸਲ ਨੂੰ ਅਧੀਨ ਕਰ ਲੈਣ ਬਾਦ ਪੂਰਾ ਅੰਮ੍ਰਿਤਸਰ ਰਣਜੀਤ ਸਿੰਘ ਦੇ ਪ੍ਰਬੰਧ ਹੇਠ ਆ ਗਿਆ। ਰਣਜੀਤ ਸਿੰਘ ਦੇ ਸਮੇਂ ਕਿਲਾ ਗੋਬਿੰਦ ਗੜ੍ਹ ਬਣਵਾਇਆ ਗਿਆ, ਰਾਮ ਬਾਗ ਲਵਾਇਆ ਗਿਆ ਅਤੇ ਦਰਬਾਰ ਸਾਹਿਬ ਦੀ ਇਮਾਰਤ ਉੱਤੇ ਸੋਨਾ ਜੜਵਾਉਣ ਦਾ ਕੰਮ ਹੋਇਆ। ਇਸ ਸਭ ਨਾਲ ਸ਼ਹਿਰ ਦੀ ਤਰੱਕੀ ਵਿੱਚ ਬੇਅੰਤ ਵਾਧਾ ਹੋਇਆ ਅਤੇ ਇਹ ਸਨਅਤੀ ਤੇ ਵਪਾਰਕ ਤਰੱਕੀ ਵਿੱਚ ਹੋਰ ਅੱਗੇ ਵਧਿਆ।
ਸਰੋਵਰ ਦੇ ਨਿਰਮਾਣ ਤੋਂ ਖਾਲਸਾ ਸਾਜਨਾ ਤੱਕ
[ਸੋਧੋ]ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇੱਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (1550-1635) ਪਾਸੌਂ 28 ਦਸੰਬਰ 1588 ਨੂੰ ਰਖਵਾਇਆ ਸੀ। ਇਸ ਤੌਂ ਪਹਿਲਾਂ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ (1534-1581) ਸ਼ੁਰੂ ਕਰਵਾ ਚੁੱਕੇ ਸਨ। ਕੁਝ ਹਵਾਲਿਆ ਉਹ ਜ਼ਮੀਨ ਤੁੰਗ ਪਿੰਡ ਦੇ ਵਸਨੀਕਾਂ ਪਾਸੌਂ ਖਰੀਦੀ ਗਈ ਸੀ ਪਰ ਦੁਸਰੇ ਪਾਸੇ ਹੋਰਾਂ ਦਾ ਕਹਿਣਾ ਹੈ ਕਿ ਉਹ ਜ਼ਮੀਨ ਸਮਰਾਟ ਅਕਬਰ ਵਲੋਂ ਸ਼੍ਰੀ ਬੀਬੀ ਭਾਨੀ ਜੀ ਨੂੰ ਉਸ ਵਕਤ ਤੋਹਫੇ ਵਜੋਂ ਭੇਟ ਕੀਤੀ ਗਈ ਸੀ ਜੱਦ ਉਨ੍ਹਾਂ ਦਾ ਵਿਆਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ। ਸਰੋਵਰ ਨੂੰ ਪੱਕਾ ਕਰਵਾਉਣ ਦਾ ਕੰਮ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਸ ਸਰੋਵਰ ਦੇ ਠੀਕ ਵਿੱਚਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਉੱਸਾਰੀ ਗਈ ਜਿਸ ਦੀ ਕਾਰ ਸੇਵਾ ਸਿੱਖਾਂ ਨੇ ਕੀਤੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ,16 ਅਗਸਤ 1604 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪ ਕੀਤੀ ਸੀ। ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲਾ ਗ੍ਰੰਥੀ ਥਾਪਿਆ ਗਿਆ। ਗੁਰੂ ਅਰਜਨ ਸਾਹਿਬ ਨੇ ਰੋਜ਼ਾਨਾ ਸਾਰਾ ਦਿਨ ਅਤੇ ਦੇਰ ਰਾਤ ਤੱਕ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਦੀ ਜੋ ਮਰਯਾਦਾ ਬੰਨ੍ਹੀ ਸੀ ਉਹ ਕਿ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਜੱਦ 1635 ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕਾ ਚੱਕ (ਸ੍ਰੀ ਅੰਮ੍ਰਿਤਸਰ) ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤਾਂ ਉਨ੍ਹਾਂ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਚਲਾ ਗਿਆ। ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੱਦ 1664 ਵਿੱਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਨਵੇਂ ਵਾਰਸਾਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿਤਾ ਅਤੇ ਦਰਵਾਜ਼ੇ ਬੰਦ ਕਰ ਲਏ।
