ਭਾਰਤੀ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ | |
---|---|
![]() ਭਾਰਤੀ ਚੋਣ ਕਮਿਸ਼ਨ | |
ਏਜੰਸੀ ਵੇਰਵਾ | |
ਸਥਾਪਨਾ | 25 ਜਨਵਰੀ 1950 (ਬਾਅਦ ਵਿੱਚ ਨੈਸ਼ਨਲ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਾ) |
ਅਧਿਕਾਰ ਖੇਤਰ | ਭਾਰਤ |
ਹੈੱਡਕੁਆਟਰ | ਨਵੀਂ ਦਿੱਲੀ |
ਏਜੰਸੀ ਐਗਜੈਕਟਿਵ | ਵੀ. ਸੁੰਦਰਮ ਸੰਪਤ, ਚੋਣ ਕਮਿਸ਼ਨਰ ਹਰੀਸ਼ੰਕਰ ਬ੍ਰਹਮਾ, ਚੋਣ ਕਮਿਸ਼ਨਰ ਸਈਅਦ ਨਸੀਮ ਅਹਿਮਦ ਜ਼ੈਦੀ, ਚੋਣ ਕਮਿਸ਼ਨਰ[1] |
ਵੈੱਬਸਾਈਟ | eci |
ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India, ਹਿੰਦੀ: भारत निर्वाचन आयोग) ਇੱਕ ਖੁਦਮੁਖਤਿਆਰ ਅਤੇ ਸੰਵਿਧਾਨਿਕ ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।
ਢਾਂਚਾ[ਸੋਧੋ]
1950ਈਃ ਵਿੱਚ ਜਦੋਂ ਪਹਿਲੀ ਵਾਰ ਚੋਣ ਕਮਿਸ਼ਨ ਬਣਾਇਆ ਗਿਆ ਤਾਂ ਇਸ ਵਿੱਚ ਸਿਰਫ ਇੱਕ ਮੁੱਖ ਚੋਣ ਕਮਿਸ਼ਨਰ ਹੀ ਸੀ। 16 ਅਕਤੂਬਰ 1989 ਨੂੰ ਉਸਦੇ ਨਾਲ ਦੋ ਹੋਰ ਕਮਿਸ਼ਨਰ ਨਿਯੁਕਤ ਕੀਤੇ ਗਏ, ਪਰ ਇਹ ਬਿਲਕੁਲ ਥੋੜੇ ਸਮੇਂ ਲਈ ਸਨ। ਇਹਨਾਂ ਨੂੰ 1 ਜਨਵਰੀ 1990 ਵਿੱਚ ਹਟਾ ਦਿੱਤਾ ਗਿਆ। ਚੋਣ ਕਮਿਸ਼ਨਰ ਸੁਧਾਰ ਐਕਟ,1993 ਨੇ ਇਸਨੂੰ ਇੱਕ ਬਹੁ-ਮੈਂਬਰ ਇਕਾਈ ਬਣਾ ਦਿੱਤਾ। ਉਸ ਸਮੇਂ ਤੋਂ ਹੀ ਤਿੰਨ ਮੈਂਬਰੀ ਕਮਿਸ਼ਨ ਬਣਾਇਆ ਗਿਆ ਹੈ। ਇਹ ਆਪਣਾ ਫੈਸਲਾ ਬਹੁਮਤ ਨਾਲ ਲੈਂਦੇ ਹਨ।
ਹਵਾਲੇ[ਸੋਧੋ]
- ↑ "Zaidi is new Election Commissioner". 4 August 2012.
ਬਾਹਰੀ ਕੜੀਆਂ[ਸੋਧੋ]
- KIK Online
- Fake Aadhaar Card Archived 2016-05-07 at the Wayback Machine.