ਭਾਰਤੀ ਖੇਤ ਮਜ਼ਦੂਰ ਯੂਨੀਅਨ
ਦਿੱਖ
ਪੂਰਾ ਨਾਮ | ਭਾਰਤੀ ਖੇਤ ਮਜਦੂਰ ਸਭਾ |
---|---|
ਮੈਂਬਰ | 25.9 ਲੱਖ |
ਦੇਸ਼ | ਭਾਰਤ |
ਮੁੱਖ ਆਗੂ | ਨਗੇਂਦਰਨਾਥ ਓਝਾ, ਜਨਰਲ ਸਕੱਤਰ |
ਭਾਰਤੀ ਖੇਤ ਮਜ਼ਦੂਰ ਯੂਨੀਅਨ (ਬੀਕੇਐਮਯੂ) ਭਾਰਤ ਦੇ ਖੇਤ ਮਜ਼ਦੂਰਾਂ ਦੀ ਜਥੇਬੰਦੀ ਹੈ ਜਿਸਦਾ ਸਿਆਸੀ ਇਲਹਾਕ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨਾਲ ਹੈ। ਇਹ ਸੀ ਪੀ ਆਈ ਦੇ ਦੂਸਰੇ ਸੰਗਠਨਾਂ, ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ, ਅਤੇ ਆਲ ਇੰਡੀਆ ਕਿਸਾਨ ਸਭਾ ਤੋਂ ਅੱਡਰਾ ਸੁਤੰਤਰ ਸੰਗਠਨ ਹੈ। ਭਾਰਤ ਵਿੱਚ 5% ਦੇ ਕਰੀਬ ਖੇਤ ਮਜ਼ਦੂਰ ਯੂਨੀਅਨ ਨਾਲ ਜੁੜੇ ਹਨ। ਬੀਕੇਐਮਯੂ ਭਾਰਤ ਅੰਦਰ ਖੇਤ ਮਜ਼ਦੂਰਾਂ ਵਿੱਚ ਕੰਮ ਕਰਦੀਆਂ ਮੁੱਖ ਯੂਨੀਅਨਾਂ ਵਿਚੋਂ ਇੱਕ ਹੈ। 1989 ਵਿੱਚ ਬੀਕੇਐਮਯੂ ਦੀ ਕਰੀਬ 2 ਲੱਖ ਤਸਦੀਕਸੁਦਾ ਮੈਂਬਰਸ਼ਿੱਪ ਸੀ। 1999 ਦੇ ਅੰਕੜਿਆਂ ਅਨੁਸਾਰ ਇਸ ਦੀ 2.59 ਮੈਂਬਰਸ਼ਿੱਪ ਸੀ। ਇਸ ਦੇ ਪ੍ਰਭਾਵ ਦੇ ਮੁੱਖ ਖੇਤਰ ਕੇਰਲ, ਬਿਹਾਰ, ਪੰਜਾਬ, ਪੱਛਮੀ ਬੰਗਾਲ, ਤਾਮਿਲ ਨਾਡੂ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਹਨ।[1]