ਖਾਲਸਾ ਸਾਜਨਾ ਤੋਂ ਲੈ ਕੇ ਰਣਜੀਤ ਸਿੰਘ ਦੌਰਾਨ
[ਸੋਧੋ]ਅੰਮ੍ਰਿਤਸਰ ਦੇ ਲੋਕਾਂ ਦੀ ਬੇਨਤੀ 'ਤੇ 1699 ਵੀ. ਦੀ ਵਿਸਾਖੀ ਨੂੰ ਖਾਲਸਾ ਸਾਜਨਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਭਾਈ ਭੁਪਾਲ ਸਿੰਘ, ਭਾਈ ਗੁਲਜ਼ਾਰ ਸਿੰਘ, ਕੇਹਰ ਸਿੰਘ, ਦਾਨ ਸਿੰਘ, ਕੀਰਤ ਸਿੰਘ ਦੇ ਨਾਲ ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਦੇ ਪ੍ਰਬੰਧ ਲਈ ਸ਼੍ਰੀ ਅੰਮ੍ਰਿਤਸਰ ਭੇਜਿਆ। 1709 ਤੋਂ 1765 ਵਿੱਚਲੇ ਵਰ੍ਹੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈ ਬਹੁਤ ਉਥਲ ਪੁਥਲ ਵਾਲਾ ਸਨ। 1733 ਵਿੱਚ ਜੱਦ ਜ਼ਕਰਿਆਂ ਖਾਨ ਨੇ ਸਿੱਖਾਂ ਦੇ ਪ੍ਰਤਿਨਿੱਧ ਕਪੂਰ ਸਿੰਘ ਨੂੰ ਨਵਾਬੀ ਦੀ ਭੇਂਟ ਕੀਤੀ ਤਾਂ ਹਰਿਮੰਦਰ ਸਾਹਿਬ ਵਿਖੇ ਕੁਝ ਸਮਾਂ ਗੁਰੂ ਹਰਗੋਬੀੰਦ ਸਾਹਿਬ ਦੇ ਸਮੇਂ ਵਾਲੀ ਰੌਣਕ ਵਾਲਾ ਬਣ ਗਿਆ। ਪਰ 1735 ਵਿੱਚ ਅਹਿਦਨਾਮਾ ਟੁੱਟ ਜਾਣ ਕਰਕੇ ਸਿਖਾਂ ਨੂੰ ਫਿਰ ਜੰਗਲਾਂ ਵੱਲ ਜਾਣਾ ਪਿਆ। ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਲਿਆ ਗਿਆ ਤੇ 1737 ਵਿੱਚ ਉਨ੍ਹਾਂ ਨੂੰ ਕਤਲ ਕਰ ਦਿਤਾ ਗਿਆ। ਇੱਕ ਰਾਜਪੂਤ ਜ਼ਿਮੀਂਦਾਰ ਮੱਸੇ ਰੰਘੜ ਨੂੰ ਅੰਮ੍ਰਿਤਸਰ ਦਾ ਕੋਤਵਾਲ ਥਾਪ ਕੇ ਸ਼ਹਿਰ ਕਬਜ਼ੇ ਵਿੱਚ ਕਰ ਲਿਆ ਗਿਆ। ਮੱਸੇ ਰੰਘੜ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸਰੋਵਰ ਨੂੰ ਭਰ ਦਿੱਤਾ ਅਤੇ ਇਸ ਪਵਿਤੱਰ ਥਾਂ ਨੂੰ ਹਰਮ ਦੀ ਤਰ੍ਹਾਂ ਇਸਤੇਮਾਲ ਕਰਨ ਲੱਗਾ। ਇਸ ਅਪਵਿੱਤਰਤਾ ਤੇ ਅਪਮਾਨ ਦਾ ਬਦਲਾ ਲੈਣ ਲਈ ਮੀਰਾਂ ਕੋਟ ਦੇ ਭਾਈ ਮਤਾਬ ਸਿੰਘ ਤੇ ਮਾੜੀ ਕੰਬੋਕੇ ਦੇ ਭਾਈ ਸੁਖਾ ਸਿੰਘ ਨੇ ਭੇਸ ਵਟਾ ਕੇ ਹਰਿਮੰਦਰ ਸਾਹਿਬ ਆ ਦਾਖ਼ਲ ਹੋਏ ਮੱਸੇ ਰੰਘੜ ਦਾ ਸਿਰ ਜਾ ਵੱਢਿਆ ਤੇ ਸੁਰੱਖਿਅਤ ਵਾਪਸ ਆਪਣੇ ਡੇਰੇ ਪਰਤ ਆਏ। ਇਹ ਵਾਕਿਆ 11 ਅਗਸਤ 1740 ਦਾ ਹੈ। 1753 ਵਿੱਚ ਮੀਰ ਮੰਨੂ ਦੀ ਮੌਤ ਤੌਂ ਬਾਦ ਸਿੱਖਾਂ ਦਾ ਹਰਿਮੰਦਰ ਸਾਹਿਬ ਲਗਭਗ ਸੁਤੰਤਰ ਆਣਾ ਜਾਣਾ ਹੋ ਗਿਆ ਸੀ। ਦਿੱਲੀ ਸਰਕਾਰ ਦਾ ਪੰਜਾਬ ਤੇ ਕੰਟ੍ਰੋਲ ਨਾਮ ਮਾਤਰ ਦਾ ਹੀ ਰਿਹਾ ਸੀ ਅਤੇ ਸਿੱਖ ਵੱਖ-ਵੱਖ ਮਿਸਲਾਂ ਦੇ ਪ੍ਰਬੰਧ ਹੇਠ ਪੰਜਾਬ ਦਾ ਪ੍ਰਬੰਧ ਚਲਾ ਰਹੇ ਸੀ। ਅੰਮ੍ਰਿਤਸਰ ਦਾ ਇਲਾਕਾ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਦੇ ਪ੍ਰਬੰਧ ਹੇਠ ਸੀ। 