ਪੰਡਿਤ ਰਵੀ ਸ਼ੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਡਿਤ ਰਵੀ ਸ਼ੰਕਰ
ਸਿਤਾਰ ਵਾਦਕ
ਰਵੀ ਸ਼ੰਕਰ 1986 ਵਿੱਚ
ਜਾਣਕਾਰੀ
ਜਨਮ ਦਾ ਨਾਂ ਰੋਬਿੰਦਰੋ ਸ਼ੌਨਕੋਰ ਚੌਧਰੀ
ਜਨਮ (1920-04-07)7 ਅਪ੍ਰੈਲ 1920
ਵਾਰਾਨਸੀ, ਯੂਨਾਇਟਡ ਪ੍ਰੋਵਿੰਸਜ (ਯੂ ਪੀ), ਬ੍ਰਿਟਿਸ਼ ਰਾਜ
ਮੌਤ 11 ਦਸੰਬਰ 2012(2012-12-11) (ਉਮਰ 92)
ਸਾਨ ਡੀਆਗੋ, ਕੈਲੀਫੋਰਨੀਆ, ਯੂਨਾਇਟਡ ਸਟੇਟਸ
ਵੰਨਗੀ(ਆਂ) ਭਾਰਤੀ ਸ਼ਾਸਤਰੀ ਸੰਗੀਤ
ਕਿੱਤਾ ਸੰਗੀਤਕਾਰ, ਕੰਪੋਜਰ
ਸਾਜ਼ ਸਿਤਾਰ
ਸਰਗਰਮੀ ਦੇ ਸਾਲ 1939–2012
ਲੇਬਲ ਈਸਟ ਮੀਟਸ ਵੈਸਟ ਮਿਊਜਿਕ[1]
ਵੈੱਬਸਾਈਟ RaviShankar.org

ਪੰਡਿਤ ਰਵੀ ਸ਼ੰਕਰ (7 ਅਪਰੈਲ 1920- 12 ਦਸੰਬਰ 2012) ਉੱਘੇ ਸਿਤਾਰ ਵਾਦਕ, ਭਾਰਤੀ ਸ਼ਾਸਤਰੀ ਸੰਗੀਤ ਦੇ ਅਜਿਹੇ ਸ਼ਖ਼ਸ ਸਨ ਜਿਹਨਾਂ ਨੂੰ ਸੰਸਾਰ ਸੰਗੀਤ ਦਾ ਗਾਡ ਫਾਦਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ। ਕਾਸ਼ੀ ’ਚ 7 ਅਪਰੈਲ 1920 ਨੂੰ ਜਨਮੇ ਪੰਡਤ ਜੀ ਦਾ ਮੁੱਢਲਾ ਜੀਵਨ ਕਾਸ਼ੀ ਦੇ ਘਾਟਾਂ ’ਤੇ ਬੀਤਿਆ। ਉਨ੍ਹਾਂ ਦੇ ਪਿਤਾ ਬੈਰਿਸਟਰ ਸਨ ਅਤੇ ਰਾਜ ਘਰਾਣੇ ਦੇ ਉਚੇ ਅਹੁਦੇ ’ਤੇ ਮੌਜੂਦ ਸਨ। ਉਹ ਤਬਲਾ ਉਸਤਾਦ ਅੱਲਾ ਰੱਖਾ ਖਾਂ, ਕਿਸ਼ਨ ਮਹਾਰਾਜ ਅਤੇ ਸਰੋਦ ਵਾਦਕ ਉਸਤਾਦ ਅਲੀ ਅਕਬਰ ਖ਼ਾਨ ਨਾਲ ਜੁੜੇ ਰਹੇ।

ਇਪਟਾ ਅਤੇ ਕਾਮਰੇਡ ਰੋਬੂਦਾ[ਸੋਧੋ]

