ਭਾਵਨਾ ਬਲਸਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਵਨਾ ਬਲਸਾਵਰ ਆਪਣੀ ਮਾਂ ਸ਼ੁਭਾ ਖੋਟੇ ਨਾਲ
ਭਾਵਨਾ ਬਲਸਾਵਰ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1990 – ਵਰਤਮਾਨ

ਭਾਵਨਾ ਬਲਸਾਵਰ ਇੱਕ ਭਾਰਤੀ ਫ਼ਿਲਮ, ਮੰਚ ਅਤੇ ਟੈਲੀਵਿਜ਼ਨ ਅਦਾਕਾਰਾ ਹੈ।[1] ਇਹ ਸਾਇਲੈਂਟ ਕਾਮੇਡੀ ਸੀਰੀਜ਼, ਗੁਟਰ ਗੁ (2010) ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਰਹੀ ਹੈ।[2][3]

ਜੀਵਨ[ਸੋਧੋ]

ਭਾਵਨਾ, ਹਿੰਦੀ ਸਿਨੇਮਾ ਦੀ ਅਦਾਕਾਰ ਸ਼ੁਭਾ ਖੋਟੇ ਅਤੇ ਡੀ.ਐਮ. ਬਲਸਾਵਰ ਦੀ ਧੀ ਹੈ। ਇਸਦੇ ਭੈਣ-ਭਰਾ ਹਨ ਜਿਨ੍ਹਾਂ ਵਿਚੋਂ ਇੱਕ "ਅਸ਼ਵਿਨ ਬਲਸਾਵਰ" ਹੈ ਜੋ ਆਵਾਜ਼ਾਂ ਰਿਕਾਰਡ ਕਰਨ ਦਾ ਕਾਰਜ ਕਰਦਾ ਹੈ।[4] ਇਸਨੇ ਆਰਿਆ ਵਿੱਦਿਆ ਮੰਦਿਰ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਦਸਵੀਂ ਜਮਾਤ ਵਿੱਚ ਆਈਸੀਐਸਈ ਦੀ ਟਾਪਰ ਰਹੀ।.[5] ਇਸਨੇ ਸ਼੍ਰੀਮਤੀ ਨਾਥੀਬਾਈ ਦਾਮੋਦਰ ਠਾਕਰਸੀ ਮਹਿਲਾ ਵਿਸ਼ਵ-ਵਿਦਿਆਲਯਾ ਤੋਂ ਫੈਸ਼ਨ ਡਿਜ਼ਾਇਨਿੰਗ ਦੇ ਵਿਸ਼ੇ ਵਿੱਚ ਗ੍ਰੈਜੁਏਸ਼ਨ ਕੀਤੀ।

ਭਾਵਨਾ ਦਾ ਵਿਆਹ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਕਰਨ ਸ਼ਾਹ ਨਾਲ ਹੋਇਆ।[6][7] ਇਸਦੇ ਨਾਨਾ ਇੱਕ ਸਟੇਜੀ ਕਲਾਕਾਰ ਅਤੇ ਸਾਇਲੈਂਟ ਫਿਲਮਾਂ ਦੇ ਅਦਾਕਾਰ ਸਨ। ਇਹ ਅਦਾਕਾਰ ਵਿਜੂ ਖੋਟੇ ਦੀ ਭਾਣਜੀ ਹੈ।

ਐਕਟਿੰਗ ਕੈਰੀਅਰ[ਸੋਧੋ]