1762 ਵਿੱਚ ਛੇਵੇਂ ਅਫਗਾਨ ਹੱਲੇ ਵੇਲੇ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ। ਉਸੇ ਸਾਲ ਦਿਵਾਲੀ ਵੇਲੇ ਸਿੱਖ ਫਿਰ ਹਰਿਮੰਦਰ ਸਾਹਿਬ ਵਿਖੇ ਇਕੱਠੇ ਹੋਏ। 1764 ਵਿੱਚ ਸਰਹਿੰਦ ਫ਼ਤਿਹ ਕਰਨ ਪਿਛੌਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀਆਂ ਮਿਸਲਾਂ ਨੂੰ ਇੱਕ ਮੁੱਠ ਕੀਤਾ ਤੇ ਹਰਿਮੰਦਰ ਸਾਹਿਬ ਦੀ ਮੁੜ ਉਸਾਰੀ ਲਈ ਫੰਡ ਇਕੱਠਾ ਕਰਨ ਦਾ ਹੁਕਮ ਜ਼ਾਰੀ ਕੀਤਾ। ਮਿਸਲਾਂ ਦੇ ਸਰਦਾਰ ਆਪਣੇ ਜਿੱਤੇ ਹੋਏ ਮਾਲ ਦਾ ਇੱਕ ਹਿੱਸਾ ਇਸ ਫ਼ੰਡ ਲਈ ਰਾਖਵਾਂ ਰਖਦੇ ਸਨ। ਇਸ ਤਰਾਂ ਇਕੱਠੀ ਕੀਤੀ ਗਈ ਰਕਮ ਨੂੰ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਜਮਾਂ ਕੀਤਾ ਜਾਂਦਾ ਸੀ। ਸੁਰ ਸਿੰਘ ਪਿੰਡ ਦੇ ਭਾਈ ਦੇਸ ਰਾਜ ਨੂੰ ਸਾਰੇ ਕੰਮ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਅਤੇ ਇੱਕ ਖਾਸ ਸੀਲ ‘ਗੁਰੂ ਕੀ ਮੋਹਰ’ ਦੇ ਦੀ ਦਿਤੀ ਗਈ ਜਿਸ ਦੁਆਰਾ ਉਹ ਹੋਰ ਵੀ ਫ਼ੰਡ ਇਕੱਠਾ ਕਰ ਸਕਦਾ ਸੀ। ਸਤਵੇਂ ਹਮਲੇ ਵੇਲੇ 1 ਦਸੰਬਰ 1764 ਨੂੰ ਅਬਦਾਲੀ ਮਾਰ ਮਾਰ ਕਰਦਾ ਹੋਇਆ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸ਼ਹੀਦ ਮਿਸਲ ਦੇ ਸ੍ਰ: ਗੁਰਬਖਸ਼ ਹਿੰਘ ਨੇ 30 ਸਿੰਘਾਂ ਦੀ ਅਗਵਾਈ ਕਰਦੇ ਹੋਏ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ। ਰਣਜੀਤ ਸਿੰਘ ਦੇ ਤਾਕਤ ਵਿੱਚ ਆਉਣ ਤੱਕ ਗੁਰੂਦੁਆਰੇ ਦੀ ਪਵਿਤੱਰ ਇਮਾਰਤ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਸੀ। ਹਰਿਮੰਦਰ ਸਾਹਿਬ ਆਪਣੀ ਅੱਜ ਦੀ ਹੋਂਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸ ਵਕਤ ਆਇਆ ਜੱਦ ਕੰਧਾਂ ਤੇ ਛੱਤ ਤੇ ਸ਼ਿੰਗਾਰਦਾਰ ਜੜ੍ਹਤ ਤੇ ਨਕਾਸ਼ਕਾਰੀ ਇਨ੍ਹਾਂ ਦਿਨਾਂ ਵਿੱਚ ਕੀਤੀ ਗਈ।
ਇਮਾਰਤ
[ਸੋਧੋ]ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਸਾਹਿਬਾਨ ਵਲੌਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ। ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ। ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ੦ ਵਿੱਚ ਸ਼ੁਰੂ ਹੋ ਗਿਆ। ਦੋਵੇਂ 1577 ਈ੦ ਵਿੱਚ ਬਣ ਕੇ ਤਿਆਰ ਸਨ।
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿੱਚ ਵਿੱਚ ਰੱਖਵਾਈ ਗਈ ਸੀ। ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ।
ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ। ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿੱਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ। ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿੱਚ ਆਉਣ ਦਾ ਸੱਦਾ ਦਿੱਤਾ।
ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ੦ ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇਂ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕੀਤਾ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ। ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ।
ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ 'ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿੱਚ ਹੈ। ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ। ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿੱਚ ਇੱਕ ਦਰਵਾਜ਼ਾ ਹੈ। ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ। ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ। ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ। ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ। ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ।
ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ। ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ। ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ। ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ। ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ। ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ। ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ। ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ। ਇੱਕ ਹੋਰ ਉਲਟੇ ਪੰਕਜ ਦੇ ਉੱਪਰ 'ਕਲਸ਼' ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿੱਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿੱਚ ਸਭ ਤੋਂ ਵਧੀਆ ਇਮਾਰਤਾ ਵਿੱਚ ਵੰਡਿਆ ਜਾਂਦਾ ਹੈ।
ਗ੍ਰੰਥੀ ਸਹਿਬਾਨ
[ਸੋਧੋ]ਬਾਬਾ ਬੁੱਢਾ ਸਾਹਿਬ ਜੀ ਤੋ ਲੈ ਕੇ ਹੁਣ ਤੱਕ ਜੋ ਸ੍ਰੀ ਦਰਬਾਰ ਸਾਹਿਬ ਦੀ ਦੇ ਗ੍ਰੰਥੀ ਰਹੇ ਹਨ ਉਹਨਾਂ ਦੇ ਨਾਮ ਇਸ ਤਰ੍ਹਾਂ ਹਨ ਜੀ!
