ਭੁਕਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੁਕਾਨੇ ਜਨਮਦਿਨਾਂ ਜਾਂ ਛੁੱਟੀਆਂ ਵਰਗੇ ਖ਼ਾਸ ਮੌਕਿਆਂ ਉੱਤੇ ਦਿੱਤੇ ਜਾਂਦੇ ਹਨ ਅਤੇ ਪਾਰਟੀਆਂ ਵਿੱਚ ਆਮ ਸਜਾਵਟੀ ਸਮਾਨ ਹੁੰਦੇ ਹਨ।

ਭੁਕਾਨਾ ਜਾਂ ਗ਼ੁਬਾਰਾ ਇੱਕ ਲਿਫਵਾਂ ਥੈਲਾ ਹੁੰਦਾ ਹੈ ਜੀਹਨੂੰ ਹੀਲੀਅਮ, ਹਾਈਡਰੋਜਨ, ਨਾਈਟਰਸ ਆਕਸਾਈਡ, ਆਕਸੀਜਨ ਜਾਂ ਹਵਾ ਵਰਗੀਆਂ ਗੈਸਾਂ ਭਰ ਕੇ ਫੁਲਾਇਆ ਜਾ ਸਕਦਾ ਹੈ। ਅਜੋਕੇ ਭੁਕਾਨੇ ਰਬੜ, ਲੇਟੈਕਸ, ਨੀਓਪਰੀਨ ਜਾਂ ਨਾਈਲਨ ਦੇ ਰੇਸ਼ੇ ਦੇ ਬਣੇ ਹੁੰਦੇ ਹਨ ਅਤੇ ਭਾਂਤ-ਭਾਂਤ ਦੇ ਰੰਗਾਂ ਵਿੱਚ ਆਉਂਦੇ ਹਨ। ਪੁਰਾਣੇ ਜ਼ਮਾਨੇ ਦੇ ਕੁਝ ਭੁਕਾਨੇ ਸੂਰ ਵਰਗੇ ਜਾਨਵਰਾਂ ਦੇ ਸੁਕਾਏ ਹੋਏ ਫਲੂਸਾਂ (ਬਲੈਡਰਾਂ) ਦੇ ਬਣੇ ਹੁੰਦੇ ਸਨ। ਕੁਝ ਭੁਕਾਨੇ ਸਜਾਵਟੀ ਕੰਮ ਦਿੰਦੇ ਹਨ ਜਦਕਿ ਕਈਆਂ ਨੂੰ ਮੌਸਮ ਦੀ ਜਾਣਕਾਰੀ ਲੈਣ, ਡਾਕਟਰੀ ਇਲਾਜ ਕਰਨ, ਫ਼ੌਜੀ ਬਚਾਅ ਵਾਸਤੇ ਜਾਂ ਢੋਆ-ਢੁਆਈ ਦੇ ਵਸੀਲਿਆਂ ਵਜੋਂ ਵਰਤਿਆ ਜਾਂਦਾ ਹੈ।

ਰਬੜ ਦੇ ਭੁਕਾਨੇ ਦੀ ਕਾਢ 1824 ਵਿੱਚ ਮਾਈਕਲ ਫ਼ੈਰਾਡੇ ਨੇ ਵੱਖੋ-ਵੱਖ ਗੈਸਾਂ ਨਾਲ਼ ਤਜਰਬਾ ਕਰਦੇ ਹੋਏ ਕੀਤੀ।[1]

ਅੱਗੇ ਪੜ੍ਹੋ[ਸੋਧੋ]

"Reader's Digest: Stories Behind Everyday Things"; New York: Reader's Digest, 1980.

ਬਾਹਰੀ ਕੜੀਆਂ[ਸੋਧੋ]

  1. Swain, Heather (2010) These Toys: 101 Clever Creations Using Everyday Items Penguin, 2010