ਭਾਵਨਾ ਨੇ ਆਪਣੇ ਕੈਰੀਅਰ ਦੀ ਸ਼ੁਰੁਆਤ ਟੈਲੀਵਿਜ਼ਨ ਸ਼ੋਅ "ਫਿਰ ਭੀ ਦਿਲ ਹੈ ਹਿੰਦੁਸਤਾਨੀ" ਤੋਂ ਕੀਤੀ। ਇਸ ਤੋਂ ਬਾਅਦ ਇਸਨੇ :ਦੇਖ ਭਾਈ ਦੇਖ"ਵਿੱਚ ਸ਼ੇਖਰ ਸੁਮਨ, ਨਵੀਨ ਨਿਸਚੋਲ, ਫਰੀਦਾ ਜਲਾਲ, ਦੇਵੇਨ ਭੋਜਾਨੀ, ਸੁਸ਼ਮਾ ਸੇਠ, ਵਿਸ਼ਾਲ ਸਿੰਘ ਅਤੇ ਨਤਾਸ਼ਾ ਸਿੰਘ ਦੇ ਬਰਾਬਰ ਬਤੌਰ ਸੁਨੀਤਾ ਦੀਵਾਨ ਦੀ ਮੁੱਖ ਭੂਮਿਕਾ ਨਿਭਾਈ।ਇਸ ਤੋਂ ਬਾਅਦ ਇਸਨੇ "ਜ਼ੁਬਾਨ ਸੰਭਾਲਕੇ" ਵਿੱਚ ਪੰਕਜ ਕਪੂਰ, ਵਿਜੂ ਖੋਟੇ, ਸ਼ੁਭਾ ਖੋਟੇ ਅਤੇ ਟੌਮ ਅਲਟਰ ਦੇ ਨਾਲ ਕੰਮ ਕੀਤਾ ਜਿਨ੍ਹਾਂ ਨੇ ਇਸ ਸੀਰੀਅਲ ਵਿੱਚ ਮੁੱਖ ਭੂਮਿਕਾਵਾਂ ਅਦਾ ਕੀਤੀਆਂ।

ਫ਼ਿਲਮੋਗ੍ਰਾਫੀ[ਸੋਧੋ]

 • ਧੂਮ ਧੜਾਕਾ (ਅੰਗੂਰੀ)
 • ਸੁਖੀ ਸੰਸਾਰਚੀ 12 ਸੁਤ੍ਰੇ

ਟੈਲੀਵਿਜ਼ਨ[ਸੋਧੋ]

 • ਫਿਰ ਭੀ ਦਿਲ ਹੈ ਹਿੰਦੁਸਤਾਨੀ (ਟੀਵੀ ਸੀਰੀਜ਼) (ਸਰਸਵਤੀ/ਸਰੂ)
 • ਦੇਖ ਭਾਈ ਦੇਖ (ਸੁਨੀਤਾ ਦੀਵਾਨ) (1993)
 • ਜ਼ਬਾਨ ਸੰਭਾਲਕੇ (ਮਿਸ ਵਿਜਿਆ) (1993)
 • ਕਰਮਚੰਦ
 • ਇਧਰ ਉਧਰ
 • ਅਸਮਾਨ ਸੇ ਆਗੇ
 • ਓਹ ਡੈਡੀ
 • ਅਸਕਾਂਸ਼ਾ
 • ਮ੍ਰਿਤੁ
 • ਅਤੀਤ
 • ਦਮ ਦਮਾ ਦਮ (1998)
 • ਹੇਰਾ ਫੇਰੀ (1999)
 • ਜੁਗਲ ਬੰਦੀ
 • ਕ੍ਰਿਸ਼ਮਾ ਕਾ ਕ੍ਰਿਸ਼ਮਾ
 • ਗੁਟਰ ਗੁ (2010)
 • ਅਦਾਲਤ
 • ਲਾਖੋਂ ਮੇਂ ਏਕ -ਐਪੀਸੋਡਿਕ ਰੋਲ (2012)
 • ਗੁਟਰ ਗੁ 2
 • ਸਤਰੰਗੀ ਸਸੁਰਾਲ ਬਤੌਰ ਹਰਪ੍ਰੀਤ (2014-2016)

ਥੀਏਟਰ[ਸੋਧੋ]

 • ਅੰਧਯੁਗ

ਬਾਹਰੀ ਕੜੀਆਂ[ਸੋਧੋ]

 1. "Bhavana Balsavar". Gomolo. Retrieved 10 March 201.  Check date values in: |access-date= (help)
 2. "Fans love Gutur Gu cast". The Times of India. March 12, 2011. 
 3. "Hush: Gutur Gu, India's first silent comedy show, goes on air from March 5". Indian Express. March 7, 2010. 
 4. "Shubha Khote – Memories". cineplot.com. Retrieved 2016-08-12. 
 5. "'Comedy is about timing, not buffoonery' : with Bhavana Balsaver". Indian Television Dot Com. Retrieved 2016-08-12. 
 6. Shobha Khote with daughter Bhavna Balsaver during 'SAB Ke Anokhe Awards' Indiatimes.com, June 26, 2012.
 7. "An Interview with Bhavana Balsaver". indiantelevision.com. Retrieved March 10, 2013.