ਭਾਰਤੀ ਸੁਨਿਹਰੀ ਪੀਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਭਾਰਤੀ ਸੁਨਿਹਰੀ ਪੀਲਕ
IndianGoldenOriole M.jpg
IndianGoldenOriole F.jpg
ਨਰ (ਉਪਰ), ਮਾਦਾ (ਹੇਠਾਂ)
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਪਾਸਰੀਫਾਰਮਜ਼
ਪਰਿਵਾਰ: ਓਰੀਓਲਸ
ਜਿਣਸ: ਔਰੀਓਲਸ
ਪ੍ਰਜਾਤੀ: ਓ ਕੁਨਡੂ
ਦੁਨਾਵਾਂ ਨਾਮ
ਓਰੀਓਲਸ ਕੁਨਡੂ
ਵਿਲੀਅਮ ਹੈਨਰੀ ਸੀਕੇਸ, 1832
Oriolus kundoo distribution map.png
Approximate distribution
Synonyms
  • ਓਰਿਓਲਸ ਓਰੀਓਲਸ ਕੁਨਡੂ

ਭਾਰਤੀ ਸੁਨਿਰਹੀ ਪੀਲਕ ਪੰਛੀ ਖ਼ੂਬਸੂਰਤ, ਬਹੁਤ ਸ਼ਰਮਾਕਲ, ਚੇਤੰਨ ਸੁਭਾਅ ਦੇ ਪੰਛੀ ਹਨ। ਇਸ ਦੀਆਂ 38 ਜਾਤੀਆਂ ਦੇ ਪਰਿਵਾਰ ਨੂੰ ‘ਓਰੀਓਲੀਡੇਈ’ ਕਿਹਾ ਜਾਂਦਾ ਹੈ। ਇਹ ਵੱਡੇ ਹਰੇ ਪੱਤਿਆਂ ਵਾਲੇ ਦਰੱਖਤਾਂ ਦੇ ਪੱਤਿਆਂ ਵਿੱਚ ਲੁਕ-ਛਿਪ ਕੇ ਹੀ ਸਾਰੀ ਉਮਰ ਕੱਢ ਲੈਂਦੇ ਹਨ। ਇਸ ਦੀ ਅਵਾਜ ‘ਪੀਲ-ਪੀਲ ਜਾਂ ਪੀਲੋਲ-ਪੀਲੋਲੋ’ ਜਾਂ ਕਈ ਵਾਰੀ ਸੁਰੀਲੀਆਂ ਬੰਸਰੀ ਵਰਗੀ ਹੁੰਦੀ ਹੈ।

ਇਲਾਕਾ[ਸੋਧੋ]

2,600 ਮੀਟਰ ਦੀ ਉਚਾਈ ਤਕ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ ਜਿੱਥੇ ਸਰਦੀਆਂ ਨੂੰ ਇਹ ਦੱਖਣ ਵੱਲ ਮੈਦਾਨਾਂ ਵਿੱਚ ਆ ਜਾਂਦੇ ਹਨ ਅਤੇ ਗਰਮੀਆਂ ਵਿੱਚ ਉੱਚੇ ਪਹਾੜੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ। ਇਹਨਾਂ ਦਾ ਟਿਕਾਣਾ ਖ਼ੁਸ਼ਕ ਅਤੇ ਰੜੀਆਂ ਥਾਵਾਂ, ਸੰਘਣੇ ਜੰਗਲ, ਦਰੱਖਤਾਂ ਦੇ ਝੁੰਡ ਜਾਂ ਬਾਗ਼ ਹਨ। ਗਰਮੀਆਂ ਵਿੱਚ ਬਲੋਚਿਸਤਾਨ, ਨੇਪਾਲ, ਅਫ਼ਗਾਨਿਸਤਾਨ ਤੇ ਹਿਮਾਲਿਆ ਦੀਆਂ ਨੀਵੀਆਂ ਪਹਾੜੀਆਂ ਤੇ ਚਲੇ ਜਾਂਦੇ ਹਨ। ਇਸ ਦਾ ਖਾਣਾ ਪੱਤਿਆਂ, ਫੁੱਲਾਂ, ਫਲਾਂਦਾ ਰਸ, ਕੀੜੇ-ਮਕੌੜੇ ਹਨ।[2]

ਆਲ੍ਹਣੇ 'ਚ ਨਰ
ਭਾਰਤੀ ਨਰ

ਅਕਾਰ[ਸੋਧੋ]

