ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਦਾ ਚੋਣ ਕਮਿਸ਼ਨ[1] ਖ਼ੁਦਮੁਖ਼ਤਿਆਰ, ਸੁਤੰਤਰ ਅਤੇ ਸੰਵਿਧਾਨਕ ਸੰਸਥਾ ਹੈ ਜੋ ਕਿ ਗਣਤੰਤਰ ਭਾਰਤ ਦੀਆਂ ਸਾਰੀਆਂ ਚੋਣ ਪ੍ਰੀਕ੍ਰਿਰਿਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹੈ। ਇਸ ਕਮਿਸ਼ਨ ਦੀ 25 ਜਨਵਰੀ 1950 ਨੂੰ ਸਥਾਪਨਾ ਕੀਤੀ ਗਈ। ਇਸ ਦੀ ਯੋਗ ਪ੍ਰਬੰਧ ਹੇਠ ਸਮੇਂ ਅਤੇ ਲੜੀਵਧ ਅਨੁਸਾਰ ਚੋਣਾਂ ਕਰਵਾਈਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਵਿੱਚ ਸਾਰੀ ਚੋਣ ਪ੍ਰੀਕ੍ਰਿਆ ਇਲੋਕਟ੍ਰੋਨਿਕ ਵੋਟਿੰਗ ਮਸ਼ੀਨ (EVM) ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਵਿੱਚ ਮੁਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹੁੰਦੇ ਹਨ। ਦੋ ਚੋਣ ਕਮਿਸ਼ਨਰ ਪਹਿਲੀ ਵਾਰ 16 ਅਕਤੂਬਰ 1989 ਨੂੰ ਨਿਯੁਕਤ ਕੀਤੇ ਗਏ। ਜਿਹਨਾ ਦਾ ਸਮਾਂ ਕਾਲ ਬਹੁਤ ਥੋੜਾ ਸੀ ਸਿਰਫ 1 ਜਨਵਰੀ 1990 ਤੱਕ ਅਤੇ ਫਿਰ 1 ਅਕਤੂਬਰ 1993 ਤੋਂ ਇਸ ਕਮਿਸ਼ਨ ਦੀਆਂ ਸ਼ਕਤੀਆਂ ਵੰਡ ਦਿਤੀਆਂ ਗਈ ਤੋਂ ਕਿ ਬਹੁਮਤ ਨਾਲ ਫੈਸਲਾ ਲਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਆਪਣੇ ਅਹੁਦੇ ਤੋਂ ਬਰਖਾਸਿਤ ਕੀਤਾ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਹੋਰ ਭੱਤੇ ਸਪਰੀਮ ਕੋਰਟ ਦੇ ਜੱਜਾ ਦੇ ਬਰਾਬਰ ਹੁੰਦੀ ਹੈ।

ਭਾਰਤ ਦੇ ਮੁੱਖ ਚੋਣ ਕਮਿਸ਼ਨਰ[ਸੋਧੋ]

ਲੜੀ ਨੰ: ਨਾਮ ਚਿੱਤਰ ਕਦੋਂ ਤੋਂ ਕਦੋਂ ਤੱਕ ਵਿਸ਼ੇਸ਼
1 ਸੁਕੁਮਾਰ ਸੇਨ 21 ਮਾਰਚ 1950 19 ਦਸੰਬਰ 1958 --
2 ਕਲਿਆਣ ਸੁੰਦਰਮ 29 ਦਸੰਬਰ 1958 30 ਸਤੰਬਰ 1967 --
3 ਐਸ. ਪੀ. ਸੇਨ ਵਰਮਾ -- 1 ਅਕਤੂਬਰ 1967 30 ਸਤੰਬਰ 1972 --
4 ਨਗਿੰਦਰ ਸਿੰਘ -- 1 ਅਕਤੂਬਰ 1972 6 ਫਰਵਰੀ 1973 --
5 ਟੀ. ਸਵਾਮੀਨਾਥਨ -- 7 ਫਰਵਰੀ 1973 17 ਜੂਨ 1977 --
6 ਐਸ. ਐਲ. ਸ਼ਕਧਰ 18 ਜੂਨ 1977 17 ਜੂਨ 1982 --
7 ਆਰ. ਕੇ. ਤ੍ਰਿਵੇਦੀ -- 18 ਜੂਨ 1982 31 ਦਸੰਬਰ 1985 --
8 ਆਰ. ਵੀ. ਐਸ. ਪੇਰੀ ਸਾਸਤਰੀ -- 1 ਜਨਵਰੀ 1986 25 ਨਵੰਬਰ 1990 --
9 ਵੀ. ਐਸ. ਰਾਮਾਦੇਵੀ VS RamaDevi.jpg 26 ਨਵੰਬਰ 1990 11 ਦਸੰਬਰ 1990 ਪਹਿਲੀ ਔਰਤ ਮੁੱਖ ਚੋਣ ਕਮਿਸ਼ਨਰ
10 ਟੀ. ਐਨ. ਸੇਸ਼ਨ[2] T.N. Seshan in 1994.jpg 12 ਦਸੰਬਰ 1990 11 ਦਸੰਬਰ 1996 ਚੋਣਾਂ 'ਚ ਭ੍ਰਿਸਟਾਚਾਰ ਰੋਕਿਆ ਅਤੇ ਵੋਟਰ ਕਾਰਡ
11 ਐਮ. ਐਸ. ਗਿੱਲ -- 12 ਦਸੰਬਰ 1996 12 ਦਸੰਬਰ 2001 ਵੋਟਰ ਕਾਰਡ ਜਰੁਰੂ
12 ਜੇ. ਐਮ. ਲਿੰਗਦੋਹ 14 ਜੂਨ 2001 7 ਫਰਵਰੀ 2004 --
13 ਟੀ. ਐਸ. ਕ੍ਰਿਸ਼ਨਾਮੂਰਥੀ -- 8 ਫਰਵਰੀ 2004 15 ਮਈ 2005 ਚੋਣ ਸੁਧਾਰ ਨੂੰ ਅੱਗੇ
14 ਬੀ. ਬੀ. ਟੰਡਨ ਤਸਵੀਰ:BBTandon.jpg 16 ਮਈ 2005 29 ਜੂਨ 2006 --
15 ਐਨ. ਗੋਪਾਲਾਸਵਾਮੀ 30 ਜੂਨ 2006 20 ਅਪਰੈਲ 2009 --
16 ਨਵੀਨ ਚਾਵਲਾ ਤਸਵੀਰ:Cecofindia NBC.jpg 21 ਅਪਰੈਲ 2009 29 ਜੁਲਾਈ 2010 --
17 ਐਸ. ਵਾਈ. ਕੁਰੈਸ਼ੀ ਤਸਵੀਰ:SYQuraishi.jpg 30 ਜੁਲਾਈ 2010 10 ਜੂਨ 2012 --
18 ਵੀ. ਐਸ. ਸੰਪਥ -- 10 ਜੂਨ 2012 15 ਜਨਵਰੀ 2015 --
19 ਐੱਚ ਐੱਸ ਬ੍ਰਹਮਾ -- 16 ਜਨਵਰੀ 2015 18 ਅਪਰੈਲ 2015 --
20 ਨਸੀਮ ਜੈਦੀ -- 19 ਅਪਰੈਲ 2015 ਹੁਣ ਤੱਕ --

ਹਵਾਲੇ[ਸੋਧੋ]