- ਬਾਬਾ ਬੁੱਢਾ ਜੀ
- ਬਾਬਾ ਬਿੰਧੀ ਚੰਦ ਜੀ
- ਭਾਈ ਮਨੀ ਸਿੰਘ ਜੀ
- ਸੰਤ ਗੋਪਾਲ ਦਾਸ ਜੀ ਉਦਾਸੀ
- ਭਾਈ ਚੰਚਲ ਸਿੰਘ ਜੀ
- ਭਾਈ ਆਤਮਾ ਸਿੰਘ ਜੀ
- ਭਾਈ ਸ਼ਾਮ ਸਿੰਘ ਜੀ
- ਭਾਈ ਜੱਸਾ ਸਿੰਘ ਜੀ
- ਭਾਈ ਜਵਾਹਰ ਸਿੰਘ ਜੀ
- ਭਾਈ ਹਰਨਾਮ ਸਿੰਘ ਜੀ
- ਭਾਈ ਫਤਹਿ ਸਿੰਘ
- ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਆ
- ਮਹੰਤ ਮੂਲ ਸਿੰਘ ਜੀ ( ਗੋਇੰਦਵਾਲ ਵਾਲੇ )
- ਗਿਆਨੀ ਭੁਪਿੰਦਰ ਸਿੰਘ ਜੀ
- ਗਿਆਨੀ ਚੇਤ ਸਿੰਘ ਜੀ
- ਭਾਈ ਮੱਖਣ ਸਿੰਘ ਜੀ
- ਭਾਈ ਲਾਭ ਸਿੰਘ ਜੀ
- ਗਿਆਨੀ ਠਾਕੁਰ ਸਿੰਘ ਜੀ
- ਗਿਆਨੀ ਅੱਛਰ ਸਿੰਘ ਜੀ
- ਗਿਆਨੀ ਅਰਜਨ ਸਿੰਘ ਜੀ
- ਗਿਆਨੀ ਕਪੂਰ ਸਿੰਘ ਜੀ
- ਗਿਆਨੀ ਨਿਰੰਜਨ ਸਿੰਘ ਜੀ
- ਗਿਆਨੀ ਮਨੀ ਸਿੰਘ ਜੀ
- ਗਿਆਨੀ ਕਿਰਪਾਲ ਸਿੰਘ ਜੀ ਹੈਡ ਗ੍ਰੰਥੀ
- ਗਿਆਨੀ ਸਾਹਿਬ ਸਿੰਘ ਜੀ
- ਗਿਆਨੀ ਮੋਹਨ ਸਿੰਘ ਜੀ ਹੈਡ ਗ੍ਰੰਥੀ
- ਗਿਆਨੀ ਪੂਰਨ ਸਿੰਘ ਜੀ ਹੈਡ ਗ੍ਰੰਥੀ
- ਗਿਆਨੀ ਸੁਖਜਿੰਦਰ ਸਿੰਘ ਜੀ
- ਗਿਆਨੀ ਜਸਵਿੰਦਰ ਸਿੰਘ ਜੀ ਹੈਡ ਗ੍ਰੰਥੀ
- ਗਿਆਨੀ ਮਾਨ ਸਿੰਘ ਜੀ
- ਗਿਆਨੀ ਅਮਰਜੀਤ ਸਿੰਘ ਜੀ
- ਗਿਆਨੀ ਗੁਰਮਿੰਦਰ ਸਿੰਘ ਜੀ
- ਗਿਆਨੀ ਬਲਵਿੰਦਰ ਸਿੰਘ ਜੀ
ਹਵਾਲੇ
[ਸੋਧੋ]- ↑ 1.0 1.1 Arvind-Pal Singh Mandair 2013, pp. 41–42.
- ↑ 2.0 2.1 2.2 Kerr, Ian J. "Harimandar". Encyclopaedia of Sikhism. Punjabi University Patiala. Retrieved 1 July 2018.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ The Editors of Encyclopaedia Britannica 2014.
- ↑ Louis E. Fenech & W. H. McLeod 2014, p. 33.
- ↑ Pardeep Singh Arshi 1989, pp. 5–7.
- ↑ Arvind-Pal Singh Mandair 2013, pp. 41-42.
- ↑ W. Owen Cole 2004