ਇਹ ਪੰਛੀ 24 ਤੋਂ 25 ਸੈਂਟੀਮੀਟਰ ਲੰਮੇ 60 ਤੋਂ 95 ਗ੍ਰਾਮ ਦੇ ਭਾਰੇ ਹੁੰਦੇ ਹਨ। ਨਰਾਂ ਦਾ ਸਿਰ, ਧੌਣ, ਠੋਡੀ, ਪਿੱਠ ਅਤੇ ਢਿੱਡ ਸਭ ਚਮਕੀਲੇ ਸੁਨਹਿਰੀ ਪੀਲੇ ਹੁੰਦੇ ਹਨ। ਸਿਰ ਦੇ ਅੱਗੇ ਮੋਟੀ ਭਾਰੀ ਅਤੇ ਸਿਰੇ ਤੋਂ ਥੋੜ੍ਹੀ ਥੱਲੇ ਨੂੰ ਮੁੜੀ ਹੋਈ ਚੁੰਝ ਸੁਰਖ ਲਾਲ ਹੁੰਦੀ ਹੈ। ਇਸ ਦੀਆਂ ਲਾਲ ਭਾਹ ਵਾਲੀਆਂ ਭੂਰੀਆਂ ਅੱਖਾਂ ਦੇ ਦੁਆਲੇ ਮੋਟੇ ਸਾਰੇ ਕਾਲੇ ਰੰਗ ਦਾ ਘੇਰਾ ਬਿਣਆ ਹੁੰਦਾ ਹੈ। ਪੀਲਕਾਂ ਦੇ ਖੰਭ ਅਤੇ ਪੂਛ ਸ਼ਾਹ ਕਾਲੇ ਹੁੰਦੇ ਹਨ, ਪਰ ਖੰਭਾਂ ਉੱਤੇ ਇੱਕ ਪੀਲਾ ਚੱਟਾਕ ਵੀ ਹੁੰਦਾ ਹੈ। ਇਸ ਦੀਆਂ ਲੱਤਾਂ ਅਤੇ ਪੰਜੇ ਭੂਸਲੇ ਸਲੇਟੀ ਹੁੰਦੇ ਹਨ। ਮਾਦਾ ਦਾ ਰੰਗ ਹਰੀ ਭਾਹ ਵਾਲਾ ਭੂਸਲਾ ਪੀਲਾ ਹੁੰਦਾ ਹੈ ਅਤੇ ਘਸਮੈਲੇ ਚਿੱਟੇ ਢਿੱਡ ਵਾਲੇ ਪਾਸੇ ਉੱਤੇ ਭੂਰੇ ਰੰਗ ਦੀਆਂ ਛੋਟੀਆਂ-ਛੋਟੀਆਂ ਲੀਕਾਂ ਜਿਹੀਆਂ ਬਣੀਆਂ ਹੁੰਦੀਆਂ ਹਨ। ਪੀਲਕ ਹਵਾ ਵਿੱਚ ਚੁੱਭੀਆਂ ਭਰਦੇ ਹੋਏ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡਦੇ ਹਨ

ਅਗਲੀ ਪੀੜਹੀ[ਸੋਧੋ]

ਇਹ ਆਪਣਾਂ ਲਟਕਦਾ ਆਲ੍ਹਣਾ ਚੌੜੇ ਪੱਤਿਆਂ ਵਾਲੇ ਵੱਡੇ ਦਰੱਖਤਾਂ ਵਿੱਚ 4 ਤੋਂ 10 ਮੀਟਰ ਦੀ ਉਚਾਈ ’ਤੇ ਦੋਫਾੜ ਹੁੰਦੀਆਂ ਟਾਹਣੀਆਂ ਵਿੱਚ ਪਾਉਂਦੇ ਹਨ। ਮਾਦਾ ਲਾਲ ਭਾਹ ਵਾਲੇ ਭੂਰੇ ਚੱਟਾਕ ਵਾਲੇ 2 ਤੋਂ 3 ਅੰਡੇ ਦਿੰਦੀ ਹੈ। ਮਾਦਾ ਅਤੇ ਨਰ ਰਲ ਕੇ ਅੰਡਿਆਂ ਨੂੰ 12 ਤੋਂ 15 ਦਿਨ ਸੇਕ ਕੇ ਬੋਟ ਕੱਢਦੇ ਹਨ ਅਤੇ ਰਲਕੇ ਪਾਲਦੇ ਹਨ।

ਹਵਾਲੇ[ਸੋਧੋ]

  1. "Oriolus kundoo". IUCN Red List of Threatened Species. Version 2016.3. International Union for Conservation of Nature. 2016. Retrieved 25 February 2017. 
  2. Jønsson, K. A.; Bowie, R. C. K.; Moyle, R. G.; Irestedt, M.; Christidis, L.; Norman, J. A.; Fjeldsa, J. (2010). "Phylogeny and biogeography of Oriolidae (Aves: Passeriformes)" (PDF). Ecography. 33 (2): 232–241. doi:10.1111/j.1600-0587.2010.06167.x.