ਆਪਣੇ ਇਪਟਾ ਦੇ ਦਿਨਾਂ ਦੀ ਬਹੁਤ ਸ਼ੁਰੂਆਤ ਵਿੱਚ ਰਵੀ ਸ਼ੰਕਰ ਦਾ ਇੱਕ ਦੇਰਪਾ ਯੋਗਦਾਨ ਇਕਬਾਲ ਦੇ ਤਰਾਨੇ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮਾਰਾ'ਨੂੰ ਦਿੱਤਾ ਸੰਗੀਤ ਸੀ। ਇਸ ਘਟਨਾ ਦਾ ਪ੍ਰੀਤੀ ਸਰਕਾਰ, ਜੋ ਉਦੋਂ ਮੁੰਬਈ ਵਿੱਚ ਅੰਧੇਰੀ ਵਿਚਲੇ ਇਪਟਾ ਕਮਿਊਨ ਵਿੱਚ ਇੱਕ ਪੂਰਨਕਾਲੀ ਕਲਾਕਾਰ ਅਤੇ ਭਾਕਪਾ ਵਰਕਰ ਵਜੋਂ ਕੰਮ ਕਰਦੀ ਸੀ ਅਤੇ ਹੁਣ 90 ਸਾਲ ਦੀ ਹੈ ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ: "1945 ਵਿੱਚ, ਜਦੋਂ ਪੰਡਿਤ ਜੀ ਮਲਾਡ ਵਿੱਚ ਰਹਿੰਦੇ ਸਨ, ਇਪਟਾ ਨੇ ਉਸਨੂੰ 'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ' ਲਈ ਸੰਗੀਤ ਦੇਣ ਲਈ ਅਨੁਰੋਧ ਕੀਤਾ। ਰੋਬੂਦਾ, ਜਿਸ ਨਾਂ ਨਾਲ ਅਸੀਂ ਉਨ੍ਹਾਂ ਨੂੰ ਪੁਕਾਰਦੇ ਹੁੰਦੇ ਸੀ, ਤੁਰਤ ਮੰਨ ਗਏ। ਮੈਂ ਉਸ ਦੇ ਅਪਾਰਟਮੈਂਟ ਗਈ। ਉਨ੍ਹਾਂ ਸਿਤਾਰ ਉੱਤੇ ਗੀਤ ਛੇੜ ਲਿਆ ਅਤੇ ਮੈਨੂੰ ਨਾਲ ਨਾਲ ਗਾਉਣ ਲਈ ਕਿਹਾ। ਮੈਂ ਗਾਉਣਾ ਸਿੱਖ ਲਿਆ ਅਤੇ ਅੰਧੇਰੀ ਵਿੱਚ ਕਮਿਊਨ ਵਾਪਸ ਆ ਕੇ ਸਭ ਦੇ ਸਾਹਮਣੇ ਇਹ ਗਾਇਆ। ਹਰ ਕੋਈ ਮੰਤਰ ਮੁਗਧ ਸੀ ਅਤੇ ਮੇਰੇ ਤੋਂ ਸਿੱਖਣ ਲਈ ਪ੍ਰੇਰਿਤ ਹੋ ਗਿਆ ਸੀ। ਉਦੋਂ ਤੋਂ ਇਹ ਕਿਸੇ ਵੀ ਇਪਟਾ ਪਰੋਗਰਾਮ ਲਈ ਸ਼ੁਰੂਆਤੀ ਗੀਤ ਬਣ ਗਿਆ। ਅੱਜਕੱਲ੍ਹ, ਇਹ ਗੀਤ ਸਾਡੇ ਲਈ ਸਾਂਭਣਯੋਗ ਕੀਮਤੀ ਖਜਾਨਾ ਹੈ, ਜਿਸਦੇ ਲਈ ਸਿਹਰਾ ਰਵੀਸ਼ੰਕਰ ਨੂੰ ਜਾਂਦਾ ਹੈ।"[2]

ਪੱਛਮੀ ਦੇਸ਼ਾਂ ਵਿੱਚ ਪ੍ਰਭਾਵ[ਸੋਧੋ]

ਰਵੀ ਸ਼ੰਕਰ ਨੇ ਪੱਛਮੀ ਦੇਸ਼ਾਂ ਤਕ ਨੂੰ ਆਪਣੀ ਕਲਾ ਨਾਲ ਕੀਲ ਲਿਆ। ਉਨ੍ਹਾਂ ਬੀਟਲਜ਼, ਜਾਰਜ ਹੈਰੀਸਨ ਅਤੇ ਯਹੂਦੀ ਮੈਨੂਹਿਨ ਜਿਹੇ ਉੱਘੇ ਸੰਗੀਤਕਾਰਾਂ ਨਾਲ ਮਿਲ ਕੇ ਵੀ ਐਲਬਮ ਕੱਢੇ। ਉਨ੍ਹਾਂ ਭਾਰਤੀ ਕਲਾਸੀਕਲ ਸੰਗੀਤ ਨੂੰ ਪੱਛਮੀ ਦੇਸ਼ਾਂ ਵਿੱਚ ਅਹਿਮ ਮੁਕਾਮ ਦਿਵਾਇਆ। ਉਨ੍ਹਾਂ ਭਾਰਤ,ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਕੁਝ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। ਸੱਤਿਆਜੀਤ ਰੇਅ ਦੀ ‘ਅੱਪੂ ਟਰਾਇਲੋਜੀ’ ਵਾਸਤੇ ਵੀ ਉਨ੍ਹਾਂ ਹੀ ਸੰਗੀਤ ਤਿਆਰ ਕੀਤਾ।

ਮਾਨ ਸਨਮਾਨ[ਸੋਧੋ]

ਉਨ੍ਹਾਂ ਨੂੰ ਸੰਗੀਤ ਦੀ ਬਦੌਲਤ 1999 ’ਚ ਭਾਰਤ ਰਤਨ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਗਾਸਾਸੇ ਪੁਰਸਕਾਰ, ਤਿੰਨ ਗਰੈਮੀ ਐਵਾਰਡਾਂ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਅਪਣਾ ਪਹਿਲਾ ਸੰਗੀਤਕ ਪ੍ਰੋਗਰਾਮ 10 ਸਾਲ ਦੀ ਉਮਰ ’ਚ ਦਿਤਾ ਸੀ। ਭਾਰਤ ਵਿੱਚ ਉਨ੍ਹਾਂ ਨੇ ਪਹਿਲਾ ਪ੍ਰੋਗਰਾਮ 1939 ’ਚ ਅਤੇ ਭਾਰਤ ਤੋਂ ਬਾਹਰ ਪਹਿਲਾ ਪ੍ਰੋਗਰਾਮ 1954 ’ਚ ਸੋਵੀਅਤ ਸੰਘ ਵਿੱਚ ਦਿਤਾ ਸੀ। ਉਨ੍ਹਾਂ ਨੇ ਹੀ ‘ਸਾਰੇ ਜਹਾਂ ਸੇ ਅੱਛਾ’ ਦਾ ਸੰਗੀਤ ਬਣਾਇਆ ਸੀ।

  • ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ 12 ਦਸੰਬਰ 2012 ਨੂੰ 92 ਸਾਲ ਦੀ ਉਮਰੇ ਦਿਹਾਂਤ ਹੋ ਗਿਆ।[3]

ਹਵਾਲੇ[ਸੋਧੋ]