ਭੁੱਗੇ ਦਾ ਵਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੁੱਗੇ ਦਾ ਵਰਤ ਪੋਹ ਦੇ ਮਹੀਨੇ ਵਿੱਚ ਹੁੰਦਾ ਹੈ। ਪੋਹ ਦਾ ਮਹੀਲਾਂ ਤਿਲ ਵਿੱਚ ਗੁੜ ਪਾ ਪਾ ਕੁੱਟ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਹਨ। ਇਹ ਪਿੰਨੀਆਂ ਸੰਧਾਰੇ ਨਾਲ ਕੁੜੀਆਂ ਨੂੰ ਸਹੁਰੀ ਭੇਜੀਆ ਜਾਂਦੀਆਂ ਹਨ ਅਤੇ ਨਿਆਣੇ ਸਿਆਣੇ ਆਪ ਵੀ ਰਲ ਮਿਲ ਕੇ ਖਾਂਦੇ ਹਨ। ਇਹ ਵਰਤ ਕਿਸੇ ਤਰ੍ਹਾਂ ਦਾ ਸ਼ਗਨ ਨਮਿੱਤਿਆਂ ਨਾ ਹੋਰ ਕਾਰਨ ਸਭੋ ਕੁੜੀਆਂ ਹੀ ਰੱਖ ਰੈਂਦੀਆਂ ਹਨ। ਕਹਿੰਦੇ ਹਨ, ਇਹ ਵਰਤ ਵੀਰਾਂ ਲਈ ਚੰਗਾ ਹੁੰਦਾ ਹੈ।

ਘਰ ਵਾਲੇ ਦੀਆਂ ਭੈਣਾਂ, ਵਹੁਟੀ ਦੀਆਂ ਨਣਦਾਂ ਵਿੱਚ ਕੁਝ ਚਖਾ ਮੁਖੀ ਭੀ ਚਲਦੀ ਹੈ। ਕਰੂਏ ਦਾ ਸੰਧਾਰਾਂ ਲੈ ਕੇ ਆਏ ਭਾਈ ਨੂੰ ਜੇ ਨਵ^ਵਿਆਹੁਤਾ ਉਡੀਕਦੀ ਹੁੰਦੀ ਹੈ ਤਾਂ ਉਸ ਦੀਆਂ ਨਣਦ ਕਟਾਖਸਾ ਦੀ ਵਰਤੋਂ ਕਰਨ ਵਿੱਓ ਕੋਈ ਕਸਰ ਨਹੀਂ ਛੱਡਦੀ। ਉੋਸ ਦੇ ਬੋਤੇ ਲਈ ਆਖਦੀ ਹੈ: ਤੇਰੇ ਬੋਤੇ ਨੂੰ ਤੂੜੀ ਤੇ ਤੇਰੇ ਭਰਾ ਨੂੰ ਸੁੱਕੀ ਸੱਕਰ ਪਾਵਾਂਗੀ। ਉਸਨੂੰ ਵੀ ਅੱਗੇ ਤੁੜੀ ਦੀ ਪੱਤ ਪਾਵਾਂ ਖੁਰਲੀ ਤੇ ਬੰਨ ਭਾਬੀਏ।ਜਿੰਨਾਂ ਦੇ ਵੀਰ ਨਹੀਂ ਹੁੰਦੇ, ਉਹਨਾਂ ਲਈ ਇਹ ਦਿਨ ਬੜੇ ਦਰਦਨਾਕ ਦੁੱਖਾਂ-ਭਰੇ ਹੁੰਦੇ ਹਨ, ਖੁਸ਼ੀਆ ਤੋ ਸੱਖਣੇ ਉਦਾਸੀ ਤੇ ਨਿਰਾਸ਼ਾ ਭਰੇ।
ਰੱਬਾ ਦਿੱਤਾ ਨਾ ਵੀਰ ਇੱਕ ਮੈਨੂੰ ਭੈਣ ਕੋਲ ਆਵੇ ਸੱਜ ਕੇ।

ਇਉਂ ਦੁੱਖਾਂ ਸੁੱਖਾਂ ਖੁਸ਼ੀਆ ਤੇ ਗਰਮੀਆਂ ਦੇ ਬਿਆਨਾਂ ਅਤੇ ਚੋਹਲ ਅਤੇ ਚੁਟਕੀਆਂ ਦੇ ਮਹਾਉਲ ਵਿੱੱਚ ਇਹ ਵਰਤ ਲੰਘ ਜਾਂਦਾ ਹੈ, ਦੂਜੇ ਦੀ ਉਡੀਕ ਸ਼ੁਰੁ ਹੋ ਜਾਂਦੀ ਹੈ।