ਭਾਰਤ ਰੰਗ ਮਹਾਉਤਸਵ
ਭਾਰਤ ਰੰਗ ਮਹਾਉਤਸਵ | |
---|---|
ਕਿਸਮ | ਥੀਏਟਰ |
ਤਾਰੀਖ/ਤਾਰੀਖਾਂ | Second week of January (7–22 January 2011) |
ਟਿਕਾਣਾ | ਨਵੀਂ ਦਿੱਲੀi |
ਸਰਗਰਮੀ ਦੇ ਸਾਲ | 1999 – ਚੱਲਦਾ |
ਸਥਾਪਨਾ | 1999 |
Patron(s) | ਨੈਸ਼ਨਲ ਸਕੂਲ ਆਫ਼ ਡਰਾਮਾ |
ਵੈੱਬਸਾਈਟ | |
Official website |
ਭਾਰਤ ਰੰਗ ਮਹਾਉਤਸਵ (भारत रंग महोत्सव) (ਭਾਰਮ), ਜਾਂ National Theatre Festival, ਭਾਰਤ ਸਰਕਾਰ ਦੀ ਕੇਂਦਰੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਵਲੋਂ 1999 ਵਿੱਚ ਸਥਾਪਤ ਕੀਤਾ ਗਿਆ ਰੰਗਮੰਚ ਉਤਸਵ ਹੈ।
2009 ਵਾਲੇ ਪਲੇਠੇ ਮੇਲੇ ਵਿੱਚ 63 ਬਾਰਾਂ ਦਿਨਾਂ ਵਿੱਚ ਨਾਟਕ ਖੇਡੇ ਗਏ ਸਨ, ਜਿਹਨਾਂ ਵਿੱਚੋਂ 51 ਭਾਰਤ ਤੋਂ ਅਤੇ 12 ਬਦੇਸ਼ਾਂ ਤੋਂ ਸਨ। ਅੱਜ ਇਸ ਨੂੰ ਸਿਰਫ਼ ਥੀਏਟਰ ਨੂੰ ਸਮਰਪਿਤ ਏਸ਼ੀਆ ਦੇ ਸਭ ਤੋਂ ਵੱਡੇ ਥੀਏਟਰ ਤਿਉਹਾਰ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ।[1]
ਇਤਿਹਾਸ
[ਸੋਧੋ]1999-2009
[ਸੋਧੋ]ਪਹਿਲਾ ਭਾਰਮ : 1999 ਵਿੱਚ 18 ਮਾਰਚ ਨੂੰ ਨਵੀਂ ਦਿੱਲੀ ਵਿੱਚ ਪਹਿਲਾ ਭਾਰਤ ਰੰਗ ਮਹਾਉਤਸਵ ਗਿਰੀਸ਼ ਕਰਨਾਡ ਦੇ ਹਿੰਦੀ ਨਾਟਕ ਨਾਗਮੰਡਲ ਨਾਲ ਸ਼ੁਰੂ ਹੋਇਆ ਸੀ।
ਚੌਥਾ ਭਾਰਮ: ਚੌਥੇ ਭਾਰਤ ਰੰਗ ਮਹਾਉਤਸਵ ਦਾ ਉਦਘਾਟਨ, ਪੰਡਿਤ ਰਵੀ ਸ਼ੰਕਰ ਨੇ 16 ਮਾਰਚ 2002 ਨੂੰ ਕੀਤਾ ਸੀ, ਅਤੇ ਕੋਰੀਆ, ਬੰਗਲਾਦੇਸ਼, ਜਰਮਨੀ, ਇਸਰਾਈਲ ਅਤੇ ਮਾਰੀਸੀਅਸ ਸਮੇਤ ਪੰਜ ਹੋਰ ਦੇਸ਼ਾਂ ਤੋਂ, 20 ਤੋਂ ਵੱਧ ਭਾਸ਼ਾਵਾਂ ਵਿੱਚ 126 ਨਾਟਕ ਖੇਡੇ ਗਏ ਸਨ।
7ਵਾਂ ਭਾਰਮ: ਨਵੀਂ ਦਿੱਲੀ ਵਿੱਚ 7ਵੇਂ ਭਾਰਤ ਰੰਗ ਮਹਾਉਤਸਵ 2005 ਦੀ ਖ਼ਾਸ ਚੀਜ਼, ਅਨੁਭਵੀ ਥੀਏਟਰ ਡਾਇਰੈਕਟਰ ਮੋਹਨ ਮਹਾਰਿਸ਼ੀ ਦੇ ਹਿੰਦੀ ਨਾਟਕ, ਹੋ ਰਹੇਗਾ ਕੁਛ ਨਾ ਕੁਛ ਸੀ, ਜਿਸਦੀ ਪ੍ਰੇਰਨਾ ਮਾਰਸ਼ਾ ਨਾਰਮਨ ਦਾ 1983 ਦਾ ਅੰਗਰੇਜ਼ੀ ਨਾਟਕ, "ਨਾਈਟ ਮਦਰ" ਸੀ।[2]
2010 - ਵਰਤਮਾਨ
[ਸੋਧੋ]17ਵਾਂ ਭਾਰਮ: 17ਵਾਂ ਭਾਰਤ ਰੰਗ ਮਹਾਉਤਸਵ 2015 ਵਿੱਚ ਮਨਾਇਆ ਗਿਆ। ਇਸ ਵਾਰ ਸ਼ੰਭੂ ਮਿੱਤਰਾ ਅਤੇ ਬੇਗਮ ਅਖਤਰ ਨੂੰ ਸਮਰਪਿਤ ਮਹਾਉਤਸਵ ਲਈ ਲਲਿਤ ਕਲਾ ਅਕੈਡਮੀ, ਸਾਹਿਤ ਅਕੈਡਮੀ, ਸੰਗੀਤ ਨਾਟਕ ਅਕੈਡਮੀ ਅਤੇ ਸਰਕਾਰ ਨਾਲ ਸਬੰਧਤ ਕੁਝ ਹੋਰ ਸੰਸਥਾਵਾਂ ਨੇ ਵੀ ਯੋਗਦਾਨ ਪਾਇਆ।[3] ਇਸ ਨਾਟ-ਉਤਸਵ ਵਿੱਚ ਇੰਗਲੈਂਡ, ਜਰਮਨੀ, ਚੀਨ, ਅਮਰੀਕਾ, ਪੋਲੈਂਡ, ਸਵਿਟਜ਼ਰਲੈਂਡ, ਸ੍ਰੀ ਲੰਕਾ, ਬੰਗਲਾਦੇਸ਼, ਨੇਪਾਲ ਸਣੇ 12 ਦੇਸ਼ਾਂ ਦੀਆਂ 125 ਨਾਟ-ਮੰਡਲੀਆਂ ਵਲੋਂ ਕੁੱਲ 82 ਨਾਟਕ ਪੇਸ਼ ਕੀਤੇ ਗਏ। ਇਹ ਨਾਟਕ 23 ਭਾਸ਼ਾਵਾਂ ਵਿੱਚ ਤਿਆਰ ਕੀਤੇ ਗਏ ਸਨ।